Health Tips: ਸਰੀਰ 'ਚ ਵਿਟਾਮਿਨ-ਏ ਦੀ ਘਾਟ ਨੂੰ ਪੂਰਾ ਕਰਨ ਲਈ ਖੁਰਾਕ 'ਚ ਸ਼ਾਮਲ ਕਰੋ ਇਹ ਫਲ ਅਤੇ ਸਬਜ਼ੀਆਂ

05/05/2022 12:50:49 PM

ਨਵੀਂ ਦਿੱਲੀ- ਸਿਹਤਮੰਦ ਸਰੀਰ ਲਈ ਚੰਗੀ ਖੁਰਾਕ ਲੈਣੀ ਬਹੁਤ ਹੀ ਜ਼ਰੂਰੀ ਹੈ। ਤੁਸੀਂ ਰੰਗ-ਬਿਰੰਗੀ ਆਏ ਸਬਜ਼ੀਆਂ ਅਤੇ ਫਲਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਸਬਜ਼ੀਆਂ ਅਤੇ ਫਲਾਂ 'ਚ ਮੌਜੂਦ ਰੰਗਾਂ ਦਾ ਬਹੁਤ ਮਹੱਤਵ ਹੈ। ਇਹ ਸਰੀਰ ਨੂੰ ਵੱਖ-ਵੱਖ ਪੌਸ਼ਕ ਤੱਤ ਦਿੰਦੇ ਹਨ। ਤੁਸੀਂ ਪੀਲੇ, ਹਰੇ, ਨਾਰੰਗੀ ਰੰਗਾਂ ਦੀਆਂ ਸਬਜ਼ੀਆਂ ਅਤੇ ਫਲਾਂ ਦਾ ਸੇਵਨ ਜ਼ਰੂਰ ਕਰੋ। ਨਾਰੰਗੀ ਰੰਗ ਦੇ ਫਲ ਅਤੇ ਸਬਜ਼ੀਆਂ 'ਚ ਵਿਟਾਮਿਨ ਏ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਤੁਹਾਡੀਆਂ ਅੱਖਾਂ ਨੂੰ ਹੈਲਦੀ ਬਣਾਉਣ 'ਚ ਸਹਾਇਤਾ ਕਰਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡੀ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਫਲਾਂ ਅਤੇ ਸਬਜ਼ੀਆਂ 'ਚ ਵਿਟਾਮਿਨ-ਏ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। 
ਟਮਾਟਰ 
ਟਮਾਟਰ 'ਚ ਐਂਟੀ-ਆਕਸੀਡੈਂਟ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਹ ਵਿਟਾਮਿਨ-ਏ ਦਾ ਬਹੁਤ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇਸ 'ਚ ਲਾਈਕੋਪੀਨ ਨਾਂ ਦਾ ਪੋਸ਼ਕ ਤੱਕ ਪਾਇਆ ਜਾਂਦਾ ਹੈ ਜੋ ਕੈਂਸਰ ਦੇ ਖਤਰੇ ਨੂੰ ਘੱਟ ਕਰਨ 'ਚ ਸਹਾਇਤਾ ਕਰਦਾ ਹੈ। 

PunjabKesari
ਧਨੀਆ
ਧਨੀਏ 'ਚ ਵੀ ਵਿਟਾਮਿਨ-ਏ ਦਾ ਬਹੁਤ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ 'ਚ ਕਾਰਬੋਹਾਈਡ੍ਰੇਟਸ, ਫੈਟਸ, ਪ੍ਰੋਟੀਨ, ਮਿਨਰਲਸ ਅਤੇ ਆਇਰਨ ਦੀ ਵੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਸ਼ੂਗਰ, ਕਿਡਨੀ ਰੋਗ, ਕੋਲੈਸਟਰੋਲ ਵਰਗੀਆਂ ਬਿਮਾਰੀਆਂ ਲਈ ਵੀ ਧਨੀਆ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ।

PunjabKesari
ਕੱਦੂ
ਕੱਦੂ ਹਰ ਮੌਸਮ 'ਚ ਪਾਇਆ ਜਾਂਦਾ ਹੈ। ਇਸ 'ਚ ਵਿਟਾਮਿਨ-ਏ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡਾ ਭਾਰ ਵੀ ਘੱਟ ਹੁੰਦਾ ਹੈ। 100 ਗ੍ਰਾਮ ਕੱਦੂ 'ਚ 26 ਫੀਸਦੀ ਕੈਲੋਰੀ ਪਾਈ ਜਾਂਦੀ ਹੈ।
ਪਪੀਤਾ
ਕੱਦੂ ਦੀ ਤਰ੍ਹਾਂ ਪਪੀਤਾ ਵੀ ਹਰ ਕਿਸੇ ਮੌਸਮ 'ਚ ਮਿਲਣ ਵਾਲਾ ਫ਼ਲ ਹੈ। ਇਸ 'ਚ ਵਿਟਾਮਿਨ-ਏ, ਸੀ ਅਤੇ ਈ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ 'ਚ ਪਪੇਅਨ ਨਾਂ ਦਾ ਐਂਜਾਈਮ ਪਾਇਆ ਜਾਂਦਾ ਹੈ ਜੋ ਤੁਹਾਡਾ ਪਾਚਨ ਸਹੀ ਰੱਖਣ 'ਚ ਮਦਦ ਕਰਦਾ ਹੈ। ਇਸ ਦੇ ਸੇਵਨ ਨਾਲ ਤੁਹਾਡਾ ਢਿੱਡ ਸਿਹਤਮੰਦ ਰਹੇਗਾ।

PunjabKesari
ਸੋਇਆਬੀਨ 
ਤੁਸੀਂ ਵਿਟਾਮਿਨ-ਏ ਦੀ ਘਾਟ ਨੂੰ ਪੂਰਾ ਕਰਨ ਲਈ ਸੋਇਆਬੀਨ ਦਾ ਸੇਵਨ ਵੀ ਕਰ ਸਕਦੇ ਹੋ। ਇਸ 'ਚ ਵਿਟਾਮਿਨ-ਏ , ਬੀ, ਵਿਟਾਮਿਨ-ਬੀ ਕੰਪਲੈਕਸ ਪ੍ਰੋਟੀਨ ਅਤੇ ਮਿਨਰਲਸ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਤੁਸੀਂ ਸੋਇਆਬੀਨ ਨੂੰ ਆਪਣੀ ਖੁਰਾਕ 'ਚ ਸ਼ਾਮਲ ਜ਼ਰੂਰ ਕਰੋ। 
ਖੁਰਮਾਨੀ
ਖੁਬਾਨੀ ਵੀ ਨਾਰੰਗੀ ਰੰਗ ਦਾ ਫਲ ਹੈ। ਇਸ 'ਚ ਵਿਟਾਮਿਨ-ਏ, ਵਿਟਾਮਿਨ-ਸੀ, ਬੀਟਾ ਕੈਰੋਟੀਨ ਅਤੇ ਲਾਈਕੋਪੀਨ ਬਹੁਤ ਹੀ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ। ਤੁਸੀਂ ਸੁੱਕੀ ਖੁਰਮਾਨੀ ਦਾ ਸੇਵਨ ਵੀ ਕਰ ਸਕਦੇ ਹੋ। ਇਸ ਨੂੰ ਆਇਰਨ ਦਾ ਬਹੁਤ ਹੀ ਚੰਗਾ ਸਰੋਤ ਮੰਨਿਆ ਜਾਂਦਾ ਹੈ।

PunjabKesari


Aarti dhillon

Content Editor

Related News