Health Tips : ਕਬਜ਼ ਸਣੇ ਢਿੱਡ ਦੀਆਂ ਕਈ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਂਦੇ ''ਆੜੂ''

Thursday, May 12, 2022 - 11:53 AM (IST)

Health Tips : ਕਬਜ਼ ਸਣੇ ਢਿੱਡ ਦੀਆਂ ਕਈ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਂਦੇ ''ਆੜੂ''

ਨਵੀਂ ਦਿੱਲੀ- ਆੜੂ 'ਚ ਮੌਜੂਦ ਵਿਟਾਮਿਨ, ਐਂਟੀ-ਆਕਸੀਡੈਂਟ ਅਤੇ ਖਣਿਜ ਭਾਰ ਘਟਾਉਣ ਦੇ ਨਾਲ-ਨਾਲ ਅੱਖਾਂ ਦੀ ਰੌਸ਼ਨੀ ਵਧਾਉਣ 'ਚ ਮਦਦ ਕਰਦੇ ਹਨ। ਇਸ ਆਰਟੀਕਲ 'ਚ ਅੱਜ ਅਸੀਂ ਤੁਹਾਨੂੰ ਆੜੂ ਖਾਣ ਦੇ ਕੁਝ ਅਜਿਹੇ ਫ਼ਾਇਦੇ ਦੱਸਦੇ ਹਾਂ। ਜੇ ਤੁਸੀਂ ਭਾਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਨਿਯਮਿਤ ਆੜੂ ਖਾਓ ਕਿਉਂਕਿ ਇਹ ਕੈਲੋਰੀ ਘੱਟ ਵਾਲਾ ਫਲ ਹੈ।

PunjabKesari
ਜਿਸ ਕਾਰਨ ਸਰੀਰ ਨੂੰ ਇਸ ਦੀ ਵਰਤੋਂ ਨਾਲ ਊਰਜਾ ਮਿਲਦੀ ਹੈ। ਜੇ ਤੁਸੀਂ ਇਸ ਨੂੰ ਨਾਸ਼ਤੇ 'ਚ ਖਾਂਦੇ ਹੋ ਤੁਹਾਨੂੰ ਦੁਪਹਿਰ ਦੇ ਖਾਣੇ ਦੇ ਸਮੇਂ ਤੱਕ ਕੁਝ ਵੀ ਖਾਣ ਦੀ ਜ਼ਰੂਰਤ ਨਹੀਂ ਪਵੇਗੀ। ਆੜੂ ਵਿਟਾਮਿਨ ਸੀ ਨਾਲ ਭਰਪੂਰ ਹੁੰਦੇ ਹਨ, ਜੋ ਸਰੀਰ 'ਚ ਐਂਟੀਆਕਸੀਡੈਂਟਾਂ ਦਾ ਕੰਮ ਕਰਦੇ ਹਨ, ਜਿਸ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਨੁਕਸਾਨਦੇਹ ਰੋਗ ਸਰੀਰ ਤੋਂ ਦੂਰ ਰਹਿੰਦੇ ਹਨ। ਇਸ 'ਚ ਵਿਟਾਮਿਨ ਏ ਵੀ ਮੌਜੂਦ ਹੁੰਦਾ ਹੈ ਜੋ ਅੱਖ ਦੀ ਰੈਟਿਨਾ ਨੂੰ ਤੰਦਰੁਸਤ ਰੱਖਦਾ ਹੈ।

PunjabKesari
ਇਸ ਤੋਂ ਇਲਾਵਾ ਇਸ 'ਚ ਬੀਟਾ ਕੈਰੋਟੀਨ ਵੀ ਮੌਜੂਦ ਹੁੰਦਾ ਹੈ, ਜੋ ਵਿਟਾਮਿਨ ਏ ਦੀ ਮਾਤਰਾ ਨੂੰ ਵਧਾਉਂਦਾ ਹੈ। ਇਹ ਅੱਖਾਂ ਦੀ ਰੌਸ਼ਨੀ ਵਧਾਉਣ 'ਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।  ਜੇ ਤੁਸੀਂ ਕਿਡਨੀ ਦੀ ਸਮੱਸਿਆ ਤੋਂ ਪੀੜਤ ਹੋ ਤਾਂ ਆੜੂ ਦੀ ਵਰਤੋਂ ਕਰੋ ਕਿਉਂਕਿ ਇਸ 'ਚ ਪੋਟਾਸ਼ੀਅਮ ਹੁੰਦਾ ਹੈ ਜੋ ਕਿਡਨੀ ਲਈ ਸਿਹਤਮੰਦ ਮੰਨਿਆ ਜਾਂਦਾ ਹੈ। 

PunjabKesari
ਜੇ ਤੁਹਾਨੂੰ ਢਿੱਡ 'ਚ ਦਰਦ, ਕਬਜ਼, ਗੈਸ, ਹੇਮੋਰੋਇਡ ਵਰਗੀਆਂ ਢਿੱਡ ਦੀਆਂ ਸਮੱਸਿਆਵਾਂ ਹਨ ਤਾਂ ਨਿਯਮਿਤ ਤੌਰ 'ਤੇ ਇਸ ਦੀ ਵਰਤੋਂ ਕਰੋ। ਇਹ ਜਿਗਰ 'ਚੋਂ ਜ਼ਹਿਰੀਲੇ ਪਦਾਰਥ ਬਾਹਰ ਕੱਢਣ 'ਚ ਮਦਦ ਕਰਦਾ ਹੈ, ਜੋ ਢਿੱਡ ਦੀਆਂ ਸਮੱਸਿਆਵਾਂ ਨੂੰ ਵੀ ਦੂਰ ਰੱਖਦਾ ਹੈ।
ਜੇ ਤੁਸੀਂ ਅਨੀਮੀਆ ਤੋਂ ਪੀੜਤ ਹੋ ਤਾਂ ਤੁਹਾਨੂੰ ਆਪਣੀ ਖੁਰਾਕ 'ਚ ਆੜੂ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਕਿਉਂਕਿ ਇਸ 'ਚ ਕਾਫ਼ੀ ਆਇਰਨ ਹੁੰਦਾ ਹੈ ਜੋ ਸਰੀਰ 'ਚ ਲਾਲ ਲਹੂ ਦੇ ਸੈੱਲਾਂ ਦੀ ਮਾਤਰਾ ਨੂੰ ਵਧਾ ਕੇ ਅਨੀਮੀਆ ਤੋਂ ਰਾਹਤ ਪਾਉਣ 'ਚ ਮਦਦ ਕਰਦਾ ਹੈ। 


author

Aarti dhillon

Content Editor

Related News