Health Tips: ਕੀ ਤੁਹਾਡੇ ਪੈਰਾਂ ’ਤੇ ਚੜ੍ਹਦੀ ਹੈ ਵਾਰ-ਵਾਰ ਨਾੜ ਤਾਂ ਹਲਦੀ ਵਾਲਾ ਦੁੱਧ ਸਣੇ ਪੀਓ ਇਹ ਚੀਜ਼ਾਂ,ਹੋਵੇਗਾ ਫ
Thursday, Sep 16, 2021 - 06:14 PM (IST)
ਜਲੰਧਰ (ਬਿਊਰੋ) - ਅਜੌਕੇ ਸਮੇਂ ’ਚ ਕੋਈ ਇਨਸਾਨ ਅਜਿਹਾ ਨਹੀਂ, ਜੋ ਸਰੀਰ ਨਾਲ ਸਬੰਧਿਤ ਕਿਸੇ ਸਮੱਸਿਆ ਤੋਂ ਪਰੇਸ਼ਾਨ ਨਾ ਹੋਇਆ ਹੋਵੇ। ਸਰੀਰ ਦੀਆਂ ਖ਼ਾਸ ਸਮੱਸਿਆਵਾਂ, ਜਿਵੇਂ ਜੋੜਾਂ ’ਚ ਦਰਦ, ਪੈਰਾਂ ਵਿੱਚ ਦਰਦ, ਪੈਰਾਂ ਦੀ ਨਾੜ ’ਤੇ ਨਾੜ ਦਾ ਚੜ੍ਹਨਾ, ਪਿੰਨੀਆਂ ’ਚ ਦਰਦ, ਲੱਤਾਂ ’ਚ ਦਰਦ, ਕੈਲਸ਼ੀਅਮ ਦੀ ਘਾਟ ਆਦਿ ਹਨ। ਇਹ ਸਭ ਸਮੱਸਿਆਵਾਂ ਅੱਜਕੱਲ੍ਹ ਆਮ ਹੋ ਗਈਆਂ ਹਨ। ਇਸ ਤੋਂ ਇਲਾਵਾ ਪੈਰਾਂ ਵਿੱਚ ਖਿਚਾਅ ਆਉਣਾ, ਪੈਰਾਂ ਵਿੱਚ ਚੁਭਣ ਹੋਣੀ ਵਰਗੀਆਂ ਸਮੱਸਿਆਵਾਂ ਵੀ ਅੱਜਕੱਲ੍ਹ ਬਹੁਤ ਹੋ ਰਹੀਆਂ ਹਨ। ਬਹੁਤ ਸਾਰੇ ਲੋਕਾਂ ਨੂੰ ਲੱਤਾਂ ਵਿੱਚ ਨਾੜ ’ਤੇ ਨਾੜ ਚੜ੍ਹਨ ਦੀ ਸਮੱਸਿਆ ਹੁੰਦੀ ਹੈ, ਜੋ ਜ਼ਿਆਦਾਤਰ ਰਾਤ ਜਾਂ ਫਿਰ ਕਿਸੇ ਵੀ ਸਮੇਂ ਹੋ ਸਕਦੀ ਹੈ। ਜਦੋਂ ਇਹ ਨਾੜ ਚੜ੍ਹਦੀ ਹੈ ਤਾਂ ਬਹੁਤ ਦਰਦ ਹੁੰਦੀ ਹੈ। ਅਜਿਹਾ ਹੋਣ ਦੇ ਕੀ ਕਾਰਨ ਹਨ ਅਤੇ ਇਸ ਤੋਂ ਕਿਵੇਂ ਨਿਜ਼ਾਤ ਪਾਈ ਜਾਵੇ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ....
ਪੈਰਾਂ ਵਿੱਚ ਨਾੜ ’ਤੇ ਨਾੜ ਚੜ੍ਹਨ ਦੇ ਕਾਰਨ
ਪੈਰਾਂ ਵਿੱਚ ਨਾੜ ’ਤੇ ਨਾੜ ਚੜ੍ਹਨ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿਵੇਂ-ਪੈਦਲ ਘੱਟ ਚੱਲਣਾ, ਕਸਰਤ ਘੱਟ ਕਰਨਾ, ਭਾਰ ਜ਼ਿਆਦਾ ਹੋਣਾ। ਭਾਰ ਜ਼ਿਆਦਾ ਹੋਣ ਨਾਲ ਸਾਡੇ ਸਰੀਰ ਦਾ ਸਾਰਾ ਭਾਰ ਪੈਰਾਂ ’ਤੇ ਪੈਂਦਾ ਹੈ। ਲੋਕ ਬਹੁਤ ਸਰੀਰਕ ਕੰਮ ਕਰਦੇ ਹਨ ਜਾਂ ਫਿਰ ਜ਼ਿਆਦਾ ਐਕਸਰਸਾਈਜ਼ ਕਰ ਲੈਂਦੇ ਹਨ, ਜਿਸ ਨਾਲ ਥਕਾਵਟ ਹੋ ਜਾਂਦੀ ਹੈ। ਇਸ ਤਰ੍ਹਾਂ ਦੇ ਲੋਕਾਂ ਦੀਆਂ ਲੱਤਾਂ ਵਿੱਚ ਨਾੜ ’ਤੇ ਨਾੜ ਚੜ੍ਹਨ ਲੱਗਦੀ ਹੈ। ਇਸ ਤੋਂ ਇਲਾਵਾ ਸਰੀਰ ਵਿੱਚ ਪਾਣੀ ਦੀ ਘਾਟ ਹੋਣ ਕਾਰਨ ਵੀ ਇਹ ਸਮੱਸਿਆ ਜ਼ਿਆਦਾ ਹੁੰਦੀ ਹੈ। ਮੈਗਨੀਸ਼ੀਅਮ ਦੀ ਘਾਟ ਕਾਰਨ ਵੀ ਅਜਿਹਾ ਹੁੰਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips: ਬੁਖ਼ਾਰ ਤੋਂ ਬਾਅਦ ਥਕਾਵਟ ਤੇ ਸਰੀਰ ਦਰਦ ਹੋਣ ’ਤੇ ਤੁਲਸੀ ਸਣੇ ਅਪਣਾਓ ਇਹ ਨੁਸਖ਼ੇ, ਮਿਲੇਗੀ ਰਾਹਤ
ਨਿਜ਼ਾਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ
ਲੱਤਾਂ ਦੀ ਮਾਲਿਸ਼ ਕਰੋ
ਜੇਕਰ ਤੁਹਾਡੇ ਲੱਤਾਂ ਵਿੱਚ ਵੀ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਰਹਿੰਦੀਆਂ ਹਨ ਤਾਂ ਜੈਤੂਨ ਦੇ ਤੇਲ ਅਤੇ ਲੇਵੇਂਡਰ ਆਇਲ ਨਾਲ ਲੱਤਾਂ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਮਾਲਿਸ਼ ਜ਼ਰੂਰ ਕਰੋ । ਇਸ ਤਰ੍ਹਾਂ ਦਿਨ ਵਿੱਚ ਇੱਕ ਜਾਂ ਦੋ ਵਾਰ ਕਰੋ ਇਸ ਨਾਲ ਪੈਰਾਂ ਦਾ ਦਰਦ ਪਿੰਡਲੀਆਂ ਚ ਦਰਦ ਅਤੇ ਨਾੜ ਤੇ ਨਾੜ ਚੜ੍ਹਨ ਦੀ ਸਮੱਸਿਆ ਦੂਰ ਹੋ ਜਾਵੇਗੀ ।
ਪੈਰ ਪਾਣੀ ਵਿੱਚ ਭਿਉਂ ਕੇ ਰੱਖੋ
ਜੇਕਰ ਤੁਹਾਡੇ ਪੈਰਾਂ ਵਿੱਚ ਬਹੁਤ ਤੇਜ਼ ਦਰਦ ਹੋ ਰਿਹਾ ਹੈ, ਤਾਂ ਗਰਮ ਪਾਣੀ ਵਿੱਚ ਸੇਂਧਾ ਲੂਣ ਮਿਲਾ ਕੇ ਆਪਣੇ ਪੈਰਾਂ ਨੂੰ ਕੁਝ ਸਮੇਂ ਲਈ ਉਸ ’ਚ ਡੁਬੋ ਕੇ ਰੱਖੋ। ਇਸ ਨੂੰ ਦਿਨ ਵਿੱਚ ਦੋ ਤੋਂ ਤਿੰਨ ਵਾਰ ਕਰੋ। ਇਸ ਨਾਲ ਪੈਰਾਂ ਦਾ ਦਰਦ ਤੁਰੰਤ ਦੂਰ ਹੋ ਜਾਵੇਗਾ ।
ਪੜ੍ਹੋ ਇਹ ਵੀ ਖ਼ਬਰ - Health Tips: ਅੱਧੇ ਸਿਰ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ‘ਕੌਫੀ’ ਸਣੇ ਇਨ੍ਹਾਂ ਚੀਜ਼ਾਂ ਦਾ ਕਦੇ ਨਾ ਕਰੋ ਸੇਵਨ
ਪਾਣੀ ਵੱਧ ਤੋਂ ਵੱਧ ਪੀਓ
ਪੈਰਾਂ ਵਿੱਚ ਇਹ ਸਭ ਸਮੱਸਿਆਵਾਂ ਸਰੀਰ ਵਿੱਚ ਪਾਣੀ ਦੀ ਘਾਟ ਕਾਰਨ ਹੋ ਸਕਦੀਆਂ ਹਨ। ਇਸ ਲਈ ਰੋਜ਼ਾਨਾ ਵੱਧ ਤੋਂ ਵੱਧ ਪਾਣੀ ਪੀਓ। ਇਸ ਲਈ ਰੋਜ਼ਾਨਾ ਇਕ ਨਾਰੀਅਲ ਦਾ ਪਾਣੀ ਜ਼ਰੂਰ ਪੀਓ। ਇਸ ਨਾਲ ਸਰੀਰ ਵਿੱਚੋਂ ਮਿਨਰਲਸ ਅਤੇ ਵਿਟਾਮਿਨਸ ਦੀ ਘਾਟ ਪੂਰੀ ਹੋ ਜਾਵੇਗੀ ।
ਹਰੀਆਂ ਪੱਤੇਦਾਰ ਸਬਜ਼ੀਆਂ ਜ਼ਿਆਦਾ ਖਾਓ
ਹਰੀਆਂ ਪੱਤੇਦਾਰ ਸਬਜ਼ੀਆਂ ਵਿੱਚ ਬਹੁਤ ਸਾਰੇ ਵਿਟਾਮਿਨਸ ਹੁੰਦੇ ਹਨ। ਇਸ ’ਚ ਮੈਗਨੀਸ਼ੀਅਮ ਵੀ ਹੁੰਦਾ ਹੈ, ਜਿਨ੍ਹਾਂ ਦੀ ਘਾਟ ਨਾਲ ਸਾਡੀ ਨਾੜ ’ਤੇ ਨਾੜ ਚੜ੍ਹਦੀ ਹੈ। ਇਸ ਲਈ ਹਰੀਆਂ ਪੱਤੇਦਾਰ ਸਬਜ਼ੀਆਂ ਵੱਧ ਤੋਂ ਵੱਧ ਖਾਓ ।
ਓਮੇਗਾ-ਥ੍ਰੀ ਵਾਲੀਆਂ ਚੀਜ਼ਾਂ ਖਾਓ
ਓਮੇਗਾ-ਥ੍ਰੀ ਫੈਟੀ ਐਸਿਡ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਹ ਸਾਡੀਆਂ ਅੱਖਾਂ, ਦਿਲ, ਮਸਲਸ, ਹੱਡੀਆਂ ਅਤੇ ਮਸਲਸ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਲਈ ਤੁਹਾਨੂੰ ਬਦਾਮ ਖਾਣੇ ਹਨ ਅਤੇ ਮੱਛੀ ਦਾ ਸੇਵਨ ਵੀ ਕਰ ਸਕਦੇ ਹੋ। ਇਸ ਨਾਲ ਨਸਾਂ ਦੀ ਕਮਜ਼ੋਰੀ ਦੂਰ ਹੋ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - ਜਲਦੀ ਭਾਰ ਘਟਾਉਣ ਦੇ ਚਾਹਵਾਨ ਲੋਕ ਰੋਜ਼ਾਨਾ ਖਾਣ ‘ਚਾਕਲੇਟ’, ਇਨ੍ਹਾਂ ਬੀਮਾਰੀਆਂ ਤੋਂ ਵੀ ਮਿਲੇਗੀ ਰਾਹਤ
ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵਾਲੀਆਂ ਚੀਜ਼ਾਂ ਖਾਓ
ਆਪਣੀ ਖੁਰਾਕ ਵਿੱਚ ਡ੍ਰਾਈ ਫਰੂਟਸ, ਵੀਨਸ, ਸਾਬਤ ਅਨਾਜ, ਕੇਲਾ, ਸੰਤਰਾ ਇਨ੍ਹਾਂ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰੋ। ਇਨ੍ਹਾਂ ਵਿੱਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ ।
ਕੈਲਸ਼ੀਅਮ ਵਾਲੀਆਂ ਚੀਜ਼ਾਂ ਖਾਓ
ਕੈਲਸ਼ੀਅਮ ਦੀ ਘਾਟ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਲਈ ਆਪਣੇ ਆਹਾਰ ਵਿੱਚ ਕੈਲਸ਼ੀਅਮ ਵਾਲੀਆਂ ਚੀਜ਼ਾਂ ਜਿਵੇਂ ਦੁੱਧ, ਡੇਅਰੀ ਪ੍ਰੋਡਕਟਸ, ਦਹੀਂ, ਲੱਸੀ ਵੱਧ ਤੋਂ ਵੱਧ ਲਓ। ਰਾਗੀ ਅਤੇ ਤਿਲ ਵਿੱਚ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਹੁੰਦਾ ਹੈ। ਇਸ ਲਈ ਸਰਦੀਆਂ ਦੇ ਮੌਸਮ ਵਿੱਚ ਤਿਲ ਜ਼ਰੂਰ ਖਾਓ। ਇਸ ਨਾਲ ਪਿੰਡਲੀਆਂ ’ਚ ਦਰਦ, ਨਾੜ ’ਤੇ ਨਾੜ ਚੜ੍ਹਨ ਦੀ ਸਮੱਸਿਆ, ਪੈਰਾਂ ਦਾ ਦਰਦ ਬਿਲਕੁਲ ਨਹੀਂ ਹੋਵੇਗਾ।
ਕਿਸ਼ਮਿਸ਼ ਖਾਓ
ਕਿਸ਼ਮਿਸ਼ ’ਚ ਬਹੁਤ ਸਾਰੇ ਵਿਟਾਮਿਨਸ ਅਤੇ ਮਿਨਰਲਸ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਜੇਕਰ ਤੁਹਾਨੂੰ ਪੈਰਾਂ ਦੀਆਂ ਇਹ ਸਮੱਸਿਆਵਾਂ ਰਹਿੰਦੀਆਂ ਹਨ, ਤਾਂ ਆਪਣੀ ਡਾਈਟ ਵਿੱਚ ਕਿਸ਼ਮਿਸ਼ ਜ਼ਰੂਰ ਸ਼ਾਮਿਲ ਕਰੋ। ਇਕ ਮੁੱਠੀ ਕਿਸ਼ਮਿਸ਼ ਰਾਤ ਨੂੰ ਪਾਣੀ ਵਿੱਚ ਭਿਉਂ ਕੇ ਰੱਖੋ ਅਤੇ ਸਵੇਰ ਸਮੇਂ ਇਸ ਦਾ ਸੇਵਨ ਕਰੋ ।
ਪੜ੍ਹੋ ਇਹ ਵੀ ਖ਼ਬਰ - Health Tips: ਪੂਰੀ ਨੀਂਦ ਨਾ ਲੈਣ ਸਣੇ ਇਨ੍ਹਾਂ ਕਾਰਨਾਂ ਕਰਕੇ ਹੁੰਦੈ ਮਾਸਪੇਸ਼ੀਆਂ ’ਚ ‘ਦਰਦ’, ਕਦੇ ਨਾ ਕਰੋ ਨਜ਼ਰਅੰਦਾਜ਼
ਹਲਦੀ ਵਾਲਾ ਦੁੱਧ ਪੀਓ
ਜੇਕਰ ਤੁਹਾਡੀ ਪੈਰਾਂ ਵਿੱਚ ਦਰਦ, ਪਿੰਡਲੀਆਂ ’ਚ ਦਰਦ, ਲੱਤਾਂ ਵਿੱਚ ਦਰਦ ਰਹਿੰਦਾ ਹੈ ਤਾਂ ਰਾਤ ਨੂੰ ਸੌਂਦੇ ਸਮੇਂ ਇੱਕ ਕੱਪ ਦੁੱਧ ਵਿੱਚ ਚੁਟਕੀ ਭਰ ਹਲਦੀ, ਸੁੰਢ ਅਤਿ ਗੁੜ ਮਿਲਾ ਕੇ ਪੀਓ।