Health Tips: ਮੋਟਾਪੇ ਨੂੰ ਕੰਟਰੋਲ ''ਚ ਰੱਖਦੀ ਹੈ ਕੌਫੀ, ਜਾਣੋ ਹੋਰ ਵੀ ਬੇਮਿਸਾਲ ਫਾਇਦੇ

Wednesday, Sep 01, 2021 - 11:03 AM (IST)

Health Tips: ਮੋਟਾਪੇ ਨੂੰ ਕੰਟਰੋਲ ''ਚ ਰੱਖਦੀ ਹੈ ਕੌਫੀ, ਜਾਣੋ ਹੋਰ ਵੀ ਬੇਮਿਸਾਲ ਫਾਇਦੇ

ਨਵੀਂ ਦਿੱਲੀ - ਕੌਫੀ ਇਕ ਅਜਿਹਾ ਪੀਣ ਵਾਲਾ ਪਦਾਰਥ ਹੈ, ਜਿਸ ਨੂੰ ਹਰ ਕੋਈ ਪੀਣਾ ਪਸੰਦ ਕਰਦਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਸਵੇਰ ਦੀ ਸ਼ੁਰੂਆਤ ਕੌਫੀ ਪੀਣ ਨਾਲ ਕਰਦੇ ਹਨ। ਕੌਫੀ ਕਈ ਪੱਖੋਂ ਸਾਡੇ ਸਰੀਰ ਲਈ ਫਾਇਦੇਮੰਦ ਸਿੱਧ ਹੁੰਦੀ ਹੈ। ਕਾਫੀ ਸਰੀਰ 'ਚ ਊਰਜਾ ਦੇਣ ਦਾ ਕੰਮ ਕਰਦੀ ਹੈ ਅਤੇ ਸਾਨੂੰ ਤਣਾਅ ਤੋਂ ਦੂਰ ਕਰਦੀ ਹੈ। ਇਨ੍ਹਾਂ ਕਾਰਨਾਂ ਕਰਕੇ ਹੀ ਲੋਕ ਆਪਣੇ ਦਿਨ ਦੀ ਸ਼ੁਰੂਆਤ ਕਾਫੀ ਪੀ ਕੇ ਹੀ ਕਰਦੇ ਹਨ। ਕੌਫੀ ਪੀਣ ਨਾਲ ਸਰੀਰ ਨੂੰ ਹੋਰ ਵੀ ਬਹੁਤ ਸਾਰੇ ਫਾਇਦੇ ਹੁੰਦੇ ਹਨ, ਜਿਵੇਂ...

ਲੀਵਰ ਨੂੰ ਠੀਕ ਰੱਖਣਾ ਹੈ ਤਾਂ ਆਪਣੀ ਡਾਈਟ 'ਚ ਸ਼ਾਮਲ ਕਰੋ ਇਹ ਚੀਜ਼ਾਂ, ਹਮੇਸ਼ਾ ਰਹੋਗੇ  ਤੰਦਰੁਸਤ
1. ਲਿਵਰ ਨੂੰ ਰੱਖਦੀ ਹੈ ਫਿੱਟ 
ਇਸ ਤੋਂ ਇਲਾਵਾ ਕੌਫੀ ਲਿਵਰ ਨੂੰ ਵੀ ਫਿੱਟ ਰੱਖਦੀ ਹੈ। ਹੈਲਥ ਮਾਹਿਰਾਂ ਦਾ ਕਹਿਣਾ ਹੈ ਕਿ 2 ਤੋਂ 3 ਕੱਪ ਕੌਫੀ ਬਿਨਾਂ ਦੁੱਧ ਜਾਂ ਚੀਨੀ ਮਿਲਾਏ ਪੀਣ ਨਾਲ ਲੀਵਰ ਨਾਲ ਜੁੜੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਐਕਸਪਰਟ ਦਾ ਕਹਿਣਾ ਹੈ ਕਿ ਕੌਫੀ ਪੀਣ ਨਾਲ ਲਿਵਰ ਦਾ ਕੈਂਸਰ ਹੋਣ ਦਾ ਖਦਸ਼ਾ ਵੀ ਘੱਟ ਹੋ ਜਾਂਦਾ ਹੈ। ਜੇਕਰ ਕਿਸੇ ਨੂੰ ਪਹਿਲਾਂ ਤੋਂ ਲੀਵਰ ਨਾਲ ਸੰਬੰਧਿਤ ਕੋਈ ਬੀਮਾਰੀ ਹੈ ਤਾਂ ਉਨ੍ਹਾਂ ਲਈ ਵੀ ਬਲੈਕ ਕੌਫੀ ਬੇਹੱਦ ਲਾਭਦਾਇਕ ਰਹੇਗੀ।

ਸ਼ਾਇਦ ਤੁਸੀਂ ਨਹੀਂ ਜਾਣਦੇ ਮੋਟਾਪੇ ਦੇ ਨੁਕਸਾਨ, ਜਾਣੋ ਕਿਉਂ ਹੁੰਦਾ ਮੋਟਾਪਾ – Parvasi  Punjabi
2. ਮੋਟਾਪੇ ਨੂੰ ਕੰਟਰੋਲ
ਕੌਫੀ 'ਚ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਪਾਇਆ ਜਾਂਦਾ ਹੈ। ਇਹ ਦੋਵੇਂ ਚੀਜ਼ਾਂ ਮੋਟਾਪੇ ਨੂੰ ਕੰਟਰੋਲ ਕਰਦੀ ਹੈ।
3. ਦਿਲ ਦੇ ਮਰੀਜ਼ਾਂ ਲਈ ਵੀ ਬਹੁਤ ਲਾਭਦਾਇਕ
ਕੌਫੀ ਦਾ ਸੇਵਨ ਦਿਲ ਦੇ ਮਰੀਜ਼ਾਂ ਲਈ ਵੀ ਬਹੁਤ ਲਾਭਦਾਇਕ ਹੁੰਦਾ ਹੈ। ਕੌਫੀ ਹਾਰਟ ਸਟ੍ਰੋਕ ਦੇ ਖਤਰੇ ਨੂੰ ਘੱਟ ਕਰਦੀ ਹੈ, ਜਿਸ ਕਰਕੇ ਦਿਲ ਦੇ ਮਰੀਜ਼ਾਂ ਨੂੰ ਇਹ ਪੀਣੀ ਚਾਹੀਦੀ ਹੈ।

ਬਲੱਡ ਪ੍ਰੈਸ਼ਰ ਤੇ ਸ਼ੂਗਰ ਦੇ ਰੋਗੀਆਂ ਲਈ ਖਾਸ ਖ਼ਬਰ, ਇੰਝ ਕਰ ਸਕਦੇ ਹੋ ਇਨ੍ਹਾਂ ਨੂੰ  ਕੰਟਰੋਲ
4. ਬਲੱਡ ਸ਼ੂਗਰ ਨੂੰ ਘੱਟ ਹੁੰਦੀ ਹੈ
ਸ਼ੂਗਰ ਅੱਜ ਦੇ ਦਿਨਾਂ 'ਚ ਇਕ ਆਮ ਸਮੱਸਿਆ ਹੈ। ਕੌਫੀ 'ਚ ਪਾਇਆ ਜਾਣ ਵਾਲਾ ਕੈਫੀਨ ਬਲੱਡ ਸ਼ੂਗਰ ਨੂੰ ਘੱਟ ਕਰਦਾ ਹੈ।
5. ਐਲਰਜੀ ਅਤੇ ਕਾਲੇ ਧੱਬੇ
ਕੈਫੀਨ ਅੱਖਾਂ ਦੀ ਐਲਰਜੀ ਅਤੇ ਕਾਲੇ ਧੱਬੇ ਨੂੰ ਵੀ ਦੂਰ ਕਰਦੀ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਕੌਫੀ ਪੀਣ ਨਾਲ ਚਮੜੀ ਵਧੀਆ ਹੁੰਦੀ ਹੈ। 

ਬਿਊਟੀ ਟਿਪਸ: ਇਨ੍ਹਾਂ ਚੀਜ਼ਾਂ ਦੀ ਵਰਤੋਂ ਨਾਲ ਚਿਹਰੇ 'ਤੇ ਆਉਂਦਾ ਹੈ ਕੁਦਰਤੀ ਨਿਖਾਰ
6. ਚਮੜੀ 'ਚ ਨਿਖਾਰ
ਇੰਨਾ ਹੀ ਨਹੀਂ ਕੌਫੀ ਦਾ ਫੇਸਪੈਕ ਲਗਾਉਣ ਨਾਲ ਵੀ ਚਮੜੀ 'ਚ ਨਿਖਾਰ ਆਉਂਦਾ ਹੈ।


author

Aarti dhillon

Content Editor

Related News