Health Tips : ਗਾਂ ਅਤੇ ਮੱਝ ’ਚੋਂ ਜਾਣੋ ਸਿਹਤ ਲਈ ਕਿਸ ਦਾ ਦੁੱਧ ਸਭ ਤੋਂ ਵੱਧ ਫ਼ਾਇਦੇਮੰਦ ਹੁੰਦਾ

Thursday, Jan 21, 2021 - 02:46 PM (IST)

Health Tips : ਗਾਂ ਅਤੇ ਮੱਝ ’ਚੋਂ ਜਾਣੋ ਸਿਹਤ ਲਈ ਕਿਸ ਦਾ ਦੁੱਧ ਸਭ ਤੋਂ ਵੱਧ ਫ਼ਾਇਦੇਮੰਦ ਹੁੰਦਾ

ਜਲੰਧਰ (ਬਿਊਰੋ) - ਦੁੱਧ ਦਾ ਸੇਵਨ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਦੁੱਧ ਚਾਹੇ ਗਾਂ ਦਾ ਹੋਵੇ ਜਾਂ ਮੱਝ ਦਾ, ਇਹ ਸਰੀਰ ਦੇ ਸਾਰੇ ਲੋੜੀਂਦੇ ਪੌਸ਼ਟਿਕ ਤੱਤਾਂ ਦਾ ਇੱਕ ਸੰਪੂਰਨ ਭੋਜਨ ਮੰਨਿਆ ਜਾਂਦਾ ਹੈ। ਲੋਕ ਆਪਣੇ ਸੁਆਦ ਅਨੁਸਾਰ ਗਾਂ ਜਾਂ ਮੱਝ ਦਾ ਦੁੱਧ ਪੀਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਗਾਂ ਦਾ ਦੁੱਧ ਬਾਕੀ ਦੁੱਧ ਦੀ ਤੁਲਨਾ ਵਿਚ ਬਹੁਤ ਲਾਭਕਾਰੀ ਹੁੰਦਾ ਹੈ। ਮੱਝ ਦਾ ਦੁੱਧ ਅਤੇ ਗਾਂ ਦਾ ਦੁੱਧ ਦੋਵਾਂ ਦੇ ਕਈ ਫ਼ਾਇਦੇ ਅਤੇ ਨੁਕਸਾਨ ਹੁੰਦੇ ਹਨ। ਗਾਂ ਦਾ ਦੁੱਧ ਹਲਕਾ ਅਤੇ ਹਜ਼ਮ ਕਰਨ ਵਿੱਚ ਸੌਖਾ ਹੁੰਦਾ ਹੈ, ਜਦਕਿ ਮੱਝ ਦਾ ਦੁੱਧ ਕਾਫ਼ੀ ਭਾਰਾ ਹੁੰਦਾ ਹੈ। ਗਾਂ ਦੇ ਦੁੱਧ ਅਤੇ ਮੱਝ ਦੇ ਦੁੱਧ ’ਚ ਕੀ-ਕੀ ਫ਼ਰਕ ਹੁੰਦੈ, ਦੇ ਬਾਰੇ ਅੱਜ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ....     

ਮੱਝ ਅਤੇ ਗਾਂ ਦੇ ਦੁੱਧ ਵਿੱਚ ਮੁੱਖ ਫ਼ਰਕ

ਚਰਬੀ ਦੀ ਮਾਤਰਾ
ਮੱਝ ਦੇ ਦੁੱਧ ਅਤੇ ਗਾਂ ਦੇ ਦੁੱਧ ਵਿਚਲਾ ਮੁੱਖ ਅੰਤਰ ਇਸ ਵਿੱਚ ਚਰਬੀ ਦੀ ਮਾਤਰਾ ਹੈ। ਇਸੇ ਕਾਰਨ ਇਸ ਦੀ ਸਥਿਰਤਾ ਵੀ ਭਿੰਨ ਹੁੰਦੀ ਹੈ। ਗਾਂ ਦੇ ਦੁੱਧ ਵਿੱਚ ਚਰਬੀ ਦੀ ਪ੍ਰਤੀਸ਼ਤਤਾ ਘੱਟ ਹੁੰਦੀ ਹੈ। ਇਸ ਦੀ ਇਕਸਾਰਤਾ ਬਹੁਤ ਪਤਲੀ ਹੈ, ਜਿਸ ਕਰਕੇ ਇਸਨੂੰ ਹਲਕਾ ਮੰਨਿਆ ਜਾਂਦਾ ਹੈ। ਦੂਜੇ ਪਾਸੇ, ਮੱਝ ਦੇ ਦੁੱਧ ਵਿੱਚ ਚਰਬੀ ਦੀ ਮਾਤਰਾ ਵਧੇਰੇ ਹੁੰਦੀ ਹੈ, ਜੋ ਤੁਹਾਡੇ ਢਿੱਡ ਨੂੰ ਜ਼ਿਆਦਾ ਦੇਰ ਤੱਕ ਭਰੀ ਰੱਖਦੀ ਹੈ। ਲੋਕ ਆਮ ਤੌਰ 'ਤੇ ਗਾਂ ਦਾ ਦੁੱਧ ਪੀਣਾ ਪਸੰਦ ਕਰਦੇ ਹਨ, ਕਿਉਂਕਿ ਇਹ ਹਲਕਾ ਹੁੰਦਾ ਹੈ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ ਅਨੁਸਾਰ : ਆਪਣੇ ਘਰ 'ਚ ਜ਼ਰੂਰ ਰੱਖੋ ਇਹ ਚੀਜ਼ਾਂ, ਹਮੇਸ਼ਾ ਹੋਵੇਗਾ ਧਨ ’ਚ ਲਾਭ

ਪੜ੍ਹੋ ਇਹ ਵੀ ਖ਼ਬਰ - Health Tips: ਰੋਜ਼ਾਨਾ ਪਾਣੀ ਨਾ ਪੀਣ ’ਤੇ ਸਰੀਰ ਦਿੰਦਾ ਹੈ ਪਾਣੀ ਦੀ ਘਾਟ ਦੇ ਸੰਕੇਤ, ਜਾਣੋ ਕਿਵੇਂ ਹੁੰਦੀ ਹੈ ਪਛਾਣ

ਪ੍ਰੋਟੀਨ ਸਮਗਰੀ
ਮੱਝ ਦਾ ਦੁੱਧ ਗਾਂ ਦੇ ਦੁੱਧ ਨਾਲੋਂ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਇਹ ਅੰਤਰ 10 ਤੋਂ 11 ਫੀਸਦੀ ਦੇ ਕਰੀਬ ਹੁੰਦਾ ਹੈ। ਮੱਝ ਦਾ ਦੁੱਧ ਵਧੇਰੇ ਗਰਮੀ ਪ੍ਰਤੀਰੋਧੀ ਵੀ ਹੁੰਦਾ ਹੈ। ਮੱਝ ਦੇ ਦੁੱਧ ਵਿੱਚ ਮੌਜੂਦ ਪ੍ਰੋਟੀਨ ਹੋਣ ਕਾਰਨ ਛੋਟੇ ਬੱਚਿਆਂ ਅਤੇ ਵੱਡੇ ਲੋਕਾਂ ਨੂੰ ਹਜ਼ਮ ਕਰਨਾ ਮੁਸ਼ਕਲ ਲੱਗਦਾ ਹੈ। ਸਮੁੱਚੇ ਤੌਰ ’ਤੇ ਪ੍ਰੋਟੀਨ ਦੀ ਸਮਗਰੀ ਦੇ ਅਧਾਰ ’ਤੇ ਸਪੱਸ਼ਟ ਵਿਕਲਪ ਗਾਂ ਦਾ ਦੁੱਧ ਹੋਵੇਗਾ।

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

ਕੋਲੇਸਟ੍ਰੋਲ ਸਮਗਰੀ
ਕੋਲੈਸਟ੍ਰੋਲ ਦੀ ਮਾਤਰਾ ਬਾਰੇ ਗੱਲ ਕਰੀਏ ਤਾਂ ਮੱਝ ਦੇ ਦੁੱਧ ਵਿੱਚ ਗਾਂ ਦੇ ਦੁੱਧ ਨਾਲੋਂ ਕੋਲੈਸਟ੍ਰੋਲ ਘੱਟ ਹੁੰਦਾ ਹੈ। ਮੱਝ ਦੇ ਦੁੱਧ ਵਿੱਚ 0.65 ਮਿਲੀਗ੍ਰਾਮ  ਕੋਲੇਸਟ੍ਰੋਲ ਹੁੰਦਾ ਹੈ, ਗਾਂ ਦੇ ਦੁੱਧ ਵਿੱਚ ਰਿਕਾਰਡ 3.14 ਮਿਲੀਗ੍ਰਾਮ ਕੋਲੈਸਟ੍ਰੋਲ ਹੁੰਦਾ ਹੈ।ਮੱਝ ਦਾ ਦੁੱਧ ਹਾਈ ਬਲੱਡ ਪ੍ਰੈਸ਼ਰ, ਪੀਸੀਓਡੀ, ਗੁਰਦੇ ਦੀਆਂ ਬੀਮਾਰੀਆਂ ਅਤੇ ਮੋਟਾਪਾ ਵਰਗੀਆਂ ਬੀਮਾਰੀਆਂ ਤੋਂ ਪੀੜਤ ਲੋਕਾਂ ਲਈ ਸਚਮੁੱਚ ਚੰਗਾ ਹੈ।

ਪੜ੍ਹੋ ਇਹ ਵੀ ਖ਼ਬਰ - Health Alert : ਨਹਾਉਂਦੇ ਸਮੇਂ ਇਨ੍ਹਾਂ ਕਾਰਨਾਂ ਕਰਕੇ ਪੈ ਸਕਦੈ ‘ਦਿਲ ਦਾ ਦੌਰਾ’, ਇੰਝ ਰੱਖੋ ਖ਼ਾਸ ਧਿਆਨ

ਪਾਣੀ ਦੀ ਸਮੱਗਰੀ
ਗਾਂ ਦੇ ਦੁੱਧ ਵਿੱਚ 87 ਫੀਸਦੀ ਤੋਂ ਵੱਧ ਪਾਣੀ ਹੁੰਦਾ ਹੈ। ਇਸ ਨੂੰ ਪਾਣੀ ਦਾ ਦੁੱਧ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਵਿੱਚ ਮੱਝ ਦੇ ਦੁੱਧ ਨਾਲੋਂ ਦੁੱਧ ਦੇ ਘੋਲ ਘੱਟ ਹੁੰਦੇ ਹਨ। ਇਸ ਲਈ ਇਹ ਸ਼ਰੀਰ ਨੂੰ ਹਾਈਡ੍ਰੇਟ ਕਰਨ ਵਿੱਚ ਸਹਾਇਤਾ ਕਰਦਾ ਹੈ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਪਰਸ ’ਚ ਨਾ ਰੱਖੋ ਇਹ ਚੀਜ਼ਾਂ, ਹੋ ਸਕਦੀ ਹੈ ਪੈਸੇ ਦੀ ਕਿੱਲਤ


author

rajwinder kaur

Content Editor

Related News