Health Tips: ਖੁਰਾਕ ‘ਚ ਸ਼ਾਮਲ ਕਰੋ ਇਹ ਚੀਜ਼ਾਂ, ਕੈਲਸ਼ੀਅਮ ਦੀ ਘਾਟ ਨਾਲ ਹੋਣ ਵਾਲੇ ਰੋਗ ਹੋਣਗੇ ਹਮੇਸ਼ਾ ਲਈ ਦੂਰ

Saturday, Mar 20, 2021 - 04:22 PM (IST)

ਜਲੰਧਰ (ਬਿਊਰੋ) - ਕੈਲਸ਼ੀਅਮ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ। ਕੈਲਸ਼ੀਅਮ ਦੀ ਘਾਟ ਨਾਲ ਹੱਡੀਆਂ ਦੇ ਕਈ ਰੋਗ ਹੋ ਜਾਂਦੇ ਹਨ। ਇੱਕ ਤੰਦਰੁਸਤ ਮਨੁੱਖ ਨੂੰ 1000 ਤੋਂ 1200 ਮਿਲੀਗ੍ਰਾਮ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ। ਪੁਰਾਣੇ ਸਮੇਂ ’ਚ ਕੈਲਸ਼ੀਅਮ ਦੀ ਘਾਟ ਇੱਕ ਕਾਲਪਨਿਕ ਗੱਲ ਸੀ ਪਰ ਅਜੌਕੇ ਸਮੇਂ ’ਚ ਹਰੇਕ ਵਿਅਕਤੀ ਦੇ ਸਰੀਰ ’ਚ ਕੈਲਸ਼ੀਅਮ ਦੀ ਘਾਟ ਪਾਈ ਜਾ ਰਹੀ ਹੈ। ਇਸ ਦਾ ਮੁੱਖ ਕਾਰਨ ਡੇਅਰੀਆਂ ਜਾਂ ਦੋਧੀ ਤੋਂ ਮਿਲਣ ਵਾਲਾ ਦੁੱਧ ਅਤੇ ਬਾਜ਼ਾਰਾਂ ਵਿੱਚ ਪੈਕਟਾਂ ਵਾਲਾ ਘਿਓ ਹੈ। ਇਨ੍ਹਾਂ ਚੀਜ਼ਾਂ ’ਚ ਉਨ੍ਹਾਂ ਕੈਲਸ਼ੀਅਮ ਨਹੀਂ ਹੁੰਦਾ, ਜਿੰਨਾ ਸਾਨੂੰ ਚਾਹੀਦਾ ਹੈ। ਇਸ ਗੱਲ ਦੀ ਵੀ ਕੋਈ ਗਾਰੰਟੀ ਨਹੀਂ ਹੁੰਦੀ ਕਿ ਦੁੱਧ, ਘਿਓ ਸ਼ੁੱਧ ਹੈ ਜਾਂ ਨਹੀਂ, ਜਿਸ ਕਰਕੇ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। 

ਸਰੀਰ ਲਈ ਕਿਉਂ ਜ਼ਰੂਰੀ ਹੈ ਕੈਲਸ਼ੀਅਮ?
ਕੈਲਸ਼ੀਅਮ ਨਰਵਸ ਸਿਸਟਮ ਰਾਹੀਂ ਮਾਸਪੇਸ਼ੀਆਂ ਨੂੰ ਗਤੀਸ਼ੀਲ ਬਣਾਉਂਦਾ ਹੈ। ਜੇਕਰ ਖੂਨ 'ਚ ਨਿਸ਼ਚਿਤ ਮਾਤਰਾ 'ਚ ਕੈਲਸ਼ੀਅਮ ਘੁਲਿਆ ਹੋਇਆ ਹੋਵੇ ਤਾਂ ਸਰੀਰ ਦੀਆਂ ਕੋਸ਼ਿਕਾਵਾਂ ਹਰ ਪਲ ਕੰਮ ਕਰਨ ਲਈ ਸਕ੍ਰਿਯ ਰਹਿਣਗੀਆਂ। ਇਸ ਨਾਲ ਹੱਡੀਆਂ ਮਜ਼ਬੂਤ ਹੋਣ ਦੇ ਨਾਲ-ਨਾਲ ਹਾਈ ਬਲੱਡ ਪ੍ਰੈਸ਼ਰ, ਕੈਂਸਰ ਅਤੇ ਸ਼ੂਗਰ ਤੋਂ ਵੀ ਬਚਾਅ ਰਹਿੰਦਾ ਹੈ।
 
ਜਨਾਨੀਆਂ 'ਚ ਵੀ ਹੁੰਦੀ ਹੈ ਸਭ ਤੋਂ ਜ਼ਿਆਦਾ ਘਾਟ
ਮਰਦਾਂ ਦੇ ਮੁਕਾਬਲੇ ਜਨਾਨੀਆਂ 'ਚ ਕੈਲਸ਼ੀਅਮ ਦੀ ਘਾਟ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਅਜਿਹਾ ਇਸ ਲਈ ਹੁੰਦਾ ਹੈ, ਕਿਉਂਕਿ ਮਹਾਵਾਰੀ, ਗਰਭ ਅਵਸਥਾ, ਮੋਨੋਪਾਜ ਦੇ ਸਮੇਂ ਉਨ੍ਹਾਂ ਦੇ ਸਰੀਰ 'ਚ ਕੈਲਸ਼ੀਅਮ ਦੀ ਖ਼ਪਤ ਵਧ ਜਾਂਦੀ ਹੈ। ਅਜਿਹੇ 'ਚ ਮਰਦਾਂ ਦੇ ਮੁਕਾਬਲੇ ਜਨਾਨੀਆਂ ਨੂੰ ਇਸ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ।

ਪੜ੍ਹੋ ਇਹ ਵੀ ਖ਼ਬਰ - Health Tips : ਕੀ ਹੈ ‘ਥਾਇਰਾਇਡ’? ਵਿਸਥਾਰ ਨਾਲ ਜਾਣੋ ਇਸ ਦੇ ਲੱਛਣ ਤੇ ਹੋਣ ਵਾਲੀਆਂ ਸਮੱਸਿਆਵਾਂ ਬਾਰੇ

ਕੈਲਸ਼ੀਅਮ ਦੀ ਪੂਰਤੀ ਲਈ ਇਨ੍ਹਾਂ ਚੀਜ਼ਾਂ ਦੀ ਆਪਣੀ ਖੁਰਾਕ ’ਚ ਕਰੋ ਵਰਤੋਂ

1. ਬੀਜ
ਚਿਆ ਸੀਡ, ਅਲਸੀ, ਕੱਦੂ ਅਤੇ ਤਿਲ ਦੇ ਬੀਜ ਕੈਲਸ਼ੀਅਮ ਦੇ ਚੰਗੇ ਸਰੋਤ ਹੁੰਦੇ ਹਨ। ਇਨ੍ਹਾਂ 'ਚ ਕੈਲਸ਼ੀਅਮ ਦੇ ਨਾਲ-ਨਾਲ ਪ੍ਰੋਟੀਨ ਅਤੇ ਓਮੇਗਾ-3 ਫੈਟੀ ਐਸਿਡ ਵੀ ਭਰਪੂਰ ਮਾਤਰਾ 'ਚ ਹੁੰਦਾ ਹੈ, ਜਿਸ ਦਾ ਸੇਵਨ ਤੁਹਾਨੂੰ ਸਿਹਤਮੰਦ ਰੱਖਣ 'ਚ ਮਦਦ ਕਰੇਗਾ। 
 
2. ਦਹੀਂ
ਇਕ ਕੱਪ ਪਲੇਨ ਦਹੀਂ 'ਚ 30 ਫੀਸਦੀ ਕੈਲਸ਼ੀਅਮ ਦੇ ਨਾਲ-ਨਾਲ ਫਾਸਫੋਰਸ, ਪੋਟਾਸ਼ੀਅਮ, ਵਿਟਾਮਿਨ-ਬੀ2 ਅਤੇ ਬੀ12 ਹੁੰਦਾ ਹੈ। ਅਜਿਹੇ 'ਚ ਜੇਕਰ ਤੁਸੀਂ ਦੁੱਧ ਨਹੀਂ ਪੀਂਦੇ ਤਾਂ ਇਸ ਦਾ ਸੇਵਨ ਕਰ ਸਕਦੇ ਹੋ।

ਪੜ੍ਹੋ ਇਹ ਵੀ ਖ਼ਬਰ - Health Tips: ਗਰਮੀਆਂ ਦੇ ਮੌਸਮ ’ਚ ਜੇਕਰ ਤੁਸੀਂ ਵੀ ‘ਪਸੀਨੇ’ ਤੋਂ ਰਹਿੰਦੇ ਹੋ ਪਰੇਸ਼ਾਨ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
 
3. ਬੀਨਸ 
ਇਕ ਕੱਪ ਬੀਨਸ 'ਚ 24 ਫੀਸਦੀ ਤਕ ਕੈਲਸ਼ੀਅਮ ਹੁੰਦਾ ਹੈ। ਇਸ ਲਈ ਬੀਨਸ ਦਾ ਸੇਵਨ ਕਰਨ ਨਾਲ ਸਰੀਰ 'ਚ ਕੈਲਸ਼ੀਅਮ ਦੀ ਘਾਟ ਪੂਰੀ ਹੋ ਜਾਂਦੀ ਹੈ। 
 
4. ਪਨੀਰ 
ਪਨੀਰ ਦਾ ਸੇਵਨ ਕਰਨ ਨਾਲ ਵੀ  ਸਰੀਰ 'ਚ ਕੈਲਸ਼ੀਅਮ ਦੀ ਘਾਟ ਦੂਰ ਹੁੰਦੀ ਹੈ। ਇਸ 'ਚ ਕੈਲਸ਼ੀਅਮ ਦੇ ਨਾਲ-ਨਾਲ ਪ੍ਰੋਟੀਨ ਭਰਪੂਰ ਮਾਤਰਾ 'ਚ ਹੁੰਦਾ ਹੈ, ਜਿਸ ਨਾਲ ਤੁਸੀਂ ਕਈ ਹੈਲਥ ਸਬੰਧੀ ਸਮੱਸਿਆਵਾਂ ਤੋਂ ਬਚੇ ਰਹਿੰਦੇ ਹੋ।

ਪੜ੍ਹੋ ਇਹ ਵੀ ਖ਼ਬਰ - ਸਬਜ਼ੀਆਂ ਦਾ ਸੁਆਦ ਵਧਾਉਣ ਦੇ ਨਾਲ-ਨਾਲ ਇਨ੍ਹਾਂ ਬੀਮਾਰੀਆਂ ਦਾ ਜੜ੍ਹ ਤੋਂ ਇਲਾਜ ਕਰਦੈ ‘ਹਰਾ ਧਨੀਆ’
 
5. ਬਾਦਾਮ
ਬਾਦਾਮ ਖਾਣ ਨਾਲ ਸਿਰਫ਼ ਦਿਮਾਗ ਹੀ ਤੇਜ਼ ਨਹੀਂ ਸਗੋਂ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਬਾਦਾਮ 'ਚ ਕੈਲਸ਼ੀਅਮ ਪਾਇਆ ਜਾਂਦਾ ਹੈ। ਅਜਿਹੇ 'ਚ ਤੁਸੀਂ ਬਾਦਾਮ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ। 

6. ਪਾਲਕ 
ਪਾਲਕ 'ਚ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ। 100 ਗ੍ਰਾਮ ਪਾਲਕ 'ਚ 99 ਮਿ.ਲੀ ਕੈਲਸ਼ੀਅਮ ਹੁੰਦਾ ਹੈ। ਸਰੀਰ ਨੂੰ ਸਿਹਤਮੰਦ ਰੱਖਣ ਲਈ ਹਫ਼ਤੇ 'ਚ ਘੱਟ ਤੋਂ ਘੱਟ 3 ਵਾਰ ਪਾਲਕ ਜ਼ਰੂਰ ਖਾਓ।

7. ਸੋਇਆ ਦੁੱਧ ਜਾਂ ਟੋਫੂ
ਜੇਕਰ ਤੁਹਾਨੂੰ ਵੀ ਦੁੱਧ ਪੀਣਾ ਪਸੰਦ ਨਹੀਂ ਹੈ ਤਾਂ ਤੁਸੀਂ ਸੋਇਆ ਦੁੱਧ ਜਾਂ ਟੋਫੂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ। ਇਨ੍ਹਾਂ 'ਚ ਕੈਲਸ਼ੀਅਮ ਦੀ ਮਾਤਰਾ ਭਰਪੂਰ ਹੁੰਦੀ ਹੈ।

ਪੜ੍ਹੋ ਇਹ ਵੀ ਖ਼ਬਰ - ਗਰਮੀਆਂ ’ਚ ਰੋਜ਼ਾਨਾ ਕਰੋ ‘ਗੂੰਦ ਕਤੀਰੇ’ ਦੀ ਵਰਤੋਂ, ਪਸੀਨੇ ਦੀ ਸਮੱਸਿਆ ਤੋਂ ਇਲਾਵਾ ਇਹ ਰੋਗ ਵੀ ਹੋਣਗੇ ਦੂਰ

 8. ਭਿੰਡੀ 
ਇਕ ਕੋਲੀ ਭਿੰਡੀ 'ਚ 40 ਗ੍ਰਾਮ ਕੈਲਸ਼ੀਅਮ ਹੁੰਦਾ ਹੈ। ਇਸ ਨੂੰ ਹਫ਼ਤੇ 'ਚ ਦੋ ਵਾਰ ਖਾਣ ਨਾਲ ਦੰਦ ਖ਼ਰਾਬ ਨਹੀਂ ਹੁੰਦੇ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ।


rajwinder kaur

Content Editor

Related News