Health Tips:ਜੋੜਾਂ ਦੇ ਦਰਦ ਸਣੇ ਇਨ੍ਹਾਂ ਰੋਗਾਂ ਤੋਂ ਹੋ ਪਰੇਸ਼ਾਨ ਤਾਂ ਗਰਮ ਪਾਣੀ ’ਚ ਗੁੜ ਮਿਲਾ ਕੇ ਪੀਓ, ਹੋਣਗੇ ਫ਼ਾਇਦ
Friday, Oct 15, 2021 - 03:37 PM (IST)
ਜਲੰਧਰ (ਬਿਊਰੋ) - ਆਯੁਰਵੈਦਿਕ ਵਿੱਚ ਬਹੁਤ ਸਾਰੀਆਂ ਬੀਮਾਰੀਆਂ ਦਾ ਇਲਾਜ ਮਿਲਿਆ ਹੈ। ਆਯੁਰਵੈਦਿਕ ਵਿੱਚ ਕਈ ਦਵਾਈਆਂ ਅਜਿਹੀਆਂ ਹਨ, ਜਿਨ੍ਹਾਂ ਨੂੰ ਦੋ ਜਾਂ ਦੋ ਤੋਂ ਵੱਧ ਖਾਣ ਵਾਲੀਆਂ ਚੀਜ਼ਾਂ ਨਾਲ ਮਿਲਾ ਕੇ ਬਣਾਇਆ ਜਾਂਦਾ ਹੈ। ਗੁੜ ਅਜਿਹੀ ਚੀਜ਼ਾ ਹੈ, ਜਿਸ ਨੂੰ ਹਰ ਕੋਈ ਖਾਣਾ ਪਸੰਦ ਕਰਦਾ ਹੈ। ਗੁੜ ਸਾਡੇ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਵਿੱਚ ਪਾਏ ਜਾਣ ਵਾਲੇ ਖਣਿਜ ਪਦਾਰਥ ਅਤੇ ਪੋਸ਼ਕ ਤੱਤ ਲਾਲ ਰਕਤ ਕੋਸ਼ਿਕਾਵਾਂ ਨੂੰ ਵਧਾਉਣ ਵਿੱਚ ਸਹਾਇਕ ਹੁੰਦੇ ਹਨ। ਗੁੜ ਵਾਲਾ ਪਾਣੀ ਪੀਣ ਨਾਲ ਖੂਨ ਦੀ ਘਾਟ ਕਦੇ ਨਹੀਂ ਹੁੰਦੀ ਅਤੇ ਸਰੀਰ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਰੋਜ਼ਾਨਾ ਸਵੇਰੇ ਗਰਮ ਪਾਣੀ ’ਚ ਗੁੜ ਮਿਲਾ ਕੇ ਪੀਣ ਨਾਲ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ, ਜਿਸ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ...
ਗੁੜ ਵਾਲਾ ਪਾਣੀ ਪੀਣ ਦੇ ਫ਼ਾਇਦੇ
ਕਬਜ਼, ਗੈਸ ਅਤੇ ਢਿੱਡ ਦਰਦ ਦੀ ਸਮੱਸਿਆ
ਜੇਕਰ ਤੁਹਾਨੂੰ ਕਬਜ਼, ਗੈਸ ਅਤੇ ਢਿੱਡ ਦਰਦ ਦੀ ਸਮੱਸਿਆ ਰਹਿੰਦੀ ਹੈ ਤਾਂ ਰੋਜ਼ਾਨਾ ਸਵੇਰੇ ਇੱਕ ਗਿਲਾਸ ਗੁੜ ਵਾਲਾ ਪਾਣੀ ਪੀਓ। ਇਸ ਵਿੱਚ ਤੁਸੀਂ ਜ਼ੀਰਾ ਮਿਲਾ ਕੇ ਵੀ ਪੀ ਸਕਦੇ ਹੋ।
ਪੜ੍ਹੋ ਇਹ ਵੀ ਖ਼ਬਰ - Health Tips:ਜੋੜਾਂ ਦੇ ਦਰਦ ਸਣੇ ਇਨ੍ਹਾਂ ਰੋਗਾਂ ਤੋਂ ਹੋ ਪਰੇਸ਼ਾਨ ਤਾਂ ਗਰਮ ਪਾਣੀ ’ਚ ਗੁੜ ਮਿਲਾ ਕੇ ਪੀਓ, ਹੋਣਗੇ ਫ਼ਾਇਦੇ
ਮੋਟਾਪਾ ਘੱਟ ਕਰੇ
ਮੋਟਾਪਾ ਘੱਟ ਕਰਨ ਲਈ ਰੋਜ਼ਾਨਾ 1 ਗਿਲਾਸ ਪਾਣੀ ਵਿੱਚ ਗੁੜ ਉਬਾਲੋ। ਇਸ ਪਾਣੀ ਦਾ ਸੇਵਨ ਕਰਨ ਨਾਲ ਸਰੀਰ ਦੀ ਫਾਲਤੂ ਚਰਬੀ ਨਿਕਲ ਜਾਂਦੀ ਹੈ। ਤੁਸੀਂ ਗੁੜ ਦੀ ਚਾਹ ਵੀ ਬਣਾ ਕੇ ਪੀ ਸਕਦੇ ਹੋ ।
ਖੂਨ ਸਾਫ਼ ਕਰੇ
ਕਈ ਵਾਰ ਖ਼ੂਨ ਵਿੱਚ ਕੁਝ ਵਿਸ਼ੈਲੇ ਤੱਤ ਆ ਜਾਂਦੇ ਹਨ, ਜਿਨ੍ਹਾਂ ਨੂੰ ਸਰੀਰ ਵਿੱਚੋਂ ਬਾਹਰ ਕੱਢਣਾ ਜ਼ਰੂਰੀ ਹੁੰਦਾ ਹੈ। ਇਹ ਵਿਸ਼ੈਲੇ ਤੱਤ ਬਾਹਰ ਕੱਢਣ ਲਈ ਗੁੜ ਦਾ ਪਾਣੀ ਬਹੁਤ ਫ਼ਾਇਦੇਮੰਦ ਹੈ ।
ਪੜ੍ਹੋ ਇਹ ਵੀ ਖ਼ਬਰ - Health Tips : ਸਵੇਰ ਦੇ ਨਾਸ਼ਤੇ ’ਚ ਜ਼ਰੂਰ ਖਾਓ ‘ਬੇਹੀ ਰੋਟੀ’, ਸ਼ੂਗਰ ਸਣੇ ਇਨ੍ਹਾਂ ਰੋਗਾਂ ਤੋਂ ਮਿਲੇਗੀ ਨਿਜ਼ਾਤ
ਮਾਸਿਕ ਧਰਮ ਦੇ ਦਰਦ ਤੋਂ ਆਰਾਮ
ਕੁਝ ਮਹਿਲਾਵਾਂ ਨੂੰ ਮਾਸਿਕ ਧਰਮ ਦੇ ਦੌਰਾਨ ਦਰਦ ਅਤੇ ਸਹੀ ਸਮੇਂ ’ਤੇ ਨਾ ਆਉਣ ਦੀ ਸਮੱਸਿਆ ਰਹਿੰਦੀ ਹੈ। ਉਨ੍ਹਾਂ ਨੂੰ ਰੋਜ਼ਾਨਾ ਗੁੜ ਅਤੇ ਜੀਰੇ ਵਾਲਾ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ ।
ਜੋੜਾਂ ਦੇ ਦਰਦ
ਸਰਦੀਆਂ ਵਿੱਚ ਜੋੜਾਂ ਦਾ ਦਰਦ ਹੋਣਾ ਇੱਕ ਆਮ ਗੱਲ ਹੈ। ਰੋਜ਼ਾਨਾ ਇਕ ਗਿਲਾਸ ਪਾਣੀ ਵਿਚ ਗੁੜ ਮਿਲਾ ਕੇ ਪੀਣ ਨਾਲ ਪਿੱਠ ਦਰਦ ਕਮਰ ਦਰਦ ਤੋਂ ਆਰਾਮ ਮਿਲਦਾ ਹੈ ।
ਐਨਰਜੀ
ਰੋਜ਼ਾਨਾ ਗੁੜ ਵਾਲਾ ਪਾਣੀ ਪੀਣ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ ।
ਪੜ੍ਹੋ ਇਹ ਵੀ ਖ਼ਬਰ - Health Tips: ਰਾਤ ਨੂੰ ਸੌਂਣ ਤੋਂ ਪਹਿਲਾਂ 5 ਮਿੰਟ ਜ਼ਰੂਰ ਕਰੋ ‘ਪੈਰਾਂ ਦੀ ਮਸਾਜ’, ਸਿਰਦਰਦ ਸਣੇ ਦੂਰ ਹੋਣਗੇ ਇਹ ਰੋਗ
ਅਨੀਮੀਆਂ ਵਿੱਚ ਫ਼ਾਇਦੇਮੰਦ
ਸਰੀਰ ਵਿੱਚ ਖੂਨ ਦੀ ਘਾਟ ਹੋਣ ’ਤੇ ਜਾਂ ਅਨੀਮੀਆ ਦੀ ਸਮੱਸਿਆ ਹੋਣ ਤੇ ਗੁੜ ਵਾਲਾ ਪਾਣੀ ਪੀਣ ਨਾਲ ਫ਼ਾਇਦਾ ਹੁੰਦਾ ਹੈ। ਇਸ ਵਿੱਚ ਪਾਏ ਜਾਣ ਵਾਲੇ ਪੋਸ਼ਕ ਤੱਤ ਖ਼ੂਨ ਵਿੱਚ ਮੌਜੂਦ ਅਸ਼ੁੱਧੀਆਂ ਨੂੰ ਦੂਰ ਕਰ ਦਿੰਦੇ ਹਨ ।
ਤਵਚਾ ਤੇ ਨਿਖ਼ਾਰ
ਚਮੜੀ ਦੀ ਕੋਈ ਵੀ ਸਮੱਸਿਆ ਹੈ ਤਾਂ ਰੋਜ਼ਾਨਾ ਖਾਲੀ ਢਿੱਡ ਗੁੜ ਵਾਲਾ ਪਾਣੀ ਪੀਓ ਤਵਚਾ ’ਤੇ ਨਿਖਾਰ ਆਵੇਗਾ ਅਤੇ ਤਵਚਾ ਦੀ ਹਰ ਸਮੱਸਿਆ ਦੂਰ ਹੋ ਜਾਵੇਗੀ ।
ਪੜ੍ਹੋ ਇਹ ਵੀ ਖ਼ਬਰ - Health Tips:ਡਾਈਨਿੰਗ ਟੇਬਲ ਨੂੰ ਛੱਡ ਜ਼ਮੀਨ ’ਤੇ ਬੈਠ ਕੇ ਖਾਓ ਖਾਣਾ, ਜੋੜਾਂ ਦੇ ਦਰਦ ਸਣੇ ਇਨ੍ਹਾਂ ਰੋਗਾਂ ਤੋਂ ਮਿਲੇਗੀ