Health Tips : ਲੋਅਰ ਬੈਕ ਦੇ ਦਰਦ ਤੋਂ ਰਾਹਤ ਪਾਉਣ ਲਈ ਅਪਣਾਓ ਇਹ ਨੁਕਤੇ, ਮਿਲੇਗਾ ਆਰਾਮ

Friday, Mar 04, 2022 - 12:27 PM (IST)

ਨਵੀਂ ਦਿੱਲੀ- ਪਿੱਠ ਪੂਰੇ ਸਰੀਰ ਦਾ ਸੈਂਟਰ ਪੁਆਇੰਟ ਹੁੰਦੀ ਹੈ। ਸਾਡੀ ਰੀੜ੍ਹ ਦੀ ਹੱਡੀ ਨੂੰ ਸਰੀਰ ਦੇ ਭਾਰ ਨਾਲ ਹੀ ਨਾ ਸਿਰਫ ਗਤੀਸ਼ੀਲ ਰਹਿਣਾ ਪੈਂਦਾ ਹੈ ਸਗੋਂ ਵੱਖ-ਵੱਖ ਦਿਸ਼ਾਵਾਂ 'ਚ ਮੁੜਨਾ ਅਤੇ ਲਚਕਨਾ ਪੈਂਦਾ ਹੈ। ਕੋਰ ਮਸਲਸ ਰੀੜ੍ਹ ਦੀ ਹੱਡੀ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ। ਇਨ੍ਹਾਂ 'ਚ ਢਿੱਡ ਦੇ ਨਾਲ ਹੀ ਪਿੱਠ 'ਚ ਪਾਈਆਂ ਜਾਣ ਵਾਲੀਆਂ ਮਾਸਪੇਸ਼ੀਆਂ, ਹਿਪਸ, ਕਵਾਡ੍ਰਿਸੇਪਸ ਅਤੇ ਹੈਮਸਟਰਿੰਗ ਮਿਲ ਕੇ ਇਸ ਨੂੰ ਮਜ਼ਬੂਤ ਬਣਾਉਂਦੇ ਹਨ। ਅਮਰੀਕਾ ਦੇ ਨਿਊਰੋਸਰਜਨ ਅਤੇ ਰੀੜ੍ਹ ਮਾਹਿਰ ਡਾ. ਸ਼ਾਨ ਬਾਰਬਰ ਕਹਿੰਦੇ ਹਨ ਕਿ ਜੇਕਰ ਇਨ੍ਹਾਂ ਮਾਸਪੇਸ਼ੀਆਂ ਨੂੰ ਮਜ਼ਬੂਤ ਰੱਖਿਆ ਜਾਵੇ ਤਾਂ ਸਾਡਾ ਲੋਅਰ ਬੈਕ ਹਮੇਸ਼ਾ ਠੀਕ ਰਹੇਗੀ। 
ਸਪਾਈਨ ਨੂੰ ਮਜ਼ਬੂਤ ਬਣਾਉਣ ਲਈ ਸਿਟਿੰਗ ਜਾਬ ਦੌਰਾਨ ਵੀ ਥੋੜ੍ਹੀ ਬਹੁਤ ਸੈਰ ਕਰਦੇ ਰਹੋ

PunjabKesari
1. ਬਾਡੀ ਮੂਵਮੈਂਟ
25 ਤੋਂ ਜ਼ਿਆਦਾ ਅਧਿਐਨਾਂ ਦੇ ਵਿਸ਼ਲੇਸ਼ਣ 'ਚ ਪਾਇਆ ਗਿਆ ਹੈ ਕਿ ਸਪਾਈਨ ਨੂੰ ਮਜ਼ਬੂਤ ਬਣਾਉਣ ਦਾ ਆਸਾਨ ਤਰੀਕਾ ਮੂਵਮੈਂਟ ਨੂੰ ਦਿਨ ਭਰ ਬਣਾਏ ਰੱਖਣਾ ਹੈ। ਭਾਵ ਸਿਟਿੰਗ ਜਾਬ ਦੌਰਾਨ ਵੀ ਸੈਰ ਕਰਦੇ ਰਹੋ। ਛੁੱਟੀ ਦੇ ਦਿਨ ਲੰਬੀ ਸੈਰ ਕਰੋ। ਇਹ ਗਤੀਵਿਧੀ ਨਾ ਸਿਰਫ ਹੱਡੀਆਂ ਨੂੰ ਮਜ਼ਬੂਤ ਬਣਾਉਂਦੀ ਹੈ ਸਗੋਂ ਰੀੜ ਦੀ ਕਾਰਟੀਲੇਜ ਨੂੰ ਵੀ ਸੁਰੱਖਿਅਤ ਰੱਖਦੀ ਹੈ। ਉਮਰ ਦੇ ਨਾਲ ਹੋਣ ਵਾਲੀਆਂ ਸਮੱਸਿਆਵਾਂ ਨੂੰ ਵੀ ਘੱਟ ਕਰਦੀ ਹੈ। 
2. ਪਲੈਂਕ ਕਸਰਤ
ਟਰਾਂਸਵਰਸ ਐਬਡੋਂਮੀਨਸ ਨਾਜ਼ੁਕ ਚਾਦਰ ਦੀ ਤਰ੍ਹਾਂ ਡੂੰਘਾਈ 'ਚ ਪਾਈ ਜਾਣ ਵਾਲੀ ਮਾਸਪੇਸ਼ੀ ਹੈ ਜੋ ਸਾਰੇ ਸਰੀਰ ਦੇ ਮਿਡਸੈਕਸ਼ਨ ਨੂੰ ਮਜ਼ਬੂਤ ਬਣਾਉਂਦੀ ਹੈ। ਇੰਝ ਹੀ ਮਲਟੀਫੀਡਸ ਮਾਸਪੇਸ਼ੀ ਵੀ ਹੈ ਜੋ ਰੀੜ ਦੀ ਹੱਡੀ ਨੂੰ ਸਿੱਧੀ ਰੱਖਦੀ ਹੈ। ਇਸ 'ਚ ਕਈ ਐਕਸਟੇਂਸਨ ਹੁੰਦੇ ਹਨ ਜੋ ਹਰੇਕ ਵਰਟੇਬਰਾ (ਰੀੜ੍ਹਦੀਆਂ ਹੱਡੀਆਂ) ਨਾਲ ਸਾਈਕਲ ਦੀ ਚੇਨ ਦੀ ਤਰ੍ਹਾਂ ਲਿਪਟੇ ਹੁੰਦੇ ਹਨ। ਨਿਊ ਜਰਸੀ ਸੈਂਟਰ ਆਫ ਫਿਜ਼ੀਕਲ ਥੈਰੇਪੀ ਦੀ ਫੇਮੀ ਬੇਟਿਕੁ ਦੇ ਅਨੁਸਾਰ ਪਲੈਂਕ ਐਕਸਰਸਾਈਜ਼ ਇਨ੍ਹਾਂ ਮਾਸਪੇਸ਼ੀਆਂ ਨੂੰ ਸਰਗਰਮ ਕਰਦੀ ਹੈ।

PunjabKesari
3. ਪਿਲੇਟਸ
ਸਰੀਰ 'ਚ ਮਾਸਪੇਸ਼ੀਆਂ ਦਾ ਕੋਆਰਡੀਨੇਸ਼ਨ ਅਤੇ ਸਪਾਈਨ ਕੰਟਰੋਲ ਵੀ ਜ਼ਰੂਰੀ ਹੈ। ਬਰਲਿਨ ਦੇ ਹਮਬੋਲਟ ਵਿਵੀ ਦੀ ਮਾਰੀਆ ਮੋਰੇਨੋ ਕੈਟਲਾ ਦੇ ਅਨੁਸਾਰ ਮਾਸਪੇਸ਼ੀਆਂ ਦਾ ਕੋਆਰਡੀਨੇਸ਼ਨ ਸਹੀ ਨਾ ਹੋਣ ਨਾਲ ਹੀ ਐਥਲੀਟ ਨੂੰ ਵੀ ਬੈਕ ਪੇਨ ਹੁੰਦਾ ਹੈ। ਇਸ ਦੇ ਲਈ ਪਿਲੇਟਸ ਐਕਸਰਸਾਈਜ਼ (ਕਸਰਤ) ਬਹੁਤ ਫਾਇਦੇਮੰਦ ਹੈ। ਇਹ ਕੋਰ ਮਸਲਸ ਨੂੰ ਮਜ਼ਬੂਤ ਕਰਦੀ ਹੈ। ਮਾਸਪੇਸ਼ੀਆਂ ਨੂੰ ਕੰਟਰੋਲ ਕਰਨ ਦੀ ਸਮੱਰਥਾ ਵਧਾਉਂਦੀ ਹੈ।


Aarti dhillon

Content Editor

Related News