ਵਾਲਾਂ ਨੂੰ ਜੜ੍ਹ ਤੋਂ ਕਾਲਾ ਬਣਾ ਦੇਵੇਗੀ ਇਹ ਮਾਮੂਲੀ ਜਿਹੀ ਸਬਜ਼ੀ

06/21/2019 2:04:26 PM

ਜਲੰਧਰ (ਬਿਊਰੋ) ਲੋਕਾਂ ਨੂੰ ਤੋਰੀ ਦੀ ਸਬਜ਼ੀ ਭਾਵੇਂ ਹੀ ਘੱਟ ਪਸੰਦ ਹੋਵੇ ਪਰ ਇਹ ਸਿਹਤ ਲਈ ਬਹੁਤ ਲਾਭਕਾਰੀ ਹੈ। ਇਸ 'ਚ ਮੌਜ਼ੂਦ ਐਂਟੀ ਐਕਸਾਈਡ ਤੇ ਫਾਈਬਰ ਤੱਤ ਸਰੀਰ ਨੂੰ ਪੋਸ਼ਣ ਦਿੰਦੇ ਹਨ। ਇਹ ਸਫੈਦ ਵਲਾਂ ਨੂੰ ਕਾਲਾ ਤੇ ਸੰਘਣੇ ਬਣਾਉਣ 'ਚ ਮਦਦ ਕਰਦੀ ਹੈ ਅਤੇ ਸਕਿਨ ਲਈ ਵੀ ਬਹੁਤ ਫਾਇਦੇਮੰਦ ਹੈ। ਅੱਜ ਇਸ ਖਬਰ ਰਾਹੀਂ ਤੁਹਾਨੂੰ ਤੋਰੀ ਦੇ ਫਾਇਦੇ ਦੱਸਣ ਜਾ ਰਹੇ ਹਾਂ, ਜੋ ਇਸ ਪ੍ਰਕਾਰ ਹਨ :-

1. ਵਾਲਾਂ ਨੂੰ ਕਰੇ ਕਾਲਾ
ਵਾਲਾਂ ਨੂੰ ਕਾਲਾ ਬਣਾਉਣ ਲਈ ਤੋਰੀ ਦੇ ਟੁਕੜੇ ਕਰਕੇ ਇਸ ਨੂੰ ਛਾਂ 'ਚ ਸੁੱਕਾ ਲਓ। ਹੁਣ ਇਸ 'ਚ ਨਾਰੀਅਲ ਦਾ ਤੇਲ ਮਿਲ ਕੇ ਦੋ ਤੋਂ ਤਿੰਨ ਦਿਨਾਂ ਲਈ ਰੱਖ ਦਿਓ। ਜਦੋਂ ਤੋਰੀ ਤੇਲ 'ਚ ਚੰਗੀ ਤਰ੍ਹਾਂ ਡੁੱਬ ਜਾਵੇ ਤਾਂ ਉਦੋਂ ਇਸ ਨੂੰ ਉਬਾਲੋ ਤੇ ਤੇਲ ਦੇ ਅੱਧਾ ਰਹਿ ਜਾਣ 'ਤੇ ਇਸ ਛਾਣ ਕੇ ਰੱਖ ਲਓ। ਹੁਣ ਇਸ ਤੇਲ ਨਾਲ ਰੋਜ਼ਾਨਾ ਵਾਲਾਂ ਦੀ ਮਾਲਿਸ਼ ਕਰੋ, ਜਿਸ ਨਾਲ ਇਕ ਹਫਤੇ 'ਚ ਹੀ ਵਾਲ ਕਾਲੇ ਹੋਣ ਲੱਗਣ ਗਏ।

PunjabKesari

2. ਸਫੈਦ ਵਾਲਾਂ ਨੂੰ ਦੋਬਾਰਾ ਕਰੇ ਕਾਲਾ
ਸਫੈਦ ਵਾਲਾਂ ਨੂੰ ਦੋਬਾਰਾ ਕਾਲੇ ਕਰਨ ਲਈ ਇਕ ਤੋਰੀ ਨੂੰ ਛਿੱਲ ਕੇ ਇਸ ਦੇ ਟੁਕੜੇ ਕਰ ਲਓ ਅਤੇ 15-20 ਕਾਲੀਆਂ ਮਿਰਚਾਂ ਨੂੰ ਪੀਸ ਕੇ ਪਾਊਡਰ ਬਣਾ ਲਓ। ਇਸ ਤੋਂ ਬਾਅਦ ਤੋਰੀ ਤੇ ਕਾਲੀ ਮਿਰਚ ਪਾਊਡਰ 'ਚ ਦੋ ਵੱਡੇ ਚਮਚ ਆਂਵਲਾ ਤੇਲ ਦੇ ਪਾਓ ਅਤੇ ਪੂਰਾ ਇਕ ਹਫਤਾ ਇਸ ਨੂੰ ਧੁੱਪ 'ਚ ਰੱਖੋ। ਹੁਣ ਇਸ ਤੇਲ ਨੂੰ ਰੋਜ਼ਾਨਾ ਜਾਂ ਇਕ ਦਿਨ ਛੱਡ ਕੇ ਆਪਣੇ ਵਾਲਾਂ 'ਚ ਲਾਓ, ਜਿਸ ਨਾਲ ਸਫੈਦ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਣਗੇ।

3. ਵਾਲਾਂ ਨੂੰ ਕਰੇ ਸੰਘਣਾ
ਵਾਲਾਂ ਨੂੰ ਸੰਘਣੇ, ਕਾਲੇ ਤੇ ਰੇਸ਼ਮੀ ਬਣਾਉਣ ਲਈ ਆਂਵਲਾ, ਸ਼ਿਕਾਈ ਤੇ ਰੀਠਾ ਨੂੰ ਬਰਾਬਰ ਮਾਤਰਾ 'ਚ ਪੀਸ ਲਓ। ਹੁਣ ਤਿੰਨ ਵੱਡੇ ਚਮਚ ਨਾਰੀਅਲ ਤੇਲ 'ਚ ਇਸ ਪੀਸੀ ਹੋਈ ਸਮਗਰੀ ਨੂੰ ਪਕਾ ਲਓ। ਤੇਲ ਦੇ ਇਕ ਚੌਥਾਈ ਹਿੱਸਾ ਰਹਿਣ 'ਤੇ ਇਸ ਨੂੰ ਠੰਡਾ ਕਰੋ। ਇਸ ਨਾਲ ਵਾਲਾਂ ਦੀ ਮਾਲਿਸ਼ ਕਰੋ ਅਤੇ ਵਾਲ ਸੰਘਣੇ ਤੇ ਰੇਸ਼ਮੀ ਹੋਣੇ ਸ਼ੁਰੂ ਹੋ ਜਾਣਗੇ।

PunjabKesari

4. ਪੀਲੀਆ ਰੋਗ ਦੇ ਅਸਰ ਨੂੰ ਕਰੇ ਘੱਟ
ਤੋਰੀ ਦਾ ਰਸ ਪੀਲੀਆ ਰੋਗ ਲਈ ਵੀ ਬਹੁਤ ਫਾਇਦੇਮੰਦ ਹੈ। ਇਸ ਦੇ ਰਸ ਦੀਆਂ ਦੋ-ਤਿੰਨ ਬੂੰਦਾਂ ਨੱਕ 'ਚ ਪਾਉਣ ਨਾਲ ਪੀਲਾ ਪਾਣੀ ਨਿਕਲਣ ਲੱਗਦਾ ਹੈ ਅਤੇ ਪੀਲੀਆ ਰੋਗ ਦਾ ਅਸਰ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ।

5. ਚਿੱਟੇ ਧੱਬਿਆਂ ਨੂੰ ਕਰੇ ਖਤਮ
ਤੋਰੀ ਦੇ ਪੱਤਿਆਂ ਦਾ ਪੈਸਟ ਸਫੈਦ ਧੱਬਿਆਂ ਨੂੰ ਖਤਮ ਕਰਨ 'ਚ ਵੀ ਫਾਇਦੇਮੰਦ ਹੈ। ਤੋਰੀ ਦੇ 15-30 ਪੱਤਿਆਂ ਨੂੰ ਪੀਸ ਕੇ ਉਸ ਦਾ ਲੇਪ ਪ੍ਰਭਾਵਿਤ ਜਗ੍ਹਾ 'ਤੇ ਲਾਉਣ ਨਾਲ ਧੱਬੇ ਠੀਕ ਹੋ ਜਾਂਦੇ ਹਨ। ਉਥੇ ਹੀ ਇਸ ਦੇ ਬੀਜਾਂ ਨੂੰ ਪੀਸ ਕੇ ਇਸ ਦਾ ਪੇਸਟ ਸਰੀਰ 'ਤੇ ਲਾਉਣ ਨਾਲ ਕਸ਼ਟ ਰੋਗ ਵੀ ਠੀਕ ਹੋ ਜਾਂਦਾ ਹੈ।

PunjabKesari

6. ਪੱਥਰੀ ਦੀ ਸਮੱਸਿਆ ਨੂੰ ਕਰੇ ਖਤਮ
ਤੋਰੀ ਪੱਥਰੀ ਦੀ ਸਮੱਸਿਆ ਨੂੰ ਖਤਮ ਕਰਨ 'ਚ ਵੀ ਫਾਇਦੇਮੰਦ ਹੈ। ਇਸ ਦੇ ਇਕ ਚਮਚ ਰਸ ਨੂੰ ਦੋ ਚਮਚ ਗਾਂ ਦੇ ਦੁੱਧ ਤੇ ਪਾਣੀ 'ਚ ਮਿਲਾ ਕੇ ਪੀਣ ਨਾਲ ਪੱਥਰੀ ਖੂਰਨ ਲੱਗਦੀ ਹੈ। ਇਸ ਦੇ ਰੋਜ਼ਾਨਾ ਦਿਨ 'ਚ 3 ਵਾਰ ਪੀਣਾ ਹੋਵੇਗਾ।

7. ਬਵਾਸੀਰ ਲਈ ਹੈ ਫਾਇਦੇਮੰਦ
ਤੋਰੀ ਬਵਾਸੀਰ ਲਈ ਵੀ ਕਾਫੀ ਫਾਇਦੇਮੰਦ ਹੈ। ਇਸ ਦੀ ਸਬਜੀ ਖਾਣ ਨਾਲ ਕਬਜ ਦੀ ਸਮੱਸਿਆ ਦੂਰ ਹੁੰਦੀ ਹੈ। ਕਿਉਂਕਿ ਇਸ 'ਚ ਫਾਈਬਰ ਕਾਫੀ ਮਾਤਰਾ 'ਚ ਹੁੰਦੇ ਹਨ ਤਾਂ ਇਹ ਪੇਟ ਦੀ ਗੰਦਗੀ ਨੂੰ ਬਾਹਰ ਕੱਢਦਾ ਹੈ।

PunjabKesari

8. ਸਕਿਨ ਦੀਆਂ ਸਮੱਸਿਆਵਾਂ ਨੂੰ ਕਰੇ ਦੂਰ
ਤੋਰੀ ਸਕਿਨ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਵੀ ਬਹੁਤ ਫਾਇਦੇਮੰਦ ਹੈ। ਤੋਰੀ ਦੀ ਜੜ੍ਹ ਨੂੰ ਗਾਂ ਦੇ ਮੱਖਣ ਨਾਲ ਪੀਸ ਕੇ ਲਾਉਣ ਨਾਲ ਸਕਿਨ ਦੀਆਂ ਕਈ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਹੈ। 


Related News