Health Tips : ਸਿਰ ਦਰਦ ਦੇ ਇਨ੍ਹਾਂ ਲੱਛਣਾਂ ਨੂੰ ਭੁੱਲ ਕੇ ਨਾ ਕਰੋ ਨਜ਼ਰਅੰਦਾਜ਼, ਹੋ ਸਕਦੈ ਨੁਕਸਾਨ

Saturday, Jan 08, 2022 - 03:28 PM (IST)

Health Tips : ਸਿਰ ਦਰਦ ਦੇ ਇਨ੍ਹਾਂ ਲੱਛਣਾਂ ਨੂੰ ਭੁੱਲ ਕੇ ਨਾ ਕਰੋ ਨਜ਼ਰਅੰਦਾਜ਼, ਹੋ ਸਕਦੈ ਨੁਕਸਾਨ

ਨਵੀਂ ਦਿੱਲੀ- ਅੱਜ ਦੀ ਜੀਵਨ ਸ਼ੈਲੀ 'ਚ ਸਿਰ ਦਰਦ ਇਕ ਆਮ ਗੱਲ ਹੋ ਗਈ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਅਕਸਰ ਸਿਰ ਦਰਦ ਦੀ ਸ਼ਿਕਾਇਤ ਕਰਦੇ ਹਨ ਪਰ ਲੋਕ ਸਿਰ ਦਰਦ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦੇ। ਉਨ੍ਹਾਂ ਨੂੰ ਲੱਗਦਾ ਹੈ ਕਿ ਜ਼ਿਆਦਾ ਕੰਮ ਕਰਨ ਕਾਰਨ, ਮਾਨਸਿਕ ਤਣਾਅ ਜਾਂ ਰੌਲੇ-ਰੱਪੇ ਕਾਰਨ ਉਨ੍ਹਾਂ ਨੂੰ ਸਿਰ ਦਰਦ ਹੁੰਦਾ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਸਿਰ ਦਰਦ ਨੂੰ ਨਜ਼ਰਅੰਦਾਜ਼ ਕਰਨਾ ਤੁਹਾਡੇ ਲਈ ਭਾਰੀ ਨੁਕਸਾਨ ਦਾ ਕਾਰਨ ਬਣ ਸਕਦਾ ਹੈ।
ਕਿਉਂਕਿ ਇਹ ਕਿਸੇ ਤਰ੍ਹਾਂ ਦੀ ਗੰਭੀਰ ਬੀਮਾਰੀ ਜਿਵੇਂ ਇਨਫੈਕਸ਼ਨ, ਕਲੋਟਿੰਗ, ਟਿਊਮਰ ਦਾ ਸੰਕੇਤ ਵੀ ਹੋ ਸਕਦਾ ਹੈ। ਇਸ ਲਈ ਜੇਕਰ ਤੁਹਾਨੂੰ ਵਾਰ-ਵਾਰ ਸਿਰ ਦਰਦ ਹੁੰਦਾ ਹੈ ਤਾਂ ਇਸ ਨੂੰ ਮਾਮੂਲੀ ਗੱਲ ਨਾ ਸਮਝੋ ਤੇ ਤੁਰੰਤ ਹਸਪਤਾਲ ਦਾ ਰੁਖ ਅਪਣਾ ਲਓ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਸਿਰ ਦਰਦ ਹੋਣ 'ਤੇ ਤੁਹਾਨੂੰ ਹਸਪਤਾਲ ਕਦੋਂ ਜਾਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਇਸ ਬਾਰੇ ਹੀ ਦੱਸਾਂਗੇ...

PunjabKesari
-ਜਦੋਂ ਵੀ ਤੁਹਾਡੇ ਸਿਰ 'ਚ ਅਚਾਨਕ ਦਰਦ ਹੋਵੇ ਜਿਸ ਨੂੰ ਸਹਿਣਾ ਮੁਸ਼ਕਿਲ ਹੋਵੇ ਤਾਂ ਹਸਪਤਾਲ ਜ਼ਰੂਰ ਜਾਓ।
-ਜੇਕਰ ਤੁਹਾਨੂੰ ਕਦੇ ਕਿਸੇ ਕਾਰਨ ਸਿਰ 'ਤੇ ਸੱਟ ਲੱਗੀ ਹੈ ਅਤੇ ਉਸ ਤੋਂ ਬਾਅਦ ਤੁਹਾਡੇ ਸਿਰ 'ਚ ਅਕਸਰ ਦਰਦ ਰਹਿੰਦਾ ਹੈ।
-ਜੇਕਰ ਤੁਹਾਡਾ ਸਿਰ ਦਰਦ ਕਸਰਤ ਕਰਨ ਜਾਂ ਸਰੀਰਕ ਸਬੰਧ ਬਣਾਉਣ ਤੋਂ ਬਾਅਦ ਦਰਦ ਕਰਦਾ ਹੈ।
-ਸਿਰ ਦਰਦ ਦੇ ਨਾਲ, ਤੁਹਾਨੂੰ ਗਰਦਨ ਵਿੱਚ ਅਕੜਾਅ ਮਹਿਸੂਸ ਹੋਵੇ ਤਾਂ ਹਸਪਤਾਲ ਜ਼ਰੂਰ ਜਾਓ।
-ਜੇਕਰ ਤੁਹਾਡਾ ਸਿਰ ਦਰਦ, ਦਰਦ ਨਿਵਾਰਕ ਦਵਾਈ ਦੇ ਲੈਣ ਤੋਂ ਬਾਅਦ ਵੀ ਨਹੀਂ ਰੁਕਦਾ ਤਾਂ ਹਸਪਤਾਲ ਜ਼ਰੂਰ ਜਾਓ।
-ਜੇਕਰ ਤੁਹਾਡੇ ਸਿਰ ਜਾਂ ਗਰਦਨ 'ਤੇ ਸੱਟ ਲੱਗਣ ਤੋਂ ਬਾਅਦ ਸਿਰ ਦਰਦ ਸ਼ੁਰੂ ਹੋ ਜਾਂਦਾ ਹੈ।
-ਜੇਕਰ ਸਿਰਦਰਦ ਹੋਣ ਤੋਂ ਬਾਅਦ ਤੁਸੀਂ ਆਪਣੇ ਵਿਵਹਾਰ ਅਤੇ ਸ਼ਖਸੀਅਤ 'ਚ ਫਰਕ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹੋ।
-ਤੁਹਾਡੇ ਸਰੀਰ ਦੇ ਇਕ ਪਾਸੇ ਕਮਜ਼ੋਰੀ ਜਾਂ ਸੁੰਨ ਹੋਣਾ ਮਹਿਸੂਸ ਹੁੰਦਾ ਹੈ।

PunjabKesari
ਇਨ੍ਹਾਂ ਤਿੰਨਾਂ ਵਿਸ਼ੇਸ਼ ਹਾਲਤਾਂ ਨੂੰ ਵੀ ਨਜ਼ਰਅੰਦਾਜ਼ ਨਾ ਕਰੋ :
ਇਕ ਔਰਤ ਜੋ ਗਰਭਵਤੀ ਹੈ ਜਾਂ ਜਿਸ ਨੇ ਜਲਦੀ ਹੀ ਗਰਭ ਧਾਰਨ ਕਰ ਲਿਆ ਹੈ, ਜੇਕਰ ਉਸ ਨੂੰ ਅਚਾਨਕ ਸਿਰ ਦਰਦ ਹੁੰਦਾ ਹੈ, ਤਾਂ ਉਸ ਨੂੰ ਹਸਪਤਾਲ ਜਾਣਾ ਚਾਹੀਦਾ ਹੈ।
ਇਕ ਵਿਅਕਤੀ ਜਿਸ ਦੀ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੈ ਅਤੇ ਉਹ ਐੱਚ.ਆਈ.ਵੀ ਜਾਂ ਅਜਿਹੀ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਵਿਅਕਤੀ ਦੇ ਨਾਲ ਰਹਿੰਦਾ ਹੈ।
ਜਿਨ੍ਹਾਂ ਲੋਕਾਂ ਨੇ ਪਿਛਲੇ ਚਾਰ ਤੋਂ 42 ਦਿਨਾਂ 'ਚ ਕੋਈ ਵੀ ਕੋਵਿਡ-19 ਟੀਕਾ ਲਗਾਇਆ ਹੈ ਅਤੇ ਸਧਾਰਨ ਦਰਦ ਨਿਵਾਰਕ ਦਵਾਈਆਂ ਲੈਣ ਦੇ ਬਾਵਜੂਦ ਲਗਾਤਾਰ ਸਿਰ ਦਰਦ ਰਹਿੰਦਾ ਹੈ।


author

Aarti dhillon

Content Editor

Related News