Health Tips : ‘ਬਲੱਡ ਪ੍ਰੈਸ਼ਰ’ ਦੀ ਸਮੱਸਿਆ ਨੂੰ ਕੁਝ ਦਿਨਾਂ ’ਚ ਠੀਕ ਕਰਨਾ ਚਾਹੁੰਦੇ ਹੋ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ

Friday, May 28, 2021 - 01:10 PM (IST)

Health Tips : ‘ਬਲੱਡ ਪ੍ਰੈਸ਼ਰ’ ਦੀ ਸਮੱਸਿਆ ਨੂੰ ਕੁਝ ਦਿਨਾਂ ’ਚ ਠੀਕ ਕਰਨਾ ਚਾਹੁੰਦੇ ਹੋ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ

ਜਲੰਧਰ (ਬਿਊਰੋ) - ਅੱਜਕੱਲ੍ਹ ਬਲੱਡ ਪ੍ਰੈਸ਼ਰ ਦੀ ਸਮੱਸਿਆ ਬਹੁਤ ਜ਼ਿਆਦਾ ਹੋ ਰਹੀ ਹੈ। ਬਲੱਡ ਪ੍ਰੈਸ਼ਰ ਦੇ ਕਾਰਨ ਸਾਡੇ ਸਰੀਰ ਨੂੰ ਬਹੁਤ ਸਾਰੀਆਂ ਬੀਮਾਰੀਆਂ ਹੋ ਸਕਦੀਆਂ ਹਨ। ਇਸ ਲਈ ਇਸ ਨੂੰ ਕਾਬੂ ’ਚ ਰੱਖਣਾ ਬਹੁਤ ਜ਼ਰੂਰੀ ਹੈ। ਬਲੱਡ ਪ੍ਰੈਸ਼ਰ ਦੇ ਕਾਰਨ ਦਿਲ ਦੀਆਂ ਸਮੱਸਿਆਵਾਂ, ਸ਼ੂਗਰ, ਕਿਡਨੀ ਦੀਆਂ ਸਮੱਸਿਆਵਾਂ ਦੀ ਸੰਭਾਵਨਾ ਵਧ ਜਾਂਦੀ ਹੈ। ਇਹ ਸਮੱਸਿਆ ਜ਼ਿਆਦਾਤਰ ਗਲਤ ਖਾਣ ਪੀਣ, ਕਸਰਤ ਘੱਟ ਕਰਨ ਅਤੇ ਗਲਤ ਰਹਿਣ ਸਹਿਣ ਦੇ ਕਾਰਨ ਹੋ ਰਹੀ ਹੈ ਪਰ ਅਸੀਂ ਇਸ ਸਮੱਸਿਆ ਨੂੰ ਕੁਝ ਘਰੇਲੂ ਨੁਸਖ਼ਿਆਂ ਦੇ ਨਾਲ ਕਾਬੂ ਵਿੱਚ ਰੱਖ ਸਕਦੇ ਹਾਂ, ਜਿਸ ਨਾਲ ਕੋਈ ਸਾਈਡ ਇਫੈਕਟ ਨਹੀਂ ਹੁੰਦੇ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖ਼ੇ ਦੱਸਾਂਗੇ, ਜਿਨ੍ਹਾਂ ਦੀ ਮਦਦ ਨਾਲ ਬਲੱਡ ਪ੍ਰੈਸ਼ਰ ਨੂੰ ਕਾਬੂ ਵਿੱਚ ਰੱਖਿਆ ਜਾ ਸਕਦੈ...

ਬਲੱਡ ਪ੍ਰੈਸ਼ਰ ਦੇ ਮੁੱਖ ਲੱਛਣ

. ਚੱਕਰ ਆਉਣੇ
. ਸਿਰ ਦਰਦ
. ਦਿਲ ਦਾ ਘੱਟ ਕੰਮ ਕਰਨਾ
. ਜ਼ਿਆਦਾ ਥਕਾਵਟ ਰਹਿਣੀ
. ਰਾਤ ਨੂੰ ਨੀਂਦ ਘੱਟ ਆਉਣੀ

ਪੜ੍ਹੋ ਇਹ ਵੀ ਖਬਰ - Health Tips : ਰਾਤ ਨੂੰ ਸੌਂਦੇ ਸਮੇਂ ਕੀ ਤੁਹਾਨੂੰ ਵੀ ਆਉਂਦੀ ਹੈ ‘ਖੰਘ’, ਤਾਂ ਜ਼ਰੂਰ ਖਾਓ ਇਹ ਚੀਜ਼ਾਂ, ਮਿਲੇਗਾ ਆਰਾਮ

ਬਲੱਡ ਪ੍ਰੈਸ਼ਰ ਨੂੰ ਠੀਕ ਕਰਨ ਦੇ ਘਰੇਲੂ ਨੁਸਖ਼ੇ

ਲਸਣ
ਬਲੱਡ ਪ੍ਰੈਸ਼ਰ ਕਾਬੂ ’ਚ ਰੱਖਣ ਲਈ ਲਸਣ ਬਹੁਤ ਫ਼ਾਇਦੇਮੰਦ ਹੈ। ਇਹ ਸਰੀਰ ਵਿੱਚ ਖੂਨ ਜੰਮਣ ਨਹੀਂ ਦਿੰਦੀ, ਜਿਸ ਕਰਕੇ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ। ਇਸ ਨਾਲ ਕੋਲੈਸਟ੍ਰੋਲ ਦੀ ਸਮੱਸਿਆ ਵੀ ਘਟ ਜਾਂਦੀ ਹੈ।

ਪੜ੍ਹੋ ਇਹ ਵੀ ਖਬਰ - Health Tips: ‘ਬੁਖ਼ਾਰ’ ਹੋਣ ਤੋਂ ਬਾਅਦ ਜੇਕਰ ਤੁਹਾਨੂੰ ਥਕਾਵਟ ਤੇ ਸਰੀਰ ਦਰਦ ਹੁੰਦਾ ਹੈ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਆਂਵਲੇ ਦਾ ਰਸ ਅਤੇ ਸ਼ਹਿਦ
ਬਲੱਡ ਪ੍ਰੈਸ਼ਰ ਨੂੰ ਹਮੇਸ਼ਾਂ ਕੰਟਰੋਲ ਰੱਖਣ ਲਈ ਸਵੇਰੇ ਅਤੇ ਸ਼ਾਮ 1 ਚਮਚਾ ਆਂਵਲੇ ਦਾ ਰਸ ਅਤੇ 1 ਚਮਚਾ ਸ਼ਹਿਦ ਮਿਲਾ ਕੇ ਲਓ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ’ਚ ਰਹਿੰਦਾ ਹੈ।

ਤਰਬੂਜ਼ ਦੇ ਬੀਜ ਅਤੇ ਖ਼ਸਖ਼ਸ
ਜੇ ਤੁਹਾਡਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਵਧਦਾ ਹੈ ਤਾਂ ਤਰਬੂਜ਼ ਦੇ ਬੀਜ ਅਤੇ ਖ਼ਸਖਸ ਦੋਨੇਂ ਬਰਾਬਰ ਮਾਤਰਾ ਵਿੱਚ ਮਿਲਾ ਕੇ ਪੀਸ ਲਓ ਅਤੇ ਰੋਜ਼ਾਨਾ ਸਵੇਰੇ ਖਾਲੀ ਢਿੱਡ 1 ਚਮਚਾ ਇਸ ਦਾ ਲਓ। ਕੁਝ ਦਿਨਾਂ ਵਿੱਚ ਤੁਹਾਡਾ ਹਾਈ ਬਲੱਡ ਪ੍ਰੈਸ਼ਰ ਕੰਟਰੋਲ ਹੋ ਜਾਵੇਗਾ ।

ਪੜ੍ਹੋ ਇਹ ਵੀ ਖਬਰ - Health Tips : ਥਾਇਰਾਇਡ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਜਾਣੋ ਇਸ ਦੇ ਮੁੱਖ ਕਾਰਨ ਤੇ ਦੂਰ ਕਰਨ ਦੇ ਨੁਸਖ਼ੇ

ਸੌਂਫ , ਜੀਰਾ ਅਤੇ ਸ਼ੱਕਰ
ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਲਈ ਸੌਂਫ, ਜੀਰਾ ਅਤੇ ਸ਼ੱਕਰ ਦਾ ਮਿਸ਼ਰਣ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ । ਇਸ ਲਈ ਸੌਂਫ, ਜੀਰਾ ਅਤੇ ਸ਼ੱਕਰ ਤਿੰਨੇ ਬਰਾਬਰ ਮਾਤਰਾ ਵਿੱਚ ਮਿਲਾ ਕੇ ਪਾਊਡਰ ਬਣਾ ਲਓ। 1 ਗਿਲਾਸ ਪਾਣੀ ਵਿੱਚ 1 ਚਮਚਾ ਇਸ ਮਿਸ਼ਰਣ ਦਾ ਮਿਲਾ ਕੇ ਸਵੇਰੇ ਸ਼ਾਮ ਸੇਵਨ ਕਰੋ ।

ਅਦਰਕ ਅਤੇ ਗੰਢਾ ਦਾ ਸੇਵਨ ਕਰੋ
ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਉਨ੍ਹਾਂ ਨੂੰ ਗੰਢਾ, ਅਦਰਕ ਅਤੇ ਲਸਣ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ। ਇਹ ਸਾਡੀਆਂ ਨਸਾਂ ਦੀਆਂ ਮਾਸ ਪੇਸ਼ੀਆਂ ਨੂੰ ਤਾਕਤ ਦਿੰਦੀਆਂ ਹਨ।

ਪੜ੍ਹੋ ਇਹ ਵੀ ਖਬਰ - Health Tips: ‘ਲੀਵਰ’ ਖ਼ਰਾਬ ਹੋਣ ਤੋਂ ਪਹਿਲਾਂ ਹੁੰਦੀਆਂ ਨੇ ਇਹ ‘ਸਮੱਸਿਆਵਾਂ’, ਇਨ੍ਹਾਂ ਤਰੀਕਿਆਂ ਨਾਲ ਪਾਓ ਰਾਹਤ

ਨਿੰਮ ਅਤੇ ਤੁਲਸੀ ਦੇ ਪੱਤੇ
ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਲਈ ਕੁਝ ਪੱਤੇ ਤੁਲਸੀ ਦੇ ਅਤੇ ਨਿੰਮ ਦੇ ਪੱਤੇ ਪੀਸ ਕੇ ਪਾਣੀ ਵਿੱਚ ਮਿਲਾ ਕੇ ਸਵੇਰੇ ਖਾਲੀ ਗੰਢਾ ਸੇਵਨ ਕਰੋ। ਕੁਝ ਦਿਨਾਂ ਤਕ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ਹੋ ਜਾਵੇਗਾ ।

ਸੈਰ ਜ਼ਰੂਰ ਕਰੋ
ਹਾਈ ਬਲੱਡ ਪ੍ਰੈਸ਼ਰ ਨੂੰ ਹਮੇਸ਼ਾਂ ਕੰਟਰੋਲ ਰੱਖਣ ਲਈ ਸਵੇਰੇ ਨੰਗੇ ਪੈਰ ਹਰੇ ਘਾਹ ਤੇ ਘੱਟ ਤੋਂ ਘੱਟ ਅੱਧਾ ਘੰਟਾ ਸੈਰ ਜ਼ਰੂਰ ਕਰੋ। ਬਲੱਡ ਪ੍ਰੈਸ਼ਰ ਹਮੇਸ਼ਾਂ ਕੰਟਰੋਲ ਰਹੇਗਾ ।

ਪੜ੍ਹੋ ਇਹ ਵੀ ਖ਼ਬਰ - Health Tips : ਜੇਕਰ ਤੁਹਾਨੂੰ ਵੀ ਆਉਂਦੇ ਹਨ ‘ਚੱਕਰ’ ਤਾਂ ਨਾ ਕਰੋ ‘ਨਜ਼ਰਅੰਦਾਜ਼’, ਹੋ ਸਕਦੀਆਂ ਨੇ ਇਹ ਬੀਮਾਰੀਆਂ


author

rajwinder kaur

Content Editor

Related News