Health Tips : ਖਾਲੀ ਢਿੱਡ ਦਹੀਂ ’ਚ ਮਿਲਾ ਕੇ ਖਾਓ ‘ਇਸਬਗੋਲ’, ਸਿਰ ਦਰਦ ਸਣੇ ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਨਿਜ਼ਾਤ

Tuesday, May 25, 2021 - 03:31 PM (IST)

ਜਲੰਧਰ (ਬਿਊਰੋ) - ਦਹੀਂ ਵਿੱਚ ਇਸਬਗੋਲ ਮਿਲਾ ਕੇ ਖਾਣ ਨਾਲ ਢਿੱਡ ਦੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ ਅਤੇ ਪਾਚਨ ਤੰਤਰ ਵੀ ਮਜ਼ਬੂਤ ਹੁੰਦਾ ਹੈ। ਜੇਕਰ ਤੁਹਾਡਾ ਵਾਰ-ਵਾਰ ਢਿੱਡ ਖ਼ਰਾਬ ਹੋ ਰਿਹਾ ਹੈ, ਤਾਂ ਦਹੀਂ ਦੇ ਨਾਲ ਇਸਬਗੋਲ ਮਿਲਾ ਕੇ ਖਾ ਸਕਦੇ ਹੋ। ਪਰ ਧਿਆਨ ਰੱਖੋ ਇਸਬਗੋਲ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਨਹੀਂ ਕਰਨਾ ਚਾਹੀਦਾ। ਦਹੀਂ ਦੇ ਨਾਲ ਇਸਬਗੋਲ ਦਾ ਸੇਵਨ ਸੀਮਿਤ ਮਾਤਰਾ ਵਿੱਚ ਕਰੋ। ਜੇਕਰ ਤੁਹਾਨੂੰ ਦਸਤ ਦੀ ਸਮੱਸਿਆ ਠੀਕ ਹੋ ਜਾਵੇ, ਤਾਂ ਇਸ ਦਾ ਸੇਵਨ ਕਰਨਾ ਬੰਦ ਕਰ ਦਿਓ ।

ਦਹੀਂ ਅਤੇ ਇਸਬਗੋਲ ਦਾ ਸੇਵਨ ਇਸ ਤਰ੍ਹਾਂ ਕਰੋ
ਢਿੱਡ ਖ਼ਰਾਬ ਹੋਣ ’ਤੇ ਇਕ ਕਟੋਰੀ ਦਹੀਂ ਵਿੱਚ 1 ਚਮਚਾ ਇਸਬਗੋਲ ਮਿਲਾ ਕੇ ਸਵੇਰੇ ਖਾਲੀ ਢਿੱਡ ਖਾਓ । ਇਸ ਨਾਲ ਇਹ ਸਮੱਸਿਆਵਾਂ ਤੁਰੰਤ ਠੀਕ ਹੋ ਜਾਂਦੀਆਂ ਹਨ। ਇਸਬਗੋਲ ਅਤੇ ਦਹੀਂ ਦਾ ਸੇਵਨ ਦਵਾਈ ਤੋਂ ਜ਼ਿਆਦਾ ਅਸਰ ਪਾਉਂਦਾ ਹੈ।  

ਪੜ੍ਹੋ ਇਹ ਵੀ ਖਬਰ - Health Tips : ਥਾਇਰਾਇਡ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਜਾਣੋ ਇਸ ਦੇ ਮੁੱਖ ਕਾਰਨ ਤੇ ਦੂਰ ਕਰਨ ਦੇ ਨੁਸਖ਼ੇ

ਦਹੀਂ ਅਤੇ ਇਸਬਗੋਲ ਖਾਣ ਦੇ ਫ਼ਾਇਦੇ

ਦਸਤ ਦੀ ਸਮੱਸਿਆ
ਗਰਮੀ ਦੇ ਮੌਸਮ ਵਿੱਚ ਅਕਸਰ ਲੋਕਾਂ ਨੂੰ ਦਸਤ ਦੀ ਸਮੱਸਿਆ ਹੋ ਜਾਂਦੀ ਹੈ, ਜਿਸ ਨਾਲ ਖਾਣਾ ਪਚਣ ਵਿੱਚ ਦਿੱਕਤ ਹੋਣ ਲੱਗਦੀ ਹੈ ਅਤੇ ਢਿੱਡ ਖ਼ਰਾਬ ਰਹਿਣ ਲੱਗਦਾ ਹੈ। ਜੇਕਰ ਤੁਹਾਡਾ ਢਿੱਡ ਜ਼ਿਆਦਾ ਗਰਮ ਚੀਜ਼ਾਂ ਖਾਣ ਨਾਲ ਖ਼ਰਾਬ ਹੋ ਗਿਆ ਹੈ ਤਾਂ 1 ਚਮਚਾ ਇਸਬਗੋਲ ਨੂੰ ਦਹੀਂ ਵਿੱਚ ਮਿਲਾ ਕੇ ਸਵੇਰੇ ਖਾਲੀ ਢਿੱਡ ਖਾਓ। ਇਸ ਨੂੰ ਖਾਣ ਨਾਸ ਇਸ ਸਮੱਸਿਆ ਤੋਂ ਤੁਰੰਤ ਆਰਾਮ ਮਿਲੇਗਾ ।

ਢਿੱਡ ’ਚ ਗੈਸ ਬਣਨ ਦੀ ਸਮੱਸਿਆ
ਜਿਨ੍ਹਾਂ ਲੋਕਾਂ ਨੂੰ ਖਾਣਾ ਠੀਕ ਤਰ੍ਹਾਂ ਨਹੀਂ ਪਚਦਾ ਅਤੇ ਗੈਸ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਦੇ ਢਿੱਡ ’ਚ ਹਮੇਸ਼ਾ ਗੈਸ ਦੀ ਸਮੱਸਿਆ ਰਹਿੰਦੀ ਹੈ। ਇਸ ਤਰ੍ਹਾਂ ਦੇ ਲੋਕਾਂ ਲਈ ਇਸਬਗੋਲ ਅਤੇ ਦਹੀ ਦਾ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਦਹੀਂ ਨਾਲ ਢਿੱਡ ਨੂੰ ਰਾਹਤ ਮਿਲਦੀ ਹੈ। ਇਸ ਨਾਲ ਢਿੱਡ ਗੈਸ ਦੀ ਸਮੱਸਿਆ ਠੀਕ ਹੋ ਜਾਂਦੀ ਹੈ ।

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸਤਰ : ਜੇਕਰ ਤੁਹਾਨੂੰ ਵੀ ਆਉਂਦਾ ਹੈ ਹੱਦ ਤੋਂ ਵੱਧ ਗੁੱਸਾ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਖਾਣਾ ਖਾਣ ਤੋਂ ਤੁਰੰਤ ਵਾਂਗ ਢਿੱਡ ’ਚ ਦਰਦ ਹੋਣਾ
ਜਿਨ੍ਹਾਂ ਲੋਕਾਂ ਦਾ ਪਾਚਨ ਤੰਤਰ ਠੀਕ ਨਹੀਂ ਹੁੰਦਾ, ਉਨ੍ਹਾਂ ਨੂੰ ਅਕਸਰ ਖਾਣਾ ਖਾਣ ਤੋਂ ਤੁਰੰਤ ਬਾਅਜ ਢਿੱਡ ਖ਼ਰਾਬ ਜਾਂ ਫਿਰ ਢਿੱਡ ’ਚ ਦਰਦ ਦੀ ਸਮੱਸਿਆ ਹੋਣ ਲੱਗਦੀ ਹੈ। ਇਸ ਤਰ੍ਹਾਂ ਦੇ ਲੋਕਾਂ ਲਈ ਦਹੀਂ ਅਤੇ ਇਸਬਗੋਲ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ ।

ਉਲਟੀ ਦੀ ਸਮੱਸਿਆ
ਜਿਨ੍ਹਾਂ ਲੋਕਾਂ ਨੂੰ ਢਿੱਡ ਖ਼ਰਾਬ ਹੋਣ ਕਾਰਨ ਉਲਟੀ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਲੋਕਾਂ ਲਈ 1 ਚਮਚਾ ਇਸਬਗੋਲ ਦਹੀਂ ਵਿੱਚ ਮਿਲਾ ਕੇ ਖਾਣਾ ਬਹੁਤ ਫ਼ਾਇਦੇਮੰਦ ਹੈ। ਇਸ ਨਾਲ ਉਲਟੀ ਦੀ ਸਮੱਸਿਆ ਠੀਕ ਹੋ ਜਾਂਦੀ ਹੈ ਅਤੇ ਪਾਚਣ ਠੀਕ ਰਹਿੰਦਾ ਹੈ ।

ਪੜ੍ਹੋ ਇਹ ਵੀ ਖਬਰ - Health Tips: ‘ਲੀਵਰ’ ਖ਼ਰਾਬ ਹੋਣ ਤੋਂ ਪਹਿਲਾਂ ਹੁੰਦੀਆਂ ਨੇ ਇਹ ‘ਸਮੱਸਿਆਵਾਂ’, ਇਨ੍ਹਾਂ ਤਰੀਕਿਆਂ ਨਾਲ ਪਾਓ ਰਾਹਤ

ਸਿਰ ਦਰਦ ਦੀ ਸਮੱਸਿਆ
ਇਸਬਗੋਲ ਢਿੱਡ ਦੀਆਂ ਸਮੱਸਿਆਵਾਂ ਦੇ ਨਾਲ-ਨਾਲ ਸਿਰ ਦਰਦ ਦੀ ਸਮੱਸਿਆ ਲਈ ਵੀ ਬਹੁਤ ਫ਼ਾਇਦੇਮੰਦ ਹੈ। ਜੇ ਤੁਹਾਡਾ ਸਿਰ ਦਰਦ ਰਹਿੰਦਾ ਹੈ , ਤਾਂ ਇਸਬਗੋਲ ਅਤੇ ਦਹੀ ਦਾ ਸੇਵਨ ਤੁਹਾਡੇ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ ।

ਦੰਦ ਦਰਦ ਲਈ ਫ਼ਾਇਦੇਮੰਦ
ਜੇ ਤੁਹਾਡੇ ਦੰਦ ਬਹੁਤ ਜ਼ਿਆਦਾ ਖ਼ਰਾਬ ਰਹਿੰਦੇ ਹਨ ਅਤੇ ਦਰਦ ਦੀ ਸਮੱਸਿਆ ਰਹਿੰਦੀ ਹੈ, ਤਾਂ ਇਸਬਗੋਲ ਨੂੰ ਸਿਰਕੇ ਚ ਮਿਲਾ ਕੇ ਦੰਦਾਂ ਵਿੱਚ ਦਬਾ ਕੇ ਰੱਖੋ। ਦੰਦ ਦਰਦ ਦੀ ਸਮੱਸਿਆ ਠੀਕ ਹੋ ਜਾਵੇਗੀ ।

ਪੜ੍ਹੋ ਇਹ ਵੀ ਖ਼ਬਰ - Health Tips : ਜੇਕਰ ਤੁਹਾਨੂੰ ਵੀ ਆਉਂਦੇ ਹਨ ‘ਚੱਕਰ’ ਤਾਂ ਨਾ ਕਰੋ ‘ਨਜ਼ਰਅੰਦਾਜ਼’, ਹੋ ਸਕਦੀਆਂ ਨੇ ਇਹ ਬੀਮਾਰੀਆਂ

ਕੋਲੇਸਟ੍ਰੋਲ ਦੀ ਸਮੱਸਿਆ
ਇਸ ਗੋਲ ਕੋਲੈਸਟਰੋਲ ਨੂੰ ਕੰਟਰੋਲ ਵਿੱਚ ਰੱਖਦਾ ਹੈ ਅਤੇ ਦਿਲ ਤੰਦਰੁਸਤ ਰਹਿੰਦਾ ਹੈ। ਜੇਕਰ ਤੁਹਾਨੂੰ ਕੋਲੈਸਟ੍ਰੋਲ ਦੀ ਸਮੱਸਿਆ ਹੈ, ਤਾਂ ਰੋਜ਼ਾਨਾ 1 ਚਮਚਾ ਇਸਬਗੋਲ ਦਹੀਂ ਵਿੱਚ ਮਿਲਾ ਕੇ ਜ਼ਰੂਰ ਖਾਓ। ਇਸ ਨਾਲ ਕੋਲੈਸਟਰੋਲ ਕਾਬੂ ’ਚ ਰਹੇਗਾ ।

ਪੜ੍ਹੋ ਇਹ ਵੀ ਖਬਰ - Health Tips : ਜੇਕਰ ਤੁਸੀਂ ਵੀ ਪਾਉਣਾ ਚਾਹੁੰਦੇ ਹੋ ‘ਫਲੈਟ ਟਮੀ’ ਤਾਂ ਆਪਣੇ ਖਾਣੇ ‘ਚ ਸ਼ਾਮਲ ਕਰੋ ਇਹ ਚੀਜ਼ਾਂ


rajwinder kaur

Content Editor

Related News