Health Tips: ਬਦਲਦੇ ਮੌਸਮ ’ਚ ਖੁਦ ਨੂੰ ‘ਫਿੱਟ’ ਰੱਖਣ ਲਈ ਰੱਖੋ ਇਨ੍ਹਾਂ ਗੱਲਾਂ ਖਾ਼ਸ ਖ਼ਿਆਲ, ਕਦੇ ਨਹੀਂ ਹੋਵੋਗੇ ਬੀਮਾ

05/06/2021 1:34:35 PM

ਜਲੰਧਰ (ਬਿਊਰੋ) - ਬਦਲਦਾ ਮੌਸਮ ਆਪਣੇ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੈ ਕੇ ਆਉਂਦਾ ਹੈ, ਜਿਵੇਂ ਸਰਦੀ-ਜ਼ੁਕਾਮ, ਬੁਖ਼ਾਰ, ਅੱਖਾਂ ਵਿੱਚ ਜਲਣ ਅਤੇ ਛਾਤੀ ਜੰਮਣਾ ਆਦਿ। ਅਜਿਹੇ ਵਿੱਚ ਛੋਟੀ ਜਿਹੀ ਲਾਪਰਵਾਹੀ ਨਾਲ ਤੁਸੀਂ ਕਿਸੇ ਬੀਮਾਰੀ ਜਾਂ ਇਨਫੈਕਸ਼ਨ ਦੀ ਚਪੇਟ ਵਿੱਚ ਆ ਸਕਦੇ ਹੋ। ਗਰਮੀ ਹੋਣ ’ਤੇ ਲੋਕ ਹਲਕੇ ਅਤੇ ਹਾਫ ਸਲੀਫ ਕੱਪੜੇ ਪਾਉਣ ਦੀ ਗਲਤੀ ਕਰ ਬੈਠਦੇ ਹਨ ਪਰ ਜਦੋਂ ਸ਼ਾਮ ਨੂੰ ਠੰਡ ਲੱਗਦੀ ਹੈ ਤਾਂ ਮੁੜ ਕੱਪੜੇ ਪੈ ਲੈਂਦੇ ਹਨ, ਜਿਸ ਵਜ੍ਹਾ ਕਰਕੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਜਾਂਦੀਆਂ ਹਨ। ਬਦਲਦੇ ਮੌਸਮ 'ਚ ਤੁਹਾਨੂੰ ਆਪਣਾ ਖ਼ਿਆਲ ਕਿਵੇਂ ਰੱਖਣਾ ਚਾਹੀਦਾ ਹੈ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ....

ਇਕਦਮ ਨਾ ਉਤਾਰੋ ਸਵੈਟਰ
ਇਨੀਂ ਦਿਨੀਂ ਸਵੇਰੇ ਗਰਮੀ ਅਤੇ ਸ਼ਾਮ ਨੂੰ ਠੰਡ ਮਹਿਸੂਸ ਹੁੰਦੀ ਹੈ। ਅਜਿਹੇ 'ਚ ਹਮੇਸ਼ਾ ਲੋਕ ਹਾਰਫ ਸਲੀਵ ਕੱਪੜੇ ਪਾਉਣੇ ਸ਼ੁਰੂ ਕਰ ਦਿੰਦੇ ਹਨ। ਇਸ ਮੌਸਮ ’ਚ ਸਿੰਥੈਟਿਕ ਜਾਂ ਫਿਰ ਲਾਈਟ ਵੇਟ ਵੂਲਨ ਕਲੋਦਸ ਪਾਓ। ਪੂਰੀ ਬਾਂਹ ਦੇ ਕੱਪਣੇ ਪਾਉਣ ’ਤੇ ਤੁਸੀਂ ਕਦੇ ਬੀਮਾਰ ਨਹੀਂ ਹੋਵੋਗੇ।

ਪੜ੍ਹੋ ਇਹ ਵੀ ਖ਼ਬਰਾਂ - Health Tips: ਬਦਲਦੇ ਮੌਸਮ 'ਚ ਰੱਖੋ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਦਾ ਖ਼ਾਸ ਧਿਆਨ, ਕਦੇ ਨਹੀਂ ਹੋਵੋਗੇ ਤੁਸੀਂ ਬੀਮਾਰ

ਠੰਡੀਆਂ ਚੀਜ਼ਾਂ ਤੋਂ ਪਰਹੇਜ਼
ਗਰਮੀ ਲੱਗਣ ’ਤੇ ਕੁਝ ਲੋਕ ਆਈਸਕ੍ਰੀਮ ਖਾਣੀ ਪਸੰਦ ਕਰਦੇ ਹਨ ਜਾਂ ਫਿਰ ਇਕਦਮ ਠੰਡਾ ਪਾਣੀ ਪੀਣ ਲੱਗਦੇ ਹਨ, ਜੋ ਸਹੀ ਨਹੀਂ। ਇਹ ਚੀਜ਼ਾਂ ਤੁਹਾਡਾ ਗਲਾ ਖਰਾਬ ਅਤੇ ਛਾਤੀ 'ਚ ਜਕੜਨ ਦੀ ਵਜ੍ਹਾ ਬਣ ਸਕਦੀਆਂ ਹਨ। ਬੱਚਿਆਂ ਦਾ ਤਾਂ ਇਸ ਮੌਸਮ 'ਚ ਖਾਸ ਧਿਆਨ ਰੱਖੋ, ਕਿਉਂਕਿ ਇਸ ਦੌਰਾਨ ਉਨ੍ਹਾਂ ਦੇ ਪੇਪਰ ਵੀ ਹੁੰਦੇ ਹਨ। ਜੇਕਰ ਬੱਚਿਆਂ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਉਨ੍ਹਾਂ ਦੀ ਸਿਹਤ ਦੇ ਨਾਲ-ਨਾਲ ਉਨ੍ਹ੍ਹਾਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੋਵੇਗਾ।

ਖਾਣ-ਪੀਣ ਦਾ ਧਿਆਨ
ਠੰਡੀਆਂ ਚੀਜ਼ਾਂ ਦੇ ਨਾਲ-ਨਾਲ ਇਸ ਮੌਸਮ 'ਚ ਤੁਸੀਂ ਖੱਟੀਆਂ ਚੀਜ਼ਾਂ ਦਾ ਵੀ ਪਰਹੇਜ਼ ਕਰੋ। ਜ਼ਿਆਦਾ ਮਸਾਲੇ ਵਾਲਾ ਭੋਜਨ ਵੀ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਪੜ੍ਹੋ ਇਹ ਵੀ ਖ਼ਬਰਾਂ - Health tips : ਢਿੱਡ ਦੀ ਵੱਧ ਰਹੀ ‘ਚਰਬੀ’ ਤੋਂ ਪਰੇਸ਼ਾਨ ਲੋਕ ਹੁਣ ਇੰਝ ਘਟਾ ਸਕਦੇ ਹਨ ਆਪਣਾ ‘ਮੋਟਾਪਾ’

ਖੂਬ ਪੀਓ ਪਾਣੀ
ਜੇਕਰ ਬਦਲਦੇ ਮੌਸਮ 'ਚ ਤੁਸੀਂ ਖੁਦ ਨੂੰ ਫਿਟ ਰੱਖਣਾ ਹੈ ਤਾਂ ਖੂਬ ਸਾਰਾ ਪਾਣੀ ਪੀਓ। ਪਾਣੀ ਪੀਣ ਨਾਲ ਸਰੀਰ 'ਚ ਜਮ੍ਹਾ ਹੋਣ ਵਾਲੇ ਕੀਟਾਣੂ ਯੂਰੀਨ ਦੇ ਰਾਹੀਂ ਸਰੀਰ 'ਚੋਂ ਬਾਹਰ ਨਿਕਲਦੇ ਰਹਿਣ। ਤੁਹਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ, ਜਿਸ ਨਾਲ ਤੁਹਾਡੇ ਸਰੀਰ ਨੂੰ ਰੋਗਾਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ।

ਬਾਹਰ ਦੇ ਖਾਣੇ ਨੂੰ ਕਰੋ ਨਜ਼ਰਅੰਦਾਜ਼
ਬਾਹਰ ਦਾ ਖਾਣਾ ਕਿਸੇ ਵੀ ਹਾਲ 'ਚ ਸਿਹਤ ਲਈ ਸਹੀ ਨਹੀਂ ਹੁੰਦਾ। ਬਦਲਦੇ ਮੌਸਮ ’ਚ ਜਿੰਨਾ ਹੋ ਸਕੇ ਬਾਹਰ ਦਾ ਖਾਣਾ ਨਜ਼ਰ ਅੰਦਾਜ਼ ਕਰੋ। ਵਿਆਹਾਂ 'ਚ ਜਾ ਕੇ ਲੋੜ ਤੋਂ ਜ਼ਿਆਦਾ ਨਾ ਖਾਓ। ਇਸ ਨਾਲ ਤੁਹਾਨੂੰ ਫੂਡ ਪੁਆਇਜ਼ਨਿੰਗ ਅਤੇ ਢਿੱਡ 'ਚ ਇੰਫੈਕਸ਼ਨ ਵਰਗੀਆਂ ਸਮੱਸਿਆ ਹੋ ਸਕਦੀਆਂ ਹਨ।

ਇੰਫੈਕਸ਼ਨ ਤੋਂ ਬਚਣ ਲਈ ਪਹਿਣੋ ਮਾਸਕ
ਅੱਜ ਕੱਲ ਸਰਦੀ-ਜ਼ੁਕਾਮ ਬਹੁਤ ਸਾਰੇ ਲੋਕਾਂ ਨੂੰ ਹੋਇਆ ਪਿਆ ਹੈ। ਅਜਿਹੇ 'ਚ ਬੱਸ, ਟਰੇਨ ਜਾਂ ਸੜਕ 'ਤੇ ਚੱਲਦੇ ਸਮੇਂ ਮਾਸਕ ਦੀ ਵਰਤੋਂ ਕਰੋ। ਇਸ ਨਾਲ ਤੁਸੀਂ ਵਾਇਰਲ ਬੁਖ਼ਾਰ ਅਤੇ ਇੰਫੈਕਸ਼ਨ ਵਰਗੀਆਂ ਸਮੱਸਿਆਵਾਂ ਤੋਂ ਬਚ ਪਾਓਗੇ। 

ਪੜ੍ਹੋ ਇਹ ਵੀ ਖ਼ਬਰਾਂ - Health Tips : ਜੇਕਰ ਤੁਹਾਨੂੰ ਵੀ ਸੌਂਦੇ ਸਮੇਂ ਬੇਚੈਨੀ ਤੇ ਸਾਹ ਲੈਣ ’ਚ ਹੁੰਦੀ ਹੈ ‘ਤਕਲੀਫ਼’ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਬਦਲਦੇ ਮੌਸਮ ’ਚ ਬੱਚਿਆਂ ਦਾ ਰੱਖੋ ਧਿਆਨ
ਬਦਲਦੇ ਮੌਸਮ ’ਚ ਜਿੰਨਾ ਹੋ ਸਕੇ ਬੱਚਿਆਂ ਦਾ ਧਿਆਨ ਰੱਖੋ। ਉਨ੍ਹਾਂ ਦਾ ਇਮਿਊਨ ਸਿਸਟਮ ਬਹੁਤ ਕਮਜ਼ੋਰ ਹੁੰਦਾ ਹੈ, ਜਿਸ ਨਾਲ ਬਹੁਤ ਛੇਤੀ ਵਾਇਰਲ ਬੁਖਾਰ ਅਤੇ ਇੰਫੈਕਸ਼ਨ ਦੀ ਲਪੇਟ 'ਚ ਆ ਜਾਂਦੇ ਹਨ। ਉਨ੍ਹਾਂ ਦੇ ਖਾਣ-ਪੀਣ ’ਤੇ ਵਿਸ਼ੇਸ਼ ਧਿਆਨ ਦਿਓ।

ਸੂਰਜ ਦੀ ਰੋਸ਼ਨੀ ਜਾਂ ਵਿਟਾਮਿਨ-ਡੀ ਵਾਲੀਆਂ ਚੀਜ਼ਾਂ ਦਾ ਕਰੋ ਸੇਵਨ
ਵਿਟਾਮਿਨ-ਡੀ ਵਿੱਚ ਇਕ ਹਾਰਮੋਨ ਹੁੰਦਾ ਹੈ, ਜੋ ਸਰੀਰ ਦੇ ਪ੍ਰਤੀਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਵਿੱਚ ਅਹਿਮ ਯੋਗਦਾਨ ਦਿੰਦਾ ਹੈ। ਸਵੇਰੇ ਜਲਦੀ ਉਠ ਕੇ ਸੂਰਜ ਦੀ ਰੋਸ਼ਨੀ ਜਾਂ ਵਿਟਾਮਿਨ-ਡੀ ਵਾਲੀਆਂ ਚੀਜ਼ਾਂ ਦਾ ਸੇਵਨ ਕਰੋ। ਇਸ ਤਰ੍ਹਾਂ ਸਰੀਰ ਵਿੱਚ ਵਿਟਾਮਿਨ-ਡੀ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ। 

ਪੜ੍ਹੋ ਇਹ ਵੀ ਖ਼ਬਰਾਂ - ਸਾਵਧਾਨ ! ਜਾਣੋ ਕਿਹੜੀਆਂ ਗੱਲਾਂ ਕਰਕੇ ‘ਪਤੀ-ਪਤਨੀ’ ਦੇ ਰਿਸ਼ਤੇ ’ਚ ਆ ਸਕਦੀ ਹੈ ‘ਦਰਾੜ’

ਰੋਜ਼ਾਨਾ ਕਸਰਤ ਕਰੋ
ਤਣਾਅ ਸਾਡੇ ਸਰੀਰ 'ਤੇ ਮਾੜਾ ਪ੍ਰਭਾਵ ਪਾਉਂਦਾ ਹੈ। ਇਸ ਨਾਲ ਪ੍ਰਤਿਰੱਖਿਆ ਪ੍ਰਣਾਲੀ ਵਿੱਚ ਕਮਜ਼ੋਰੀ ਆ ਜਾਂਦੀ ਹੈ। ਸਰੀਰ ਨੂੰ ਸਿਹਤਮੰਦ ਰੱਖਣ ਲਈ ਨਿਯਮਿਤ ਰੂਪ ਵਿੱਚ ਕਸਰਤ ਜ਼ਰੂਰ ਕਰੋ। 

ਭੀੜਭਾੜ ਵਾਲੀ ਥਾਂਵਾਂ 'ਤੇ ਨੱਕ ਅਤੇ ਮੂੰਹ ਨੂੰ ਕਵਰ ਕਰੋ
ਭੀੜਭਾੜ ਵਾਲੀ ਥਾਂਵਾਂ 'ਤੇ ਨੱਕ ਅਤੇ ਮੂੰਹ ਨੂੰ ਕਵਰ ਕਰ ਲਓ। ਇਸ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚ ਸਕਦੇ ਹੋ।

ਪੜ੍ਹੋ ਇਹ ਵੀ ਖ਼ਬਰਾਂ - ਬਿਊਟੀ ਟਿਪਸ: ਚਿਹਰੇ ’ਤੇ ਹੋਣ ਵਾਲੀਆਂ ਫਿਣਸੀਆਂ ਤੇ ਕਿੱਲਾਂ ਦੀ ਸਮੱਸਿਆ ਨੂੰ ਖ਼ਤਮ ਕਰ ਦੇਣਗੇ ਇਹ ਨੁਸਖ਼ੇ


rajwinder kaur

Content Editor

Related News