Health Tips: ਸਰੀਰ ਦੇ ਨਾਲ-ਨਾਲ ਬੇਹੱਦ ਜ਼ਰੂਰੀ ਹੈ ਦੀਮਾਗੀ ਮਜਬੂਤੀ

12/04/2021 12:46:45 PM

ਅੱਜ ਦੇ ਸਮੇਂ ’ਚ ਜਿੱਥੇ ਸਰੀਰਕ ਸਮਰੱਥਾ ਨੂੰ ਵੀ ਯੋਗਤਾ ਦਾ ਬਿਹਤਰੀਨ ਪੈਮਾਨਾ ਮੰਨਿਆ ਜਾਂਦਾ ਹੈ, ਉਥੇ ਹੀ ਐਮਰਜੈਂਸੀ ਸਥਿਤੀਆਂ ’ਚ ਦਿਮਾਗੀ ਮਜ਼ਬੂਤੀ ਹੀ ਸਾਡੇ ਕੰਮ ਆਉਂਦੀ ਹੈ। ਕਈ ਸਥਿਤੀਆਂ ’ਚ ਦੇਖਿਆ ਗਿਆ ਹੈ ਕਿ ਸਰੀਰਕ ਰੂਪ ਤੋਂ ਮਜ਼ਬੂਤ ਦਿਸਣ ਵਾਲੇ ਲੋਕ ਉਲਟ ਹਾਲਾਤ ’ਚ ਮਾਨਸਿਕ ਤੌਰ ’ਤੇ ਸਭ ਤੋਂ ਅਲੱਗ ਨਜ਼ਰ ਆਉਂਦੇ ਹਨ। ਇਸ ਕਰਕੇ ਮਨ ਨੂੰ ਯੋਗ ਬਣਾਉਣਾ ਅੱਜ ਦੇ ਸਮੇਂ ’ਚ ਜ਼ਰੂਰੀ ਹੈ...
ਇਸ ਤਰ੍ਹਾਂ ਪਾਓ ਇਮੋਸ਼ਨਲ ਫਿਟਨੈੱਸ
ਦਸ ਮਿੰਟਾਂ ਦੀ ਇਮੋਸ਼ਨਲ ਜਾਗਿੰਗ ਕਰੋ। ਦਿਮਾਗ ’ਚ ਹਰ ਤਰ੍ਹਾਂ ਦੇ ਵਿਚਾਰ ਆਉਣ ਦਿਉ। ਹੱਸੋ, ਮੈਡੀਟੇਟ ਕਰੋ ਅਤੇ ਸ਼ਾਂਤ ਰਹੋ। ਘੱਟ ਤੋਂ ਘੱਟ 15 ਮਿੰਟ ਲੰਬੇ ਸਾਹ ਖਿੱਚੋ ਅਤੇ ਬਾਹਰ ਕੱਢੋ। ਦਿਮਾਗ ਨੂੰ ਬੀਤੀਆਂ ਜਾਂ ਭਵਿੱਖ  ਦੀਆਂ ਚਿੰਤਾਵਾਂ ’ਚ ਨਾ ਉਲਝਣ ਦਿਉ। ਸੰਜਮ ਰੂਪ ਨਾਲ ਦਿਨ ’ਚ ਸੁਫ਼ਨੇ ਦੇਖੋ। ਆਪਣਾ ਆਤਮਵਿਸ਼ਵਾਸ ਪਰਖਣ ਲਈ ਸਮੱਸਿਆਵਾਂ ਸੁਲਝਾਉਣ ਦੇ ਲਈ ਦਿਮਾਗੀ ਕਸਰਤ ਕਰੋ। ਰੋਜ਼ ਸੋਚੋ ਕਿ ਤੁਹਾਡੇ ਕੋਲ ਕੀ ਹੈ ਅਤੇ ਕਿਹੜੀਆਂ ਸੋਹਣੀਆਂ ਚੀਜ਼ਾਂ ਹਨ। ਆਸਵਾਦੀ ਬਣੋ ਅਤੇ ਤੁਸੀਂ ਕੀ ਕਰ ਸਕਦੇ ਹੋ, ਇਸ ’ਤੇ ਧਿਆਨ ਦਿਉ, ਚੰਗੇ ਭਵਿੱਖ ਦੀ ਉਮੀਦ ਰੱਖੋ। ਆਪਣੀ ਰੁਟੀਨ ’ਚੋਂ ਕੁਝ ਟਾਈਮ ਆਪਣੇ ਲਈ ਵੀ ਬਚਾਓ, ਉਸ ਦੌਰਾਨ ਤੁਸੀਂ ਆਪਣੀ ਪਸੰਦ ਦਾ ਕੋਈ ਕੰਮ ਕਰ ਸਕਦੇ ਹੋ ਜਿਸ ਤਰ੍ਹਾਂ ਬਾਗਵਾਨੀ ਜਾਂ ਸਮਾਜਿਕ ਕੰਮ ਕਰਨਾ। ਆਪਣਾ ਕੁਝ ਸਮਾਂ ਬੱਚਿਆਂ ਨਾਲ ਵੀ ਬਿਤਾਓ।
ਨੌਜਵਾਨਾਂ ’ਚ ਜਿੰਮ ਜਾਣ ਦਾ ਵੱਡਾ ਜੋਸ਼ ਹੈ। ਜਿਸ ਨੂੰ ਦੇਖੋ, ਉਹ ਹੀ ਜਿੰਮ ਜਾ ਰਿਹਾ ਹੈ, ਕੋਈ ਤਰ੍ਹਾਂ-ਤਰ੍ਹਾਂ ਦੀਆਂ ਕਸਰਤਾਂ ਕਰ ਰਿਹਾ ਹੈ ਤਾਂ ਕੋਈ ਦੌੜ ਲਗਾ ਰਿਹਾ ਹੈ। ਜਵਾਨ ਹੀ ਕਿਉਂ ਬੱਚੇ ਅਤੇ ਬੁੱਢੇ ਵੀ ਆਪਣੀ ਸਰੀਰਕ ਫਿਟਨੈੱਸ ਦੇ ਲਈ ਬਹੁਤ ਸਰਗਰਮ ਰਹਿਣ ਲੱਗ ਪਏ ਹਨ।
ਅਹਿਸਾਸਾਂ ਨਾਲ ਸੰਪਰਕ ਜ਼ਰੂਰੀ
ਤੁਸੀਂ ਚਾਹੋ ਜੋ ਵੀ ਕਸਰਤਾਂ ਕਰੋ, ਸਭ ਬਰਬਾਦ ਹੈ, ਜੇਕਰ ਤੁਸੀਂ ਆਪਣੀਆਂ ਅੰਦਰੂਨੀ ਭਾਵਨਾਵਾਂ ਦੇ ਸੰਪਰਕ ’ਚ ਆਉਣ ਤੋਂ ਡਰਦੇ ਹੋ ਅਤੇ ਐਂਗਜਾਇਟੀ ਵਰਗੀਆਂ ਮੁਸ਼ਕਲਾਂ ਤੋਂ ਘਬਰਾ ਜਾਂਦੇ ਹੋ, ਕਿਉਂਕਿ ਇਹ ਚੀਜ਼ਾਂ ਤੁਹਾਨੂੰ ਕਮਜ਼ੋਰ ਕਰ ਦਿੰਦੀਆਂ ਹਨ। ਇਸ ਤਰ੍ਹਾਂ ਦੇ ਸਮੇਂ ’ਚ ਤੁਹਾਨੂੰ ਭਾਵਨਾਤਮਕ ਯੋਗਤਾ ਦੀ ਲੋੜ ਪੈਂਦੀ ਹੈ।
ਨਾ ਦਬਾਓ ਭਾਵਨਾਵਾਂ
ਸਾਡਾ ਸਾਮਾਜਿਕ ਢਾਂਚਾ ਸਾਨੂੰ ਆਪਣੀ ਭਾਵਨਾਵਾਂ ਨੂੰ ਦਬਾ ਕੇ ਰੱਖਣਾ ਸਿਖਾਉਂਦਾ ਹੈ। ਸਾਨੂੰ ਆਪਣਾ ਦਰਦ ਅਤੇ ਆਪਣੀਆਂ ਤਕਲੀਫਾਂ ਲੁਕੋ ਕੇ ਰੱਖਣ ਨੂੰ ਕਿਹਾ ਜਾਂਦਾ ਹੈ। ਸਾਨੂੰ ਕੋਈ ਸਵਾਲ ਅੰਦਰ ਤੱਕ ਹਿਲਾ ਦਿੰਦਾ ਹੈ ਅਤੇ ਅਸੀਂ ਫਿਰ ਵੀ ਉਸ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਹਾਂ। ਜ਼ਰਾ ਸੋਚੋ ਆਪਣੇ ਸਰੀਰ ’ਚ ਜ਼ਹਿਰੀਲੇ ਤੱਤ ਇਕੱਠੇ ਹੁੰਦੇ ਰਹੇ ਅਤੇ ਤੁਸੀਂ ਉਨ੍ਹਾਂ ਨੂੰ ਸਮੇਂ-ਸਮੇਂ ’ਤੇ ਬਾਹਰ ਨਾ ਕੱਢੋ ਤਾਂ ਕੀ ਹੋਵੇਗਾ? ਮਾਮੂਲੀ ਜਿਹੀ ਗੱਲ ਹੈ ਅਸੀਂ ਬੀਮਾਰ ਹੋ ਜਾਣੀਏ। ਮਨ ’ਚ ਦੱਬੀਆਂ ਉਦਾਸੀ ਭਰੀਆਂ ਜਾਂ ਚੰਗੀਆਂ ਭਾਵਨਾਵਾਂ ਦਾ ਵੀ ਉਤਸਰਜਨ ਜਾਂ ਪ੍ਰਕਾਸ਼ਨ ਨਾ ਕੀਤਾ ਜਾਵੇ ਤਾਂ ਮਨ ਵੀ ਠੀਕ ਨਹੀਂ ਰਹੇਗਾ। ਭਾਵਨਾਵਾਂ ਦੇ ਵੇਗ ਨੂੰ ਦਬਾ ਕੇ ਰੱਖਣਾ ਠੀਕ ਨਹੀਂ ਹੈ।
ਕਰੋ ਇਮੋਸ਼ਨਲ ਵਰਕਆਉੂਟ
ਕੁਝ ਮਨੋਵਿਗਿਆਨਿਕਾਂ ਦੇ ਅਨੁਸਾਰ ਬਿਲਕੁਲ ਫਿੱਟ ਨਜ਼ਰ ਆਉਣ ਵਾਲੇ ਐਥਲੀਟ ਵੀ ਡਿਪ੍ਰੈਸ਼ਨ ਅਤੇ ਹੋਰ ਦੀਮਾਗੀ ਸਮੱਸਿਆਵਾਂ ਤੋਂ ਪੀੜਤ ਹੋ ਜਾਂਦੇ ਹਨ। ਇਮੋਸ਼ਨਲ ਸਟ੍ਰੈਂਥ ਦੇ ਬਿਨ੍ਹਾਂ ਸਰੀਰਕ ਫਿਟਨੈੱਸ ਕੋਈ ਕੰਮ ਦੀ ਨਹੀਂ। ਇਸ ਕਰਕੇ ਦਿਮਾਗੀ ਤੌਰ ਤੋਂ ਦ੍ਰਿੜ ਹੋਣ ਦੇ ਲਈ ਸਰੀਰਕ ਤੌਰ ਤੋਂ ਮਜ਼ਬੂਤੀ ਜ਼ਰੂਰੀ ਹੈ। ਇਸ ਲਈ ਲੋਕਾਂ ਨੂੰ ਚੰਗੇ ਪ੍ਰਗਵਾਟੇ ਲਈ ਵਰਕਆਊੁਟ ਕਰਦੇ ਰਹਿਣਾ ਚਾਹੀਦਾ ਹੈ।
ਫਿਟਨੈੱਸ ਦੀ ਪਰਿਭਾਸ਼ਾ
ਰੋਜ਼ਾਨਾ ਜੀਵਨ ਦੀਆਂ ਜ਼ਰੂਰਤਾਂ ਅਤੇ ਕਿਸਮਤ ਦਾ ਉਲਟਫੇਰ ਆਸਾਨੀ ਨਾਲ ਨਿਭਾਉਣਾ। ਐਮਰਜੈਂਸੀ ਸਮੇਂ ’ਚ ਜਦੋਂ ਬਹੁਤ ਜ਼ਿਆਦਾ ਐਨਰਜੀ ਦੀ ਲੋੜ ਹੋਵੇ ਤਾਂ ਲੋੜਵੰਦ ਐਨਰਜੀ ਦੀ ਕਮੀ ਮਹਿਸੂਸ ਨਹੀਂ ਕਰਨਾ ਹੀ ਫਿਟਨੈੱਸ  ਦੀ ਸਹੀ ਪਰਿਭਾਸ਼ਾ ਹੈ।


Aarti dhillon

Content Editor

Related News