Health Tips: ਸਰੀਰ ਦੀ ਸਖ਼ਤ ਚਰਬੀ ਨੂੰ ਘੱਟ ਕਰੇਗਾ ਇਹ ਜੂਸ, ਜ਼ਰੂਰ ਕਰੋ ਖੁਰਾਕ ''ਚ ਸ਼ਾਮਲ

06/29/2022 5:44:59 PM

ਨਵੀਂ ਦਿੱਲੀ- ਜੇਕਰ ਤੁਸੀਂ ਬਹੁਤ ਜ਼ਿਆਦਾ ਮਾਤਰਾ ਵਿੱਚ ਚਿਕਨਾਈ ਵਾਲੀਆਂ ਚੀਜ਼ਾਂ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਸਰੀਰ ਦਾ ਵਜ਼ਨ ਵਧ ਜਾਂਦਾ ਹੈ। ਲਗਾਤਾਰ ਜੰਕ ਫੂਡ ਦਾ ਸੇਵਨ ਕਰਨ ਨਾਲ ਸਿਹਤ ’ਤੇ ਅਸਰ ਪੈਂਦਾ ਹੈ। ਜੰਕ ਫੂਡ ਅਤੇ ਚਿਕਨਾਈ ਵਾਲੀਆਂ ਚੀਜ਼ਾਂ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਸਹੀ ਤਰੀਕਾ ਹੈ ਕਿ ਅਸੀਂ ਆਪਣੀ ਡਾਈਟ ਸਹੀ ਰੱਖੀਏ। ਸਾਨੂੰ ਇਸ ਤਰ੍ਹਾਂ ਦੀ ਡਾਈਟ ਅਪਣਾਉਣੀ ਚਾਹੀਦੀ ਹੈ, ਜਿਸ ਵਿੱਚ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਹੋਣ। ਫਲ ਅਤੇ ਸਬਜ਼ੀਆਂ ਦੇ ਜੂਸ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰਨ ਨਾਲ ਸਾਨੂੰ ਹਰ ਤਰ੍ਹਾਂ ਦੇ ਪੋਸ਼ਕ ਤੱਤ ਆਸਾਨੀ ਨਾਲ ਮਿਲ ਜਾਂਦੇ ਹਨ। ਸਾਨੂੰ ਇਸ ਤਰ੍ਹਾਂ ਦਾ ਜੂਸ ਪੀਣਾ ਚਾਹੀਦਾ ਹੈ, ਜਿਸ ਵਿੱਚ ਸਾਰੇ ਤਰ੍ਹਾਂ ਦੇ ਐਂਟੀ ਇੰਫਲੇਮੇਟਰੀ ਗੁਣ ਹੋਣ। 

ਜੂਸ ਨੂੰ ਬਣਾਉਣ ਲਈ ਜ਼ਰੂਰੀ ਸਾਮਾਨ

ਚਾਰ ਪੰਜ ਗਾਜਰ
ਇੱਕ ਚੌਥਾਈ ਚਮਚ ਹਲਦੀ
ਦੋ ਸੰਤਰੇ
ਇੱਕ ਛੋਟਾ ਪੀਸ ਅਦਰਕ

PunjabKesari

ਜੂਸ ਨੂੰ ਬਣਾਉਣ ਦਾ ਤਰੀਕਾ

ਜੂਸ ਨੂੰ ਬਣਾਉਣ ਤੋਂ ਪਹਿਲਾਂ ਗਾਜਰ ਅਤੇ ਸੰਤਰੇ ਧੋ ਕੇ ਛਿੱਲ ਲਓ। ਇਸ ਤੋਂ ਬਾਅਦ ਗਾਜਰ, ਸੰਤਰੇ ਦੇ ਟੁਕੜੇ, ਹਲਦੀ ਅਤੇ ਅਦਰਕ ਨੂੰ ਚੰਗੀ ਤਰ੍ਹਾਂ ਬਲੈਂਡ ਕਰੋ। ਇਸ ਮਿਸ਼ਰਨ ਨੂੰ ਉਦੋਂ ਤੱਕ ਮਿਕਸੀ ਵਿੱਚ ਚਲਾਓ ਜਦੋਂ ਤੱਕ ਪਤਲਾ ਜੂਸ ਨਾ ਬਣ ਜਾਵੇ। ਫਿਰ ਇਸ ਜੂਸ ਨੂੰ ਛਾਣ ਲਓ। ਜੇਕਰ ਤੁਸੀਂ ਬਿਨਾਂ ਛਾਣੇ ਜੂਸ ਪੀ ਸਕਦੇ ਹੋ, ਤਾਂ ਇਹ ਬਹੁਤ ਵਧੀਆ ਹੈ, ਕਿਉਂਕਿ ਇਸ ਵਿਚ ਫਾਈਬਰ ਹੁੰਦਾ ਹੈ । ਇਸ ਤੋਂ ਇਲਾਵਾ ਤੁਸੀਂ ਇਸ ਜੂਸ ਵਿੱਚ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ । ਇਸ ਨਾਲ ਸਵਾਦ ਹੋਰ ਜ਼ਿਆਦਾ ਵਧ ਜਾਵੇਗਾ । ਜੇਕਰ ਤੁਸੀਂ ਇਸ ਜੂਸ ਨੂੰ ਰੋਜ਼ਾਨਾ ਆਪਣੀ ਡਾਈਟ ਵਿਚ ਸ਼ਾਮਿਲ ਕਰਦੇ ਹੋ , ਤਾਂ ਤੁਸੀਂ ਆਸਾਨੀ ਨਾਲ ਵਜ਼ਨ ਘਟਾ ਸਕਦੇ ਹੋ ।

ਜੂਸ ਪੀਣ ਨਾਲ ਹੋਣ ਵਾਲੇ ਹੋਰ ਵੀ ਫ਼ਾਇਦੇ

1. ਖੂਨ ਦੀ ਘਾਟ
ਇਸ ਜੂਸ ’ਚ ਆਇਰਨ ਅਤੇ ਵਿਟਾਮਿਨ-ਈ ਪਾਇਆ ਜਾਂਦਾ ਹੈ, ਜਿਸ ਨਾਲ ਸਰੀਰ 'ਚ ਖੂਨ ਦੀ ਘਾਟ ਪੂਰੀ ਹੁੰਦੀ ਹੈ। ਇਸ ਤੋਂ ਇਲਾਵਾ ਮਾਹਵਾਰੀ ਦੌਰਾਨ ਇਸ ਦਾ ਸੇਵਨ ਹੈਵੀ ਬਲੱਡ ਫਲੋ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।

2. ਚਮੜੀ ਲਈ ਫ਼ਾਇਦੇਮੰਦ
ਜੇ ਤੁਹਾਨੂੰ ਹੈ ਚਮੜੀ ਨਾਲ ਸੰਬੰਧਿਤ ਕਾਫ਼ੀ ਸਮੱਸਿਆਵਾਂ ਲਈ ਵੀ ਇਹ ਜੂਸ ਲਾਹੇਵੰਦ ਸਿੱਧ ਹੋ ਸਕਦਾ ਹੈ। ਇਹ ਤੁਹਾਡੀ ਚਮੜੀ ਨੂੰ ਵਧੀਆ ਬਣਾਉਣ ’ਚ ਮਦਦ ਕਰਦਾ ਹੈ। 

PunjabKesari

3. ਗਰਭ ਅਵਸਥਾ ਵਿੱਚ ਲਾਭਕਾਰੀ
ਗਰਭ ਅਵਸਥਾ ਵਿੱਚ ਵੀ ਜੂਸ ਪੀਣਾ ਬਹੁਤ ਲਾਭਦਾਇਕ ਸਾਬਤ ਹੁੰਦਾ ਹੈ। ਜੂਸ ਭਰਪੂਰ ਕੈਲਸ਼ੀਅਮ, ਪੋਟਾਸ਼ੀਅਮ, ਮੈਗਨੇਸ਼ੀਅਮ ਅਤੇ ਵਿਟਾਮਿਨ-ਏ ਦਾ ਚੰਗਾ ਸਰੋਤ ਹੈ। 
 
4. ਅੱਖਾਂ ਦੀ ਰੋਸ਼ਨੀ
ਇਹ ਜੂਸ ਅੱਖਾਂ ਦੀ ਰੋਸ਼ਨੀ ਵਧਾਉਣ ਦਾ ਕੰਮ ਵੀ ਕਰਦਾ ਹੈ। 

5. ਬਲੱਡ ਪ੍ਰੈਸ਼ਰ 
ਇਸ ਜੂਸ ਨਾਲ ਬਲੱਡ ਪ੍ਰੈਸ਼ਰ ਵੀ ਕਾਬੂ 'ਚ ਰਹਿੰਦਾ ਹੈ। ਇਸ 'ਚ ਮੌਜੂਦ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਘਟਣ ਜਾਂ ਵਧਣ ਨਹੀਂ ਦਿੰਦਾ। 


Aarti dhillon

Content Editor

Related News