Health Tips: ਖ਼ੂਨ ਦੀ ਘਾਟ ਨੂੰ ਪੂਰਾ ਕਰਨ ਲਈ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ

Saturday, Dec 05, 2020 - 12:37 PM (IST)

ਜਲੰਧਰ: ਸਰੀਰ ਦਾ ਵਧੀਆ ਤਰੀਕੇ ਨਾਲ ਵਿਕਾਸ ਹੋਣ ਲਈ ਸਾਰੇ ਪੋਸ਼ਕ ਤੱਤਾਂ ਦਾ ਸਹੀ ਮਾਤਰਾ 'ਚ ਮਿਲਣਾ ਬਹੁਤ ਜ਼ਰੂਰੀ ਹੈ। ਅਜਿਹੇ 'ਚ ਇਹ ਸਰੀਰ 'ਚ ਖ਼ੂਨ ਬਣਾਉਣ 'ਚ ਮਦਦ ਕਰਦਾ ਹੈ। ਅਜਿਹੇ 'ਚ ਇਸ ਦੀ ਘਾਟ ਹੋਣ ਨਾਲ ਥਕਾਵਟ, ਕਮਜ਼ੋਰੀ, ਜੀਭ ਦਾ ਲਾਲ ਹੋਣਾ, ਸਕਿਨ ਦਾ ਪੀਲਾ ਰੰਗ ਹੋਣਾ, ਨਹੁੰਆਂ ਦਾ ਕਮਜ਼ੋਰ ਹੋਣਾ ਆਦਿ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਇਸ ਦੀ ਕਮੀ ਨੂੰ ਨਾਨ-ਵੈੱਜ, ਸੀ-ਫ਼ੂਡ, ਹਰੀਆਂ ਪੱਤੇਦਾਰ ਸਬਜ਼ੀਆਂ, ਸੁੱਕੇ ਮੇਵੇ ਆਦਿ ਦੀ ਵਰਤੋਂ ਨਾਲ ਪੂਰਾ ਕਰ ਸਕਦੇ ਹਾਂ ਪਰ ਗੱਲ ਜੇ ਸੁੱਕੇ ਮੇਵਿਆਂ ਦੀ ਕਰੀਏ ਤਾਂ ਖੁਰਾਕ 'ਚ ਇਨ੍ਹਾਂ ਨੂੰ ਸ਼ਾਮਲ ਕਰਕੇ ਖ਼ੂਨ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ 'ਚ…ਡੇਲੀ ਰੁਟੀਨ 'ਚ ਕਿੰਨੀ ਮਾਤਰਾ 'ਚ ਖ਼ੂਨ ਹੈ ਜ਼ਰੂਰੀ…
19 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਮਰਦਾਂ ਨੂੰ ਦਿਨ ਭਰ 8 ਮਿ.ਲੀ. ਗ੍ਰਾਮ ਖ਼ੂਨ ਦੀ ਜ਼ਰੂਰਤ ਹੁੰਦੀ ਹੈ।
19 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1 ਦਿਨ 'ਚ 18 ਮਿ.ਲੀ. ਗ੍ਰਾਮ ਖ਼ੂਨ ਦੀ ਜ਼ਰੂਰਤ ਹੁੰਦੀ ਹੈ।

PunjabKesari
ਇਸ ਤੋਂ ਇਲਾਵਾ ਪ੍ਰੈਗਨੈਂਸੀ 'ਚ ਔਰਤਾਂ ਨੂੰ 27 ਮਿ.ਲੀ. ਗ੍ਰਾਮ ਖ਼ੂਨ ਦੀ ਜ਼ਰੂਰਤ ਹੁੰਦੀ ਹੈ।  ਆਓ ਹੁਣ ਜਾਣਦੇ ਹਨ ਕਿਵੇਂ ਖੁਰਾਕ 'ਚ ਸੁੱਕੇ ਮੇਵੇਆਂ ਨੂੰ ਸ਼ਾਮਲ ਕਰਕੇ ਖ਼ੂਨ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ।
ਬਦਾਮ: ਲਗਭਗ ਹਰ ਕਿਸੇ ਨੂੰ ਬਦਾਮ ਖਾਣੇ ਪਸੰਦ ਹੁੰਦੇ ਹੈ। ਇਸ ਦੀ ਵਰਤੋਂ ਨਾਲ ਸਰੀਰ ਨੂੰ ਸਹੀ ਮਾਤਰਾ 'ਚ ਖ਼ੂਨ ਮਿਲਦਾ ਹੈ। ਇਹ ਇਮਿਊਨਿਟੀ ਨੂੰ ਵਧਾਉਣ ਅਤੇ ਮੌਸਮੀ ਬੀਮਾਰੀਆਂ ਤੋਂ ਬਚਾਅ 'ਚ ਮਦਦ ਕਰਦੇ ਹਨ। ਤੁਸੀਂ ਇਸ ਨੂੰ ਭੁੰਨੇ ਹੋਏ, ਭਿੱਜੇ ਹੋਏ, ਸਲਾਦ, ਕੇਕ, ਬਿਸਕੁੱਟ ਜਾਂ ਦੁੱਧ 'ਚ ਮਿਲਾ ਕੇ ਖਾ ਸਕਦੇ ਹੋ। ਦੁੱਧ 'ਚ ਮਿਲਾ ਕੇ ਪੀਣ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ 'ਚ ਮਜ਼ਬੂਤੀ ਆਉਣ ਦੇ ਨਾਲ ਸਰੀਰ ਦਾ ਸਹੀ ਤਰੀਕੇ ਨਾਲ ਵਿਕਾਸ ਹੋਣ 'ਚ ਸਹਾਇਤਾ ਮਿਲਦੀ ਹੈ। ਨਾਲ ਹੀ ਦਿਮਾਗ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ।

ਇਹ ਵੀ ਪੜ੍ਹੋ:Cooking Tips: ਸਰਦੀਆਂ ਦੇ ਮੌਸਮ 'ਚ ਲਓ ਗਰਮਾ-ਗਰਮ ਚੁਕੰਦਰ ਦੇ ਸੂਪ ਦਾ ਮਜ਼ਾ
ਕਾਜੂ: ਖ਼ੂਨ ਨੂੰ ਪੂਰਾ ਕਰਨ ਲਈ ਕਾਜੂ ਨੂੰ ਖੁਰਾਕ 'ਚ ਸ਼ਾਮਲ ਕਰਨਾ ਸਭ ਤੋਂ ਵਧੀਆ ਆਪਸ਼ਨ ਹੈ। 100 ਗ੍ਰਾਮ ਕਾਜੂ 'ਚ ਕਰੀਬ 6.7 ਮਿ.ਲੀ ਗ੍ਰਾਮ ਖ਼ੂਨ (ਆਇਰਨ) ਪਾਇਆ ਜਾਂਦਾ ਹੈ। ਅਜਿਹੇ 'ਚ ਦਿਨ ਭਰ ਛੋਟੀ-ਛੋਟੀ ਭੁੱਖ ਲੱਗਣ 'ਤੇ ਬਾਹਰ ਦਾ ਤਲਿਆ-ਭੁੰਨਿਆ ਖਾਣ ਦੀ ਜਗ੍ਹਾ ਕਾਜੂ ਖਾਣਾ ਸਹੀ ਰਹੇਗਾ। ਤੁਸੀਂ ਇਸ ਨੂੰ ਭੁੰਨ ਕੇ, ਸਲਾਦ 'ਚ ਅਤੇ ਸ਼ੇਕ 'ਤੇ ਪਾ ਕੇ ਖਾ ਸਕਦੇ ਹੋ।

PunjabKesari
ਅਖਰੋਟ: ਦਿਮਾਗ ਦੀ ਸ਼ਕਲ ਵਾਲਾ ਅਖਰੋਟ ਵਿਟਾਮਿਨ, ਮਿਨਰਲਜ਼, ਫਾਈਬਰ, ਐਂਟੀ-ਆਕਸੀਡੈਂਟ, ਆਇਰਨ ਆਦਿ ਗੁਣਾਂ ਨਾਲ ਭਰਿਆ ਹੁੰਦਾ ਹੈ। ਇਸ ਦੀ ਵਰਤੋਂ ਨਾਲ ਸਰੀਰਿਕ ਅਤੇ ਮਾਨਸਿਕ ਤੌਰ 'ਤੇ ਵਧੀਆ ਤਰੀਕੇ ਨਾਲ ਵਿਕਾਸ ਹੋਣ 'ਚ ਸਹਾਇਤਾ ਮਿਲਦੀ ਹੈ। 100 ਗ੍ਰਾਮ ਅਖਰੋਟ 'ਚ 2.9 ਗ੍ਰਾਮ ਆਇਰਨ ਹੋਣ ਨਾਲ ਇਸ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਸ ਨੂੰ ਸਨੈਕ ਦੇ ਤੌਰ 'ਤੇ ਵੀ ਖਾਧਾ ਜਾ ਸਕਦਾ ਹੈ। ਇਸ ਤੋਂ ਇਲਾਵਾ ਅਖਰੋਟ ਨੂੰ ਕੇਕ, 
ਬਿਸਕੁੱਟ, ਦੁੱਧ 'ਚ ਮਿਲਾ ਕੇ ਵੀ ਖਾਧਾ ਜਾ ਸਕਦਾ ਹੈ।

PunjabKesari
ਮੂੰਗਫਲੀ: ਸਰਦੀਆਂ 'ਚ ਮੂੰਗਫਲੀ ਤਾਂ ਲਗਭਗ ਹਰ ਘਰ 'ਚ ਹੁੰਦੀ ਹੈ। ਖਾਣ 'ਚ ਸਵਾਦ ਹੋਣ ਦੇ ਨਾਲ ਇਹ ਸਰੀਰ 'ਚ ਆਇਰਨ (ਖ਼ੂਨ) ਦੀ ਕਮੀ ਨੂੰ ਪੂਰਾ ਕਰਨ ਲਈ ਵੀ ਕੰਮ ਕਰਦੀ ਹੈ। ਜੇ ਇਸ 'ਚ ਆਇਰਨ ਦੀ ਮਾਤਰਾ ਬਾਰੇ ਗੱਲ ਕਰੀਏ ਤਾਂ 100 ਗ੍ਰਾਮ ਮੂੰਗਫਲੀ 'ਚ 4.6 ਮਿ.ਲੀ. ਗ੍ਰਾਮ ਆਇਰਨ ਹੁੰਦਾ ਹੈ। ਇਸ ਤੋਂ ਇਲਾਵਾ ਵਿਟਾਮਿਨ, ਕੈਲਸ਼ੀਅਮ, ਫਾਈਬਰ ਆਦਿ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣ ਕਾਰਨ ਮੂੰਗਫਲੀ ਦੀ ਵਰਤੋਂ ਕਰਨ ਨਾਲ ਇਮਿਊਨਿਟੀ ਵੱਧਦੀ ਹੈ ਅਤੇ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ। ਤੁਸੀਂ ਇਸ ਨੂੰ ਭੁੰਨ ਕੇ ਸਲਾਦ, ਸਬਜ਼ੀਆਂ, ਚੌਲ, ਪੋਹਾ ਆਦਿ 'ਚ ਮਿਲਾ ਕੇ ਖਾ ਸਕਦੇ ਹੋ।

ਇਹ ਵੀ ਪੜ੍ਹੋ:ਸਰਦੀਆਂ 'ਚ ਜ਼ਰੂਰ ਬਣਾ ਕੇ ਖਾਓ ਅਲਸੀ ਦੀਆਂ ਪਿੰਨੀਆਂ, ਜਾਣੋ ਵਿਧੀ
ਪਿਸਤਾ: ਪਿਸਤਾ ਖਾਣ 'ਚ ਸਵਾਦ ਹੋਣ ਦੇ ਨਾਲ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਅਜਿਹੇ 'ਚ ਇਸ ਦੀ ਵਰਤੋਂ ਕਰਨ ਨਾਲ ਸਰੀਰ 'ਚ ਖ਼ੂਨ ਦੀ ਕਮੀ ਪੂਰੀ ਹੋਣ ਦੇ ਨਾਲ ਵਧੀਆ ਤਰੀਕੇ ਨਾਲ ਵਿਕਾਸ ਹੋਣ 'ਚ ਮਦਦ ਮਿਲਦੀ ਹੈ। ਅਜਿਹੇ 'ਚ ਅਨੀਮੀਆ ਨੂੰ ਪੂਰਾ ਕਰਨ ਲਈ ਇਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਨਾ ਬਹੁਤ ਜ਼ਰੂਰੀ ਹੈ। 100 ਗ੍ਰਾਮ ਪਿਸਤਾ 'ਚ 3.9 ਮਿ.ਲੀ. ਗ੍ਰਾਮ ਆਇਰਨ ਪਾਇਆ ਜਾਂਦਾ ਹੈ।

PunjabKesari
ਸੂਰਜਮੁਖੀ ਦੇ ਬੀਜ: ਸਰੀਰ 'ਚ ਆਇਰਨ ਦੀ ਕਮੀ ਨੂੰ ਪੂਰਾ ਕਰਨ ਲਈ ਸੂਰਜਮੁਖੀ ਦੇ ਬੀਜਾਂ ਦੀ ਵਰਤੋਂ ਕਰਨਾ ਸਭ ਤੋਂ ਵਧੀਆ ਆਪਸ਼ਨ ਹੈ। ਸੂਰਜਮੁਖੀ ਦੇ ਲਗਭਗ 100 ਗ੍ਰਾਮ ਬੀਜਾਂ 'ਚ 5.3 ਮਿ.ਲੀ. ਗ੍ਰਾਮ ਆਇਰਨ ਪਾਇਆ ਜਾਂਦਾ ਹੈ। ਅਜਿਹੇ 'ਚ ਇਸ ਦੀ ਕਮੀ ਪੂਰੀ ਹੋਣ ਦੇ ਨਾਲ ਸਰੀਰ ਨੂੰ ਅੰਦਰੋਂ ਮਜਬੂਤੀ ਮਿਲੇਗੀ। ਤੁਸੀਂ ਇਸ ਨੂੰ ਸਨੈਕਸ, ਕੇਕ, ਬਿਸਕੁੱਟ ਜਾਂ ਦੁੱਧ 'ਚ ਮਿਲਾ ਕੇ ਖਾ ਸਕਦੇ ਹੋ।


Aarti dhillon

Content Editor

Related News