Health Tips: ਭਾਰ ਘਟਾਉਣ ''ਚ ਲਾਹੇਵੰਦ ਹੈ ਪਪੀਤਾ, ਜਾਣੋ ਹੋਰ ਵੀ ਬੇਮਿਸਾਲ ਗੁਣ

Sunday, Oct 03, 2021 - 12:35 PM (IST)

Health Tips: ਭਾਰ ਘਟਾਉਣ ''ਚ ਲਾਹੇਵੰਦ ਹੈ ਪਪੀਤਾ, ਜਾਣੋ ਹੋਰ ਵੀ ਬੇਮਿਸਾਲ ਗੁਣ

ਨਵੀਂ ਦਿੱਲੀ- ਪਪੀਤਾ ਸਿਹਤ ਲਈ ਬੇਹੱਦ ਹੀ ਫਾਇਦੇਮੰਦ ਸਾਬਤ ਹੁੰਦਾ ਹੈ। ਪਪੀਤਾ ਢਿੱਡ ਲਈ ਵਰਦਾਨ ਸਾਬਤ ਹੁੰਦਾ ਹੈ। ਪਪੀਤੇ ਦੇ ਸੇਵਨ ਨਾਲ ਪਾਚਨ ਤੰਤਰ ਠੀਕ ਹੁੰਦਾ ਹੈ। ਪਪੀਤੇ ਦਾ ਰਸ ਅਨੀਂਦਰਾ, ਸਿਰ ਦਰਦ ਅਤੇ ਦਸਤ ਆਦਿ ਰੋਗਾਂ ਨੂੰ ਜੜ੍ਹੋਂ ਠੀਕ ਕਰ ਦਿੰਦਾ ਹੈ। ਪਪੀਤੇ ਦੇ ਰਸ ਸੇਵਨ ਕਰਨ ਨਾਲ ਖੱਟੇ ਡਕਾਰ ਆਉਣੇ ਬੰਦ ਹੋ ਜਾਂਦੇ ਹਨ। ਪਪੀਤਾ ਢਿੱਡ ਦੇ ਰੋਗ, ਦਿਲ ਸੰਬਧੀ ਰੋਗ, ਅੰਤੜੀਆਂ ਦੀ ਕਮਜੋਰੀ ਆਦਿ ਨੂੰ ਵੀ ਦੂਰ ਕਰਦਾ ਹੈ। ਪੱਕਾ ਜਾਂ ਕੱਚਾ ਦੋਹਾਂ ਤਰ੍ਹਾਂ ਦਾ ਪਪੀਤਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਪਪੀਤੇ ਦੇ ਸੇਵਨ ਨਾਲ ਹਾਈ ਬਲੱਡ ਪ੍ਰੈਸ਼ਰ ਕਾਬੂ 'ਚ ਰਹਿੰਦਾ ਹੈ ਅਤੇ ਦਿਲ ਦੀ ਧੜਕਣ ਵੀ ਠੀਕ ਰਹਿੰਦੀ ਹੈ।

Fresh Papaya at Rs 60/kilogram | Papaya | ID: 14952289188
ਪਪੀਤੇ 'ਚ ਹੁੰਦੇ ਨੇ ਕਈ ਮੌਜੂਦ ਤੱਤ
ਪਪੀਤੇ 'ਚ ਵਿਟਾਮਿਨ-ਏ, ਬੀ, ਡੀ, ਪ੍ਰੋਟੀਨ, ਕੈਲਸ਼ੀਅਮ, ਲੌਹ ਤੱਤ ਆਦਿ ਸਾਰੇ ਚੰਗੀ ਮਾਤਰਾ 'ਚ ਪਾਏ ਜਾਂਦੇ ਹਨ। ਇਸ ਦੇ ਸੇਵਨ ਨਾਲ ਜ਼ਖਮ ਜਲਦੀ ਭਰਦੇ ਹਨ। ਦਸਤ ਅਤੇ ਪਿਸ਼ਾਬ ਦੀ ਰੁਕਾਵਟ ਦੂਰ ਹੁੰਦੀ ਹੈ। ਕੱਚੇ ਪਪੀਤੇ ਦਾ ਦੁੱਧ ਚਮੜੀ 'ਤੇ ਲਗਾਉਣਾ ਬਹੁਤ ਲਾਭਕਾਰੀ ਹੈ ਪੱਕਾ ਪਪੀਤਾ ਪਾਚਣ ਸ਼ਕਤੀ ਅਤੇ ਭੁੱਖ ਨੂੰ ਵਧਾਉਂਦਾ ਹੈ ਪਿਸ਼ਾਬ ਦੀ ਮਾਤਰਾ ਨੂੰ ਵਧਾ ਕੇ ਮੂਤਰ ਸੰਬਧੀ ਰੋਗਾਂ ਨੂੰ ਨਸ਼ਟ ਕਰਦਾ ਹੈ ਪਪੀਤਾ ਮੋਟਾਪੇ ਨੂੰ ਦੂਰ ਕਰਦਾ ਹੈ ਅਤੇ ਖੰਘ (ਕਫ) ਦੇ ਨਾਲ ਆਉਣ ਵਾਲੇ ਖੂਨ ਨੂੰ ਵੀ ਰੋਕਦਾ ਹੈ। ਪਪੀਤਾ ਖੂਨੀ ਬਵਾਸੀਰ ਨੂੰ ਵੀ ਠੀਕ ਕਰਦਾ ਹੈ। ਪਪੀਤੇ 'ਚ ਪੈਪਸੀਨ ਨਾਮੀ ਤੱਤ ਪਾਇਆ ਜਾਂਦਾ ਹੈ, ਇਹ ਭੋਜਨ ਨੂੰ ਪਚਾਉਣ 'ਚ ਮਦਦ ਕਰਦਾ ਹੈ। ਪਪੀਤਾ ਖਾਣ ਨਾਲ ਵਜ਼ਨ ਘੱਟ ਹੋ ਜਾਂਦਾ ਹੈ। ਪਪੀਤੇ ਦਾ ਇਸਤੇਮਾਲ ਲੋਕ ਫੇਸ ਪੈਕ ਦੇ ਤੌਰ 'ਤੇ ਵੀ ਕਰਦੇ ਹਨ। 

पपीता | फसलें | प्लांटिक्स
ਅੱਖਾਂ ਹੇਠਾਂ ਬਣੇ ਕਾਲੇ ਘੇਰੇ ਕਰੇ ਖਤਮ
ਪਪੀਤੇ ਨਾਲ ਅੱਖਾਂ ਦੇ ਥੱਲੇ ਪਏ ਕਾਲੇ ਘੇਰੇ ਵੀ ਦੂਰ ਹੁੰਦੇ ਹਨ। ਕੱਚੇ ਪਪੀਤੇ ਦੇ ਗੁੱਦੇ ਨੂੰ ਸ਼ਹਿਦ 'ਚ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਕਿੱਲ ਅਤੇ ਫਿਨਸੀਆਂ ਤੋਂ ਛੁੱਟਕਾਰਾ ਮਿਲਦਾ ਹੈ। ਕੱਚੇ ਪਪੀਤੇ ਦੀ ਸਬਜ਼ੀ ਖਾਣ ਨਾਲ ਯਾਦਦਾਸ਼ਤ ਵਧਦੀ ਹੈ। ਪਪੀਤੇ ਦਾ ਸੇਵਨ ਹਰ ਵਿਅਕਤੀ ਨੂੰ ਰੋਜ਼ਾਨਾ ਕਰਨਾ ਚਾਹੀਦਾ ਹੈ। ਸਿਰਫ ਇਕ ਮਹੀਨਾ ਲਗਾਤਾਰ ਪਪੀਤੇ ਦਾ ਸੇਵਨ ਕਰਨ ਨਾਲ ਤੁਸੀਂ ਆਪਣੀ ਸਿਹਤ 'ਚ ਸੁਧਾਰ ਮਹਿਸੂਸ ਕਰੋਗੇ। ਚੰਗੇ ਪੱਕੇ ਹੋਏ ਪਪੀਤੇ ਦਾ ਗੁੱਦਾ ਚਿਹਰੇ 'ਤੇ ਅੱਧਾ ਘੰਟਾ ਲਗਾਉਣ ਤੋਂ ਬਾਅਦ ਚਿਹਰਾ ਧੋ ਲਵੋ ਉਸ ਤੋਂ ਬਾਅਦ ਮੂੰਗਫਲੀ ਦੇ ਤੇਲ ਨਾਲ ਚਿਹਰੇ ਦੀ ਮਾਲਿਸ਼ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਚਿਹਰੇ 'ਤੇ ਚਮਕ ਅਤੇ ਨਿਖਾਰ ਆਉਂਦਾ ਹੈ।
ਪਪੀਤੇ ਦੇ ਕੁਝ ਹੋਰ ਫਾਇਦੇ 

ਕੋਲੈਸਟਰੋਲ ਨੂੰ ਕੰਟਰੋਲ ਕਰਨ ਲਈ ਲਸਣ ਸਣੇ ਇਹ ਘਰੇਲੂ ਨੁਸਖ਼ੇ ਆਉਣਗੇ ਤੁਹਾਡੇ ਕੰਮ
ਕੋਲੈਸਟਰੋਲ ਨੂੰ ਕਾਬੂ ਕਰਨ 'ਚ ਸਹਾਇਕ
ਪਪੀਤੇ 'ਚ ਚੰਗੀ ਮਾਤਰਾ 'ਚ ਫਾਈਬਰ ਮੌਜੂਦ ਹੁੰਦਾ ਹੈ, ਨਾਲ ਹੀ ਵਿਟਾਮਿਨ-ਸੀ ਅਤੇ ਐਂਟੀਆਕਸੀਡੈਂਟ ਵੀ ਭਰਪੂਰ ਮਾਤਰਾ 'ਚ ਹੁੰਦੇ ਹਨ ਆਪਣੇ ਇਨ੍ਹਾਂ ਗੁਣਾ ਕਾਰਨ ਇਹ ਕੋਲੈਸਟਰੋਲ ਨੂੰ ਕਾਬੂ ਕਰਨ 'ਚ ਕਾਫੀ ਅਸਰਦਾਰ ਹੈ।
ਭਾਰ ਘਟਾਉਣ 'ਚ ਲਾਹੇਵੰਦ
ਇਕ ਸਹੀ ਆਕਾਰ ਦੇ ਪਪੀਤੇ 'ਚ 120 ਕੈਲੋਰੀ ਹੁੰਦੀ ਹੈ ਅਜਿਹੇ 'ਚ ਜੇਕਰ ਤੁਸੀਂ ਵਜ਼ਨ ਘਟਾਉਣ ਦੀ ਸੋਚ ਰਹੇ ਹੋ ਤਾਂ ਆਪਣੀ ਡਾਈਟ 'ਚ ਪਪੀਤੇ ਨੂੰ ਜਰੂਰ ਸ਼ਾਮਲ ਕਰੋ ਇਸ 'ਚ ਮੌਜੂਦ ਫਾਈਬਰ ਭਾਰ ਘਟਾਉਣ 'ਚ ਸਹਾਇਤਾ ਕਰਦੇ ਹਨ।

ਭਾਰ ਘਟਾਉਣ ਲਈ ਕਿਹੜੀ ਚੀਜ਼ ਹੈ ਸਭ ਤੋਂ ਵਧੀਆ, ਆਓ ਜਾਣਦੇ ਹਾਂ ਇਸ ਬਾਰੇ - On Air 13
ਪਾਚਨ ਤੰਤਰ ਨੂੰ ਬਿਹਤਰ ਰੱਖਣ 'ਚ ਸਹਾਇਕ
ਪਪੀਤੇ ਦੇ ਸੇਵਨ ਨਾਲ ਪਾਚਨ ਤੰਤਰ ਵੀ ਸਰਗਰਮ ਰਹਿੰਦਾ ਹੈ। ਪਪੀਤੇ 'ਚ ਕਈ ਪਾਚਕ ਐਂਜਾਈਮ ਹੁੰਦੇ ਹਨ  ਨਾਲ ਹੀ ਇਸ 'ਚ ਕਈ ਤਰ੍ਹਾਂ ਦੇ ਫਾਈਬਰ ਵੀ ਮੌਜੂਦ ਹੰਦੇ ਹਨ, ਜਿਸ ਕਾਰਨ ਪਾਚਨ ਤੰਤਰ ਸਹੀ ਰਹਿੰਦਾ ਹੈ।
ਰੋਗ ਰੋਕੂ ਸਮਰੱਥਾ ਵਧਾਉਣ 'ਚ ਸਹਾਇਕ
ਰੋਗ ਰੋਕੂ ਸਮਰੱਥਾ ਚੰਗੀ ਹੋਵੇ ਤਾਂ ਬਿਮਾਰੀਆਂ ਦੂਰ ਰਹਿੰਦੀਆਂ ਹਨ ਪਪੀਤਾ ਤੁਹਾਡੇ ਸ਼ਰੀਰ ਲਈ ਜ਼ਰੂਰੀ ਵਿਟਾਮਿਨ ਸੀ ਦੀ ਮੰਗ ਨੂੰ ਪੂਰਾ ਕਰਦਾ ਹੈ। ਅਜਿਹੇ 'ਚ ਜੇਕਰ ਤੁਸੀਂ ਹਰ ਰੋਜ਼ ਕੁੱਝ ਮਾਤਰਾ 'ਚ ਪਪੀਤੇ ਦਾ ਸੇਵਨ ਕਰਦੇ ਹੋ ਤਾਂ ਤੁਹਾਡੀ ਬੀਮਾਰ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।

Experts say that covid-19 can spread through the eyes
ਅੱਖਾਂ ਦੀ ਰੌਸ਼ਨੀ ਵਧਾਉਣ 'ਚ ਕਾਰਗਰ
ਪਪੀਤੇ 'ਚ ਵਿਟਾਮਿਨ-ਸੀ ਤਾਂ ਹੁੰਦਾ ਹੈ, ਨਾਲ ਹੀ ਵਿਟਾਮਿਨ-ਏ ਵੀ ਚੰਗੀ ਮਾਤਰਾ 'ਚ ਹੁੰਦਾ ਹੈ। ਵਿਟਾਮਿਨ-ਏ ਅੱਖਾਂ ਦੀ ਰੌਸ਼ਨੀ ਵਧਾਉਣ ਦੇ ਨਾਲ ਹੀ ਵਧਦੀ ਉਮਰ ਨਾਲ ਜੁੜੀਆਂ ਕਈ ਸਮੱਸਿਆਵਾਂ ਦੇ ਹੱਲ 'ਚ ਵੀ ਕਾਰਗਰ ਸਾਬਤ ਹੁੰਦਾ ਹੈ।


author

Aarti dhillon

Content Editor

Related News