Health Tips: ਮੂੰਹ ਦੇ ਛਾਲਿਆਂ ਤੋਂ ਨਿਜ਼ਾਤ ਪਾਉਣ ਲਈ ਖਾਓ ਦਹੀਂ, ਹੋਣਗੇ ਹੋਰ ਵੀ ਫਾਇਦੇ

06/22/2022 12:45:02 PM

ਨਵੀਂ ਦਿੱਲੀ- ਦਹੀਂ ਦੀ ਵਰਤੋਂ ਹਰ ਘਰ ‘ਚ ਹੁੰਦੀ ਹੈ। ਬਹੁਤ ਸਾਰੇ ਲੋਕਾਂ ਨੂੰ ਦਹੀ ਖਾਣਾ ਪੰਸਦ ਹੈ। ਦਹੀ ‘ਚ ਪ੍ਰੋਟੀਨ, ਮਿਨਰਲਸ ਵਿਟਾਮਿਨ ਤੇ ਹੋਰ ਮਹੱਤਵਪੂਰਨ ਤੱਤ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ, ਜੋ ਸਾਡੇ ਸਰੀਰ ਨੂੰ ਬਹੁਤ ਫਾਇਦਾ ਦਿੰਦੇ ਹਨ। ਰੋਜ਼ ਇਕ ਚਮਚਾ ਦਹੀਂ ਖਾਣ ਨਾਲ ਇਮਿਊਨਿਟੀ ਵੱਧਦੀ ਹੈ। ਦਹੀਂ ‘ਚ ਦੁੱਧ ਦੇ ਮੁਕਾਬਲੇ ਜ਼ਿਆਦਾ ਮਾਤਰਾ ‘ਚ ਕੈਲਸ਼ੀਅਮ ਹੁੰਦਾ ਹੈ। ਲੋਅ ਫੈਟ ਵਾਲਾ ਦਹੀਂ ਖਾਣ ਨਾਲ ਭਾਰ ਕੰਟਰੋਲ ‘ਚ ਰਹਿੰਦਾ ਹੈ। ਦਹੀਂ ਸਾਡੇ ਡਾਈਜੇਸ਼ਨ ਸਿਸਟਮ ਨੂੰ ਵੀ ਠੀਕ ਰੱਖਦਾ ਹੈ। ਇਸਦੇ ਨਾਲ ਹੀ ਦਹੀਂ ਦੇ ਕਈ ਹੋਰ ਫ਼ਾਇਦੇ ਵੀ ਹਨ।

1. ਢਿੱਡ ਦੀ ਗਰਮੀ ਨੂੰ ਦੂਰ ਕਰਦਾ ਹੈ ਦਹੀਂ
ਦਹੀਂ ਦੀ ਲੱਸੀ ਬਣਾ ਕੇ ਪੀਣ ਨਾਲ ਢਿੱਡ ਦੀ ਗਰਮੀ ਦੂਰ ਹੋ ਜਾਂਦੀ ਹੈ। ਇੱਥੋਂ ਤੱਕ ਕਿ ਢਿੱਡ ‘ਚ ਗੜਬੜ ਹੋਣ ਨਾਲ ਦਹੀਂ ‘ਚ ਇਸਬਗੋਲ ਦਾ ਚੂਰਾ ਮਿਲਾ ਕੇ ਖਾਣ ਨਾਲ ਦਸਤ ਬੰਦ ਹੋ ਜਾਂਦੇ ਹਨ । ਢਿੱਡ ਦੀਆਂ ਕਈ ਹੋਰ ਬੀਮਾਰੀਆਂ ‘ਚ ਦਹੀਂ ਨੂੰ ਸੇਂਧਾ ਨਮਕ ਦੇ ਨਾਲ ਲੈਣ ਨਾਲ ਬਹੁਤ ਫ਼ਾਇਦਾ ਪਹੁੰਚਦਾ ਹੈ। ਦਹੀਂ ਪੀਣ ਨਾਲ ਪਾਚਣ ਸ਼ਕਤੀ ਵਧਦੀ ਹੈ ਅਤੇ ਭੁੱਖ ਵੀ ਚੰਗੀ ਤਰ੍ਹਾਂ ਲੱਗਦੀ ਹੈ।

PunjabKesari

2. ਦਿਲ ਦੀ ਬੀਮਾਰੀ ਲਈ ਫ਼ਾਇਦੇਮੰਦ
ਦਹੀਂ ‘ਚ ਦਿਲ ਦੀ ਬੀਮਾਰੀ, ਹਾਈ ਬੀ.ਪੀ ਅਤੇ ਗੁਰਦਿਆਂ ਦੀ ਬੀਮਾਰੀਆਂ ਨੂੰ ਰੋਕਣ ਦੀ ਗਜ਼ਬ ਤਾਕਤ ਹੁੰਦੀ ਹੈ। ਇਹ ਕਲੈਸਟਰੋਲ ਨੂੰ ਵੱਧਣ ਤੋਂ ਰੋਕਦਾ ਹੈ ਅਤੇ ਦਿਲ ਦੀ ਧੜਕਨ ਸਹੀ ਬਣਾਈ ਰੱਖਦਾ ਹੈ। ਦਹੀਂ ਨਾਲ ਹਾਰਟ ਵਿੱਚ ਹੋਣ ਵਾਲੇ ਕੋਰੋਨਰੀ ਆਰਟਰੀ ਰੋਗ ਤੋਂ ਬਚਾਵ ਕੀਤਾ ਜਾ ਸਕਦਾ ਹੈ।

3. ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਦਹੀਂ
ਦਹੀਂ ਵਿਚ ਕੈਲਸ਼ਿਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਹੱਡੀਆਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਦਹੀਂ ਖਾਣ ਨਾਲ ਦੰਦ ਮਜਬੂਤ ਹੁੰਦੇ ਹਨ। ਦਹੀਂ ਖਾਣ ਨਾਲ ਮਾਸਪੇਸ਼ੀਆਂ ਸਹੀ ਢੰਗ ਨਾਲ ਕੰਮ ਕਰਦੀਆਂ ਹਨ।

4. ਭਾਰ ਨੂੰ ਕਰੇ ਕੰਟਰੋਲ 
ਭਾਰ ਨੂੰ ਕੰਟਰੋਲ ਕਰਨ ਲਈ ਅਕਸਰ ਲੋਅ ਫੈਟ ਵਾਲਾ ਦਹੀਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਲੋਅ ਫੈਟ ਵਾਲਾ ਦਹੀਂ ਨਾ ਸਿਰਫ ਅੰਤੜੀਆਂ ਨੂੰ ਸਿਹਤਮੰਦ ਰੱਖਦਾ ਹੈ ਸਗੋਂ ਪਾਚਨ ਕਿਰਿਆ ਨੂੰ ਮਜ਼ਬੂਤ ਕਰਕੇ ਭਾਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਇਸ ਦੀ ਵਰਤੋਂ ਨਾਲ ਕਮਰ ਦੀ ਚਰਬੀ ਵੀ ਘੱਟ ਹੁੰਦੀ ਹੈ।

PunjabKesari

5. ਮੂੰਹ ਦੇ ਛਾਲੇ
ਜੇਕਰ ਤੁਸੀਂ ਮੂੰਹ ’ਚ ਹੋਣ ਵਾਲੇ ਛਾਲਿਆਂ ਤੋਂ ਪਰੇਸ਼ਾਨ ਹੋ ਤਾਂ ਦਹੀ ਦੀ ਵਰਤੋਂ ਕਰੋ। ਦਹੀਂ ‘ਚ ਸ਼ਹਿਦ ਮਿਲਾ ਕੇ ਖਾਣ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਹਨ। 

6. ਸਰੀਰ ਦਾ ਭਾਰ ਘੱਟ ਕਰੇ
ਜਿਨ੍ਹਾਂ ਲੋਕਾਂ ਦੇ ਸਰੀਰ ਦਾ ਭਾਰ ਬਹੁਤ ਜ਼ਿਆਦਾ ਹੁੰਦਾ ਹੈ, ਉਨ੍ਹਾਂ ਨੂੰ ਦਹੀਂ ਦੇ ਨਾਲ ਕਾਲੀ ਮਿਰਚ ਮਿਲਾ ਕੇ ਖਾਣੀ ਚਾਹੀਦੀ ਹੈ। 

7. ਸਰੀਰਕ ਕਮਜ਼ੋਰੀ ਹੋਵੇ ਦੂਰ
ਦਹੀਂ ‘ਚ ਸ਼ੱਕਰ ਅਤੇ ਸੁੱਕੇ ਮੇਵੇ ਮਿਲਾ ਕੇ ਖਾਣ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ। 

PunjabKesari

8. ਬਵਾਸੀਰ 
ਬਵਾਸੀਰ ਦੇ ਰੋਗੀ ਨੂੰ ਦਹੀਂ ‘ਚ ਅਜਵੈਣ ਮਿਲਾ ਕੇ ਖਾਣੀ ਚਾਹੀਦੀ ਹੈ। ਚਾਹੋ ਤਾਂ ਅਜਵੈਣ ਨੂੰ ਪੀਸ ਕੇ ਇਸਤੇਮਾਲ ਕਰ ਸਕਦੇ ਹੋ। ਅਜਿਹਾ ਕਰਨ ਨਾਲ ਉਨ੍ਹਾਂ ਨੂੰ ਕਾਫੀ ਰਾਹਤ ਮਿਲੇਗੀ।

9. ਅੱਧੇ ਸਿਰ ਵਿੱਚ ਦਰਦ
ਕਈ ਲੋਕਾਂ ਨੂੰ ਸਿਰਫ ਅੱਧੇ ਸਿਰ ਵਿੱਚ ਦਰਦ ਹੁੰਦਾ ਹੈ। ਅਜਿਹੇ ਵਿਚ ਦਹੀਂ ਵਿੱਚ ਉਬਲੇ ਹੋਏ ਚੌਲ ਮਿਲਾ ਕੇ ਖਾਣ ਨਾਲ ਫ਼ਾਇਦਾ ਹੁੰਦਾ ਹੈ। ਦਹੀਂ ਵਿੱਚ ਸੌਂਫ ਮਿਲਾ ਕੇ ਖਾਣ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ। 


Aarti dhillon

Content Editor

Related News