Health Tips:ਦਾਦ, ਖੁਜਲੀ ਤੇ ਚਮੜੀ ਦੇ ਰੋਗਾਂ ਤੋਂ ਪਰੇਸ਼ਾਨ ਲੋਕ ‘ਅਜਵਾਇਨ’ ਸਣੇ ਇਸਤੇਮਾਲ ਕਰਨ ਇਹ ਘਰੇਲੂ ਨੁਸਖ਼ੇ

Saturday, Jul 22, 2023 - 03:00 PM (IST)

ਜਲੰਧਰ (ਬਿਊਰੋ) - ਮੌਸਮ ਬਦਲਣ ਕਾਰਨ ਚਮੜੀ ’ਤੇ ਲਾਲ ਛੋਟੇ-ਛੋਟੇ ਦਾਣੇ, ਜਲਣ, ਚਮੜੀ ਦੇ ਰੰਗ ਵਿੱਚ ਬਦਲਾਅ ਅਤੇ ਸੋਜ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ, ਜੋ ਅਲਰਜੀ ਹੋਣ ਦੇ ਸੰਕੇਤ ਹਨ। ਅਲਰਜੀ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਹੋ ਸਕਦੀ ਹੈ। ਦਾਦ, ਖੁਜਲੀ ਤੇ ਚਮੜੀ ਦੇ ਰੋਗ ਹੋਣ ’ਤੇ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਹਨ, ਜਿਸ ਕਾਰਨ ਲੋਕ ਬਹੁਤ ਸਾਰੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ। ਡਾਕਟਰ ਚਮੜੀ ’ਤੇ ਲਗਾਉਣ ਲਈ ਐਂਟੀਬਾਇਓਟਿਕ ਦਵਾਈਆਂ ਅਤੇ ਕਰੀਮ ਦਿੰਦੇ ਹਨ ਪਰ ਹੁਣ ਤੁਸੀਂ ਘਰ ’ਚ ਮੌਜੂਦ ਚੀਜ਼ਾਂ ਨਾਲ ਵੀ ਇਸ ਦਾ ਇਲਾਜ ਕਰ ਸਕਦੇ ਹੋਂ। ਇਸੇ ਲਈ ਅੱਜ ਅਸੀਂ ਤੁਹਾਨੂੰ ਦਾਦ, ਖੁਜਲੀ ਤੇ ਚਮੜੀ ਦੇ ਰੋਗਾਂ ਤੋਂ ਨਿਜ਼ਾਤ ਦਿਵਾਉਣ ’ਚ ਮਦਦ ਕਰਨ ਵਾਲੇ ਕੁਝ ਘਰੇਲੂ ਨੁਸਖ਼ੇ ਦਸਾਂਗੇ, ਜਿਨ੍ਹਾਂ ਨਾਲ ਇਹ ਸਮੱਸਿਆ ਬਹੁਤ ਜਲਦ ਠੀਕ ਹੋ ਜਾਂਦੀ ਹੈ ।

ਦਾਦ ਦੇ ਲੱਛਣ
ਦਾਦ ਵਿੱਚ ਖੁਜਲੀ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਖੁਜਲੀ ਕਰਨ ਤੋਂ ਬਾਅਦ ਜਲਨ ਹੁੰਦੀ ਹੈ ਅਤੇ ਛੋਟੇ-ਛੋਟੇ ਦਾਣੇ ਹੁੰਦੇ ਹਨ। ਦਾਦ ਜ਼ਿਆਦਾਤਰ ਜੋੜਾਂ ਵਿੱਚ ਅਤੇ ਜਿੱਥੇ ਪਸੀਨਾ ਜਿਆਦਾ ਆਉਂਦਾ ਹੈ, ਉੱਥੇ ਜ਼ਿਆਦਾ ਹੁੰਦੀ ਹੈ ।

ਖਾਜ ਅਤੇ ਖੁਜਲੀ
ਇਸ ਸਮੱਸਿਆ ਵਿੱਚ ਸਰੀਰ ’ਤੇ ਸਫੇਦ ਰੰਗ ਦੇ ਛੋਟੇ-ਛੋਟੇ ਦਾਣੇ ਹੋ ਜਾਂਦੇ ਹਨ। ਇਨ੍ਹਾਂ ਨੂੰ ਫੋੜਨ ਨਾਲ ਇਨ੍ਹਾਂ ਵਿਚੋਂ ਪਾਣੀ ਜਿਹਾ ਤਰਲ ਪਦਾਰਥ ਨਿਕਲਦਾ ਹੈ ਅਤੇ ਇਹ ਪੱਕਣ ’ਤੇ ਗਾੜ੍ਹਾ ਹੋ ਜਾਂਦਾ ਹੈ ਅਤੇ ਇਸ ਵਿੱਚ ਖੁਜਲੀ ਬਹੁਤ ਜ਼ਿਆਦਾ ਹੁੰਦੀ ਹੈ। ਇਹ ਜ਼ਿਆਦਾਤਰ ਉਂਗਲਾਂ ਦੇ ਵਿਚਾਲੇ ਅਤੇ ਪੂਰੇ ਸਰੀਰ ’ਤੇ ਕਿਤੇ ਵੀ ਹੋ ਸਕਦਾ ਹੈ ।

ਇਨ੍ਹਾਂ ਘਰੇਲੂ ਨੁਸਖ਼ਿਆਂ ਦੀ ਕਰੋ ਵਰਤੋਂ

ਨਿੰਮ ਦੇ ਪਤੇ
ਅੱਠ ਦੱਸ ਨਿੰਮ ਦੇ ਪੱਤਿਆਂ ਨੂੰ ਪੀਸ ਕੇ ਦਹੀਂ ਵਿੱਚ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਪੇਸਟ ਨੂੰ ਦੱਦ, ਖਾਜ, ਖੁਜਲੀ ਵਾਲੀ ਜਗ੍ਹਾ ’ਤੇ ਲਗਾਓ। ਇਸ ਨਾਲ ਬਹੁਤ ਜਲਦ ਰਾਹਤ ਮਿਲਦੀ ਹੈ ।

ਨਿੰਬੂ ਦਾ ਰਸ
ਜੇ ਤੁਸੀਂ ਤੱਤ ਦੀ ਸਮੱਸਿਆ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ, ਤਾਂ ਇਸ ਤੇ ਨਿੰਬੂ ਦਾ ਰਸ ਲਗਾਓ। ਇਸ ਦੇ ਇਸਤੇਮਾਲ ਲਈ ਥੋੜ੍ਹਾ ਜਿਹਾ ਨਿੰਬੂ ਦਾ ਰਸ ਲੈ ਲਓ ਅਤੇ ਦਾਦ ਵਾਲੀ ਜਗ੍ਹਾ ਤੇ ਲਗਾ ਲਓ । ਇਸ ਨੂੰ ਸੁੱਕਣ ਤੱਕ ਇਸੇ ਤਰ੍ਹਾਂ ਛੱਡ ਦਿਓ। ਇਸ ਨੂੰ ਲਗਾਉਣ ਨਾਲ ਥੋੜ੍ਹੀ ਜਿਹੀ ਜਲਨ ਮਹਿਸੂਸ ਹੋਵੇਗੀ ਅਤੇ ਚਮੜੀ ਨੂੰ ਪ੍ਰੇਸ਼ਾਨੀ ਵੀ ਹੋ ਸਕਦੀ ਹੈ। ਇਸ ਦੀ ਖੁਜਲੀ ਨਾ ਕਰੋ। ਸੁੱਕ ਜਾਣ ਤੋਂ ਬਾਅਦ ਸਾਫ਼ ਪਾਣੀ ਨਾਲ ਧੋ ਲਓ। ਇਸ ਨਾਲ ਦਾਦ ਬਹੁਤ ਜਲਦ ਠੀਕ ਹੋ ਜਾਵੇਗੀ ।

ਪੜ੍ਹੋ ਇਹ ਵੀ ਖ਼ਬਰ - Health Tips: ਰੋਜ਼ਾਨਾ ਖਾਓ 5 ‘ਬਾਦਾਮ’, ਭਾਰ ਘੱਟ ਹੋਣ ਦੇ ਨਾਲ-ਨਾਲ ਹੋਣਗੇ ਹੋਰ ਵੀ ਕਈ ਬੇਮਿਸਾਲ ਫ਼ਾਇਦੇ

ਅਜਵਾਇਨ
ਦਾਦ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਜਵਾਇਨ ਨੂੰ ਪੀਸ ਲਓ। ਫਿਰ ਗਰਮ ਪਾਣੀ ਵਿੱਚ ਮਿਲਾ ਕੇ ਪੇਸਟ ਤਿਆਰ ਕਰ ਲਓ। ਇਸ ਪੇਸਟ ਨੂੰ ਦਾਦ ’ਤੇ ਲਗਾਓ। ਇਸ ਨਾਲ ਦਰਦ ਬਹੁਤ ਜਲਦ ਠੀਕ ਹੁੰਦੀ ਹੈ ।

ਅਨਾਰ ਦੇ ਪੱਤੇ
ਅਨਾਰ ਦੇ ਪੱਤਿਆਂ ਨੂੰ ਪੀਸ ਕੇ ਦਰਦ ਵਾਲੀ ਜਗ੍ਹਾ ’ਤੇ ਲਗਾਉਣ ਨਾਲ ਦਾਦ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਂਦੀ ਹੈ। ਇਸ ਨਾਲ ਦਾਦ, ਖਾਜ, ਖੁਜਲੀ ਅਤੇ ਛੋਟੇ-ਛੋਟੇ ਦਾਣੇ ਬਿਲਕੁਲ ਠੀਕ ਹੁੰਦੇ ਹਨ। ਇਸ ਦੇ ਨਾਲ-ਨਾਲ ਦਾਦ, ਖਾਜ ਅਤੇ ਖੁਜਲੀ ਦੀ ਸਮੱਸਿਆ ਹੋਣ ’ਤੇ ਖੱਟੇ ਮਿੱਠੇ ਅਤੇ ਚਟਪਟੀਆਂ ਚੀਜ਼ਾਂ ਦਾ ਸੇਵਨ ਨਾ ਕਰੋ ।

ਪੜ੍ਹੋ ਇਹ ਵੀ ਖ਼ਬਰ - Health Tips: ਲਟਕਦੇ ਹੋਏ ਢਿੱਡ ਅਤੇ ਭਾਰ ਨੂੰ ਜਲਦੀ ਘਟਾਉਣ ਲਈ ‘ਬਦਾਮ’ ਸਣੇ ਖਾਓ ਇਹ ਚੀਜ਼ਾਂ, ਹੋਵੇਗਾ ਫ਼ਾਇਦਾ

ਸਰ੍ਹੋਂ ਦਾ ਤੇਲ
ਦੋ ਸੌ ਪੰਜਾਹ ਗ੍ਰਾਮ ਸਰ੍ਹੋਂ ਦਾ ਤੇਲ ਲੈ ਕੇ ਲੋਹੇ ਦੀ ਕੜਾਹੀ ਵਿੱਚ ਗਰਮ ਕਰ ਲਓ। ਜਦੋਂ ਤੇਲ ਉਬਲਣ ਲੱਗੇ, ਤਾਂ ਇਸ ਵਿੱਚ 50 ਗ੍ਰਾਮ ਨਿੰਮ ਦੀਆਂ ਕੱਚੀਆਂ ਪੱਤੀਆਂ ਮਿਲਾ ਕੇ ਉਬਾਲੋ ਫਿਰ ਇਸ ਨੂੰ ਛਾਣ ਲਓ ਅਤੇ ਇਸ ਤੇਲ ਨੂੰ ਐਕਜਿਮਾ ਅਤੇ ਦਾਦ, ਖਾਜ ਵਾਲੀ ਜਗ੍ਹਾ ’ਤੇ ਲਗਾਓ । ਇਸ ਨਾਲ ਇਹ ਰੋਗ ਬਿਲਕੁਲ ਠੀਕ ਹੋ ਜਾਵੇਗਾ ਅਤੇ ਦੁਬਾਰਾ ਨਹੀਂ ਹੋਵੇਗਾ ।


sunita

Content Editor

Related News