Health Tips : ਡਿਲਿਵਰੀ ਤੋਂ ਬਾਅਦ ਵਧੇ ਹੋਏ ਢਿੱਡ ਨੂੰ ਘਟਾਉਣ ਲਈ ਮੇਥੀ ਦੇ ਪਾਣੀ ਸਣੇ ਅਪਣਾਓ ਇਹ ਘਰੇਲੂ ਨੁਸਖ਼ੇ

Monday, Oct 04, 2021 - 12:42 PM (IST)

Health Tips : ਡਿਲਿਵਰੀ ਤੋਂ ਬਾਅਦ ਵਧੇ ਹੋਏ ਢਿੱਡ ਨੂੰ ਘਟਾਉਣ ਲਈ ਮੇਥੀ ਦੇ ਪਾਣੀ ਸਣੇ ਅਪਣਾਓ ਇਹ ਘਰੇਲੂ ਨੁਸਖ਼ੇ

ਜਲੰਧਰ (ਬਿਊਰੋ) - ਡਿਲਿਵਰੀ ਤੋਂ ਬਾਅਦ ਜਨਾਨੀਆਂ ਦੇ ਸਰੀਰ ਵਿਚ ਕਈ ਤਰ੍ਹਾਂ ਦੇ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਹਨ। ਇਹ ਇਕ ਨੈਚੂਰਲ ਪ੍ਰੋਸੈੱਸ ਹੁੰਦਾ ਹੈ। ਡਿਲਿਵਰੀ ਤੋਂ ਬਾਅਦ ਜਨਾਨੀਆਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ ਵਿੱਚੋਂ ਇੱਕ ਵੱਡੀ ਪ੍ਰੇਸ਼ਾਨੀ ਹੈ ਮੋਟਾਪਾ। ਬਹੁਤ ਸਾਰੀਆਂ ਜਨਾਨੀਆਂ ਬੱਚਾ ਪੈਦਾ ਕਰਨ ਤੋਂ ਬਾਅਦ ਮੋਟੀਆਂ ਹੋ ਜਾਂਦੀਆਂ ਹਨ। ਲੱਖ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਡਿਲਿਵਰੀ ਦੇ ਬਾਅਦ ਪਹਿਲਾਂ ਜਿਹੀਆਂ ਸਲਿਮ ਨਹੀਂ ਹੋ ਪਾਉਂਦੀਆਂ। ਕੁਝ ਜਨਾਨੀਆਂ ਦਾ ਭਾਰ ਹੋਰ ਜ਼ਿਆਦਾ ਵਧ ਜਾਂਦਾ ਹੈ। ਜ਼ਿਆਦਾਤਰ ਇਹ ਭਾਰਤ ਦੀਆਂ ਜਨਾਨੀਆਂ ਨਾਲ ਹੁੰਦਾ ਹੈ। ਇਸ ਦਾ ਇੱਕ ਕਾਰਨ ਲਾਪਰਵਾਹੀ ਹੈ, ਜੋ ਅਕਸਰ ਜਨਾਨੀਆਂ ਕਰ ਦਿੰਦੀਆਂ ਹਨ...

ਡਿਲਿਵਰੀ ਤੋਂ ਬਾਅਦ ਢਿੱਡ ਵਧਣ ਦੇ ਮੁੱਖ ਕਾਰਨ

. ਡਿਲਿਵਰੀ ਤੋਂ ਬਾਅਦ ਭਾਰ ਵਧਣ ਦੀ ਇਕ ਵਜ੍ਹਾ ਗਲਤ ਖਾਣ ਪੀਣ ਦੀ ਆਦਤ ਵੀ ਹੈ। ਇਸ ਲਈ ਹਮੇਸ਼ਾ ਖਾਣਾ ਹੈਲਦੀ ਖਾਓ ਅਤੇ ਸਮੇਂ ਸਿਰ ਖਾਓ ।
. ਪ੍ਰੈਗਨੈਂਸੀ ਤੋਂ ਬਾਅਦ ਸਰੀਰ ਕਮਜ਼ੋਰ ਹੋ ਜਾਂਦਾ ਹੈ। ਇਸ ਨਾਲ ਮਹਿਲਾਵਾਂ ਫਿਜ਼ੀਕਲ ਐਕਟੀਵਿਟੀ ਜ਼ਿਆਦਾ ਨਹੀਂ ਕਰ ਪਾਉਂਦੀਆਂ ਅਤੇ ਭਾਰ ਵਧਣ ਲੱਗਦਾ ਹੈ।
. ਕੁਝ ਮਹਿਲਾਵਾਂ ਨੂੰ ਪ੍ਰੈਗਨੈਂਸੀ ਤੋਂ ਬਾਅਦ ਤਣਾਅ ਅਤੇ ਡਿਪ੍ਰੈਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵਜ੍ਹਾ ਨਾਲ ਵੀ ਭਾਰ ਵਧਣ ਲੱਗਦਾ ਹੈ।
. ਹਾਈਪੋਥਾਇਰਾਇਡ ਬੀਮਾਰੀ ਦੀ ਪ੍ਰੈਗਨੈਂਸੀ ਤੋਂ ਬਾਅਦ ਭਾਰ ਵਧਣ ਦਾ ਮੁੱਖ ਕਾਰਨ ਹੋ ਸਕਦੀ ਹੈ ।
. ਸਿਜੇਰੀਅਨ ਡਿਲਿਵਰੀ ਵਾਲੀਆਂ ਮਹਿਲਾਵਾਂ ਵੀ ਮੋਟੀਆਂ ਹੋ ਜਾਂਦੀਆਂ ਹਨ ।
. ਡਿਲਿਵਰੀ ਤੋਂ ਬਾਅਦ ਮਾਸਿਕ ਦਾ ਸਮੇਂ ’ਤੇ ਨਹੀਂ ਆਉਣਾ ਵੀ ਭਾਰ ਵਧਣ ਦਾ ਮੁੱਖ ਕਾਰਨ ਹੋ ਸਕਦਾ ਹੈ ।

ਪੜ੍ਹੋ ਇਹ ਵੀ ਖ਼ਬਰ - ਸਾਵਧਾਨ! ਜੇਕਰ ਤੁਹਾਡੀ ਜਨਾਨੀ ਝੂਠੇ ਭਾਂਡੇ ਰੱਖਣ ਸਣੇ ਕਰਦੀ ਹੈ ਇਹ ਕੰਮ, ਤਾਂ ਤੁਸੀਂ ਹੋ ਜਾਵੋਗੇ ‘ਕੰਗਾਲ’

ਭਾਰ ਘੱਟ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ੇ

ਗਰਮ ਪਾਣੀ ਪੀਓ
ਪ੍ਰੈਗਨੈਂਸੀ ਤੋਂ ਬਾਅਦ ਜਨਾਨੀ ਸਵੇਰੇ ਖਾਲੀ ਢਿੱਡ ਗਰਮ ਪਾਣੀ ਜ਼ਰੂਰ ਪੀਓ ਜਾਂ ਫਿਰ ਇਸ ਵਿਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਓ। ਇਸ ਨਾਲ ਢਿੱਡ ਦੀ ਚਰਬੀ ਬਹੁਤ ਜਲਦੀ ਘੱਟ ਹੋ ਜਾਵੇਗੀ ।

ਗ੍ਰੀਨ-ਟੀ ਪੀਓ
ਸਵੇਰੇ ਨਾਸ਼ਤੇ ਵਿੱਚ 1 ਕੱਪ ਗ੍ਰੀਨ-ਟੀ ਜ਼ਰੂਰ ਪੀਓ ਅਤੇ ਪੂਰੇ ਦਿਨ ਵਿਚ 2-3 ਕੱਪ ਗ੍ਰੀਨ ਟੀ ਪੀਓ । ਇਸ ਨਾਲ ਮੇਟਾਬੋਲੀਜ਼ਮ ਤੇਜ਼ ਹੋ ਜਾਂਦਾ ਹੈ ਅਤੇ ਮੋਟਾਪਾ ਬਹੁਤ ਜਲਦੀ ਘੱਟ ਹੁੰਦਾ ਹੈ ।

ਪੜ੍ਹੋ ਇਹ ਵੀ ਖ਼ਬਰ - Health Tips: ਗਰਭਪਾਤ ਤੋਂ ਬਾਅਦ ਮਾਨਸਿਕ ਤਣਾਅ 'ਚੋਂ ਪਰੇਸ਼ਾਨ ਜਨਾਨੀਆਂ ਇੰਝ ਰੱਖਣ ਆਪਣਾ ਖ਼ਾਸ ਧਿਆਨ

ਸੌਂਫ ਅਤੇ ਅਜਵਾਈਨ ਦਾ ਪਾਣੀ
ਡਿਲਿਵਰੀ ਤੋਂ ਬਾਅਦ ਤੇਜ਼ੀ ਨਾਲ ਭਾਰ ਘੱਟ ਕਰਨ ਲਈ ਰੋਜ਼ਾਨਾ ਸਵੇਰੇ ਖਾਲੀ ਢਿੱਡ 1 ਗਿਲਾਸ ਸੌਂਫ ਅਤੇ ਅਜਵਾਇਨ ਦਾ ਪਾਣੀ ਪੀਓ। ਇਸ ਲਈ 1 ਚਮਚ ਸੌਂਫ ਅਤੇ ਅਜਵਾਇਨ ਰਾਤ ਨੂੰ ਪਾਣੀ ਵਿੱਚ ਭਿਉਂ ਕੇ ਰੱਖੋ ਅਤੇ ਸਵੇਰ ਸਮੇਂ ਉਬਾਲ ਕੇ ਪੀ ਲਓ ।

ਮੇਥੀ ਦਾ ਪਾਣੀ
ਰੋਜ਼ਾਨਾ ਰਾਤ ਨੂੰ 1 ਚਮਚ ਮੇਥੀ ਦੇ ਬੀਜ 1 ਗਿਲਾਸ ਪਾਣੀ ਵਿੱਚ ਭਿਉਂ ਕੇ ਰੱਖੋ ਅਤੇ ਸਵੇਰ ਸਮੇਂ ਉਬਾਲ ਕੇ ਅਤੇ ਹਲਕਾ ਗੁਣਗੁਣਾ ਕਰਕੇ ਪੀ ਲਓ। ਇਸ ਪਾਣੀ ਨਾਲ ਭਾਰ ਤੇਜ਼ੀ ਨਾਲ ਘੱਟ ਹੋਵੇਗਾ ਅਤੇ ਹਾਰਮੋਨਸ ਵੀ ਕੰਟਰੋਲ ਰਹਿਣਗੇ ।

ਪੜ੍ਹੋ ਇਹ ਵੀ ਖ਼ਬਰ - Health Tips: ਸਵੇਰ ਦੀ ਸੈਰ ਕਰਨ ਵਾਲੇ ਲੋਕ ‘ਨਿੰਮ ਦੀ ਦਾਤਨ’ ਸਣੇ ਕਰਨ ਇਹ ਕੰਮ, ਸਰੀਰ ਨੂੰ ਹੋਣਗੇ ਕਈ ਫ਼ਾਇਦੇ

ਦਾਲਚੀਨੀ ਅਤੇ ਲੌਂਗ ਦਾ ਕਾੜਾ
ਜੇਕਰ ਤੁਹਾਡਾ ਡਿਲਿਵਰੀ ਤੋਂ ਬਾਅਦ ਭਾਰ ਬਹੁਤ ਜ਼ਿਆਦਾ ਵੱਧ ਗਿਆ ਹੈ। ਇਸ ਨੂੰ ਘੱਟ ਕਰਨ ਲਈ ਦਾਲਚੀਨੀ ਅਤੇ ਲੌਂਗ ਦਾ ਕਾੜਾ ਬਣਾ ਕੇ ਪੀਓ ।

ਧਿਆਨ ਰੱਖਣ ਵਾਲੀਆਂ ਗੱਲਾਂ

8-10 ਗਿਲਾਸ ਪਾਣੀ ਜ਼ਰੂਰ ਪੀਓ। ਫਲਾਂ ਦਾ ਜੂਸ ਵੱਧ ਤੋਂ ਵੱਧ ਪੀਓ ।
ਗੈਸ ਬਣਨ ਵਾਲੀਆਂ ਚੀਜ਼ਾਂ ਜਿਵੇਂ ਗੋਭੀ, ਖੱਟੀਆਂ ਚੀਜ਼ਾਂ, ਤਲੀਆਂ ਚੀਜ਼ਾਂ, ਮਸਾਲੇਦਾਰ ਚੀਜ਼ਾਂ ਨਾ ਖਾਓ ।
ਕੌਫੀ, ਚਾਕਲੇਟ, ਸੋਡਾ ਅਤੇ ਕੋਲਡ ਡਰਿੰਕ ਦਾ ਘੱਟ ਸੇਵਨ ਕਰੋ ।

ਪੜ੍ਹੋ ਇਹ ਵੀ ਖ਼ਬਰ - Health Tips: ਜੋੜਾਂ ਤੇ ਮਾਸਪੇਸ਼ੀਆਂ ’ਚ ਹੋਣ ਵਾਲੇ ਦਰਦ ਤੋਂ ਨਿਜ਼ਾਤ ਪਾਉਣ ਲਈ ਦਾਲਾਂ ਸਣੇ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ 


author

rajwinder kaur

Content Editor

Related News