Health Tips: ਜੇਕਰ ਤੁਹਾਡੇ ’ਚ ਵਿਖਾਈ ਦੇਣ ਇਹ ‘ਲੱਛਣ’, ਤਾਂ ਤੁਸੀਂ ਵੀ ਹੋ ਸਕਦੇ ਹੋ ‘ਸ਼ੂਗਰ’ ਦੇ ਮਰੀਜ਼

06/04/2021 12:42:36 PM

ਜਲੰਧਰ (ਬਿਊਰੋ) - ਅੱਜ ਕੱਲ੍ਹ ਦੇ ਲੋਕਾਂ ’ਚ ਸ਼ੂਗਰ ਦੀ ਸਮੱਸਿਆ ਬਹੁਤ ਜ਼ਿਆਦਾ ਵਧ ਰਹੀ ਹੈ। ਅੰਕੜਿਆਂ ਮੁਤਾਬਕ ਦੁਨੀਆਂ ਭਰ ਵਿੱਚ ਸ਼ੂਗਰ ਦੇ ਸਭ ਤੋਂ ਜ਼ਿਆਦਾ ਮਾਮਲੇ ਭਾਰਤ ਵਿੱਚ ਹਨ, ਜਿਨ੍ਹਾਂ ਲੋਕਾਂ ਵਿੱਚ ਸ਼ੂਗਰ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਉਨ੍ਹਾਂ ਵਿੱਚ ਪਹਿਲਾਂ ਤੋਂ ਹੀ ਕਈ ਲੱਛਣ ਦਿਖਾਈ ਦਿੰਦੇ ਹਨ। ਸਾਨੂੰ ਇਨ੍ਹਾਂ ਲੱਛਣਾਂ ਦਾ ਪਤਾ ਨਾ ਹੋਣ ਦੇ ਕਾਰਨ ਅਸੀਂ ਸਮੇਂ ਸਿਰ ਇਸ ਨੂੰ ਪਛਾਣ ਨਹੀਂ ਪਾਉਂਦੇ। ਸਮੇਂ ਸਿਰ ਇਲਾਜ ਨਾ ਹੋਣ ਦੇ ਕਰਕੇ ਸ਼ੂਗਰ ਦੀ ਸਮੱਸਿਆ ਹੋ ਜਾਂਦੀ ਹੈ, ਜੋ ਕਾਫ਼ੀ ਗੰਭੀਰ ਸਮੱਸਿਆ ਹੈ। ਜੇਕਰ ਇੱਕ ਵਾਰ ਸ਼ੂਗਰ ਹੋ ਜਾਵੇ ਤਾਂ ਇਸ ਦਾ ਠੀਕ ਹੋਣਾ ਬਹੁਤ ਮੁਸ਼ਕਲ ਹੁੰਦਾ ਹੈ ਅਤੇ ਇਸ ਨੂੰ ਹਮੇਸ਼ਾ ਕਾਬੂ ਵਿੱਚ ਰੱਖਣਾ ਪੈਂਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਸ਼ੂਗਰ ਹੋਣ ਤੋਂ ਪਹਿਲਾਂ ਵਿਖਾਈ ਦੇਣ ਵਾਲੇ ਲੱਛਣਾਂ ਦੇ ਬਾਰੇ ਦੱਸਾਂਗੇ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ...

ਘੱਟ ਸੁਣਾਈ ਦੇਣਾ
ਸ਼ੂਗਰ ਦੇ ਕਾਰਨ ਕੰਨ ਦੇ ਅੰਦਰ ਮੌਜੂਦ ਸੈਲਸ ਡੈਮੇਜ ਹੋ ਜਾਂਦੇ ਹਨ, ਜਿਸ ਦਾ ਅਸਰ ਕੰਨਾਂ ’ਤੇ ਪੈਂਦਾ ਹੈ। ਇਸ ਨਾਲ ਘੱਟ ਸੁਣਾਈ ਦਿੰਦਾ ਹੈ। ਇਸ ਲਈ ਘੱਟ ਸੁਣਾਈ ਦੇਣ ਦੀ ਸਮੱਸਿਆ ਵਾਲੇ ਲੋਕਾਂ ਨੂੰ ਸ਼ੂਗਰ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ।

ਹੱਥ ਪੈਰ ਸੁੰਨ ਹੋਣਾ
ਸ਼ੂਗਰ ਹੋਣ ’ਤੇ ਅਕਸਰ ਹੱਥ ਪੈਰ ਸੁੰਨ ਪੈ ਜਾਂਦੇ ਹਨ। ਵੈਸੇ ਤਾਂ ਇਹ ਸਾਦਾਰਨ ਹੁੰਦਾ ਹੈ। ਜੇਕਰ ਬਹੁਤ ਜ਼ਿਆਦਾ ਹੱਥ ਪੈਰ ਸੁੰਨ ਹੁੰਦੇ ਹਨ, ਝਨਝਨਾਹਟ ਅਤੇ ਕੀੜਿਆਂ ਦੇ ਕੱਟਣ ਜਿਹਾ ਮਹਿਸੂਸ ਹੁੰਦਾ ਹੈ ਅਤੇ ਨਾਲ ਬਹੁਤ ਜਲਨ ਮਹਿਸੂਸ ਹੁੰਦੀ ਹੈ, ਤਾਂ ਡਾਕਟਰ ਨੂੰ ਤੋਂ ਜ਼ਰੂਰ ਸਲਾਹ ਲਓ।

ਬੀਮਾਰ ਰਹਿਣਾ
ਸ਼ੂਗਰ ਦੇ ਕਾਰਨ ਸਰੀਰ ਕਮਜ਼ੋਰ ਹੋ ਜਾਂਦਾ ਹੈ ਅਤੇ ਸਰੀਰ ਨੂੰ ਕੋਈ ਨਾ ਕੋਈ ਸਮੱਸਿਆ ਜ਼ਰੂਰ ਰਹਿੰਦੀ ਹੈ। ਇਸ ਨਾਲ ਸਰੀਰ ਬੀਮਾਰੀਆਂ ਨਾਲ ਨਹੀਂ ਲੜ ਪਾਉਂਦਾ, ਜਿਸ ਨਾਲ ਇਨਸਾਨ ਬੀਮਾਰ ਰਹਿਣ ਲੱਗ ਜਾਂਦਾ ਹੈ।

ਵਾਰ-ਵਾਰ ਭੁੱਖ ਲੱਗਣਾ
ਅਚਾਨਕ ਭੁੱਖ ਦਾ ਵਧ ਜਾਣਾ, ਵਾਰ-ਵਾਰ ਖਾਣ ਨੂੰ ਮਨ ਕਰਨਾ, ਖਾਣੇ ਤੋਂ ਕੁਝ ਸਮੇਂ ਬਾਅਦ ਭੁੱਖ ਲੱਗ ਜਾਣਾ, ਆਦਿ ਲੱਛਣ ਸ਼ੂਗਰ ਹੋਣ ਦਾ ਸੰਕੇਤ ਦਿੰਦੇ ਹਨ।

ਵਾਰ-ਵਾਰ ਪਿਆਸ ਲੱਗਣਾ
ਸ਼ੂਗਰ ਹੋਣ ਦੇ ਕਾਰਨ ਵਾਰ-ਵਾਰ ਯੂਰਿਨ ਜਾਣ ਦੇ ਕਾਰਨ ਸਰੀਰ ’ਚੋਂ ਪਾਣੀ ਅਤੇ ਸ਼ੂਗਰ ਬਾਹਰ ਨਿਕਲ ਜਾਂਦੀ ਹੈ। ਇਸ ਨਾਲ ਵਾਰ ਵਾਰ ਪਿਆਸ ਲੱਗਦੀ ਹੈ। ਜੇਕਰ ਤੁਹਾਨੂੰ ਵੀ ਵਾਰ-ਵਾਰ ਪਿਆਸ ਲੱਗਦੀ ਹੈ, ਤਾਂ ਸ਼ੂਗਰ ਦਾ ਟੈਸਟ ਜ਼ਰੂਰ ਕਰਵਾਓ ।

ਸੱਟ ਠੀਕ ਨਾ ਹੋਣਾ
ਖੂਨ ਵਿੱਚ ਸ਼ੂਗਰ ਦਾ ਲੇਵਲ ਬਦਲਣ ਕਾਰਨ ਸਰੀਰ ’ਤੇ ਸੱਟ ਸੌਖੇ ਤਰੀਕੇ ਨਾਲ ਠੀਕ ਨਹੀਂ ਹੋ ਪਾਉਂਦੀ। ਸਰੀਰ ’ਤੇ ਛੋਟੀ ਜਿਹੀ ਸੱਟ ਲੱਗਣ ’ਤੇ ਠੀਕ ਹੋਣ ਵਿੱਚ ਕਾਫ਼ੀ ਸਮਾਂ ਲਗਦਾ ਹੈ। ਇਹ ਵੀ ਸ਼ੂਗਰ ਹੋਣ ਦਾ ਸੰਕੇਤ ਹੁੰਦਾ ਹੈ ।

ਅੱਖਾਂ ਕਮਜ਼ੋਰ ਹੋਣਾ
ਸ਼ੂਗਰ ਦਾ ਅੱਖਾਂ ਦੇ ਰੈਟੀਨਾ ’ਤੇ ਬਹੁਤ ਪ੍ਰਭਾਵ ਪੈਂਦਾ ਹੈ। ਇਸ ਨਾਲ ਅੱਖਾਂ ਦੀ ਰੌਸ਼ਨੀ ਹੌਲੀ-ਹੌਲੀ ਘੱਟ ਹੋਣ ਲੱਗਦੀ ਹੈ। ਅੱਖਾਂ ਤੋਂ ਧੁੰਦਲਾ ਦਿਖਾਈ ਦੇਣਾ ਵੀ ਸ਼ੂਗਰ ਹੋਣ ਦਾ ਸੰਕੇਤ ਹੋ ਸਕਦਾ ਹੈ।

ਥਕਾਵਟ ਰਹਿਣਾ
ਜੇਕਰ ਤੁਹਾਨੂੰ ਥਕਾਵਟ ਮਹਿਸੂਸ ਹੁੰਦੀ ਹੈ ਅਤੇ ਸੌਣ ਤੋਂ ਬਾਅਦ ਵੀ ਥਕਾਵਟ ਰਹਿੰਦੀ ਹੈ, ਤਾਂ ਇਸ ਦਾ ਮਤਲਬ ਤੁਹਾਡੇ ਸਰੀਰ ਵਿੱਚ ਬਲੱਡ ਸ਼ੂਗਰ ਲੇਵਲ ਵਧ ਰਿਹਾ ਹੈ। ਇਹ ਵੀ ਸ਼ੂਗਰ ਹੋਣ ਦਾ ਮੁੱਖ ਸੰਕੇਤ ਹੁੰਦਾ ਹੈ।


rajwinder kaur

Content Editor

Related News