Health Tips : ਗਰਭ ਅਵਸਥਾ ਦੌਰਾਨ ਇਨ੍ਹਾਂ ਗੱਲਾਂ ਨੂੰ ਭੁੱਲ ਕੇ ਨਾ ਕਰੋ ਨਜ਼ਰ ਅੰਦਾਜ਼

04/01/2022 3:49:16 PM

ਨਵੀਂ ਦਿੱਲੀ- ਨਾਰੀ ’ਚ ਪੂਰਨਤਾ ਉਦੋਂ ਆਉਂਦੀ ਹੈ ਜਦੋਂ ਉਹ ਮਾਂ ਬਣੇ। ਇਹ ਇਕ ਲੰਬੀ ਪ੍ਰਕਿਰਿਆ ਹੈ। ਨੌ ਮਹੀਨਿਆਂ ਦੀ ਲੰਬੀ ਗਰਭ ਅਵਸਥਾ ’ਚ ਗਰਭਧਾਰਨ ਵਿਚ ਪ੍ਰਸੂਤ ਅਤੇ ਕਈ ਜਟਿਲਤਾਵਾਂ ਅਤੇ ਜੋਖਿਮ ਰਹਿੰਦੇ ਹਨ। ਤੁਹਾਡੀ ਥੋੜ੍ਹੀ ਜਿਹੀ ਅਸਾਵਧਾਨੀ ਜਾਂ ਲਾਪਰਵਾਹੀ ਸੁਫ਼ਨਿਆਂ ਨੂੰ ਸਾਕਾਰ ਹੋਣ ਤੋਂ ਪਹਿਲਾਂ ਹੀ ਤੋੜ ਸਕਦੀ ਹੈ। 
ਇਸ ਲਈ ਇਸ ਨਾਲ ਜੁੜੀਆਂ ਖ਼ਾਸ ਗੱਲਾਂ ਨੂੰ ਜਾਣ ਲੈਣਾ ਜ਼ਰੂਰੀ ਹੈ। ਗਰਭ ਅਵਸਥਾ ’ਚ ਆਮ ਪ੍ਰੇਸ਼ਾਨੀਆਂ ਹਨ) ਜ਼ਰੂਰੀ ਨਹੀਂ ਹੈ ਕਿ ਇਹ ਤਕਲੀਫਾਂ ਹਰੇਕ ਗਰਭਵਤੀ ਮਹਿਲਾ ਨੂੰ ਹੋਣ ਹੀ। ਹਰੇਕ ਗਰਭਵਤੀ ਮਹਿਲਾ ’ਚ ਇਹ ਲੱਛਣ ਵੱਖ-ਵੱਖ ਦੇਖੇ ਜਾਂਦੇ ਹਨ। ਆਮ ਤੌਰ ’ਤੇ ਇਹ ਤਕਲੀਫਾਂ ਅਲਪਕਾਲੀਨ ਹੁੰਦੀਆਂ ਹਨ ਅਤੇ ਕੁਝ ਸਮੇਂ ਬਾਅਦ ਆਪਣੇ ਆਪ ਠੀਕ ਹੋ ਜਾਂਦੀਆਂ ਹਨ ਪਰ ਜੇਕਰ ਤਕਲੀਫ਼ ਜ਼ਿਆਦਾ ਹੋਵੇ ਤਾਂ ਡਾਕਟਰ ਦੀ ਰਾਏ ਲੈ ਲੈਣੀ ਬਿਹਤਰ ਹੁੰਦੀ ਹੈ।

PunjabKesari
ਜੀਅ ਘਬਰਾਉਣਾ ਜਾਂ ਉਲਟੀਆਂ ਹੋਣਾ
ਮਾਰਨਿੰਗ ਸਿਕਨੈੱਸ
ਛਾਤੀ ’ਚ ਜਲਨ
ਵਾਰ-ਵਾਰ ਵਾਸ਼ਰੂਮ ਜਾਣ ਦੀ ਇੱਛਾ
ਲੱਕ ਜਾਂ ਪਿੱਠ ਦਰਦ
ਉਨੀਂਦਰਾਪਣ
ਸਾਹ ਲੈਣ ’ਚ ਤਕਲੀਫ
ਛਾਤੀ ਦਾ ਵਧਣਾ
ਚੱਲਣ-ਫਿਰਨ ’ਚ ਪ੍ਰੇਸ਼ਾਨੀ
ਗਰਭਅਵਸਥਾ ’ਚ ਜਾਂਚ
ਕੁਝ ਜਾਂਚ ਸਧਾਰਨ ਹਨ, ਜਿਨ੍ਹਾਂ ਨੂੰ ਹਰੇਕ ਗਰਭਵਤੀ ਮਹਿਲਾ ਨੂੰ ਜ਼ਰੂਰੀ ਤੌਰ ’ਤੇ ਕਰਵਾਉਣਾ ਚਾਹੀਦਾ ਹੈ ਪਰ ਜੇਕਰ ਤੁਹਾਡੀ ਪ੍ਰੈਗਨੈਂਸੀ ਹਾਈ ਰਿਸਕ ਵਾਲੀ ਹੈ ਤਾਂ ਤੁਹਾਨੂੰ ਕੁਝ ਹੋਰ ਜਾਂਚ ਸੋਨੇਗ੍ਰਾਫੀ ਆਦਿ ਵੀ ਕਰਵਾਉਣੀ ਪੈ ਸਕਦੀ ਹੈ। ਆਮ ਜਾਂਚ ’ਚ ਸ਼ਾਮਲ ਹਨ- ਹੀਮੋਗਲੋਬਿਨ, ਬਲੱਡ ਗਰੁੱਪ ਆਰ.ਐੱਚ., ਬਲੱਡ ਪ੍ਰੈਸ਼ਰ, ਸ਼ੂਗਰ, ਯੌਨ ਰੋਗ

PunjabKesari
ਹਾਈ ਰਿਸਕ ਵਾਲੀ ਗਰਭ ਅਵਸਥਾ
ਆਮ ਤੌਰ ’ਤੇ ਗਰਭ ਧਾਰਨ ਕਰਨਾ ਅਤੇ ਬੱਚੇ ਪੈਦਾ ਕਰਨਾ ਇਕ ਆਮ ਗੱਲ ਜਾਂ ਪ੍ਰਕਿਰਿਆ ਹੈ ਅਤੇ ਹਰ ਦਿਨ ਦੁਨੀਆ ’ਚ ਲੱਖਾਂ ਔਰਤਾਂ ਗਰਭਵਤੀ ਹੁੰਦੀਆਂ ਹਨ ਅਤੇ ਬੱਚੇ ਨੂੰ ਜਨਮ ਦਿੰਦੀਆਂ ਹਨ ਪਰ ਇਸ ਗੱਲ ’ਚ ਵੀ ਓਨੀ ਹੀ ਸੱਚਾਈ ਹੈ ਕਿ ਕੁਝ ਔਰਤਾਂ ਦਾ ਮਾਂ ਬਣਨ ਦਾ ਸੁਪਨਾ ਅਧੂਰਾ ਰਹਿ ਜਾਂਦਾ ਹੈ, ਕਿਉਂਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਨੂੰ ਹਾਈ ਰਿਸਕ ਪ੍ਰੈਗਨੈਂਸੀ ਹੈ। ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਹੈ, ਉਦੋਂ ਤਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਇਸ ਲਈ ਜ਼ਰੂਰੀ ਹੈ ਕਿ ਬੱਚੇ ਨੂੰ ਜਨਮ ਦੇਣ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਇਸਤਰੀ ਰੋਗ ਮਾਹਿਰ ਤੋਂ ਆਪਣੀ ਪੂਰੀ ਜਾਂਚ ਅਤੇ ਪ੍ਰੀਖਣ ਕਰਵਾ ਲਓ ਤਾਂ ਕਿ ਇਹ ਯਕੀਨੀ ਹੋ ਸਕੇ ਕਿ ਤੁਹਾਡੀ ਗਰਭਅਵਸਥਾ ’ਚ ਜੋਖਿਮ ਦਾ ਫੀਸਦੀ ਕਿੰਨਾ ਹੈ ਅਤੇ ਉਸ ਦਾ ਸਰੂਪ ਕੀ ਹੈ।
ਜੇਕਰ ਪਹਿਲੇ ਗਰਭਧਾਰਨ ਸਮੇਂ ਤੁਹਾਡੀ ਉਮਰ 35 ਸਾਲ ਤੋਂ ਵੱਧ ਹੈ।
ਜੇਕਰ ਤੁਸੀਂ ਬਹੁਤ ਜ਼ਿਆਦਾ ਮੋਟੇ ਜਾਂ ਬਹੁਤ ਪਤਲੇ ਹੋ।
ਜੇਕਰ ਤੁਹਾਡੀ ਲੰਬਾਈ 4 ਫੁੱਟ 10 ਇੰਚ ਤੋਂ ਘੱਟ ਹੈ।
ਜੇਕਰ ਤੁਹਾਨੂੰ ਵਾਰ-ਵਾਰ ਗਰਭਪਾਤ ਹੁੰਦਾ ਹੈ।
ਜੇਕਰ ਪਹਿਲਾਂ ਮ੍ਰਿਤ ਬੱਚੇ ਨੂੰ ਜਨਮ ਦਿੱਤਾ ਹੋਵੇ।
ਜੇਕਰ ਤੁਹਾਡੇ ਪ੍ਰਜਣਨ ਅੰਗਾਂ ’ਚ ਬਣਤਰ ’ਚ ਖਰਾਬੀ ਹੈ
ਜੇਕਰ ਤੁਸੀਂ ਯੋਨ ਰੋਗ ਤੋਂ ਪੀੜਤ ਹੋ।
ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਹਾਈ ਬਲੱਡ ਪ੍ਰੈੱਸ਼ਰ ਦੀ ਸ਼ਿਕਾਇਤ ਹੈ।
ਜੇਕਰ ਤੁਸੀਂ ਸ਼ੂਗਰ ਰੋਗ ਤੋਂ ਪੀੜਤ ਹੋ।
ਜੇਕਰ ਤੁਹਾਡਾ ਬਲੱਡ ਗਰੁੱਪ ਆਰ.ਐੱਚ.ਨੈਗੇਟਿਵ ਅਤੇ ਪਤੀ ਦਾ ਪਾਜ਼ੇਟਿਵ ਹੈ।
ਜੇਕਰ ਤੁਸੀਂ ਸਮੇਂ ਤੋਂ ਪਹਿਲਾਂ ਜਾਂ ਅਪਰਿਪੱਕ ਬੱਚੇ ਨੂੰ ਜਨਮ ਦਿੱਤਾ ਹੈ।
ਸੁਚੇਤ ਹੋ ਜਾਓ।

PunjabKesari
ਜੇਕਰ ਗਰਭਵਤੀ ਦਾ ਸਫ਼ਰ ਬਿਨਾਂ ਕਿਸੇ ਤਕਲੀਫ ਜਾਂ ਖਤਰੇ ਦੇ ਪੂਰਾ ਹੋ ਜਾਵੇ ਤਾਂ ਇਸ ਤੋਂ ਚੰਗੀ ਕੋਈ ਗੱਲ ਨਹੀਂ ਪਰ ਇਸ ਨਾਲ ਕੁਝ ਖਤਰੇ ਵੀ ਜੁੜੇ ਹਨ ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਜਿਵੇਂ -
ਜੇਕਰ ਗਰਭ ਅਵਸਥਾ ਦੌਰਾਨ ਯੋਨੀ ’ਚੋਂ ਖੂਨ ਦਾ ਵਹਾਅ ਹੋਣ ਲੱਗੇ।
ਤੇਜ਼ ਢਿੱਡ ਦਰਦ
ਗਰਭ ਅਵਸਥਾ ਦੇ ਹਿੱਲਣ-ਡੁੱਲਣ ਨਾਲ ਅਚਾਨਕ ਬਦਲਾਅ।
ਅੱਖਾਂ ਦੀ ਰੌਸ਼ਨੀ ਘੱਟ ਹੋਣਾ
ਚਿਹਰੇ ਅਤੇ ਉਂਗਲੀਆਂ ’ਤੇ ਸੋਜ਼
ਬਹੁਤ ਜ਼ਿਆਦਾ ਉਲਟੀਆਂ ਆਉਣੀਆਂ
9ਵੇਂ ਮਹੀਨੇ ਤੋਂ ਪਹਿਲਾਂ ਢਿੱਡ ’ਚ ਪ੍ਰਸੂਤ ਦਾ ਦਰਦ ਸ਼ੁਰੂ ਹੋ ਜਾਏ।
ਭਾਰ ਦਾ ਨਾ ਵਧਣਾ/ਭਾਰ ਦਾ ਜ਼ਿਆਦਾ ਵਧਣਾ।
ਜੇਕਰ ਤੁਹਾਡੀ ਪ੍ਰੈਗਨੈਂਸੀ ਹਾਈ ਰਿਸਕ ਵਾਲੀ ਹੈ ਤਾਂ ਘਰ ’ਚ ਪ੍ਰਸੂਤ ਦਾ ਜੋਖਿਮ ਨਾ ਉਠਾਓ, ਸਗੋਂ ਕਿਸੇ ਹਸਪਤਾਲ ਜਾਂ ਨਰਸਿੰਗ ਹੋਮ ’ਚ ਪ੍ਰਸੂਤ ਲਈ ਜਾਓ, ਜਿਥੇ ਹਰ ਜੋਖਿਮ ਨਾਲ ਨਜਿੱਠਣ ਦੀ ਪੂਰੀ ਸਹੂਲਤ ਹੋਵੇ।
   
 


Aarti dhillon

Content Editor

Related News