Health Tips: ਚੰਗੇ ਅਤੇ ਹੈਲਥੀ ਦਿਨ ਦੀ ਸ਼ੁਰੂਆਤ ਲਈ ਜ਼ਰੂਰ ਅਪਣਾਓ ਇਹ ਟਿਪਸ

Sunday, Dec 20, 2020 - 12:34 PM (IST)

Health Tips: ਚੰਗੇ ਅਤੇ ਹੈਲਥੀ ਦਿਨ ਦੀ ਸ਼ੁਰੂਆਤ ਲਈ ਜ਼ਰੂਰ ਅਪਣਾਓ ਇਹ ਟਿਪਸ

ਜਲੰਧਰ: ਕੋਰੋਨਾ ਕਾਲ ’ਚ ਲੋਕਾਂ ਦਾ ਰਹਿਣ-ਸਹਿਣ, ਖਾਣ-ਪੀਣ ਤੇ ਜੀਵਨਸ਼ੈਲੀ ਬੇਹੱਦ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਸਮੇਂ ਜ਼ਿਆਦਾਤਰ ਲੋਕਾਂ ’ਚ ਅਨੀਂਦਰੇ ਦੀ ਸਮੱਸਿਆ ਦੇਖੀ ਗਈ ਹੈ। ਇਸ ਦਾ ਅਸਰ ਸਿਰਫ਼ ਸਰੀਰਕ ਸਿਹਤ ’ਤੇ ਹੀ ਨਹੀਂ ਸਗੋਂ ਮਾਨਸਿਕ ਸਿਹਤ ’ਤੇ ਵੀ ਪਿਆ ਹੈ। ਇਸ ਨਾਲ ਤਣਾਅ ਦੇ ਪੱਧਰ ’ਚ ਵਾਧਾ ਹੋਇਆ ਹੈ। ਜੀਵਨਸ਼ੈਲੀ ’ਚ ਤਬਦੀਲੀ ਲਿਆ ਕੇ ਇਨ੍ਹਾਂ ਖ਼ਤਰਿਆਂ ਨੂੰ ਘੱਟ ਕੀਤਾ ਜਾ ਸਕਦਾ ਹੈ।
-ਸਵੇਰੇ ਜਾਗਣ ਤੋਂ ਬਾਅਦ ਬਿਸਤਰੇ ’ਤੇ ਹੀ 3-4 ਮਿੰਟ ਸਰੀਰ ਦੇ ਸਾਰੇ ਅੰਗਾਂ ਨੂੰ ਦੇਖੋ ਤੇ ਉਨ੍ਹਾਂ ਨੂੰ ਹਿਲਾਓ। ਇਸ ਨਾਲ ਹੌਲੀ-ਹੌਲੀ ਸਰੀਰ ’ਚ ਖ਼ੂਨ ਦਾ ਸੰਚਾਰ ਵਧੇਗਾ। ਫਿਰ ਆਰਾਮ ਨਾਲ ਉੱਠ ਕੇ ਬੈਠੋ ਤੇ ਦੋਵੇਂ ਹੱਥਾਂ-ਪੈਰਾਂ ਦੀਆਂ ਤਲੀਆਂ ਦੀ ਮਾਲਿਸ਼ ਕਰੋ।

ਇਹ ਵੀ ਪੜ੍ਹੋ:ਜੇਕਰ ਤੁਹਾਨੂੰ ਵੀ ਹੈ ਸਾਹ ਸਬੰਧੀ ਕੋਈ ਸਮੱਸਿਆ, ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖ਼ੇ
-ਬਿਸਤਰੇ ਤੋਂ ਉਤਰਨ ਤੋਂ ਪਹਿਲਾਂ ਕਰੀਬ ਇਕ ਮਿੰਟ ਦੋਵਾਂ ਪੈਰਾਂ ਨੂੰ ਲਟਕਾ ਕੇ ਬੈਠੇ ਰਹੋ। ਫਿਰ ਇਕ ਗਲਾਸ ਕੋਸਾ ਪਾਣੀ ਪੀਓ। ਇਸ ਨਾਲ ਡੀਹਾਈਡ੍ਰਸ਼ੇਨ ਦੀ ਸਮੱਸਿਆ ਨਹੀਂ ਹੋਵੇਗੀ। ਰੋਜ਼ਾਨਾ 3-4 ਲੀਟਰ ਪਾਣੀ ਜ਼ਰੂਰ ਪੀਓ।
-ਜੋ ਲੋਕ ਸ਼ੂਗਰ ਰੋਗ ਤੋਂ ਪੀੜਤ ਨਹੀਂ ਹਨ, ਉਹ ਇਕ ਚਮਚ ਸ਼ਹਿਦ ਦੀ ਵਰਤੋਂ ਕਰਨ। ਜ਼ਰੂਰਤ ਅਨੁਸਾਰ ਤੁਲਸੀ, ਗਲੋਅ, ਦਾਲਚੀਨੀ, ਲੌਂਗ ਆਦਿ ਦਾ ਕਾੜ੍ਹਾ ਪੀਓ।
ਥੋੜ੍ਹਾ ਸਮਾਂ ਕਸਰਤ ਜ਼ਰੂਰ ਕਰੋ।

ਇਹ ਵੀ ਪੜ੍ਹੋ:Health Tips: ਸਰਦੀਆਂ ’ਚ ਕਾਲੀ ਗਾਜਰ ਖਾਣ ਨਾਲ ਵਧੇਗੀ ਇਮਿਊਨਿਟੀ, ਕੈਂਸਰ ਤੋਂ ਵੀ ਰਹੇਗਾ ਬਚਾਅ
-ਆਪਣੇ ਪੰਜਿਆਂ ਦੇ ਭਾਰ ਘੱਟੋ-ਘੱਟ 100 ਕਦਮ ਤੁਰੋ। ਇਸ ਨਾਲ ਕਮਰ ਜਾਂ ਪਿੱਠ ਸਿੱਧੀ ਰਹਿੰਦੀ ਹੈ ਤੇ ਮੋਟਾਪੇ ਤੋਂ ਨਿਜ਼ਾਤ ਮਿਲੇਗੀ।
-ਨਾਸ਼ਤੇ ਦੌਰਾਨ ਪਾਣੀ ਨਾ ਪੀਓ। ਪਾਚਨ ਤੰਤਰ ਠੀਕ ਰਹੇਗਾ ਨਾਸ਼ਤੇ ’ਚ ਹਲਕਾ ਤੇ ਪੌਸ਼ਟਿਕ ਭੋਜਨ ਲਓ। ਇਸ ਨਾਲ ਸਾਰਾ ਦਿਨ ਸਰੀਰ ਚੁਸਤ ਰਹਿੰਦਾ ਹੈ। ਸਵੇਰ ਦਾ ਨਾਸ਼ਤਾ ਕਰਨਾ ਕਦੇ ਨਾ ਭੁੱਲੋ।

PunjabKesari
ਮਿਊਜ਼ਿਕ ਥੈਰੇਪੀ: ਸੰਗੀਤ ’ਚ ਦਿਮਾਗ਼ ਨੂੰ ਨਿਯਮਿਤ ਕਰਨ ਦੀ ਸਮਰੱਥਾ ਹੁੰਦੀ ਹੈ। ਜਦੋਂ ਅਸੀਂ ਆਪਣਾ ਪਸੰਦੀਦਾ ਸੰਗੀਤ ਸੁਣਦੇ ਹਾਂ ਤਾਂ ਚੰਗੇ ਹਾਰਮੋਨ ਦਾ ਪੱਧਰ ਸਰੀਰ ’ਚ ਵੱਧਦਾ ਹੈ। ਮਨ ਨੂੰ ਸ਼ਾਂਤ ਰੱਖਣ ਲਈ ਮਿਊਜ਼ਿਕ ਥੈਰੇਪੀ ਦਾ ਸਹਾਰਾ ਲਓ। ਇਸ ਨਾਲ ਨਾ-ਪੱਖੀ ਭਾਵਨਾਵਾਂ, ਬੇਚੈਨੀ, ਤਣਾਅ ਆਦਿ ਸਮੱਸਿਆਵਾਂ ਤੋਂ ਉਭਰਨ ’ਚ ਮਦਦ ਮਿਲੇਗੀ।


author

Aarti dhillon

Content Editor

Related News