ਕੋਰੋਨਾ ਦੇ ਵਧਦੇ ਕਹਿਰ ’ਚ ਜੇਕਰ ‘ਬੱਚਿਆਂ’ ’ਚ ਦਿਖਾਈ ਦੇਣ ਇਹ ‘ਲੱਛਣ’, ਤਾਂ ਜ਼ਰੂਰ ਕਰਵਾਓ ਕੋਰੋਨਾ ਟੈਸਟ

05/13/2021 6:34:20 PM

ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਦਾ ਕਹਿਰ ਘੱਟ ਹੀ ਨਹੀਂ ਰਿਹਾ, ਜਿਸ ਦੀ ਤੀਜੀ ਲਹਿਰ ਆ ਗਈ ਹੈ। ਇਸ ਵਾਇਰਸ ਦਾ ਜ਼ਿਆਦਾ ਡਰ ਮਾਤਾ-ਪਿਤਾ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦੇਈਏ ਕਿ ਹੁਣ ਤੱਕ ਜਿਨੇ ਵੀ ਕੋਰੋਨਾ ਮਰੀਜ਼ ਦੇਖਣ ਨੂੰ ਮਿਲੇ ਹਨ ਜਾਂ ਫਿਰ ਕੋਰੋਨਾ ਕਾਰਨ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ਸਭ ਦਾ ਇਮਿਊਨ ਸਿਸਟਮ ਕਮਜ਼ੋਰ ਸੀ। ਅਜਿਹੀ ਸਥਿਤੀ ਵਿੱਚ WHO ਅਤੇ ਦੇਸ਼ ਭਰ ਦੇ ਡਾਕਟਰਾਂ ਵਲੋਂ ਬੱਚਿਆਂ ਅਤੇ ਬਜ਼ੁਰਗਾਂ ਦੋਵਾਂ ਦੀ ਖ਼ਾਸ ਤੌਰ ’ਤੇ ਦੇਖਭਾਲ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਜੇਕਰ ਗੱਲ ਕੀਤੀ ਜਾਵੇ ਬੱਚਿਆਂ ਦੀ ਤਾਂ ਕੋਰੋਨਾ ਦੇ ਤੀਜੀ ਲਹਿਰ ਬੱਚਿਆਂ ਲਈ ਬਹੁਤ ਖ਼ਤਰਨਾਕ ਹੈ। ਇਸ ਲਹਿਰ ’ਚ ਕੋਰੋਨਾ ਦੇ ਸ਼ੁਰੂਆਤੀ ਲੱਛਣ ਦਿਖਾਈ ਦੇਣ ’ਤੇ ਹੀ ਮਾਤਾ-ਪਿਤਾ ਨੂੰ ਬੱਚਿਆਂ ਦਾ ਟੈਸਟ ਕਰਵਾ ਲੈਣਾ ਚਾਹੀਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਬੱਚਿਆਂ ’ਚ ਕੋਰੋਨਾ ਦੇ ਵਿਖਾਈ ਦੇਣ ਵਾਲੇ ਸ਼ੁਰੂਆਤੀ ਲੱਛਣਾਂ ਬਾਰੇ ਦੱਸਾਂਗੇ…

ਛਾਤੀ ਬੰਦ ਹੋਣੀ
ਉਂਝ ਤਾਂ ਸਾਧਾਰਨ ਫਲੂ ਦੇ ਹੁੰਦੇ ਬੱਚਿਆਂ ਦੀ ਛਾਤੀ ਵਿੱਚ ਜਲਦੀ ਇਨਫੈਕਸ਼ਨ ਹੋ ਜਾਂਦੀ ਹੈ। ਇਨ੍ਹਾਂ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੇਕਰ ਬੱਚਿਆਂ ਦੀ ਛਾਤੀ ਜ਼ਿਆਦਾ ਜਾਮ ਹੋ ਜਾਵੇ ਜਾਂ ਫਿਰ ਦਵਾਈ ਦੇਣ ਦੇ 1-2 ਦਿਨ ਬਾਵਜੂਦ ਆਰਾਮ ਨਾ ਮਿਲੇ ਤਾਂ ਡਾਕਟਰ ਨੂੰ ਚੈਕ ਕਰਵਾਓ। ਇਸ ਹਾਲਤ ਵਿੱਚ ਮਾਤਾ-ਪਿਤਾ ਆਪਣੇ ਬੱਚੇ ਦਾ ਕੋਰੋਨਾ ਟੈਸਟ ਹਸਪਤਾਲ ਜਾ ਕੇ ਜ਼ਰੂਰ ਕਰਵਾਉਣ।

ਪੜ੍ਹੋ ਇਹ ਵੀ ਖਬਰ - ਸਾਵਧਾਨ ! ਬੱਚਿਆਂ ’ਚ ਵੱਧ ਰਿਹੈ ਕੋਰੋਨਾ ਦਾ ਖ਼ਤਰਾ, ਮਾਤਾ-ਪਿਤਾ ਇੰਝ ਰੱਖਣ ਆਪਣੇ ਬੱਚੇ ਨੂੰ ਸੁਰੱਖਿਅਤ

PunjabKesari

ਬੱਚੇ ਨੂੰ ਲੰਬੇ ਸਮੇਂ ਤੱਕ ਰਹਿੰਦਾ ਹੈ ਬੁਖ਼ਾਰ
ਦਵਾਈ ਦੇਣ ਦੇ ਬਾਵਜੂਦ ਜੇਕਰ ਤੁਹਾਡੇ ਬੱਚੇ ਦਾ ਬੁਖ਼ਾਰ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ ਤਾਂ ਉਸ ਦਾ ਕੋਰੋਨਾ ਟੈਸਟ ਜ਼ਰੂਰ ਕਰਵਾਓ। ਜਾਮ ਹੋਈ ਛਾਤੀ ਫੇਫੜਿਆਂ ’ਤੇ ਬੁਰਾ ਅਸਰ ਪਾ ਸਕਦੀ ਹੈ।

ਠੰਡ ਮਹਿਸੂਸ ਹੋਣੀ
ਜਦੋਂ ਬੱਚੇ ਨੂੰ ਬੁਖ਼ਾਰ ਹੁੰਦਾ ਹੈ ਤਾਂ ਠੰਡ ਲੱਗਦੀ ਹੀ ਹੈ। ਇਹ ਵੀ ਜ਼ਰੂਰੀ ਨਹੀਂ ਹੁੰਦਾ ਕਿ ਹਰ ਵਾਰ ਬੁਖ਼ਾਰ ਹੋਣ ’ਤੇ ਠੰਡ ਲੱਗੇ। ਬੁਖ਼ਾਰ ਹੋਣ ’ਤੇ ਜੇਕਰ ਤੁਹਾਡਾ ਬੱਚਾ ਕੱਬ ਰਿਹਾ ਹੈ, ਤਾਂ ਤੁਹਾਨੂੰ ਉਸ ਵੱਲ ਧਿਆਨ ਦੇਣਾ ਚਾਹੀਦਾ ਹੈ। ਉਸ ਨੂੰ ਡਾਕਟਰ ਕੋਲ ਲੈ ਕੇ ਜਾਣਾ ਚਾਹੀਦਾ ਹੈ।

ਪੜ੍ਹੋ ਇਹ ਵੀ ਖਬਰ - Health Tips: ‘ਕੋਰੋਨਾ’ ਦੀ ਤੀਜੀ ਲਹਿਰ ’ਚ ਇੰਝ ਰੱਖੋ ਆਪਣੇ ਬੱਚਿਆਂ ਨੂੰ ‘ਸੁਰੱਖਿਅਤ’ ਅਤੇ ‘ਸਿਹਤਮੰਦ’

PunjabKesari

ਉਲਟੀ ਜਾਂ ਘਬਰਾਹਟ ਹੋਣੀ
ਅੱਜ ਕੱਲ ਗਰਮੀ ਬਹੁਤ ਹੈ, ਜਿਸ ਕਰਕੇ ਘਬਰਾਹਟ ਹੋਣੀ ਆਮ ਗੱਲ ਹੈ। ਕੁਝ ਲੋਕਾਂ ਨੂੰ ਗਰਮੀ ਦੇ ਕਾਰਨ ਚੱਕਰ ਆਉਣਾ ਅਤੇ ਜੀ ਕੱਚਾ ਹੋਣ ਲੱਗ ਪੈਂਦਾ ਹੈ। ਜੇਕਰ ਤੁਹਾਡੇ ਬੱਚੇ ’ਚ ਵੀ ਅਜਿਹੇ ਲੱਛਣ ਦਿਖਾਈ ਦੇ ਰਹੇ ਹਨ ਅਤੇ ਉਸ ਨੂੰ ਸਰਦੀ-ਜ਼ੁਕਾਮ ਹੋਣ ਦੇ ਨਾਲ-ਨਾਲ ਬੁਖ਼ਾਰ ਵੀ ਹੈ ਤਾਂ ਉਸ ਨੂੰ ਡਾਕਟਰ ਕੋਲ ਲੈ ਕੇ ਜਾਓ। ਚੈਕਅੱਪ ਕਰਵਾਉਣ ਤੋਂ ਬਾਅਦ ਉਸ ਦਾ ਕੋਰੋਨਾ ਟੈਸਟ ਕਰਵਾਓ।

ਵਾਇਰਸ ਦੌਰਾਨ ਬੱਚਿਆਂ ਨੂੰ ਇਨ੍ਹਾਂ ਥਾਵਾਂ ਤੋਂ ਰੱਖੋ ਦੂਰ 
ਕੋਰੋਨਾ ਦੀ ਲਾਗ ਤੋਂ ਬਚਣ ਲਈ ਬੱਚਿਆਂ ਨੂੰ ਮਾਸਕ ਪਾਉਣੇ ਚਾਹੀਦੇ ਹਨ ਅਤੇ ਹੱਥਾਂ ਨੂੰ ਸਾਬਣ ਨਾਲ ਸਾਫ਼ ਕਰਨਾ ਚਾਹੀਦਾ ਹੈ। ਬੱਚਿਆਂ ਨੂੰ ਖੇਡਣ ਲਈ ਘਰ ਤੋਂ ਬਾਹਰ ਨਾ ਜਾਣ ਦਿਓ। ਬੱਚਿਆਂ ਨਾਲ ਕਿਸੇ ਵੀ ਜਨਤਕ ਥਾਵਾਂ, ਕਾਰਜਾਂ ਜਾਂ ਹੋਰ ਸਮਾਗਮਾਂ ਵਿੱਚ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇ ਘਰ ਦੇ ਇੱਕ ਮੈਂਬਰ ਨੂੰ ਕੋਰੋਨਾ ਹੈ, ਤਾਂ ਬੱਚਿਆਂ ਨੂੰ ਉਨ੍ਹਾਂ ਤੋਂ ਦੂਰ ਰੱਖੋ। ਜੇ ਤੁਹਾਨੂੰ ਨਵਜੰਮੇ ਜਾਂ ਬੱਚੇ ਵਿੱਚ ਕੋਰੋਨਾ ਨਾਲ ਸੰਬੰਧਿਤ ਕੋਈ ਲੱਛਣ ਨਜ਼ਰ ਆਉਂਦੇ ਹਨ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।

ਪੜ੍ਹੋ ਇਹ ਵੀ ਖਬਰ - Health Tips: ‘ਲੀਵਰ’ ਖ਼ਰਾਬ ਹੋਣ ਤੋਂ ਪਹਿਲਾਂ ਹੁੰਦੀਆਂ ਨੇ ਇਹ ‘ਸਮੱਸਿਆਵਾਂ’, ਇਨ੍ਹਾਂ ਤਰੀਕਿਆਂ ਨਾਲ ਪਾਓ ਰਾਹਤ

PunjabKesari

ਬੱਚਿਆਂ ਨੂੰ ਘਰ ਦਾ ਖਾਣਾ ਦਿਓ
ਦਿੱਲੀ ਏਮਜ਼ ਦੇ ਡਾ ਝੂਮਾ ਸ਼ੰਕਰ ਅਨੁਸਾਰ ਬੱਚਿਆਂ ਨੂੰ ਘਰ ਵਿੱਚ ਤਿਆਰ ਕੀਤਾ ਭੋਜਨ ਖੁਆਓ। ਇਸ ਦੇ ਨਾਲ ਫਲਾਂ ਅਤੇ ਸਬਜ਼ੀਆਂ ਦਾ ਸੇਵਨ ਵਧੇਰੇ ਕਰੋ। ਜੇ ਬੱਚਾ ਬਾਹਰ ਖਾਣ 'ਤੇ ਜ਼ੋਰ ਦਿੰਦਾ ਹੈ, ਤਾਂ ਉਸ ਨੂੰ ਸਮਝਾਓ ਕਿ ਇਸ ਸਮੇਂ ਇਹ ਭੋਜਨ ਉਸ ਲਈ ਕਿੰਨਾ ਖ਼ਤਰਨਾਕ ਹੈ।

ਸਮੇਂ ਸਿਰ ਟੈੱਸਟ ਨਾ ਹੋਣ ਕਰਕੇ ਬੱਚੇ ਹੋ ਰਹੇ ਹਨ ਬੀਮਾਰ 
ਬਾਲ ਰੋਗ ਵਿਗਿਆਨੀ ਡਾ. ਰਮੇਸ਼ ਅਈਅਰ ਅਨੁਸਾਰ ਕੋਰੋਨਾ ਦੇ ਕਹਿਰ ਦੌਰਾਨ ਲੋਕ ਜਲਦੀ ਟੈੱਸਟ ਨਹੀਂ ਕਰਵਾ ਰਹੇ ਹਨ। ਸਮੇਂ ਸਿਰ ਟੈੱਸਟ ਨਾ ਕਰਵਾਉਣ ਕਾਰਨ ਘਰ ਦੇ ਬੱਚੇ ਇਸ ਬੀਮਾਰੀ ਨਾਲ ਜੂਝ ਰਹੇ ਹਨ। ਕੁੱਝ ਬੱਚੇ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਪੋਸਟ-ਕੋਵਿਡ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਚੁੱਕੇ ਹਨ।

ਪੜ੍ਹੋ ਇਹ ਵੀ ਖ਼ਬਰਾਂ - Health tips : ਢਿੱਡ ਦੀ ਵੱਧ ਰਹੀ ‘ਚਰਬੀ’ ਤੋਂ ਪਰੇਸ਼ਾਨ ਲੋਕ ਹੁਣ ਇੰਝ ਘਟਾ ਸਕਦੇ ਹਨ ਆਪਣਾ ‘ਮੋਟਾਪਾ’

PunjabKesari

 


rajwinder kaur

Content Editor

Related News