Health Tips:ਬੱਚਿਆਂ ਦੇ ਢਿੱਡ ’ਚ ਵਾਰ-ਵਾਰ ਹੋ ਰਿਹੈ ਦਰਦ, ਦਹੀਂ ਸਣੇ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ, ਹੋਵੇਗਾ ਫ਼ਾਇਦਾ

Saturday, Sep 25, 2021 - 12:55 PM (IST)

Health Tips:ਬੱਚਿਆਂ ਦੇ ਢਿੱਡ ’ਚ ਵਾਰ-ਵਾਰ ਹੋ ਰਿਹੈ ਦਰਦ, ਦਹੀਂ ਸਣੇ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ, ਹੋਵੇਗਾ ਫ਼ਾਇਦਾ

ਜਲੰਧਰ (ਬਿਊਰੋ) - ਬਹੁਤ ਸਾਰੇ ਬੱਚੇ ਅਜਿਹੇ ਹਨ, ਜਿਨ੍ਹਾਂ ਨੂੰ ਕੁਝ ਵੀ ਖਾਣ ਨਾਲ ਢਿੱਡ ਦਰਦ ਦੀ ਸਮੱਸਿਆ ਹੋ ਜਾਂਦੀ ਹੈ। ਬੱਚਿਆਂ ਨੂੰ ਢਿੱਡ ਦਰਦ ਅਤੇ ਕਬਜ਼ ਹੋਣਾ ਇਕ ਆਮ ਸਮੱਸਿਆ ਹੁੰਦੀ ਹੈ, ਕਿਉਂਕਿ ਜਦੋਂ ਬੱਚਾ ਵੱਡਾ ਹੋ ਕੇ ਦੁੱਧ ਤੋਂ ਇਲਾਵਾ ਦਲੀਆ ਸਣੇ ਕਈ ਚੀਜ਼ਾਂ ਖਾਣਾ ਸ਼ੁਰੂ ਕਰ ਦਿੰਦਾ ਹੈ, ਤਾਂ ਇਹ ਸਮੱਸਿਆਵਾਂ ਹੋ ਜਾਂਦੀ ਹੈ। ਢਿੱਡ ਦਰਦ ਹੋਣ ’ਤੇ ਬੱਚੇ ਬਹੁਤ ਪ੍ਰੇਸ਼ਾਨ ਹੋ ਜਾਂਦੇ ਹਨ ਅਤੇ ਰੋਣ ਲੱਗਦੇ ਹਨ। ਅਕਸਰ ਅਜਿਹਾ ਕਈ ਵਾਰ ਪਾਣੀ ਅਤੇ ਗਲਤ ਖਾਣ ਪੀਣ ਦੀ ਵਜ੍ਹਾ ਨਾਲ ਹੋ ਸਕਦਾ ਹੈ। ਕਈ ਵਾਰ ਇਨ੍ਹਾਂ ਸਮੱਸਿਆਵਾਂ ਵਿੱਚ ਦਵਾਈਆਂ ਦਾ ਵੀ ਅਸਰ ਨਹੀਂ ਹੁੰਦਾ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖ਼ੇ ਦੱਸਾਂਗੇ, ਜਿਸ ਨਾਲ ਬੱਚਿਆਂ ਦਾ ਢਿੱਡ ਅਤੇ ਕਬਜ਼ ਦੀ ਸਮੱਸਿਆ ਠੀਕ ਹੋ ਜਾਵੇਗੀ....

ਬੱਚਿਆਂ ਦੇ ਢਿੱਡ ਦਰਦ ਦੀ ਸਮੱਸਿਆਵਾਂ ਨੂੰ ਠੀਕ ਕਰਨ ਦੇ ਘਰੇਲੂ ਨੁਸਖ਼ੇ

ਸ਼ਹਿਦ
ਜੇਕਰ ਤੁਹਾਡੇ ਬੱਚੇ ਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ, ਤਾਂ ਉਸ ਨੂੰ ਰੋਜ਼ਾਨਾ ਕੋਸੇ ਪਾਣੀ ਵਿੱਚ ਸ਼ਹਿਦ ਮਿਲਾ ਕੇ ਪੀਣ ਲਈ ਦਿਓ ਨੂੰ ਕਹੋ। ਬੱਚੇ ਨੂੰ ਰੋਜ਼ਾਨਾ ਸਵੇਰੇ ਉੱਠਦੇ ਸਾਰ ਕੁਝ ਬੂੰਦਾਂ ਸ਼ਹਿਦ ਦੀਆਂ ਚਟਾਓ। ਇਸ ਨਾਲ ਬਹੁਤ ਸਾਰੇ ਰੋਗਾਂ ਤੋਂ ਛੁਟਕਾਰਾ ਮਿਲੇਗਾ ।

ਪਾਲਕ ਦਾ ਸੂਪ ਅਤੇ ਸਬਜ਼ੀ
ਜੇਕਰ ਬੱਚੇ ਨੂੰ ਕਬਜ਼ ਦੀ ਬਹੁਤ ਜ਼ਿਆਦਾ ਸਮੱਸਿਆ ਰਹਿੰਦੀ ਹੈ, ਤਾਂ ਉਸ ਨੂੰ ਪਾਲਕ ਦਾ ਸੂਪ ਬਣਾ ਕੇ ਪਿਲਾ ਸਕਦੇ ਹੋ। ਜੇਕਰ ਤੁਹਾਡਾ ਬੱਚਾ ਸੂਪ ਨਹੀਂ ਪੀਂਦਾ, ਤਾਂ ਪਾਲਕ ਦੀ ਸਬਜ਼ੀ ਬਣਾ ਕੇ ਖੁਆ ਦਿਓ, ਜਿਸ ਨਾਲ ਜਲਦ ਕਬਜ਼ ਤੋਂ ਛੁਟਕਾਰਾ ਮਿਲੇਗਾ।

ਪੜ੍ਹੋ ਇਹ ਵੀ ਖ਼ਬਰ - Health Tips: ਰੋਜ਼ਾਨਾ 15-20 ਮਿੰਟ ਜ਼ਰੂਰ ਟੱਪੋ ਰੱਸੀ, ਢਿੱਡ ਦੀ ਚਰਬੀ ਘੱਟ ਹੋਣ ਦੇ ਨਾਲ-ਨਾਲ ਹੋਣਗੇ ਇਹ ਫ਼ਾਇਦੇ

ਉਬਲਿਆ ਪਾਣੀ
ਢਿੱਡ ਖ਼ਰਾਬ ਹੋਣ ’ਤੇ ਸਰੀਰ ਵਿੱਚ ਪਾਣੀ ਦੀ ਘਾਟ ਹੋ ਜਾਂਦੀ ਹੈ। ਇਸ ਲਈ ਜੇਕਰ ਤੁਹਾਡੇ ਬੱਚੇ ਦਾ ਢਿੱਡ ਖ਼ਰਾਬ ਰਹਿੰਦਾ ਹੈ, ਤਾਂ ਉਸ ਨੂੰ ਉਬਲਿਆ ਹੋਇਆ ਪਾਣੀ ਵੱਧ ਤੋਂ ਵੱਧ ਪਿਲਾਓ।

ਦਹੀਂ
ਢਿੱਡ ਦਰਦ ਵਿੱਚ ਦਹੀਂ ਦਾ ਸੇਵਨ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਦਹੀਂ ਵਿਚ ਮੌਜੂਦ ਬੈਕਟੀਰੀਆ ਢਿੱਡ ਨੂੰ ਜਲਦ ਠੀਕ ਕਰ ਦਿੰਦਾ ਹੈ ਅਤੇ ਢਿੱਡ ਨੂੰ ਠੰਡਾ ਰੱਖਦਾ ਹੈ। ਇਸ ਲਈ ਜੇਕਰ ਤੁਹਾਡੇ ਬੱਚੇ ਵਿੱਚ ਢਿੱਡ ਦਰਦ ਅਤੇ ਕਬਜ਼ ਦੀ ਸਮੱਸਿਆ ਰਹਿੰਦੀ ਹੈ , ਤਾਂ ਉਸ ਨੂੰ ਰੋਜ਼ਾਨਾ ਦਹੀਂ ਖਾਣ ਨੂੰ ਜ਼ਰੂਰ ਦਿਓ ।

ਪੜ੍ਹੋ ਇਹ ਵੀ ਖ਼ਬਰ - Health Tips : ਰਾਤ ਨੂੰ ਸੌਂਣ ਲੱਗਿਆ ਕੀ ਤੁਹਾਨੂੰ ਵੀ ਆਉਂਦਾ ਹੈ ਪਸੀਨਾ? ਤਾਂ ਥਾਇਰਾਈਡ ਸਣੇ ਹੋ ਸਕਦੇ ਨੇ ਇਹ ਰੋਗ

ਸੌਂਫ
ਸੌਂਫ ਸਾਡੀ ਪਾਚਨ ਕਿਰਿਆ ਨੂੰ ਠੀਕ ਕਰਦੀ ਹੈ। ਇਸ ਲਈ ਜੇਕਰ ਤੁਹਾਡੇ ਬੱਚੇ ਦੀ ਵੀ ਪਾਚਨ ਕਿਰਿਆ ਖ਼ਰਾਬ ਰਹਿੰਦੀ ਹੈ, ਤਾਂ ਉਸ ਨੂੰ ਰੋਜ਼ਾਨਾ ਸੌਂਫ ਚਬਾਉਣ ਨੂੰ ਜ਼ਰੂਰ ਦਿਓ ।

ਮੁਨੱਕੇ ਦਾ ਪਾਣੀ
ਮੁਨਕੇ ਰਾਤ ਨੂੰ ਪਾਣੀ ਵਿੱਚ ਭਿਉਂ ਦਿਓ ਅਤੇ ਸਵੇਰ ਸਮੇਂ ਇਨ੍ਹਾਂ ਨੂੰ ਮਸਲ ਕੇ ਪਾਣੀ ਅਲੱਗ ਕਰ ਲਓ ਅਤੇ ਇਹ ਪਾਣੀ ਬੱਚੇ ਨੂੰ ਦਿਨ ਵਿਚ 2,3 ਵਾਰ ਪਿਲਾਓ। ਕਬਜ਼ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ ।

ਪੜ੍ਹੋ ਇਹ ਵੀ ਖ਼ਬਰ - Health Tips:ਪੱਥਰੀ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ‘ਤੁਲਸੀ’ ਸਣੇ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ,ਹਮੇਸ਼ਾ ਲਈ ਮਿਲੇਗੀ ਰਾਹਤ

ਅੰਜੀਰ
ਕਬਜ਼ ਦੀ ਸਮੱਸਿਆ ਹੋਣ ’ਤੇ ਅੰਜੀਰ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ। ਬੱਚੇ ਦੀ ਕਬਜ਼ ਤੋਂ ਜਲਦੀ ਛੁਟਕਾਰਾ ਪਾਉਣ ਲਈ ਅੰਜੀਰ ਨੂੰ ਰਾਤ ਨੂੰ ਪਾਣੀ ਵਿਚ ਭਿਓਂ ਕੇ ਰੱਖੋ ਅਤੇ ਸਵੇਰੇ ਬੱਚੇ ਨੂੰ ਖਵਾਓ ।


author

rajwinder kaur

Content Editor

Related News