Health Tips: ਜ਼ਿੰਦਗੀ ਭਰ ਰਹਿਣਾ ਚਾਹੁੰਦੇ ਹੋ ਫਿੱਟ, ਤਾਂ ਅੱਜ ਤੋਂ ਹੀ ਬਦਲ ਲਓ ਆਪਣੀ ਖੁਰਾਕ

06/26/2022 6:04:52 PM

ਨਵੀਂ ਦਿੱਲੀ- ਭੱਜ-ਦੌੜ ਭਰੀ ਜ਼ਿੰਦਗੀ 'ਚ ਸਾਡੇ ਖਾਣ-ਪੀਣ 'ਚ ਬਹੁਤ ਬਦਲਾਅ ਆ ਚੁੱਕਾ ਹੈ, ਜਿਸ ਕਾਰਨ ਅਸੀਂ ਜਲਦ ਹੀ ਬੀਮਾਰੀਆਂ ਦੀ ਲਪੇਟ 'ਚ ਆ ਜਾਂਦੇ ਹਾਂ। ਖਾਣ-ਪੀਣ 'ਚ ਥੋੜ੍ਹਾ ਬਦਲਾਅ ਲਿਆ ਕੇ ਅਸੀਂ ਆਪਣੀ ਰੂਟੀਨ ਤੇ ਸਿਹਤ ਦੋਵਾਂ 'ਚ ਸੁਧਾਰ ਕਰ ਸਕਦੇ ਹਾਂ। ਆਓ ਜਾਣਦੇ ਹਾਂ ਕਿ ਫਿੱਟ ਰਹਿਣ ਦੇ ਲਈ ਸਾਨੂੰ ਡਾਈਟ 'ਚ ਕਿਹੜੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦੈ...
-ਸਬਜ਼ੀਆਂ ਅਤੇ ਫਲਾਂ ਵਰਗੇ ਕੱਚੇ ਖਾਧ ਪਦਾਰਥਾਂ ਦਾ ਸੇਵਨ ਕਰੋ।
-ਲੋੜੀਂਦੀ ਪ੍ਰੋਟੀਨ ਅਤੇ ਚੰਗੀ ਚਰਬੀ(ਦੇਸੀ ਘਿਓ, ਮੱਖਣ, ਨਾਰੀਅਲ ਤੇਲ, ਜੇਤੂਨ ਦਾ ਤੇਲ, ਨੱਟਸ, ਬੀਜ ਅਤੇ ਐਵੋਕਾਡੋ) ਖੁਰਾਕ 'ਚ ਸ਼ਾਮਲ ਕਰੋ।

PunjabKesari
-ਫਾਈਬਰ ਯੁਕਤ ਖਾਧ ਪਦਾਰਥ ਸੁਨਿਸ਼ਚਿਤ ਕਰੋ-ਸਬਜ਼ੀਆਂ, ਫਲ, ਬੀਜ, ਸਾਬਤ ਦਾਲਾਂ, ਦਾਲ ਅਤੇ ਅਨਾਜ।
-ਮੈਦਾ ਘੱਟ ਤੋਂ ਘੱਟ ਲਓ, ਬਿਨਾਂ ਪਾਲਿਸ਼ ਕੀਤੇ ਚੌਲ ਅਤੇ ਬਾਜਰਾ ਚੁਣੋ।
-ਚੰਗੀ ਤਰ੍ਹਾਂ ਚਬਾ-ਚਬਾ ਕੇ ਹੌਲੀ-ਹੌਲੀ ਖਾਓ। 
-ਭਰਪੂਰ ਮਾਤਰਾ 'ਚ ਪਾਣੀ ਪੀਓ-ਇਹ ਸਰੀਰ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ ਅਤੇ ਤੰਤਰਿਕਾ ਤੰਤਰ ਨੂੰ ਸ਼ਾਂਤ ਕਰਦਾ ਹੈ।

PunjabKesari
ਇਨ੍ਹਾਂ ਚੀਜ਼ਾਂ ਦਾ ਰੱਖੋ ਖਿਆਲ
-ਨਿਯਮਿਤ ਸਰੀਰਕ ਗਤੀਵਿਧੀ ਹਾਰਮੋਨ ਨੂੰ ਸੰਤੁਲਨ ਕਰਨ 'ਚ ਮਦਦ ਕਰਦੀ ਹੈ ਅਤੇ ਊਰਜਾ ਦੇ ਪੱਧਰ ਨੂੰ ਉੱਚ ਰੱਖਦੀ ਹੈ। 
-ਯੋਗ ਅਤੇ ਧਿਆਨ ਮਨ ਨੂੰ ਸ਼ਾਂਤ ਕਰਦੇ ਹਨ, ਜਿਸ ਨਾਲ ਖਾਣ ਦੇ ਵਿਵਹਾਰ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। 
-ਵਰਤ ਸਰੀਰ ਨੂੰ ਜ਼ਹਿਰੀਲੇ ਤੱਤਾਂ ਤੋਂ ਛੁਟਕਾਰਾ ਪਾਉਣ 'ਚ ਵੀ ਮਦਦ ਕਰਦਾ ਹੈ ਅਤੇ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ। 

PunjabKesari
-ਜਾਗਰੂਕਤਾ ਦੇ ਨਾਲ ਭੋਜਨ ਕਰਨਾ ਅਤੇ ਜੋ ਤੁਸੀਂ ਚੁਣਦੇ ਹੋ ਉਸ 'ਤੇ ਧਿਆਨ ਕੇਂਦਰਿਤ ਕਰੋ। 
-ਜ਼ਰੂਰਤ ਪੈਣ 'ਤੇ ਪੇਸ਼ੇਵਰ ਦੀ ਮਦਦ ਲਓ ਅਤੇ ਨਿਯਮਿਤ ਜਾਂਚ ਕਰਵਾਓ ਜਿਵੇਂ ਬੀ.ਪੀ. ਅਤੇ ਸ਼ੂਗਰ ਲੈਵਲ।


Aarti dhillon

Content Editor

Related News