Health Tips : ਸ਼ੂਗਰ ਦੇ ਰੋਗੀਆਂ ਲਈ ਲਾਹੇਵੰਦ ਹੈ ''ਗੰਨੇ ਦਾ ਰਸ'', ਪੀਣ ਨਾਲ ਹੋਣਗੇ ਹੋਰ ਵੀ ਫ਼ਾਇਦੇ

10/25/2022 4:00:08 PM

ਜਲੰਧਰ (ਬਿਊਰੋ) - ਗਰਮੀਆਂ ਦਾ ਮੌਸਮ ਆਉਂਦੇ ਸਾਰ ਲੋਕ ਠੰਡੀਆਂ ਚੀਜ਼ਾਂ ਦਾ ਸੇਵਨ ਕਰਨਾ ਜ਼ਿਆਦਾ ਪਸੰਦ ਕਰਦੇ ਹਨ। ਆਈਸਕ੍ਰੀਮ, ਕੋਲਡ ਡ੍ਰਿੰਕ ਤੋਂ ਇਲਾਵਾ ਹੋਰ ਵੀ ਕਈ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਦੇ ਸੇਵਨ ਨਾਲ ਗਰਮੀ ਤੋਂ ਰਾਹਤ ਮਿਲਦੀ ਹੈ। ਇਨ੍ਹਾਂ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਨਾ ਨੁਕਸਾਨਦਾਇਕ ਵੀ ਹੁੰਦਾ ਹੈ। ਅਜਿਹੇ 'ਚ ਤੁਸੀਂ ਇਨ੍ਹਾਂ ਦੀ ਚੀਜ਼ਾਂ ਬਜਾਏ ਗਰਮੀਆਂ 'ਚ ਗੰਨੇ ਦਾ ਰਸ ਵੀ ਪੀ ਸਕਦੇ ਹੋ। ਸਰੀਰ ਨੂੰ ਠੰਡਕ ਦੇਣ ਦੇ ਨਾਲ-ਨਾਲ ਗੰਨੇ ਦਾ ਰਸ ਕਈ ਬੀਮਾਰੀਆਂ ਨੂੰ ਵੀ ਦੂਰ ਕਰਦਾ ਹੈ। ਇਕ ਗਿਲਾਸ ਗੰਨੇ ਦੇ ਰਸ 'ਚ 111 ਕੈਲੋਰੀ, 27 ਗ੍ਰਾਮ ਕਾਰਬੋਹਾਈਡ੍ਰੇਟਸ, 0.27 ਗ੍ਰਾਮ ਪ੍ਰੋਟੀਨ ਅਤੇ 13 ਗ੍ਰਾਮ ਡਾਈਟਰੀ ਫਾਈਬਰ ਹੁੰਦਾ ਹੈ। ਇਸ ਲਈ ਇਹ ਤੇਜ਼ੀ ਨਾਲ ਭਾਰ ਘਟਾਉਂਦਾ ਹੈ। ਇਸ ਦੇ ਇਲਾਵਾ ਗੰਨੇ 'ਚ ਸਹੀ ਮਾਤਰਾ 'ਚ ਮੈਗਨੀਸ਼ੀਅਮ, ਕੈਲਸ਼ੀਅਮ, ਫਾਸਫੋਰਸ, ਲੋਹਾ, ਜਸਤਾ ਅਤੇ ਪੋਟਾਸ਼ੀਅਮ ਅਤੇ ਵਿਟਾਮਿਨਸ ਏ, ਬੀ-ਕੰਪਲੈਕਸ ਵੀ ਪਾਏ ਜਾਂਦੇ ਹਨ। ਗੰਨੇ 'ਚ ਫੈਟ ਨਹੀਂ ਹੁੰਦਾ ਹੈ। ਇਹ ਇਕ 100 ਫੀਸਦੀ ਨੈਚੁਰਲ ਡ੍ਰਿੰਕ ਹੈ। ਇਸ 'ਚ ਲਗਭਗ 30 ਗ੍ਰਾਮ ਨੈਚੁਰਲ ਸ਼ੂਗਰ ਹੁੰਦੀ ਹੈ।

ਭਾਰ ਘਟਾਉਣ 'ਚ ਮਦਦਗਾਰ :- ਇਸ ਦਾ ਸੇਵਨ ਸਰੀਰ 'ਚੋਂ ਸਾਰੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ, ਜਿਸ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ। ਇਸ ਦੇ ਇਲਾਵਾ ਇਸ ਦਾ ਰਸ 'ਚ ਘੁਲਣਸ਼ੀਲ ਫਾਈਬਰ ਹੋਣ ਕਰਕੇ ਭਾਰ ਸੰਤੁਲਿਤ ਰਹਿੰਦਾ ਹੈ। 

ਇਹ ਖ਼ਬਰ ਵੀ ਪੜ੍ਹੋ : Health Tips: ਇਨ੍ਹਾਂ ਕਾਰਨਾਂ ਕਰਕੇ ਆਉਂਦਾ ਹੈ ‘ਹਾਰਟ ਅਟੈਕ’, ਜਾਣੋ ਲੱਛਣ ਤੇ ਬਚਾਅ ਕਰਨ ਦੇ ਘਰੇਲੂ ਤਰੀਕੇ

ਕੈਂਸਰ ਤੋਂ ਬਚਾਅ :- ਇਸ 'ਚ ਕੈਲਸ਼ੀਅਮ, ਪੋਟਾਸ਼ੀਅਮ, ਆਇਰਨ ਅਤੇ ਮੈਗਨੀਸ਼ੀਅਮ ਦੀ ਮਾਤਰਾ ਇਸ ਦੇ ਸਵਾਦ ਨੂੰ ਖਾਰਾ ਕਰਦੀ ਹੈ, ਜਿਸ ਨਾਲ ਤੁਸੀਂ ਕੈਂਸਰ ਤੋਂ ਬਚੇ ਰਹਿੰਦੇ ਹੋ। ਇਹ ਸਰੀਰ ਨੂੰ ਪ੍ਰੋਸਟੇਟ ਅਤੇ ਬ੍ਰੈਸਟ ਕੈਂਸਰ ਨਾਲ ਲੜਨ 'ਚ ਮਦਦ ਕਰਦਾ ਹੈ। 

ਡਾਇਬਿਟੀਜ਼ :- ਭਾਵੇਂ ਗੰਨੇ ਦਾ ਰਸ ਮਿੱਠਾ ਹੁੰਦਾ ਹੈ ਪਰ ਇਸ 'ਚ ਕੁਦਰਤੀ ਸ਼ੂਗਰ ਹੁੰਦੀ ਹੈ। ਨਾਲ ਹੀ ਗਲਾਈਸੀਮਿਕ ਇੰਡੈਕਸ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਜੋ ਸ਼ੂਗਰ ਦੇ ਰੋਗੀ ਲਈ ਫ਼ਾਇਦੇਮੰਦ ਹੁੰਦਾ ਹੈ। 

ਮਜ਼ਬੂਤ ਹੱਡੀਆਂ :- ਗੰਨੇ 'ਚ ਕੈਲਸ਼ੀਅਮ, ਪੋਟਾਸ਼ੀਅਮ ਅਤੇ ਆਇਰਨ ਹੁੰਦਾ ਹੈ, ਜੋ ਸਰੀਰ ਦੀਆਂ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ। ਗੰਨੇ ਦੇ ਰਸ ਦੇ ਰੋਜ਼ਾਨਾ ਸੇਵਨ ਨਾਲ ਜੋੜਾਂ 'ਚ ਹੋਣ ਵਾਲੀ ਦਰਦ ਦੂਰ ਹੁੰਦੀ ਹੈ। 

ਇਹ ਖ਼ਬਰ ਵੀ ਪੜ੍ਹੋ : ਜੋੜਾਂ ਦਾ ਦਰਦ ਦੂਰ ਕਰਨ 'ਚ ਲਾਹੇਵੰਦ ਹੁੰਦੀ ਹੈ ਮੇਥੀ, ਜਾਣੋ ਹੋਰ ਵੀ ਬੇਮਿਸਾਲ ਫਾਇਦਿਆਂ ਬਾਰੇ

ਦਿਲ ਦੀਆਂ ਬੀਮਾਰੀਆਂ :- ਗੰਨੇ ਦਾ ਰਸ ਪੀਣ ਨਾਲ ਸਰੀਰ ਦਾ ਕੋਲੈਸਟ੍ਰਾਲ ਘੱਟ ਹੁੰਦਾ ਹੈ ਅਤੇ ਦਿਲ ਦੀਆਂ ਕੋਸ਼ਿਕਾਵਾਂ 'ਚ ਫੈਟ ਨੂੰ ਜੰਮਣ ਨਹੀਂ ਦਿੰਦਾ। ਇਸ ਨਾਲ ਦਿਲ ਦੀਆਂ ਬੀਮਾਰੀਆਂ ਅਤੇ ਹਾਰਟ ਅਟੈਕ ਦਾ ਖ਼ਤਰਾ ਘੱਟ ਹੋ ਜਾਂਦਾ ਹੈ। 

ਸਕਿਨ 'ਚ ਨਿਖਾਰ :- ਅਲਫਾ ਹਾਈਡ੍ਰਾਕਸੀ ਐਸਿਡ ਨਾਲ ਭਰਪੂਰ ਹੋਣ ਦੇ ਕਾਰਨ ਗੰਨੇ ਦਾ ਰਸ ਸਕਿਨ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਦਾ  ਹੈ। ਇਸ ਦੇ ਰੋਜ਼ਾਨਾ ਸੇਵਨ ਨਾਲ ਚਿਹਰੇ ਦੇ ਦਾਗ-ਧੱਬੇ, ਵਰਗੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਸ ਦੇ ਨਾਲ ਹੀ ਇਹ ਝੂਰੀਆਂ ਘੱਟ ਕਰਨ ਅਤੇ ਚਿਹਰੇ 'ਤੇ ਚਮਕ ਲਿਆਉਣ 'ਚ ਮਦਦਗਾਰ ਹੈ। 

ਇਹ ਖ਼ਬਰ ਵੀ ਪੜ੍ਹੋ : ਭਾਰ ਘੱਟ ਕਰਨ ਦੇ ਨਾਲ-ਨਾਲ ਐਸਿਡਿਟੀ ਅਤੇ ਕਬਜ਼ ਤੋਂ ਵੀ ਰਾਹਤ ਦਿਵਾਏਗੀ 'ਮੂੰਗਫਲੀ ਤੇ ਗੁੜ' ਦੀ ਵਰਤੋਂ

ਲੀਵਰ ਕਰੇ ਸਾਫ਼ :- ਲੀਵਰ 'ਚ ਇਨਫੈਕਸ਼ਨ ਹੋਣ 'ਤੇ ਗੰਨੇ ਦਾ ਰਸ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਇਸ ਨੂੰ ਪੀਣ ਨਾਲ ਲੀਵਰ ਸੁਰੱਖਿਅਤ ਰਹਿੰਦਾ ਹੈ ਅਤੇ ਇਨਫੈਕਸ਼ਨ 'ਚ ਬਹੁਤ ਜਲਦੀ ਆਰਾਮ ਮਿਲਦਾ ਹੈ। ਇਸ ਦੇ ਨਾਲ ਹੀ ਇਸ 'ਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਲੀਵਰ ਸਾਫ ਹੋ ਜਾਂਦਾ ਹੈ। 

ਪਾਚਣ ਕਿਰਿਆ ਕਰੇ ਮਜ਼ਬੂਤ :- ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਗੰਨੇ ਦਾ ਜੂਸ ਪੀਣਾ ਤੁਹਾਡੇ ਲਈ ਫ਼ਾਇਦੇਮੰਦ ਹੋਵੇਗਾ। ਇਸ ਨੂੰ ਪੀਣ ਨਾਲ ਪੁਰਾਣੀ ਤੋਂ ਪੁਰਾਣੀ ਕਬਜ਼ ਤੋਂ ਰਾਹਤ ਮਿਲ ਸਕਦੀ ਹੈ। ਗੰਨੇ ਦੇ ਰਸ 'ਚ ਅਜਿਹੇ ਤੱਤ ਪਾਏ ਜਾਂਦੇ ਹਨ, ਜੋ ਪਾਚਣਤੰਤਰ ਨੂੰ ਮਜ਼ਬੂਤ ਕਰਨ 'ਚ ਮਦਦ ਕਰਦੇ ਹਨ। 


sunita

Content Editor

Related News