Health Tips : ਢਿੱਡ ਦੀ ਚਰਬੀ ਨੂੰ ਘਟਾਉਣ ''ਚ ਲਾਹੇਵੰਦ ਹੈ ''ਲਸਣ ਦਾ ਪਾਣੀ'', ਜਾਣੋ ਵਰਤੋਂ ਦੇ ਢੰਗ
Saturday, Jan 08, 2022 - 11:11 AM (IST)
ਨਵੀਂ ਦਿੱਲੀ : ਅਸੀਂ ਇਕ ਅਜਿਹੇ ਯੁੱਗ 'ਚ ਰਹਿ ਰਹੇ ਹਾਂ ਜਿੱਥੇ ਜੰਕ ਫੂਡ ਜਾਂ ਫਾਸਟ ਫੂਡ ਸਾਡੀ ਖੁਰਾਕ ਦਾ ਇਕ ਵੱਡਾ ਹਿੱਸਾ ਬਣ ਗਿਆ ਹੈ। ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਕੁਝ ਲੋਕਾਂ ਲਈ ਦਿਨ ਦਾ ਪੂਰਾ ਭੋਜਨ ਫਾਸਟ ਫੂਡ ਹੁੰਦਾ ਹੈ। ਅਜਿਹੇ 'ਚ ਢਿੱਡ ਦੀ ਚਰਬੀ ਦਾ ਵਧਣਾ ਸੁਭਾਵਿਕ ਹੈ। ਇਹ ਚਰਬੀ ਬੇਕਾਬੂ ਖੁਰਾਕ ਕਾਰਨ ਵਧਦੀ ਰਹਿੰਦੀ ਹੈ। ਭਾਰ ਵਧਣ ਨੂੰ ਰੋਕਣਾ ਬਹੁਤ ਮੁਸ਼ਕਲ ਹੋ ਸਕਦਾ ਹੈ ਤਾਂ ਇਸ ਨੂੰ ਘੱਟ ਕਰਨ ਲਈ ਕੀ ਕਰੀਏ? ਇਸ ਦਾ ਇਕ ਜਵਾਬ ਇਹ ਹੋ ਸਕਦਾ ਹੈ ਕਿ ਤੁਸੀਂ ਆਪਣੀ ਖੁਰਾਕ 'ਚ ਘਰ ਦਾ ਬਣਿਆ ਭੋਜਨ ਵੀ ਸ਼ਾਮਲ ਕਰੋ ਅਤੇ ਕਸਰਤ ਵੀ ਕਰੋ ਪਰ ਅਸਰ ਵੀ ਹੌਲੀ-ਹੌਲੀ ਹੋਵੇਗਾ। ਇਕ ਹੋਰ ਜਵਾਬ ਤੁਹਾਡੀ ਖੁਰਾਕ 'ਚ ਭਾਰ ਘਟਾਉਣ ਦੇ ਤਰੀਕਿਆਂ ਨੂੰ ਸ਼ਾਮਲ ਕਰਨਾ ਹੋਵੇਗਾ। ਜੀ ਹਾਂ, ਲਸਣ ਦਾ ਪਾਣੀ ਇਕ ਅਜਿਹਾ ਨੁਸਖ਼ਾ ਹੈ, ਜੋ ਤੁਹਾਡੇ ਢਿੱਡ ਦੀ ਚਰਬੀ ਨੂੰ ਘੱਟ ਕਰਨ ਦੀ ਰਫ਼ਤਾਰ ਨੂੰ ਤੇਜ਼ ਕਰਦਾ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...

ਡੀਟੌਕਸ ਡਰਿੰਕ : ਲਸਣ ਦਾ ਪਾਣੀ ਇਕ ਡੀਟੌਕਸ ਡਰਿੰਕ ਹੈ, ਜਿਸ ਨਾਲ ਤੁਹਾਡੇ ਸਰੀਰ 'ਚ ਮੌਜੂਦ ਸਾਰੇ ਜ਼ਹਿਰੀਲੇ ਪਦਾਰਥ ਬਾਹਰ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਨਾਲ ਤੁਹਾਡਾ ਢਿੱਡ ਸਾਫ਼ ਹੁੰਦਾ ਹੈ ਅਤੇ ਇਮਿਊਨਿਟੀ ਵਧਦੀ ਹੈ। ਜਿਸ ਕਾਰਨ ਭਾਰ ਨਹੀਂ ਵਧਦਾ ਹੈ।
ਪੋਸ਼ਕ ਤੱਤਾਂ ਨਾਲ ਭਰਪੂਰ : ਲਸਣ ਦਾ ਪਾਣੀ ਵਿਟਾਮਿਨ ਸੀ, ਵਿਟਾਮਿਨ ਬੀ6, ਮੈਂਗਨੀਜ਼ ਅਤੇ ਕੈਲਸ਼ੀਅਮ ਵਰਗੇ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਹ ਸਾਰੇ ਸਰੀਰ ਦੇ ਭਾਰ ਨੂੰ ਕੰਟਰੋਲ ਕਰਦੇ ਹਨ ਅਤੇ ਚਰਬੀ ਵਧਣ ਤੋਂ ਰੋਕਦੇ ਹਨ।

ਪਾਚਨ ਸ਼ਕਤੀ ਨੂੰ ਕਰੇ ਮਜ਼ਬੂਤ : ਲਸਣ ਦੀ ਤਸੀਰ ਗਰਮ ਹੁੰਦੀ ਹੈ ਤੇ ਇਹ ਸਰਦੀਆਂ 'ਚ ਬਹੁਤ ਫਾਇਦੇਮੰਦ ਹੁੰਦਾ ਹੈ। ਲਸਣ ਦਾ ਪਾਣੀ ਪੀਣ ਨਾਲ ਪਾਚਨ ਸ਼ਕਤੀ ਵਧਦੀ ਹੈ ਅਤੇ ਇਹ ਸਰੀਰ ਦੀ ਚਰਬੀ ਨੂੰ ਖਤਮ ਕਰਨ 'ਚ ਕਾਫੀ ਮਦਦ ਕਰਦੀ ਹੈ।
ਭੁੱਖ ਨੂੰ ਘਟਾਏ : ਲਸਣ ਬਦਾਮ ਵਾਂਗ ਹੀ ਭਰਪੂਰਤਾ ਦਾ ਅਹਿਸਾਸ ਦਿੰਦਾ ਹੈ। ਜਿਸ ਨਾਲ ਭੁੱਖ ਘੱਟ ਲੱਗਦੀ ਹੈ ਅਤੇ ਤੁਸੀਂ ਜ਼ਿਆਦਾ ਖਾਣ ਤੋਂ ਬਚ ਜਾਂਦੇ ਹੋ। ਇਸ ਕਾਰਨ ਤੁਹਾਡਾ ਭਾਰ ਆਪਣੇ-ਆਪ ਘਟਣਾ ਸ਼ੁਰੂ ਹੋ ਜਾਂਦਾ ਹੈ ਅਤੇ ਕੁਝ ਹੀ ਦਿਨਾਂ 'ਚ ਤੁਹਾਨੂੰ ਫਰਕ ਨਜ਼ਰ ਆਉਣ ਲੱਗਦਾ ਹੈ।

ਲਸਣ ਦਾ ਪਾਣੀ ਕਿਵੇਂ ਬਣਾਉਣਾ ਹੈ : ਇਕ ਗਲਾਸ 'ਚ ਗਰਮ ਪਾਣੀ ਲਓ, ਫਿਰ ਲਸਣ ਨੂੰ ਕੁੱਟ ਕੇ ਪਾਓ ਤੇ ਅੱਧਾ ਨਿੰਬੂ ਦਾ ਰਸ ਮਿਲਾ ਲਓ। ਤੁਸੀਂ ਚਾਹੋ ਤਾਂ ਇਸ ਦੇ ਨਾਲ ਸ਼ਹਿਦ ਵੀ ਮਿਲਾ ਸਕਦੇ ਹੋ। ਲਸਣ ਦਾ ਪਾਣੀ ਤਿਆਰ ਹੈ। ਰੋਜ਼ਾਨਾ ਇਸ ਨੂੰ ਪੀਣ ਨਾਲ ਭਾਰ ਬਹੁਤ ਜਲਦੀ ਘੱਟ ਹੁੰਦਾ ਹੈ।
