Health Tips: ਰਾਤ ਨੂੰ ਨੀਂਦ ਨਾ ਆਉਣ ਤੋਂ ਪਰੇਸ਼ਾਨ ਲੋਕ ‘ਬਾਦਾਮ’ ਸਣੇ ਖਾਣ ਇਹ ਚੀਜ਼ਾਂ, ਤੁਰੰਤ ਆ ਜਾਵੇਗੀ ਨੀਂਦ

Tuesday, Jul 20, 2021 - 01:05 PM (IST)

ਜਲੰਧਰ (ਬਿਊਰੋ) - ਕਈ ਵਾਰ ਤਣਾਅ ਜਾਂ ਗਲਤ ਲਾਈਫ ਸਟਾਈਲ ਦੇ ਕਾਰਨ ਸਾਨੂੰ ਰਾਤ ਦੇ ਸਮੇਂ ਜਲਦੀ ਨੀਂਦ ਨਹੀਂ ਆਉਂਦੀ। ਰਾਤ ਨੂੰ ਦੇਰ ਤੱਕ ਜਾਗਣਾ ਪੈਂਦਾ ਹੈ, ਜਿਸ ਨਾਲ ਨੀਂਦ ਪੂਰੀ ਨਹੀਂ ਹੁੰਦੀ। ਨੀਂਦ ਨਾ ਆਉਣ ਕਾਰਨ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ, ਜਿਸ ਨਾਲ ਸਵੇਰੇ ਆਲਸ ਅਤੇ ਥਕਾਨ ਬਣੀ ਰਹਿੰਦੀ ਹੈ ਅਤੇ ਕੰਮ ਕਰਨ ਦੀ ਸ਼ਮਤਾ ਘੱਟ ਜਾਂਦੀ ਹੈ। ਨੀਂਦ ਨਾ ਆਉਣ ਕਾਰਨ ਹਾਈ ਬਲੱਡ ਪ੍ਰੈਸ਼ਰ, ਮੋਟਾਪਾ ਅਤੇ ਦਿਮਾਗ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਰਾਤ ਨੂੰ ਚੰਗੀ ਨੀਂਦ ਲੈਣ ਲਈ ਤੁਸੀਂ ਕੁਝ ਖਾਣ ਵਾਲੀਆਂ ਚੀਜ਼ਾਂ ਦਾ ਸਹਾਰਾ ਲੈ ਸਕਦੇ ਹੋ, ਜੋ ਫ਼ਾਇਦੇਮੰਦ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਉਨ੍ਹਾਂ ਚੀਜ਼ਾਂ ਬਾਰੇ ਦੱਸਾਂਗੇ, ਜਿਨ੍ਹਾਂ ਨਾਲ ਨੀਂਦ ਦੀ ਸਮੱਸਿਆ ਦੂਰ ਹੋ ਜਾਂਦੀ ਹੈ 

ਗਰਮ ਦੁੱਧ
ਸੋਣ ਤੋਂ ਪਹਿਲਾਂ ਇਕ ਗਿਲਾਸ ਗਰਮ ਦੁੱਧ ਪੀਣ ਨਾਲ ਰਾਤ ਨੂੰ ਚੰਗੀ ਨੀਂਦ ਆਉਂਦੀ ਹੈ। ਦੁੱਧ ਵਿੱਚ ਟਰਿਪਟੋਫੈਨ ਹੁੰਦਾ ਹੈ, ਜੋ ਸੈਰੋਟੋਨਿਨ ਨੂੰ ਪ੍ਰਮੋਟ ਕਰਦਾ ਹੈ। ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਵਿੱਚ ਇਕ ਚੁਟਕੀ ਇਲਾਇਚੀ ਅਤੇ ਕੁਝ ਬਦਾਮ ਮਿਲਾ ਕੇ ਪੀ ਸਕਦੇ ਹੋ।

ਪੜ੍ਹੋ ਇਹ ਵੀ ਖ਼ਬਰ- ਪਸੀਨੇ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ‘ਫਟਕੜੀ’ ਦੀ ਇੰਝ ਕਰੋ ਵਰਤੋਂ, ਜਾਣੋ ਹੋਰ ਵੀ ਫ਼ਾਇਦੇ

ਕੇਲਾ
ਜੇ ਤੁਹਾਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਕੇਲਾ ਖਾਣ ਨਾਲ ਚੰਗੀ ਨੀਂਦ ਆਉਂਦੀ ਹੈ। ਕੇਲੇ ਵਿੱਚ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਹੁੰਦਾ ਹੈ, ਜੋ ਮਾਸਪੇਸ਼ੀਆਂ ਨੂੰ ਆਰਾਮ ਦਿੰਦਾ ਹੈ। ਇਸ ਤੋਂ ਇਲਾਵਾ ਕੇਲੇ ਵਿੱਚ ਗੁੱਡ ਕਰਵਸ ਹੁੰਦੇ ਹਨ।

ਬਾਦਾਮ
ਦੁੱਧ ਦੀ ਤਰ੍ਹਾਂ ਬਦਾਮ ਵਿੱਚ ਟਰਿਪਟੋਫੈਨ ਹੁੰਦਾ ਹੈ, ਜੋ ਦਿਮਾਗ ਦੀਆਂ ਮਾਸਪੇਸ਼ੀਆਂ ਨੂੰ ਰਿਲੈਕਸ ਕਰਦਾ ਹੈ। ਇਸ ਤੋਂ ਇਲਾਵਾ ਬਦਾਮ ਵਿੱਚ ਮੌਜੂਦ ਮੈਗਨੇਸ਼ੀਅਮ ਤੁਹਾਡੇ ਦਿਲ ਦੀ ਧੜਕਣ ਨੂੰ ਕੰਟਰੋਲ ਕਰਦਾ ਹੈ। ਇਸ ਲਈ ਨੀਂਦ ਦੀ ਸਮੱਸਿਆ ਹੋਣ ’ਤੇ ਆਪਣੀ ਡਾਈਟ ਵਿੱਚ ਰੋਜ਼ਾਨਾ ਮੁੱਠੀ ਭਰ ਬਦਾਮ ਜ਼ਰੂਰ ਸ਼ਾਮਿਲ ਕਰੋ ।

ਪੜ੍ਹੋ ਇਹ ਵੀ ਖ਼ਬਰ- Health Tips: ਥਾਈਰਾਈਡ ਕਾਰਨ ਤੇਜ਼ੀ ਨਾਲ ਵੱਧ ਰਿਹੈ ਤੁਹਾਡਾ ‘ਭਾਰ’ ਤਾਂ ਕਸਰਤ ਸਣੇ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

ਡਾਰਕ ਚਾਕਲੇਟ
ਨੀਂਦ ਲਿਆਉਣ ਲਈ ਡਾਰਕ ਚਾਕਲੇਟ ਬਹੁਤ ਚੰਗਾ ਆਹਾਰ ਮੰਨਿਆ ਜਾਂਦਾ ਹੈ। ਡਾਰਕ ਚਾਕਲੇਟ ਨਰਵਸ ਨੂੰ ਰਿਲੈਕਸ ਕਰਦਾ ਹੈ ਅਤੇ ਇਸ ਨੂੰ ਖਾਣ ਨਾਲ ਚੰਗੀ ਨੀਂਦ ਆਉਂਦੀ ਹੈ ।

ਓਟਸ
ਓਟਸ ਭਾਰ ਨੂੰ ਘਟਾਉਂਦਾ ਹੈ ਨਾਲ ਹੀ ਨੀਂਦ ਲਿਆਉਣ ਵਿੱਚ ਵੀ ਮਦਦਗਾਰ ਹੁੰਦਾ ਹੈ। ਇਸ ਲਈ ਰਾਤ ਨੂੰ ਡਿਨਰ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ ਆਰਟਸ ਦਾ ਸੇਵਨ ਜ਼ਰੂਰ ਕਰੋ । ਇਸ ਨਾਲ ਚੰਗੀ ਨੀਂਦ ਆਵੇਗੀ ।

ਪੜ੍ਹੋ ਇਹ ਵੀ ਖ਼ਬਰ- ਵਾਸਤੂ ਸ਼ਾਸਤਰ : ਜੇਕਰ ਤੁਹਾਡੇ ‘ਵਿਆਹ’ 'ਚ ਵੀ ਹੋ ਰਹੀ ਹੈ ਦੇਰੀ ਤਾਂ ਕਦੇ ਨਾ ਕਰੋ ਇਹ ਗਲਤੀਆਂ

ਅਸ਼ਵਗੰਧਾ ਦੇ ਪੱਤੇ
ਅਸ਼ਵਗੰਧਾ ਦੇ ਪੱਤੇ, ਤਨਾ ਅਤੇ ਜੜ੍ਹ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਹ ਥਕਾਵਟ ਨੂੰ ਦੂਰ ਕਰਕੇ ਚੰਗੀ ਨੀਂਦ ਲਿਆਉਣ ਵਿੱਚ ਮਦਦ ਕਰਦੇ ਹਨ। 

ਸੌਂਫ ਕਾਰਗਾਰ ਉਪਾਅ 
ਚੰਗੀ ਨੀਂਦ ਲਈ ਸੌਂਫ ਇਕ ਕਾਰਗਾਰ ਉਪਾਅ ਹੈ। ਨੀਂਦ ਨਾ ਆਉਣ ’ਤੇ ਜਾਂ ਫਿਰ ਸਾਰਾ ਦਿਨ ਸੁਸਤੀ ਰਹਿਣ ’ਤੇ 10-10 ਗ੍ਰਾਮ ਸੌਂਫ ਨੂੰ ਅੱਧਾ ਲੀਟਰ ਪਾਣੀ ਵਿੱਚ ਉਬਾਲ ਲਓ। ਇਸ ਨੂੰ ਉਦੋਂ ਤਕ ਉਬਾਲੋ ਜਦੋਂ ਤਕ ਪਾਣੀ ਅੱਧਾ ਨਹੀਂ ਰਹਿ ਜਾਂਦਾ। ਸਵੇਰੇ-ਸ਼ਾਮ ਇਸ ਪਾਣੀ ਵਿੱਚ ਲੂਣ ਮਿਲਾ ਕੇ ਪੀਓ ਅਜਿਹਾ ਕਰਨ ‘ਤੇ ਤੁਹਾਨੂੰ ਇਸ ਪ੍ਰੇਸ਼ਾਨੀ ਤੋਂ ਰਾਹਤ ਮਿਲੇਗੀ ਅਤੇ ਤੁਹਾਡਾ ਸਰੀਰ ਵੀ ਚੰਗਾ ਮਹਿਸੂਸ ਕਰੇਗਾ।

ਪੜ੍ਹੋ ਇਹ ਵੀ ਖ਼ਬਰ- Health Tips: ਵੱਧਦੀ ਘੱਟਦੀ ‘ਸ਼ੂਗਰ’ ਨੂੰ ਕੰਟਰੋਲ ਕਰਨ ਲਈ ਦਾਲ ਚੀਨੀ ਸਣੇ ਖਾਓ ਇਹ ਚੀਜ਼ਾਂ, ਹੋਵੇਗਾ ਫ਼ਾਇਦਾ

 

 


rajwinder kaur

Content Editor

Related News