Health Tips: ਸਿਹਤ ਲਈ ਬੇਹੱਦ ਲਾਹੇਵੰਦ ਹੈ ''ਸੰਤਰੇ ਦਾ ਜੂਸ'', ਸਰਦੀ-ਖੰਘ ਸਣੇ ਕਈ ਬੀਮਾਰੀਆਂ ਤੋਂ ਦਿਵਾਉਂਦੈ ਨਿਜ਼ਾਤ

Friday, Jan 21, 2022 - 12:26 PM (IST)

Health Tips: ਸਿਹਤ ਲਈ ਬੇਹੱਦ ਲਾਹੇਵੰਦ ਹੈ ''ਸੰਤਰੇ ਦਾ ਜੂਸ'', ਸਰਦੀ-ਖੰਘ ਸਣੇ ਕਈ ਬੀਮਾਰੀਆਂ ਤੋਂ ਦਿਵਾਉਂਦੈ ਨਿਜ਼ਾਤ

 ਨਵੀਂ ਦਿੱਲੀ : ਸਰਦੀਆਂ ‘ਚ ਧੁੱਪ ਸੇਕਦੇ ਹੋਏ ਸੰਤਰੇ ਖਾਣ ਦਾ ਵੱਖਰਾ ਹੀ ਮਜ਼ਾ ਹੁੰਦਾ ਹੈ। ਇਸ ਮੌਸਮ ’ਚ ਸਿਹਤ ਲਈ ਸਭ ਤੋਂ ਲਾਹੇਵੰਦ ਸੰਤਰੇ ਦਾ ਰਸ ਹੁੰਦਾ ਹੈ। ਸੰਤਰੇ ਦਾ ਰਸ ਇਮਿਊਨ ਸਿਸਟਮ ਨੂੰ ਮਜ਼ਬੂਤ​ਕਰਨ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਸੰਤਰੇ ਦੇ ਰਸ ’ਚ ਵਿਟਾਮਿਨ-ਸੀ ਹੁੰਦਾ ਹੈ, ਜੋ ਸਰਦੀ, ਖੰਘ ਅਤੇ ਫਲੂ ਵਰਗੇ ਲੱਛਣਾਂ ਨੂੰ ਘੱਟ ਕਰਨ 'ਚ ਮਦਦ ਕਰ ਸਕਦਾ ਹੈ। ਇਸ ਤੋਂ ਇਲਾਵਾ ਇਸ ’ਚ ਫੋਲਿਕ ਐਸਿਡ, ਕੈਲਸ਼ੀਅਮ,ਪ੍ਰੋਟੀਨ, ਲੋਹਾ, ਕਾਰਬੋਹਾਈਡ੍ਰੇਟਸ ਅਤੇ ਗੰਧਕ ਆਦਿ ਭਰਪੂਰ ਮਾਤਰਾ 'ਚ ਮਿਲਦੇ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਸੰਤਰੇ ਦਾ ਰਸ ਪੀਣ ਨਾਲ ਹੋਣ ਵਾਲੇ ਫ਼ਾਇਦੇ ਦੇ ਬਾਰੇ ਦੱਸਣ ਜਾ ਰਹੇ ਹਾਂ....
ਦਿਲ ਦੀ ਬੀਮਾਰੀ 
ਜੇਕਰ ਤੁਹਾਨੂੰ ਦਿਲ ਨਾਲ ਸਬੰਧਿਤ ਕੋਈ ਬੀਮਾਰੀ ਹੈ ਤਾਂ ਤੁਹਾਨੂੰ ਸੰਤਰੇ ਦਾ ਜੂਸ ਪੀਣਾ ਚਾਹੀਦਾ ਹੈ। ਲੋੜੀਂਦੇ ਤੱਤਾਂ ਨਾਲ ਭਰਪੂਰ ਸੰਤਰੇ ਦਾ ਜੂਸ ਦਿਲ ਦੀਆਂ ਬੀਮਾਰੀਆਂ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ।

The Price Of Orange Juice May Be About To Skyrocket. Here's Why
ਬਲੱਡ ਸ਼ੂਗਰ
ਸੰਤਰੇ ਦੇ ਰਸ ’ਚ ਫਾਈਬਰ, ਵਿਟਾਮਿਨ, ਆਇਰਨ, ਕੈਲਸ਼ੀਅਮ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ, ਜਿਸ ਨਾਲ ਬਲੱਡ ਸ਼ੂਗਰ ਨੂੰ ਕਾਬੂ ’ਚ ਕੀਤਾ ਜਾ ਸਕਦਾ ਹੈ। ਅਜਿਹੇ ‘ਚ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਨੂੰ ਆਪਣੀ ਖੁਰਾਕ ‘ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
ਇਮਿਊਨ ਸਿਸਟਮ 
ਸੰਤਰੇ ਦੇ ਰਸ ’ਚ ਵਿਟਾਮਿਨ-ਸੀ ਭਰਪੂਰ ਮਾਤਰਾ ’ਚ ਹੁੰਦਾ ਹੈ, ਜੋ ਐਂਟੀ-ਆਕਸੀਡੈਂਟ ਵਜੋਂ ਕੰਮ ਕਰਦਾ ਹੈ। ਵਿਟਾਮਿਨ-ਸੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ 'ਚ ਸਰਗਰਮ ਭੂਮਿਕਾ ਅਦਾ ਕਰ ਸਕਦਾ ਹੈ। ਇਸ ਨਾਲ ਸਰੀਰ ਨੂੰ ਬੀਮਾਰੀਆਂ ਘੱਟ ਹੁੰਦੀਆਂ ਹਨ।

PunjabKesari
ਮੋਟਾਪਾ ਘੱਟ ਹੋ ਸਕਦਾ ਹੈ
ਜੇਕਰ ਤੁਸੀਂ ਲੰਮੀ ਉਮਰ ਅਤੇ ਸਿਹਤਮੰਦ ਜ਼ਿੰਦਗੀ ਚਾਹੁੰਦੇ ਹੋ ਤਾਂ ਹੁਣ ਤੋਂ ਹਰ ਰੋਜ਼ ਸੰਤਰੇ ਦੇ ਰਸ ਨੂੰ ਪੀਣਾ ਸ਼ੁਰੂ ਕਰ ਦਿਓ। ਖੋਜਕਰਤਾਵਾਂ ਤੋਂ ਪਤਾ ਲੱਗਾ ਕਿ ਦਿਨ 'ਚ ਢਾਈ ਗਲਾਸ ਸੰਤਰੇ ਦਾ ਜੂਸ ਪੀਣ ਨਾਲ ਮੋਟਾਪਾ ਘੱਟ ਹੋ ਸਕਦਾ ਹੈ।
ਜ਼ੁਕਾਮ ਅਤੇ ਖੰਘ  
ਸੰਤਰੇ ’ਚ ਪਾਇਆ ਜਾਣ ਵਾਲਾ ਵਿਟਾਮਿਨ-ਸੀ ਜ਼ੁਕਾਮ, ਖੰਘ ਅਤੇ ਫਲੂ ਵਰਗੇ ਲੱਛਣਾਂ ਨੂੰ ਘਟਾਉਣ 'ਚ ਮਦਦ ਕਰਦਾ ਹੈ। ਸੰਤਰੇ ਦਾ ਰਸ ਨਾ ਸਿਰਫ਼ ਠੰਡੇ ਅਤੇ ਫਲੂ ਵਰਗੇ ਲੱਛਣਾਂ ਤੋਂ ਬਚਾਵੇਗਾ ਸਗੋਂ ਤੁਹਾਨੂੰ ਲਾਗ ਦੇ ਬਹੁਤ ਸਾਰੇ ਖ਼ਤਰਿਆਂ ਤੋਂ ਵੀ ਦੂਰ ਰੱਖਣ 'ਚ ਸਹਾਇਤਾ ਕਰੇਗਾ।

PunjabKesari
ਚਿਹਰੇ ਦੀ ਚਮੜੀ ਲਈ ਫ਼ਾਇਦੇਮੰਦ 
ਪੌਸ਼ਟਿਕ ਅਤੇ ਔਸ਼ਦੀ ਗੁਣਾਂ ਨਾਲ ਭਰਪੂਰ ਸੰਤਰੇ ਦਾ ਰਸ ਸਿਹਤ ਦੇ ਨਾਲ ਚਿਹਰੇ ਦੀ ਚਮੜੀ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਇਹ ਮਰੀ ਹੋਈ ਚਮੜੀ ਦੇ ਸੈੱਲਜ਼ ਨੂੰ ਸਾਫ ਕਰਕੇ ਨਵੀਂ ਚਮੜੀ ਬਣਾਉਣ ‘ਚ ਮਦਦ ਕਰਦਾ ਹੈ। ਅਜਿਹੇ ‘ਚ ਚਮੜੀ ਡੂੰਘਾਈ ਤੋਂ ਪੋਸ਼ਿਤ ਹੋਣ ਦੇ ਨਾਲ-ਨਾਲ ਸਾਫ, ਨਿਖ਼ਰੀ ਅਤੇ ਜਵਾਨ ਦਿਖਾਈ ਦਿੰਦੀ ਹੈ।


author

Aarti dhillon

Content Editor

Related News