Health Tips : ਜੇਕਰ ਤੁਹਾਨੂੰ ਵੀ ਆਉਂਦੇ ਹਨ ‘ਚੱਕਰ’ ਤਾਂ ਨਾ ਕਰੋ ‘ਨਜ਼ਰਅੰਦਾਜ਼’, ਹੋ ਸਕਦੀਆਂ ਨੇ ਇਹ ਬੀਮਾਰੀਆਂ

Thursday, May 20, 2021 - 12:32 PM (IST)

Health Tips : ਜੇਕਰ ਤੁਹਾਨੂੰ ਵੀ ਆਉਂਦੇ ਹਨ ‘ਚੱਕਰ’ ਤਾਂ ਨਾ ਕਰੋ ‘ਨਜ਼ਰਅੰਦਾਜ਼’, ਹੋ ਸਕਦੀਆਂ ਨੇ ਇਹ ਬੀਮਾਰੀਆਂ

ਜਲੰਧਰ (ਬਿਊਰੋ) - ਕਈ ਵਾਰ ਜ਼ਿਆਦਾ ਥਕਾਵਟ ਹੋਣ ਦੇ ਕਾਰਨ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਹਨ। ਕਈ ਵਾਰ ਲੋਕਾਂ ਨੂੰ ਬਹੁਤ ਜ਼ਿਆਦਾ ਚੱਕਰ ਆਉਂਦੇ ਹਨ, ਜਿਸ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਰੋਜ਼ਾਨਾ ਬਿਨਾਂ ਕਿਸੇ ਕਾਰਨ ਤੋਂ ਚੱਕਰ ਆਉਣੇ ਚਾਹੇ ਤੁਹਾਨੂੰ ਸਾਧਾਰਨ ਲੱਗਦੇ ਹਨ ਪਰ ਇਹ ਕਈ ਗੰਭੀਰ ਬੀਮਾਰੀਆਂ ਦਾ ਸੰਕੇਤ ਹੋ ਸਕਦੇ ਹਨ, ਕਿਉਂਕਿ ਜਦੋਂ ਸਾਡੇ ਸਰੀਰ ਵਿੱਚ ਅੱਖਾਂ, ਦਿਮਾਗ, ਕੰਨ, ਪੈਰ ਜਾਂ ਫਿਰ ਰੀੜ੍ਹ ਦੀ ਹੱਡੀ ਦੀਆਂ ਨਾੜਾਂ ਠੀਕ ਤਰ੍ਹਾਂ ਕੰਮ ਨਹੀਂ ਕਰਦੀਆਂ ਤਾਂ ਚੱਕਰ ਆਉਣ ਲੱਗਦੇ ਹਨ। ਇਸ ਨਾਲ ਅੱਖਾਂ ਅੱਗੇ ਹਨੇਰਾ ਆ ਜਾਂਦਾ ਹੈ। ਇਸ ਲਈ ਇਸ ਸਮੱਸਿਆ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ ਸਮੱਸਿਆਵਾਂ ਜਿਨ੍ਹਾਂ ਵਿੱਚ ਚੱਕਰ ਆਉਂਦੇ ਹਨ। ਚੱਕਰ ਆਉਣੇ ਇਨ੍ਹਾਂ ਗੰਭੀਰ ਬੀਮਾਰੀਆਂ ਦਾ ਸੰਕੇਤ ਹੁੰਦਾ ਹੈ ।

ਦਿਮਾਗ ਤੱਕ ਆਕਸੀਜਨ ਦਾ ਨਾ ਪਹੁੰਚਣੀ
ਸਾਡੇ ਦਿਮਾਗ ਨੂੰ ਆਕਸੀਜਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ । ਇਹ ਖੂਨ ਰਾਹੀਂ ਦਿਮਾਗ ਤਕ ਪਹੁੰਚਦੀ ਹੈ ਪਰ ਕਈ ਵਾਰ ਖ਼ੂਨ ਦੇ ਥੱਕੇ ਬਣਨ ਅਤੇ ਖ਼ਰਾਬ ਬਲੱਡ ਸਰਕੁਲਸ਼ਨ ਦੇ ਕਾਰਨ ਦਿਮਾਗ ਤਕ ਸਹੀ ਮਾਤਰਾ ਵਿੱਚ ਆਕਸੀਜਨ ਨਹੀਂ ਪਹੁੰਚਦੀ, ਜਿਸ ਨਾਲ ਚੱਕਰ ਅਤੇ ਬੇਹੋਸ਼ੀ ਜਿਹੀ ਸਮੱਸਿਆ ਹੋਣ ਲੱਗਦੀ ਹੈ ।

ਕੰਨ ਵਿਚ ਇਨਫੈਕਸ਼ਨ ਹੋਣੀ
ਜਦੋਂ ਸਾਡੇ ਕੰਨ ਵਿਚ ਇਨਫੈਕਸ਼ਨ ਹੋ ਲੱਗਦੀ ਹੈ, ਜਾਂ ਫਿਰ ਸੁਣਨ ਵਿੱਚ ਦਿੱਕਤ ਹੋਣ ਦੇ ਕਾਰਨ ਵੀ ਚੱਕਰ ਆਉਣ ਲੱਗਦੇ ਹਨ। ਇਸ ਲਈ ਚੱਕਰ ਆਉਣ ਦਾ ਮੁੱਖ ਕਾਰਨ ਕੰਨਾਂ ਦੀ ਇਨਫੈਕਸ਼ਨ ਵੀ ਹੋ ਸਕਦਾ ਹੈ ।

ਸਰੀਰ ਵਿੱਚ ਪਾਣੀ ਦੀ ਕਮੀ ਹੋਣੀ
ਜੋ ਲੋਕ ਘੱਟ ਮਾਤਰਾ ਵਿਚ ਪਾਣੀ ਪੀਂਦੇ ਹਨ। ਉਨ੍ਹਾਂ ਨੂੰ ਵੀ ਜ਼ਿਆਦਾਤਰ ਚੱਕਰ ਆਉਣੇ, ਲਗਾਤਾਰ ਸਿਰਦਰਦ ਰਹਿਣਾ ਅਤੇ ਅੱਖਾਂ ਅੱਗੇ ਧੁੰਦਲਾਪਣ ਜਿਹੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਹ ਸਮੱਸਿਆ ਜ਼ਿਆਦਾਤਰ ਬਜ਼ੁਰਗਾਂ ਅਤੇ ਸ਼ੂਗਰ ਦੇ ਮਰੀਜ਼ਾਂ ਵਿੱਚ ਜ਼ਿਆਦਾ ਹੁੰਦੀ ਹੈ ।

ਸਰੀਰ ਵਿਚ ਸੈੱਲਸ ਘੱਟ ਹੋਣੇ
ਸਰੀਰ ਵਿਚ ਕਮਜ਼ੋਰੀ, ਖੂਨ ਦੀ ਕਮੀ ਜਾਂ ਫਿਰ ਸੈਲਸ ਘੱਟ ਹੋਣ ਦੇ ਕਾਰਨ ਵੀ ਚੱਕਰ ਆਉਣ ਲੱਗਦੇ ਹਨ। ਇਸ ਤਰ੍ਹਾਂ ਦੀ ਸਮੱਸਿਆ ਹੋਣ ਤੇ ਤੁਹਾਨੂੰ ਹੈਲਦੀ ਡਾਈਟ ਜਿਵੇਂ ਫਲ, ਸਬਜ਼ੀਆਂ, ਕੀਵੀ, ਅਨਾਰ ਅਤੇ ਨਾਰੀਅਲ ਪਾਣੀ ਵੱਧ ਤੋਂ ਵੱਧ ਦੇਣਾ ਚਾਹੀਦਾ ਹੈ ।

ਨਸਾਂ ਦੀ ਕਮਜ਼ੋਰੀ
ਨਸਾਂ ਵਿੱਚ ਕਮਜ਼ੋਰੀ ਹੋਣ ਦੇ ਕਾਰਨ ਨਸਾਂ ਵਿਚ ਦਰਦ ਅਤੇ ਸੋਜ ਹੋਣ ਲੱਗਦੀ ਹੈ ਅਤੇ ਇਸ ਦੇ ਨਾਲ ਚੱਕਰ ਆਉਣ ਲੱਗਦੇ ਹਨ। ਇਸ ਤਰ੍ਹਾਂ ਦੀ ਸਮੱਸਿਆ ਹੋਣ ਤੇ ਇਸ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ।

ਮਾਈਗ੍ਰੇਨ ਦੀ ਸਮੱਸਿਆ
ਬਹੁਤ ਵਾਰ ਚੱਕਰ ਆਉਣੇ ਤਣਾਅ, ਦਿਮਾਗ, ਦਿਮਾਗ ਜਾਂ ਫਿਰ ਕੰਨ ਦਾ ਟਿਊਮਰ ਅਤੇ ਮਾਈਗ੍ਰੇਨ ਦਾ ਸੰਕੇਤ ਹੋ ਸਕਦਾ ਹੈ । ਇਸ ਲਈ ਰੋਜ਼ਾਨਾ ਬਹੁਤ ਜ਼ਿਆਦਾ ਚੱਕਰ ਆਉਣੇ ਕਈ ਗੰਭੀਰ ਬੀਮਾਰੀਆਂ ਦਾ ਸੰਕੇਤ ਹੋ ਸਕਦਾ ਹੈ ।


author

rajwinder kaur

Content Editor

Related News