Health Tips : ਹਫਤੇ ''ਚ 30 ਤੋਂ 60 ਮਿੰਟ ਦੀ ਕਸਰਤ ਦੇਵੇਗੀ ਤੁਹਾਨੂੰ ਲੰਬੀ ਉਮਰ, ਜਾਣੋ ਕਿਵੇਂ

05/13/2022 4:35:51 PM

ਨਵੀਂ ਦਿੱਲੀ- ਕਹਿੰਦੇ ਹਨ ਕਿ ਕਸਰਤ ਸਰੀਰ ਅਤੇ ਮਨ ਦੋਵਾਂ ਦੇ ਲਈ ਬਹੁਤ ਜ਼ਰੂਰੀ ਹੈ ਪਰ ਜਾਂ ਤਾਂ ਆਲਸ 'ਚ ਜਾਂ ਫਿਰ ਕੰਮ ਤੋਂ ਫੁਰਸਤ ਨਹੀਂ ਮਿਲਣ ਕਾਰਨ ਅਸੀਂ ਇਸ 'ਤੇ ਫੋਕਸ ਨਹੀਂ ਕਰ ਪਾਉਂਦੇ ਹਾਂ। ਇਕ ਸਟਡੀ 'ਚ ਅਜਿਹੇ ਲੋਕਾਂ ਲਈ ਇਕ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਹਫਤੇ 'ਚ ਸਿਰਫ 30 ਤੋਂ 60 ਮਿੰਟ ਖੁਦ ਦੇ ਲਈ ਸਮਾਂ ਕੱਢਣਾ ਹੋਵੇਗਾ। ਇਸ ਨਾਲ ਨਾ ਸਿਰਫ ਮਜ਼ਬੂਤ ਸਰੀਰ ਹੋਵੇਗਾ ਸਗੋਂ ਉਮਰ ਵੀ ਲੰਬੀ ਹੋ ਜਾਵੇਗੀ।
ਵੇਟ ਲਿਫਟਿੰਗ ਜਾਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਵਾਲੀ ਕਸਰਤ ਨਾਲ ਤੁਸੀਂ ਖੁਦ ਨੂੰ ਫਿੱਟ ਰੱਖ ਸਕਦੇ ਹੋ। ਬ੍ਰਿਟਿਸ਼ ਜਨਰਲ ਸਪੋਰਟਸ ਮੈਡੀਸਿਨ 'ਚ ਪ੍ਰਕਾਸ਼ਿਤ ਸੋਧ ਅਨੁਸਾਰ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਵਾਲੀ ਕਸਰਤ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਸੋਧ 'ਚ ਸਾਹਮਣੇ ਆਇਆ ਹੈ ਕਿ ਉਨ੍ਹਾਂ ਲੋਕਾਂ ਦੀ ਤੁਲਨਾ 'ਚ ਵੀ ਜੋ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਵਾਲੀ ਕਸਰਤ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਸੋਧ 'ਚ ਸਾਹਮਣੇ ਆਇਆ ਹੈ ਕਿ ਉਨ੍ਹਾਂ ਲੋਕਾਂ ਦੀ ਤੁਲਨਾ 'ਚ ਜੋ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਵਾਲੀਆਂ ਗਤੀਵਿਧੀਆਂ ਨਹੀਂ ਕਰਦੇ ਸਨ ਅਤੇ ਜਿਨ੍ਹਾਂ ਨੇ ਹਫਤੇ 'ਚ 30 ਤੋਂ 60 ਮਿੰਟ ਕਸਰਤ ਕੀਤੀ ਉਨ੍ਹਾਂ ਦਾ ਜਲਦੀ ਮੌਤ ਦਾ ਖਤਰਾ ਘੱਟ ਸੀ। ਦਿਲ ਦੀ ਬੀਮਾਰੀ, ਸ਼ੂਗਰ ਅਤੇ ਕੈਂਸਰ ਨਾਲ ਮੌਤ ਹੋਣ ਦਾ ਖਤਰਾ 10 ਤੋਂ 20 ਫੀਸਦੀ ਤੱਕ ਘੱਟ ਹੋ ਗਿਆ ਸੀ।

PunjabKesari
ਮੌਤ ਦੀ ਸੰਭਾਵਨਾ 40 ਫੀਸਦੀ ਹੋ ਜਾਂਦੀ ਹੈ ਘੱਟ 
ਅਮਰੀਕਨ ਕਾਲਜ ਆਫ ਸਪੋਰਟਸ ਮੈਡੀਸਿਨ ਅਨੁਸਾਰ ਇਸ ਤਰ੍ਹਾਂ ਦੀ ਕਸਰਤ ਬਾਹਰੀ ਪ੍ਰਤੀਰੋਧ ਦੇ ਖਿਲਾਫ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਲਈ ਡਿਜ਼ਾਈਨ ਕੀਤੇ ਗਏ ਹਨ। ਕਿਸੇ ਤਰ੍ਹਾਂ ਦੇ ਏਰੋਬਿਕ ਦੇ ਨਾਲ ਤੁਸੀਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਲਈ 30 ਤੋਂ 60 ਮਿੰਟ ਕਸਰਤ ਕਰਦੇ ਹੋ ਤਾਂ ਇਸ ਦਾ ਲਾਭ ਦੁਗੱਣਾ ਹੋ ਜਾਂਦਾ ਹੈ। ਜਿਸ ਦੇ ਨਤੀਜੇ ਵਜੋਂ ਸਮੇਂ ਤੋਂ ਪਹਿਲੇ ਮੌਤ ਦਾ ਖਤਰਾ 40 ਫੀਸਦੀ ਘੱਟ ਹੋ ਜਾਂਦਾ ਹੈ। ਦਿਲ ਦਾ ਰੋਗ 46 ਫੀਸਦੀ ਤੱਕ ਘੱਟ ਹੋ ਜਾਂਦਾ ਹੈ। ਕੈਂਸਰ ਨਾਲ ਮਰਨ ਦੀ ਸੰਭਾਵਨਾ 28 ਫੀਸਦੀ ਤੱਕ ਘੱਟ ਹੋ ਜਾਂਦੀ ਹੈ। 

PunjabKesari
ਇੰਝ ਹੋਇਆ ਸੋਧ 
ਨਵਾਂ ਸੋਧ 16 ਅਧਿਐਨਾਂ ਦਾ ਵਿਸ਼ਲੇਸ਼ਣ ਹੈ ਜਿਸ 'ਚ ਲਗਭਗ 480,000 ਅਧਿਐਨ ਪ੍ਰਤੀਭਾਗੀਆਂ ਦੇ ਡਾਟਾ ਦਾ ਇਕ ਪੂਲ ਸੀ। ਉਹ 18 ਤੋਂ 98 ਸਾਲ ਦੇ ਵਿਚਾਲੇ ਦੇ ਸਨ ਅਤੇ ਜ਼ਿਆਦਾਤਰ ਸੰਯੁਕਤ ਸੂਬਾ ਅਮਰੀਕਾ 'ਚ ਸਥਿਤ ਸਨ। ਪ੍ਰਤੀਭਾਗੀਆਂ ਨੇ ਜਾਂ ਤਾਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਵਾਲੀਆਂ ਗਤੀਵਿਧੀਆਂ 'ਚ ਆਪਣੀ ਵਿਵਸਥਾ ਦੇ ਬਾਰੇ 'ਚ ਦੱਸਿਆ। 
ਆਲਸੀ ਲੋਕਾਂ ਲਈ ਵੱਡੀ ਖਬਰ
ਅਮਰੀਕੀ ਕਾਲਜ ਆਫ ਸਪੋਰਟਸ ਮੈਡੀਸਨ ਦੇ ਸਾਬਕਾ ਪ੍ਰਧਾਨ ਰਾਬਰਟਸ ਨੇ ਕਿਹਾ ਕਿ ਉਨ੍ਹਾਂ ਲੋਕਾਂ ਲਈ ਇਹ ਚੰਗੀ ਖਬਰ ਹੈ ਕਿ ਜੋ ਕਸਰਤ ਕਰਦੇ ਹਨ ਅਤੇ ਆਲਸੀ ਲੋਕਾਂ ਲਈ ਵੱਡੀ ਖ਼ਬਰ ਹੈ ਕਿਉਂਕਿ ਉਹ ਸਿਰਫ 30 ਤੋਂ 60 ਮਿੰਟ ਹਫਤੇ 'ਚ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਵਾਲੀ ਕਸਰਤ ਕਰਕੇ ਸਿਹਤ 'ਚ ਸੁਧਾਰ ਕਰ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਬਹੁਤ ਜ਼ਿਆਦਾ ਕਸਰਤ ਕਰਨ ਤੋਂ ਬਚਣਾ ਚਾਹੀਦਾ ਹੈ, ਇਸ ਦੀ ਸ਼ੁਰੂਆਤ ਹੌਲੀ ਗਤੀ ਨਾਲ ਕਰਨੀ ਚਾਹੀਦੀ ਹੈ ਅਤੇ ਫਿਰ ਇਸ ਨੂੰ ਅੱਗੇ ਵਧਾਉਣਾ ਚਾਹੀਦਾ।

PunjabKesari
ਕਸਰਤ: ਬਿਹਤਰ ਹੋਵੇਗਾ ਖੂਨ ਦਾ ਦੌਰਾ
40 ਤੋਂ ਬਾਅਦ ਸੰਤੁਲਨ ਤੋਂ ਬਿਹਤਰ ਕਰਦਾ ਹੈ ਟੋ-ਰੇਜ ਅਭਿਆਸ
ਮੂਵਮੈਂਟ ਵਾਲਟ ਹੈਲਥ ਚੇਨ ਦੇ ਫਾਊਂਡਰ ਅਤੇ ਫਿਜ਼ਿਓਥੈਰੇਪਿਸਟ ਗ੍ਰੇਸਨ ਵਿਖਮ ਦੇ ਅਨੁਸਾਰ ਹਫਤੇ 'ਚ ਘੱਟ ਤੋਂ ਘੱਟ 2 ਤੋਂ 3 ਸੈਟ ਟੋ-ਰੇਜ ਕਸਰਤ ਕਰਨ ਨਾਲ 40 ਦੀ ਉਮਰ ਤੋਂ ਘਟਣ ਵਾਲਾ ਸਰੀਰਿਕ ਸੰਤੁਲਨ ਬਿਹਤਰ ਹੁੰਦਾ ਹੈ। ਪੈਰਾਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਦਿਲ 'ਚ ਖੂਨ ਦਾ ਦੌਰਾ ਵੱਧਦਾ ਹੈ। 
ਮਾਸਪੇਸ਼ੀਆਂ ਹੁੰਦੀਆਂ ਨੇ ਮਜ਼ਬੂਤ
ਪਿੰਡਲੀ 'ਚ ਉਪਰ ਵੱਲ ਪਾਈ ਜਾਣ ਵਾਲੀ ਟਿਬਿਅਲਿਸ ਮਾਸਪੇਸ਼ੀਆਂ ਪੰਜਿਆਂ ਨੂੰ ਉਪਰ ਚੁੱਕਣ 'ਚ ਮਦਦ ਕਰਦੀ ਹੈ। ਇਹ ਮਾਸਪੇਸ਼ੀ ਜਿੰਨੀ ਮਜ਼ਬੂਤੀ ਹੋਵੇਗੀ, ਗੋਡੇ 'ਚ ਸੱਟ ਦਾ ਖਤਰਾ ਓਨਾ ਹੀ ਘੱਟ ਹੋਵੇਗਾ। 
ਇੰਝ ਕਰੋ ਕਸਰਤ 
-ਫਰਸ 'ਤੇ ਸਿੱਧੇ ਖੜ੍ਹੇ ਹੋ ਜਾਓ
-ਹੁਣ ਹੌਲੀ-ਹੌਲੀ ਦੋਵਾਂ ਪੈਰਾਂ ਦੇ ਪੰਜਿਆਂ ਨੂੰ ਚੁੱਕੋ। ਸਿਰਫ ਅੱਡੀਆਂ ਫਰਸ਼ 'ਤੇ ਰੱਖਣੀਆਂ ਚਾਹੀਦੀਆਂ ਹਨ। 
-3 ਤੋਂ 5 ਸੈਕਿੰਡ ਰੁਕੋ।
-15 ਤੋਂ 20 ਵਾਰ ਦੋਹਰਾਓ। 


Aarti dhillon

Content Editor

Related News