ਮਸ਼ਰੂਮ ਖਾਣ ਦੇ ਸ਼ੌਕੀਨ ਸਾਵਧਾਨ! ਫ਼ਾਇਦੇ ਦੀ ਜਗ੍ਹਾ ਪਹੁੰਚਾ ਸਕਦੇ ਨੇ ਨੁਕਸਾਨ, ਜਾਣੋ ਕਿਵੇਂ

Wednesday, Nov 08, 2023 - 03:09 PM (IST)

ਮਸ਼ਰੂਮ ਖਾਣ ਦੇ ਸ਼ੌਕੀਨ ਸਾਵਧਾਨ! ਫ਼ਾਇਦੇ ਦੀ ਜਗ੍ਹਾ ਪਹੁੰਚਾ ਸਕਦੇ ਨੇ ਨੁਕਸਾਨ, ਜਾਣੋ ਕਿਵੇਂ

ਨਵੀਂ ਦਿੱਲੀ : ਬਹੁਤ ਸਾਰੇ ਲੋਕਾਂ ਨੂੰ ਮਸ਼ਰੂਮ ਖਾਣਾ ਬਹੁਤ ਪਸੰਦ ਹੈ। ਇਹ ਖਾਣ 'ਚ ਜਿੰਨੇ ਸੁਆਦੀ ਹੁੰਦੇ ਹਨ, ਸਿਹਤ ਲਈ ਉਸ ਤੋਂ ਵੀ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨ। ਇਹ ਬਹੁਤ ਸਾਰੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ, ਜਿਹੜੇ ਭਾਰ ਘਟਾਉਣ ਦੇ ਨਾਲ-ਨਾਲ ਮੈਟਾਬਾਲਿਜ਼ਮ ਰੋਗਾਂ ਨੂੰ ਵੀ ਰੋਕਦੇ ਹਨ। ਹਾਲਾਂਕਿ, ਹਰ ਚੀਜ਼ ਨੂੰ ਖਾਣ ਦੀ ਸੀਮਤ ਮਾਤਰਾ ਹੁੰਦੀ ਹੈ। ਜੇਕਰ ਤੁਸੀਂ ਇਸ ਨੂੰ ਵੱਧ ਮਾਤਰਾ 'ਚ ਖਾਂਦੇ ਹੋ ਤਾਂ ਇਹ ਸਿਹਤ ਨੂੰ ਕਈ ਤਰ੍ਹਾਂ ਦੇ ਨੁਕਸਾਨ ਪਹੁੰਚਾਉਂਦੇ ਹਨ। ਮਸ਼ਰੂਮ ਦਾ ਜ਼ਿਆਦਾ ਸੇਵਨ ਕਰਨ ਨਾਲ ਕੁਝ ਲੋਕਾਂ 'ਚ ਸਰੀਰਕ ਅਤੇ ਮਾਨਸਿਕ ਲੱਛਣ ਪੈਦਾ ਹੋ ਸਕਦੇ ਹਨ।
ਜੇਕਰ ਤੁਸੀਂ ਵੀ ਮਸ਼ਰੂਮ ਦੇ ਸ਼ੌਕੀਨ ਹੋ ਤੇ ਇਸ ਨੂੰ ਅਕਸਰ ਖਾਂਦੇ ਹੋ ਤਾਂ ਤੁਹਾਨੂੰ ਇਸ ਦੇ ਨੁਕਸਾਨਾਂ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਅੱਜ ਇਸ ਖ਼ਬਰ ਰਾਹੀਂ ਤੁਹਾਨੂੰ ਮਸ਼ਰੂਮ ਦੇ ਨੁਕਸਾਨ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਹਾਨੂੰ ਇਕ ਵਾਰ ਜ਼ਰੂਰ ਜਾਣਨੇ ਚਾਹੀਦੇ ਹਨ। 

ਮਸ਼ਰੂਮ ਦੇ ਮਾੜੇ ਪ੍ਰਭਾਵ
ਮਸ਼ਰੂਮ ਇੱਕ ਘੱਟ-ਕੈਲੋਰੀ ਵਾਲਾ ਭੋਜਨ ਹੈ, ਜਿਸ 'ਚ ਕਾਫ਼ੀ ਮਾਤਰਾ 'ਚ ਫਾਈਬਰ, ਪ੍ਰੋਟੀਨ ਤੇ ਐਂਟੀਆਕਸੀਡੈਂਟ ਹੁੰਦੇ ਹਨ। ਹਾਲਾਂਕਿ ਇਸ ਨੂੰ ਸੀਮਤ ਮਾਤਰਾ 'ਚ ਖਾਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਪਰ ਜੇਕਰ ਤੁਸੀਂ ਇਸ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਕਈ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਹਨ ਜੋ ਕਿ ਇਸ ਤਰ੍ਹਾਂ ਹਨ-

ਚਮੜੀ ਦੀ ਐਲਰਜ਼ੀ
ਮਸ਼ਰੂਮ ਖਾਣ ਨਾਲ ਕੁਝ ਲੋਕਾਂ ਨੂੰ ਚਮੜੀ ਦੀ ਐਲਰਜੀ ਦੀ ਸਮੱਸਿਆ ਹੋ ਸਕਦੀ ਹੈ। ਇਸ ਨੂੰ ਖਾਣ ਨਾਲ ਸਾਡਾ ਇਮਿਊਨ ਸਿਸਟਮ ਮਜ਼ਬੂਤ​ ਹੁੰਦਾ ਹੈ ਪਰ ਕੁਝ ਲੋਕਾਂ ਨੂੰ ਇਸ ਤੋਂ ਐਲਰਜੀ ਹੋ ਸਕਦੀ ਹੈ, ਜਿਸ ਕਾਰਨ ਚਮੜੀ 'ਤੇ ਧੱਫੜ ਤੇ ਜਲਣ ਵਰਗੇ ਲੱਛਣ ਹੋ ਸਕਦੇ ਹਨ। ਇੰਨਾ ਹੀ ਨਹੀਂ ਮਸ਼ਰੂਮ ਦੇ ਜ਼ਿਆਦਾ ਸੇਵਨ ਨਾਲ ਨੱਕ 'ਚੋਂ ਖੂਨ ਆਉਣਾ, ਨੱਕ ਤੇ ਗਲਾ ਸੁੱਕਣਾ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।

ਸੁਸਤੀ
ਮਸ਼ਰੂਮ ਜੋ ਖਾਣ 'ਚ ਸੁਆਦੀ ਹੁੰਦੇ ਹਨ ਬਹੁਤ ਸਾਰੇ ਲੋਕਾਂ ਲਈ ਥਕਾਵਟ ਅਤੇ ਨੀਂਦ ਦਾ ਕਾਰਨ ਬਣ ਸਕਦੇ ਹਨ। ਕਈ ਵਾਰ ਇਸ ਨੂੰ ਖਾਣ ਤੋਂ ਬਾਅਦ ਲੋਕ ਬੇਹੱਦ ਅਸਹਿਜ ਮਹਿਸੂਸ ਕਰਦੇ ਹਨ। ਨਾਲ ਹੀ ਉਨ੍ਹਾਂ ਦਾ ਊਰਜਾ ਪੱਧਰ ਕਾਫ਼ੀ ਘੱਟ ਹੋ ਸਕਦਾ ਹੈ। ਇਸ ਤੋਂ ਇਲਾਵਾ ਇਸ ਨੂੰ ਖਾਣ ਨਾਲ ਤੁਹਾਨੂੰ ਸੁਸਤੀ ਵੀ ਮਹਿਸੂਸ ਹੋ ਸਕਦੀ ਹੈ। ਹਾਲਾਂਕਿ, ਜੇਕਰ ਤੁਸੀਂ ਨਿਯਮਿਤ ਤੌਰ 'ਤੇ ਇਸ ਦਾ ਸੇਵਨ ਘੱਟ ਕਰਦੇ ਹੋ ਤਾਂ ਤੁਸੀਂ ਇਨ੍ਹਾਂ ਮਾੜੇ ਪ੍ਰਭਾਵਾਂ ਤੋਂ ਬਚ ਸਕਦੇ ਹੋ।

ਢਿੱਡ ਦੀਆਂ ਸਮੱਸਿਆਵਾਂ
ਬਹੁਤ ਜ਼ਿਆਦਾ ਮਸ਼ਰੂਮ ਖਾਣ ਤੋਂ ਬਾਅਦ ਢਿੱਡ ਦੀਆਂ ਸਮੱਸਿਆਵਾਂ ਜਿਵੇਂ ਦਸਤ, ਜੀਅ ਕੱਚਾ ਹੋਣਾ ਤੇ ਉਲਟੀਆਂ ਆਦਿ ਹੋ ਸਕਦੀਆਂ ਹਨ। ਕੁਝ ਲੋਕਾਂ ਨੂੰ ਮਸ਼ਰੂਮ ਖਾਣ ਤੋਂ ਤੁਰੰਤ ਬਾਅਦ ਦਸਤ ਲੱਗ ਸਕਦੇ ਹਨ। ਇਹ ਇੱਕ ਅਜਿਹੀ ਸਬਜ਼ੀ ਹੈ, ਜੋ ਹਰ ਕਿਸੇ ਦੇ ਸਰੀਰ ਨੂੰ ਸੂਟ ਨਹੀਂ ਕਰਦੀ। ਜੇਕਰ ਤੁਸੀਂ ਇਸ ਨੂੰ ਲੈਣ ਤੋਂ ਬਾਅਦ ਗੈਸਟ੍ਰੋਇੰਟੇਸਟਾਈਨਲ ਸਮੱਸਿਆਵਾਂ ਦਾ ਅਨੁਭਵ ਕਰਦੇ ਹੋ ਤਾਂ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਰੋ। ਨਾਲ ਹੀ ਜੇਕਰ ਤੁਹਾਨੂੰ ਇਸ ਕਾਰਨ ਦਸਤ, ਜੀਅ ਕੱਚਾ ਹੋਣਾ ਅਤੇ ਉਲਟੀ ਵਰਗੀਆਂ ਸਮੱਸਿਆਵਾਂ ਹਨ ਤਾਂ ਇਸ ਨੂੰ ਖਾਣ ਤੋਂ ਪਰਹੇਜ਼ ਕਰੋ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਸਾਡੇ ਨਾਲ ਜ਼ਰੂਰ ਸਾਂਝੀ ਕਰੋ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

sunita

Content Editor

Related News