ਚਿਕਨ ਖਾਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਜਾਣ ਲਓ ਖਾਣ ਦਾ ਸਹੀ ਢੰਗ ਤੇ ਫ਼ਾਇਦੇ-ਨੁਕਸਾਨ
Monday, May 15, 2023 - 02:53 PM (IST)
ਲਾਈਫਸਟਾਈਲ ਡੈਸਕ : ਚਿਕਨ ਖਾਣ ਦੇ ਫ਼ਾਇਦਿਆਂ ਬਾਰੇ ਤੁਸੀਂ ਕਈ ਵਾਰ ਸੁਣਿਆ ਹੋਵੇਗਾ। ਪੂਰੀ ਦੁਨੀਆ 'ਚ ਚਿਕਨ ਸਭ ਤੋਂ ਪ੍ਰਸਿੱਧ ਪੋਲਟਰੀ ਹੈ ਤੇ ਮਾਸਾਹਾਰੀ ਲੋਕ ਪੂਰੀ ਤਰ੍ਹਾਂ ਇਸ 'ਤੇ ਨਿਰਭਰ ਕਰਦੇ ਹਨ। ਚਿਕਨ ਦੀ ਵਰਤੋਂ ਕਰਕੇ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ, ਜਿਵੇਂ ਕਿ ਸਟੂਅ, ਸੂਪ, ਬਾਰਬਿਕਯੂ ਅਤੇ ਕਰੀ ਆਦਿ ਪਰ ਇਸ ਨੂੰ ਮਿਰਚ-ਮਸਾਲੇ ਨਾਲ ਪਕਾਉਣ ਤੋਂ ਇਲਾਵਾ, ਚਿਕਨ ਨੂੰ ਉਬਾਲਣ ਤੋਂ ਬਾਅਦ ਇਸ ਦਾ ਸੇਵਨ ਕਰਨ ਦੇ ਕਈ ਲਾਭ ਹੁੰਦੇ ਹਨ। ਜੇਕਰ ਚਿਕਨ ਨੂੰ ਜ਼ਿਆਦਾ ਤੇਲ 'ਚ ਤਲਿਆ ਜਾਂ ਪਕਾਇਆ ਜਾਵੇ ਤਾਂ ਇਹ ਸਾਡੇ ਸਰੀਰ ਲਈ ਨੁਕਸਾਨਦਾਇਕ ਵੀ ਹੋ ਸਕਦਾ ਹੈ। ਇਸ ਲਈ ਚਿਕਨ ਤੋਂ ਵਧੀਆ ਪੋਸ਼ਣ ਪ੍ਰਾਪਤ ਕਰਨ ਲਈ ਇਸ ਨੂੰ ਉਬਾਲਣਾ ਵਧੀਆ ਵਿਕਲਪ ਹੈ। ਆਓ ਜਾਣਦੇ ਹਾਂ ਉਬਲੇ ਹੋਏ ਚਿਕਨ ਨੂੰ ਖਾਣ ਦੇ ਸਾਡੇ ਸਰੀਰ ਨੂੰ ਕੀ-ਕੀ ਫ਼ਾਇਦੇ ਮਿਲਦੇ ਹਨ।
ਇਹ ਖ਼ਬਰ ਵੀ ਪੜ੍ਹੋ - 40 ਦੀ ਉਮਰ ਤੋਂ ਬਾਅਦ ਵੀ ਕਾਲੇ, ਲੰਬੇ ਤੇ ਸੰਘਣੇ ਰਹਿਣਗੇ ਵਾਲ, ਇਸ ਦੇਸੀ ਨੁਸਖ਼ੇ ਨਾਲ ਮਿਲਣੇ ਸ਼ਾਨਦਾਰ ਲਾਭ
ਉਬਲਿਆ ਹੋਇਆ 'ਚਿਕਨ' ਖਾਣ ਦੇ ਲਾਭ
1. ਹਜ਼ਮ ਕਰਨਾ ਆਸਾਨ
ਚਿਕਨ ਦੀ ਸਬਜ਼ੀ (ਕਰੀ) ਤੇ ਹੋਰ ਪਕਵਾਨ ਜਿਵੇਂ ਫਰਾਈਡ ਚਿਕਨ ਨੂੰ ਹਜ਼ਮ ਕਰਨਾ ਔਖਾ ਹੁੰਦਾ ਹੈ। ਨਾਲ ਹੀ ਇਨ੍ਹਾਂ ਨੂੰ ਬਣਾਉਣ 'ਚ ਬਹੁਤ ਸਾਰਾ ਤੇਲ ਅਤੇ ਮਸਾਲੇ ਵਰਤੇ ਜਾਂਦੇ ਹਨ, ਜੋ ਉਨ੍ਹਾਂ ਨੂੰ ਫੈਟੀ ਤੇ ਹੈਵੀ ਬਣਾਉਂਦੇ ਹਨ। ਜਦੋਂਕਿ ਉਬਲਿਆ ਹੋਇਆ ਚਿਕਨ ਹਲਕਾ ਹੁੰਦਾ ਹੈ ਅਤੇ ਆਸਾਨੀ ਨਾਲ ਪਚ ਸਕਦਾ ਹੈ।
2. ਹੱਡੀਆਂ ਨੂੰ ਕਰੇ ਮਜ਼ਬੂਤ
ਤੁਸੀਂ ਜਾਣਦੇ ਹੋ ਕਿ ਚਿਕਨ ਪ੍ਰੋਟੀਨ ਦਾ ਇਕ ਬਹੁਤ ਵੱਡਾ ਸਰੋਤ ਹੈ ਅਤੇ ਪ੍ਰੋਟੀਨ ਹੱਡੀਆਂ ਦੀ ਮਜ਼ਬੂਤੀ ਨੂੰ ਸੁਧਾਰਨ 'ਚ ਮਦਦ ਕਰਦਾ ਹੈ ਪਰ ਫਰਾਈਡ ਤੇ ਆਇਲੀ ਚਿਕਨ ਖਾਣ ਨਾਲ ਸਿਹਤ 'ਤੇ ਇੰਨਾ ਅਸਰ ਨਹੀਂ ਹੋਵੇਗਾ। ਰੋਜ਼ਾਨਾ ਖੁਰਾਕ 'ਚ ਉਬਲੇ ਹੋਏ ਚਿਕਨ ਨੂੰ ਸ਼ਾਮਲ ਕਰਨਾ ਹੱਡੀਆਂ ਦੀ ਮਜ਼ਬੂਤੀ ਨੂੰ ਵਧਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਸਬਜ਼ੀਆਂ ਨਾਲ ਸਟੀਮਡ ਚਿਕਨ ਦਾ ਸਿਹਤਮੰਦ ਕਟੋਰਾ ਤਿਆਰ ਕਰੋ ਅਤੇ ਇਸ ਨੂੰ ਲੂਣ ਅਤੇ ਮਿਰਚ ਨਾਲ ਮਿਕਸ ਕਰਕੇ ਇਸ ਦਾ ਸੁਆਦ ਲਓ।
ਇਹ ਖ਼ਬਰ ਵੀ ਪੜ੍ਹੋ - ਬਾਜਰੇ ਦੀ ਰੋਟੀ ਸਵਾਦਿਸ਼ਟ ਹੋਣ ਦੇ ਨਾਲ- ਨਾਲ ਸਿਹਤ ਲਈ ਵੀ ਹੈ ਵਰਦਾਨ, ਬੀਮਾਰੀਆਂ ਰਹਿਣਗੀਆਂ ਦੂਰ
3. ਵਿਟਾਮਿਨਸ ਤੇ ਖਣਿਜਾਂ ਨਾਲ ਭਰਪੂਰ
ਚਿਕਨ 'ਚ ਊਰਜਾ ਵਧਾਉਣ ਵਾਲੇ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਇਹ ਵਿਟਾਮਿਨ ਬੀ6 ਤੇ ਵਿਟਾਮਿਨ ਬੀ12 ਦਾ ਭਰਪੂਰ ਸਰੋਤ ਹੈ, ਜੋ ਸਿਹਤਮੰਦ ਸੈੱਲਾਂ ਨੂੰ ਬਣਾਈ ਰੱਖਣ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਸ 'ਚ ਆਇਰਨ ਤੇ ਜ਼ਿੰਕ ਵਰਗੇ ਖਣਿਜ ਵੀ ਹੁੰਦੇ ਹਨ, ਜੋ ਮੈਟਾਬੋਲਿਜ਼ਮ ਨੂੰ ਵਧਾਉਣ ਅਤੇ ਇਮਿਊਨਿਟੀ ਨੂੰ ਮਜ਼ਬੂਤ ਕਰਨ 'ਚ ਮਦਦ ਕਰਦੇ ਹਨ।
4. ਪ੍ਰੋਟੀਨ ਨਾਲ ਭਰਪੂਰ
ਕਈ ਲੋਕ ਆਪਣੇ ਸਰੀਰ 'ਚ ਪ੍ਰੋਟੀਨ ਦੀ ਘਾਟ ਪੂਰਾ ਕਰਨ ਲਈ ਚਿਕਨ ਦਾ ਸਹਾਰਾ ਲੈਂਦੇ ਹਨ। ਇਹ ਇਸ ਲਈ ਹੈ ਕਿਉਂਕਿ ਉਬਲੇ ਹੋਏ ਚਿਕਨ ਪ੍ਰੋਟੀਨ ਦਾ ਇਕ ਵਧੀਆ ਸਰੋਤ ਹੈ। ਲੀਨ ਚਿਕਨ ਪ੍ਰੋਟੀਨ ਦਾ ਇਕ ਸ਼ਾਨਦਾਰ ਸਰੋਤ ਹੈ, ਜੋ ਕਿ ਪ੍ਰੋਟੀਨ ਦੀ ਘਾਟ ਪੂਰੀ ਕਰਨ 'ਚ ਮਦਦ ਕਰਦਾ ਹੈ।
ਇਹ ਖ਼ਬਰ ਵੀ ਪੜ੍ਹੋ - ਰੋਜ਼ਾਨਾ ਖਾਲੀ ਢਿੱਡ ਪੀਓ 1 ਗਲਾਸ ਕਰੇਲੇ ਦਾ ਜੂਸ, ਭਾਰ ਰਹੇਗਾ ਕੰਟਰੋਲ ਤੇ ਇਮਿਊਨਿਟੀ ਹੋਵੇਗੀ ਮਜ਼ਬੂਤ
5. ਭਾਰ ਘਟਾਉਣ 'ਚ ਫ਼ਾਇਦੇਮੰਦ
ਉਬਲਿਆ ਚਿਕਨ ਭਾਰ ਘਟਾਉਣ ਵਾਲੀ ਖੁਰਾਕ 'ਚ ਸ਼ਾਮਲ ਕਰਨਾ ਵਧੀਆ ਵਿਕਲਪ ਹੈ। ਅਜਿਹਾ ਇਸ ਲਈ ਹੈ ਕਿਉਂਕਿ ਜਦੋਂ ਚਿਕਨ ਨੂੰ ਉਬਾਲਿਆ ਜਾਂਦਾ ਹੈ ਤਾਂ ਉਸ 'ਚੋਂ ਸਾਰੀ ਚਰਬੀ ਤੇ ਤੇਲ ਨਿਕਲ ਜਾਂਦਾ ਹੈ। ਯਕੀਨੀ ਬਣਾਓ ਕਿ ਤੁਸੀਂ ਚਿਕਨ ਨੂੰ ਬਿਨ ਛਿਲਕੇ ਦੇ ਉਬਾਲੋ, ਕਿਉਂਕਿ ਜ਼ਿਆਦਾਤਰ ਫੈਟ ਚਿਕਨ ਦੀ ਸਕਿਨ 'ਤੇ ਹੁੰਦੀ ਹੈ। ਇੰਨਾ ਹੀ ਨਹੀਂ, ਉਬਾਲੇ ਹੋਏ ਚਿਕਨ ਨੂੰ ਖਾਣ ਨਾਲ ਤੁਹਾਡੀ ਕੈਲੋਰੀ ਦੀ ਮਾਤਰਾ ਨੂੰ ਕੰਟਰੋਲ ਕਰਨ 'ਚ ਵੀ ਮਦਦ ਮਿਲਦੀ ਹੈ ਕਿਉਂਕਿ ਉਬਲੇ ਹੋਏ ਚਿਕਨ ਤੋਂ ਡਿਸ਼ ਤਿਆਰ ਕਰਨ ਲਈ ਘੱਟ ਜਾਂ ਬਿਲਕੁਲ ਵੀ ਤੇਲ ਦੀ ਲੋੜ ਨਹੀਂ ਪੈਂਦੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।