Health Tips: ਕਾਲੀ ਮਿਰਚ ’ਚ ਮਿਲਾ ਕੇ ਖਾਓ ਸਿਰਫ਼ ਇਹ ਇੱਕ ਚੀਜ਼, ਸ਼ੂਗਰ ਸਣੇ ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਨਿਜ਼ਾਤ

Saturday, Jun 19, 2021 - 12:52 PM (IST)

Health Tips: ਕਾਲੀ ਮਿਰਚ ’ਚ ਮਿਲਾ ਕੇ ਖਾਓ ਸਿਰਫ਼ ਇਹ ਇੱਕ ਚੀਜ਼, ਸ਼ੂਗਰ ਸਣੇ ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਨਿਜ਼ਾਤ

ਜਲੰਧਰ (ਬਿਊਰੋ) - ਕਾਲੀ ਮਿਰਚ ਘਰ ਦੀ ਰਸੋਈ ’ਚ ਇਸਤੇਮਾਲ ਹੋਣ ਵਾਲਾ ਮਸਾਲਾ ਹੈ। ਇਸ ’ਚ ਵਿਟਾਮਿਨ ਐਂਟੀਆਕਸੀਡੈਂਟ ਐਂਟੀਬੈਕਟੀਰੀਅਲ ਐਂਟੀਵਾਇਰਲ ਜਿਹੇ ਗੁਣ ਪਾਏ ਜਾਂਦੇ ਹਨ। ਇਹ ਖਾਣੇ ਦਾ ਸਵਾਦ ਵਧਾਉਣ ਦੇ ਨਾਲ ਨਾਲ ਬਹੁਤ ਸਾਰੀਆਂ ਬੀਮਾਰੀਆਂ ਨੂੰ ਠੀਕ ਕਰਦਾ ਹੈ। ਇਕ ਰਿਸਰਚ ਅਨੁਸਾਰ ਜੇਕਰ ਕਾਲੀ ਮਿਰਚ ਦਾ ਸ਼ਹਿਦ ਦੇ ਨਾਲ ਸੇਵਨ ਕੀਤਾ ਜਾਵੇ, ਤਾਂ ਇਹ ਸਰੀਰ ਲਈ ਬਹੁਤ ਫ਼ਾਇਦੇਮੰਦ ਸਿੱਧ ਹੁੰਦਾ ਹੈ। ਇਸ ਨਾਲ ਕੋਲੈਸਟਰੋਲ ਲੇਵਲ ਘੱਟ ਹੁੰਦਾ ਹੈ, ਜਿਸ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਦੀ ਸੰਭਾਵਨਾ ਘੱਟ ਜਾਂਦੀ ਹੈ। ਸ਼ਹਿਰ ਵਿੱਚ ਮੌਜੂਦ ਐਂਟੀ ਆਕਸੀਡੈਂਟ ਐਂਟੀਵਾਇਰਲ ਗੁਣ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ, ਜਿਸ ਨਾਲ ਬੀਮਾਰੀਆਂ ਲੱਗਣ ਦੀ ਸੰਭਾਵਨਾ ਘਟ ਜਾਂਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕਾਲੀ ਮਿਰਚ ਅਤੇ ਸ਼ਹਿਦ ਦੇ ਸੇਵਨ ਨਾਲ ਦੂਰ ਹੋਣ ਵਾਲੀਆਂ ਬੀਮਾਰੀਆਂ ਦੇ ਬਾਰੇ ਦੱਸਣ ਜਾ ਰਹੇ ਹਾਂ... 

ਕਾਲੀ ਮਿਰਚ ਅਤੇ ਸ਼ਹਿਦ ਲੈਣ ਦਾ ਸਹੀ ਤਰੀਕਾ
ਇਸ ਨੂੰ ਅਸੀਂ ਦੋ ਤਰੀਕਿਆਂ ਨਾਲ ਲੈ ਸਕਦੇ ਹਾਂ । ਤੁਸੀਂ ਰੋਜ਼ਾਨਾ ਥੋੜ੍ਹੀ ਜਿਹੀ ਕਾਲੀ ਮਿਰਚ ਨੂੰ ਗਰਮ ਪਾਣੀ ਵਿੱਚ ਉਬਾਲੋ ਅਤੇ ਇਸ ਵਿੱਚ ਸ਼ਹਿਦ ਮਿਕਸ ਕਰ ਕੇ ਕਾੜਾ ਬਣਾ ਕੇ ਪੀ ਸਕਦੇ ਹੋ । ਕਾਲੀ ਮਿਰਚ ਦੇ ਪਾਊਡਰ ਨੂੰ ਸ਼ਹਿਦ ਦੇ ਨਾਲ ਮਿਲਾ ਕੇ ਵੀ ਖਾ ਸਕਦੇ ਹੋ ।

ਪੜ੍ਹੋ ਇਹ ਵੀ ਖ਼ਬਰ - Health Tips: ਜਲਦੀ ਭਾਰ ਘੱਟ ਕਰਨ ਤੇ ਹਮੇਸ਼ਾ ਫਿੱਟ ਰਹਿਣ ਲਈ ਕੀ ਕਰਨਾ ਚਾਹੀਦੈ, ਜਾਨਣ ਲਈ ਪੜ੍ਹੋ ਇਹ ਖ਼ਬਰ

ਕਾਲੀ ਮਿਰਚ ਅਤੇ ਸ਼ਹਿਦ ਨਾਲ ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਨਿਜ਼ਾਤ

ਸਰਦੀ ਜ਼ੁਕਾਮ ਅਤੇ ਬੁਖ਼ਾਰ
ਕਾਲੀ ਮਿਰਚ ਅਤੇ ਸ਼ਹਿਦ ਦਾ ਸੇਵਨ ਕਰਨ ਨਾਲ ਮੌਸਮੀ ਸਰਦੀ ਜ਼ੁਕਾਮ, ਖਾਂਸੀ ਅਤੇ ਬੁਖ਼ਾਰ ਤੋਂ ਆਰਾਮ ਮਿਲਦਾ ਹੈ। ਜੇ ਤੁਹਾਨੂੰ ਵੀ ਇਨ੍ਹਾਂ ਵਿੱਚੋਂ ਕੋਈ ਸਮੱਸਿਆ ਹੈ, ਤਾਂ ਕਾਲੀ ਮਿਰਚ ਪਾਊਡਰ ਨੂੰ ਸ਼ਹਿਦ ਨਾਲ ਮਿਕਸ ਕਰ ਕੇ ਸੇਵਨ ਕਰੋ। ਇਸ ਨਾਲ ਫ਼ਾਇਦਾ ਹੋਵੇਗਾ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਘਰ ਬਣਾਉਂਦੇ ਸਮੇਂ ਭੁੱਲ ਕੇ ਵੀ ਕਦੇ ਨਾ ਕਰੋ ਇਹ ਗ਼ਲਤੀਆਂ, ਹੋ ਸਕਦੈ ਨੁਕਸਾਨ

ਇਮਿਊਨਿਟੀ ਮਜ਼ਬੂਤ ਕਰੇ
ਜਿਨ੍ਹਾਂ ਲੋਕਾਂ ਦੀ ਇਮਿਊਨਿਟੀ ਕਮਜ਼ੋਰ ਹੈ, ਉਨ੍ਹਾਂ ਨੂੰ ਰੋਜ਼ਾਨਾ ਕਾਲੀ ਮਿਰਚ ਦਾ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਵਿੱਚ ਮੌਜੂਦ ਐਂਟੀ ਆਕਸੀਡੈਂਟ, ਐਂਟੀ ਵਾਇਰਲ, ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ, ਜਿਸ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ।

ਦਿਲ ਲਈ ਫ਼ਾਇਦੇਮੰਦ
ਕਾਲੀ ਮਿਰਚ ਅਤੇ ਸ਼ਹਿਦ ਦਾ ਸੇਵਨ ਕੋਲੈਸਟਰੋਲ ਲੇਵਲ ਨੂੰ ਕੰਟਰੋਲ ਰੱਖਦਾ ਹੈ, ਜਿਸ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ। ਇਸ ਵਿੱਚ ਇੱਕ ਕਾਰਡੀਓ ਪ੍ਰੋਟੈਕਟਿਵ ਐਕਟੀਵਿਟੀ ਤੱਤ ਪਾਇਆ ਜਾਂਦਾ ਹੈ, ਜੋ ਦਿਲ ਨਾਲ ਸੰਬੰਧੀ ਗੰਭੀਰ ਬੀਮਾਰੀਆਂ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ‘ਕਾਰੋਬਾਰ ਤੇ ਧਨ’ ’ਚ ਵਾਧਾ ਕਰਨ ਲਈ ਘਰ ’ਚ ਰੱਖੋ ਇਹ ਖ਼ਾਸ ਚੀਜ਼ਾਂ, ਹੋਵੇਗਾ ਫ਼ਾਇਦਾ  

ਸ਼ੂਗਰ
ਅੱਜ ਕੱਲ ਬਹੁਤ ਸਾਰੇ ਲੋਕਾਂ ਨੂੰ ਸ਼ੂਗਰ ਦੀ ਸਮੱਸਿਆ ਹੈ। ਇਸ ਨੂੰ ਕੰਟਰੋਲ ਕਰਨ ਲਈ ਰੋਜ਼ਾਨਾ ਆਪਣੇ ਖਾਣੇ ਵਿੱਚ ਕਾਲੀ ਮਿਰਚ ਦਾ ਸੇਵਨ ਜ਼ਰੂਰ ਕਰੋ। ਇਸ ਨਾਲ ਸ਼ੂਗਰ ਨੂੰ ਕਾਬੂ ਕੀਤਾ ਜਾ ਸਕਦਾ ਹੈ। 

ਸੋਜ ਘੱਟ ਕਰੇ
ਸਰੀਰ ਵਿੱਚ ਸੋਜ ਦੀ ਸ਼ਿਕਾਇਤ ਨੂੰ ਦੂਰ ਕਰਨ ਲਈ ਕਾਲੀ ਮਿਰਚ ਬਹੁਤ ਫ਼ਾਇਦੇਮੰਦ ਹੈ । ਇਸ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਹੋਣ ਵਾਲੀ ਸੋਜ ਤੋਂ ਅਰਾਮ ਮਿਲਦਾ ਹੈ ਅਤੇ ਅਰਥਰਾਈਟਿਸ ਦੀ ਸਮੱਸਿਆ ਠੀਕ ਹੁੰਦੀ ਹੈ। ਇਸ ਲਈ ਸਰੀਰ ਦੇ ਕਿਸੇ ਵੀ ਅੰਗ ਵਿੱਚ ਸੋਜ ਦੀ ਸਮੱਸਿਆ ਰਹਿੰਦੀ ਹੈ, ਤਾਂ ਕਾਲੀ ਮਿਰਚ ਦਾ ਸੇਵਨ ਜ਼ਰੂਰ ਕਰੋ ।

ਪੜ੍ਹੋ ਇਹ ਵੀ ਖ਼ਬਰ - Health Tips: ਸਰੀਰ ਦੀ ਸਖ਼ਤ ਚਰਬੀ ਨੂੰ ਤੇਜ਼ੀ ਨਾਲ ਘੱਟ ਕਰਦੈ ਇਹ ‘ਜੂਸ’, ਰੋਜ਼ਾਨਾ ਕਰੋ ਵਰਤੋਂ

ਪਾਚਨ ਮਜ਼ਬੂਤ ਕਰੇ
ਕਾਲੀ ਮਿਰਚ ਅਤੇ ਸ਼ਹਿਦ ਵਿੱਚ ਐਂਟੀ ਆਕਸੀਡੈਂਟ, ਐਂਟੀਵਾਇਰਲ ਗੁਣ ਹੋਣ ਕਾਰਨ ਪਾਚਣ ਕਿਰਿਆ ਮਜ਼ਬੂਤ ਹੁੰਦੀ ਹੈ। ਇਸ ਦੇ ਨਾਲ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਢਿੱਡ ਫੁੱਲਣਾ, ਐਸੀਡਿਟੀ, ਅਲਸਰ ਜਿਹੀਆਂ ਸਮੱਸਿਆਵਾਂ ਤੋਂ ਆਰਾਮ ਮਿਲਦਾ ਹੈ। ਇੱਕ ਰਿਸਰਚ ਅਨੁਸਾਰ ਕਾਲੀ ਮਿਰਚ ਵਿੱਚ ਪਾਏ ਜਾਣ ਵਾਲੇ ਪੋਸ਼ਕ ਗੁਣ ਸਰੀਰ ਵਿੱਚ ਮੌਜੂਦ ਗੁੱਡ ਬੈਕਟੀਰੀਆ ਨੂੰ ਵਧਾਉਂਦੇ ਹਨ, ਜਿਸ ਨਾਲ ਢਿੱਡ ਦੀਆਂ ਬੀਮਾਰੀਆਂ ਲੱਗਣ ਦੀ ਸੰਭਾਵਨਾ ਘੱਟ ਜਾਂਦੀ ਹੈ ।

ਅਸਥਮਾ ਅਤੇ ਦਮਾ ਦੀ ਸਮੱਸਿਆ
ਜਿਨ੍ਹਾਂ ਲੋਕਾਂ ਨੂੰ ਅਸਥਮਾ ਅਤੇ ਦਮਾ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਲਈ ਕਾਲੀ ਮਿਰਚ ਅਤੇ ਸ਼ਹਿਦ ਦਾ ਸੇਵਨ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਇਸ ਸਮੱਸਿਆ ਤੋਂ ਜਲਦ ਰਾਹਤ ਮਿਲਦੀ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ‘ਲੀਵਰ’ ’ਚ ਦਰਦ ਦੇ ਇਨ੍ਹਾਂ ਕਾਰਨਾਂ ਨੂੰ ਨਾ ਕਰੋ ਨਜ਼ਰਅੰਦਾਜ਼, ਦੂਰ ਕਰਨ ਲਈ ਅਪਣਾਓ ਘਰੇਲੂ ਨੁਸਖ਼ੇ

ਦਿਮਾਗ ਤੇਜ਼ ਕਰੇ
ਅੱਜ ਕੱਲ੍ਹ ਬਿਜੀ ਲਾਈਫ ਸਟਾਈਲ ਅਤੇ ਕੰਮ ਦੇ ਬੋਝ ਕਾਰਨ ਦਿਮਾਗ ’ਤੇ ਜ਼ਿਆਦਾ ਸਟਰੈੱਸ ਪੈਂਦਾ ਹੈ। ਇਸ ਨਾਲ ਦਿਮਾਗ ਸਹੀ ਤਰ੍ਹਾਂ ਕੰਮ ਨਹੀਂ ਕਰ ਪਾਉਂਦਾ। ਕਾਲੀ ਮਿਰਚ ਅਤੇ ਸ਼ਹਿਦ ਵਿੱਚ ਮੌਜੂਦ ਐਂਟੀ ਆਕਸੀਡੈਂਟ, ਐਂਟੀ ਵਾਇਰਲ ਅਤੇ ਪਿਪੇਰਿਨ ਨਾਮਕ ਤੱਤ ਦਿਮਾਗ ਨੂੰ ਸਹੀ ਤਰ੍ਹਾਂ ਕੰਮ ਕਰਨ ਦੀ ਸ਼ਮਤਾ ਵਧਾਉਂਦੇ ਹਨ ।


author

rajwinder kaur

Content Editor

Related News