Health Tips: ਕਬਜ਼ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ‘ਸ਼ਹਿਦ’ ਸਣੇ ਅਪਣਾਉਣ ਇਹ ਘਰੇਲੂ ਨੁਸਖ਼ੇ, ਹੋਵਗਾ ਫ਼ਾਇਦਾ
Sunday, Aug 29, 2021 - 12:35 PM (IST)
ਜਲੰਧਰ (ਬਿਊਰੋ) - ਬਹੁਤ ਸਾਰੇ ਲੋਕ ਕਬਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ, ਜਿਸ ਦੇ ਬਾਰੇ ਉਹ ਕਿਸੇ ਨੂੰ ਦੱਸਦੇ ਵੀ ਨਹੀਂ। ਢਿੱਡ ਦੀਆਂ ਸਮੱਸਿਆਵਾਂ ਗਲਤ ਖਾਣ-ਪੀਣ ਅਤੇ ਸਾਡੇ ਰਹਿਣ-ਸਹਿਣ ’ਤੇ ਨਿਰਭਰ ਕਰਦੀਆਂ ਹਨ। ਕਬਜ਼ ਦੀ ਸਮੱਸਿਆਵਾਂ ਜ਼ਿਆਦਾਤਰ ਜੰਕ ਫੂਡ, ਕੋਲਡ ਡਰਿੰਕ, ਵਿਸ਼ੈਲੇ ਪਦਾਰਥਾਂ ਦਾ ਸੇਵਨ ਕਰਨ ਨਾਲ ਹੁੰਦੀਆਂ ਹਨ। ਇਸ ਤੋਂ ਇਲਾਵਾ ਜੇਕਰ ਅਸੀਂ ਕੱਚਾ ਖਾਣਾ ਖਾਂਦੇ ਹਾਂ, ਤਾਂ ਸਾਡਾ ਪਾਚਨ ਤੰਤਰ ਖਾਣੇ ਨੂੰ ਪਚਾ ਨਹੀਂ ਪਾਉਂਦਾ, ਜਿਸ ਕਰਕੇ ਢਿੱਡ ਵਿੱਚ ਕਬਜ਼, ਬਦਹਜ਼ਮੀ, ਗੈਸ ਜਿਹੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਲਈ ਲੋਕ ਬਹੁਤ ਸਾਰੀਆਂ ਦਵਾਈਆਂ ਦਾ ਸੇਵਨ ਕਰਦੇ ਹਨ ਪਰ ਅਸੀਂ ਆਪਣੇ ਖਾਣੇ-ਪੀਣੇ ਨੂੰ ਸਹੀ ਕਰਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਾਂ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖ਼ੇ ਦੱਸਾਂਗੇ, ਜਿਸ ਨਾਲ ਤੁਸੀਂ ਕਬਜ਼ ਤੋਂ ਰਾਹਤ ਪਾ ਸਕਦੇ ਹੋ....
ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ੇ
ਨਿੰਬੂ ਦਾ ਪਾਣੀ
ਕਬਜ਼ ਦੀ ਸਮੱਸਿਆ ਹੋਣ ’ਤੇ ਸਵੇਰੇ ਉੱਠ ਕੇ 1 ਗਿਲਾਸ ਪਾਣੀ ਵਿੱਚ ਨਿੰਬੂ ਦਾ ਰਸ ਅਤੇ ਕਾਲਾ ਲੂਣ ਮਿਲਾ ਕੇ ਸੇਵਨ ਕਰੋ। ਇਸ ਨਾਲ ਢਿੱਡ ਸਾਫ ਹੋ ਜਾਵੇਗਾ ਅਤੇ ਕਬਜ਼ ਦੀ ਸਮੱਸਿਆ ਦੂਰ ਹੋ ਜਾਵੇਗੀ।
ਸੇਬ ਅਤੇ ਅੰਗੂਰ
ਸੇਬ ਅਤੇ ਅੰਗੂਰ ਖਾਣ ਨਾਲ ਢਿੱਡ ਸਾਫ ਹੁੰਦਾ ਹੈ। ਇਸ ਲਈ ਇਹ ਕਬਜ਼ ਲਈ ਇਹ ਬਹੁਤ ਜ਼ਿਆਦਾ ਫ਼ਾਇਦੇਮੰਦ ਹਨ। ਸੇਬ ਦਾ ਜੂਸ ਪੀਣ ਨਾਲ ਅੰਤੜੀਆਂ ਦੀ ਅੰਦਰੂਨੀ ਸਫਾਈ ਹੋ ਜਾਂਦੀ ਹੈ ਅਤੇ ਕਬਜ਼ ਦੀ ਸਮੱਸਿਆ ਬਹੁਤ ਜਲਦ ਦੂਰ ਹੋ ਜਾਂਦੀ ਹੈ ।
ਤ੍ਰਿਫਲਾ ਚੂਰਨ
1 ਚਮਚ ਤ੍ਰਿਫਲਾ ਚੂਰਨ ਰਾਤ ਨੂੰ 1 ਗਿਲਾਸ ਪਾਣੀ ਵਿੱਚ ਭਿਉਂ ਕੇ ਰੱਖੋ। ਸਵੇਰੇ ਉੱਠਣ ਤੋਂ ਬਾਅਦ ਇਸ ਪਾਣੀ ਨੂੰ ਛਾਣ ਕੇ ਪੀ ਲਓ। ਰੋਜ਼ਾਨਾ ਇਸ ਤਰ੍ਹਾਂ ਕਰਨ ਨਾਲ ਕੁਝ ਹੀ ਦਿਨਾਂ ਵਿੱਚ ਫਰਕ ਤੁਹਾਨੂੰ ਆਪਣੇ ਆਪ ਨਜ਼ਰ ਆਵੇਗਾ ।
ਸ਼ਹਿਦ
ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਲਈ ਰਾਤ ਨੂੰ ਸੋਣ ਤੋਂ ਪਹਿਲਾਂ 1 ਚਮਚ ਸ਼ਹਿਦ 1 ਗਿਲਾਸ ਪਾਣੀ ਵਿੱਚ ਮਿਲਾ ਕੇ ਰੋਜ਼ਾਨਾ ਸੇਵਨ ਕਰੋ। ਇਸ ਨਾਲ ਕੁਝ ਦਿਨਾਂ ਵਿੱਚ ਕਬਜ਼ ਦੀ ਸਮੱਸਿਆ ਦੂਰ ਹੋ ਜਾਵੇਗੀ ।
ਹਰੜ ਦਾ ਚੂਰਨ
ਜੇ ਤੁਹਾਨੂੰ ਪੁਰਾਣੀ ਕਬਜ਼ ਹੈ, ਤਾਂ ਰਾਤ ਨੂੰ ਸੌਣ ਤੋਂ ਪਹਿਲਾਂ 1 ਹਰੜ ਪੀਸ ਕੇ ਬਰੀਕ ਚੂਰਨ ਬਣਾ ਲਓ ਅਤੇ ਇਸ ਚੂਰਨ ਦਾ ਕੋਸੇ ਪਾਣੀ ਨਾਲ ਸੇਵਨ ਕਰੋ। ਇਸ ਨਾਲ ਪੁਰਾਣੀ ਤੋਂ ਪੁਰਾਣੀ ਕਬਜ਼ ਦੂਰ ਹੋ ਜਾਵੇਗੀ ਅਤੇ ਢਿੱਡ ਵਿੱਚ ਬਣਨ ਵਾਲੀ ਗੈਸ ਦੀ ਸਮੱਸਿਆ ਵੀ ਠੀਕ ਹੋ ਜਾਵੇਗੀ ।
ਅਰੰਡੀ ਦਾ ਤੇਲ
ਰਾਤ ਨੂੰ ਸੌਣ ਤੋਂ ਪਹਿਲਾਂ ਅਰੰਡੀ ਦੇ ਤੇਲ ਨੂੰ ਗਰਮ ਦੁੱਧ ਵਿੱਚ ਮਿਲਾ ਕੇ ਪੀਓ। ਇਸ ਨਾਲ ਢਿੱਡ ਸਾਫ ਹੋ ਜਾਵੇਗਾ ਅਤੇ ਕਬਜ਼ ਦੀ ਸਮੱਸਿਆ ਦੂਰ ਹੋ ਜਾਵੇਗੀ ।
ਅਮਰੂਦ ਅਤੇ ਪਪੀਤਾ
ਕਬਜ਼ ਦੀ ਸਮੱਸਿਆ ਹੋਣ ’ਤੇ ਪੱਕਿਆ ਹੋਇਆ ਅਮਰੂਦ ਅਤੇ ਪਪੀਤਾ ਖਾਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਦਾ ਜ਼ਿਆਦਾ ਤੋਂ ਜ਼ਿਆਦਾ ਸੇਵਨ ਕਰੋ, ਜਿਸ ਨਾਲ ਢਿੱਡ ਸਾਫ ਹੋ ਜਾਵੇਗਾ ਅਤੇ ਸਭ ਸਮੱਸਿਆਵਾਂ ਦੂਰ ਹੋ ਜਾਣਗੀਆਂ ।
ਪਾਲਕ ਦਾ ਰਸ
ਪਾਲਕ ਦਾ ਰਸ ਪੀਣ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ। ਇਸ ਲਈ ਕਬਜ਼ ਦੀ ਸਮੱਸਿਆ ਹੋਣ ’ਤੇ ਪਾਲਕ ਦਾ ਰਸ ਜਾਂ ਫਿਰ ਪਾਲਕ ਦੀ ਸਬਜ਼ੀ ਦਾ ਸੇਵਨ ਜ਼ਿਆਦਾ ਕਰੋ ।
ਕਿਸ਼ਮਿਸ਼ ਦਾ ਪਾਣੀ
ਰਾਤ ਨੂੰ ਸੋਂਦੇ ਸਮੇਂ ਕਿਸ਼ਮਿਸ਼ ਪਾਣੀ ਵਿੱਚ ਭਿਉਂ ਕੇ ਰੱਖੋ ਅਤੇ ਅਗਲੀ ਸਵੇਰ ਉੱਠ ਕੇ ਇਸ ਦਾ ਸੇਵਨ ਕਰੋ। ਇਸ ਨਾਲ ਕਬਜ਼ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ ।
ਅੰਜੀਰ
ਅੰਜੀਰ ਦੇ ਫਲ ਨੂੰ ਰਾਤ ਨੂੰ ਪਾਣੀ ਵਿਚ ਭਿਉਂ ਕੇ ਰੱਖੋ ਅਤੇ ਅਗਲੀ ਸਵੇਰ ਇਸ ਫਲ ਦਾ ਸੇਵਨ ਕਰਨ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ ।