Foot Care: ਪੈਰਾਂ ਦੀਆਂ ਤਲੀਆਂ ''ਚ ਤੇਲ ਲਗਾਉਣ ਨਾਲ ਨੀਂਦ ਆਵੇਗੀ ਚੰਗੀ, ਜਾਣੋ ਹੋਰ ਵੀ ਲਾਭ

Sunday, Aug 21, 2022 - 04:48 PM (IST)

Foot Care: ਪੈਰਾਂ ਦੀਆਂ ਤਲੀਆਂ ''ਚ ਤੇਲ ਲਗਾਉਣ ਨਾਲ ਨੀਂਦ ਆਵੇਗੀ ਚੰਗੀ, ਜਾਣੋ ਹੋਰ ਵੀ ਲਾਭ

ਨਵੀਂ ਦਿੱਲੀ- ਸਾਰੇ ਦਿਨ ਦੀ ਥਕਾਵਟ ਦੂਰ ਕਰਨ ਲਈ ਸਭ ਤੋਂ ਫਾਇਦੇਮੰਦ ਤੇਲ ਹੀ ਮੰਨਿਆ ਜਾਂਦਾ ਹੈ। ਜਿਵੇਂ ਸਿਰ ਦੀ ਮਾਲਿਸ਼ ਕਰਨ ਨਾਲ ਸਿਰ ਦਰਦ ਤੋਂ ਰਾਹਤ ਮਿਲਦੀ ਹੈ। ਇਸੇ ਤਰ੍ਹਾਂ ਹੀ ਸਰੀਰ ਦੇ ਹੋਰ ਹਿੱਸਿਆਂ ਦੀ ਜੇਕਰ ਮਾਲਿਸ਼ ਕੀਤੀ ਜਾਵੇ ਤਾਂ ਖੂਨ ਦਾ ਸੰਚਾਰ ਠੀਕ ਹੁੰਦਾ ਹੈ ਅਤੇ ਕਈ ਫਾਇਦੇ ਵੀ ਮਿਲਦੇ ਹਨ। ਪੈਰਾਂ ਦੀਆਂ ਤਲੀਆਂ 'ਤੇ ਤੇਲ ਲਗਾਉਣਾ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਤੁਹਾਨੂੰ ਕਈ ਸਿਹਤ ਲਾਭ ਮਿਲਣਗੇ। ਤਾਂ ਆਓ ਤੁਹਾਨੂੰ ਦੱਸਦੇ ਹਾਂ ਪੈਰਾਂ 'ਤੇ ਤੇਲ ਲਗਾਉਣ ਦੇ ਕੀ-ਕੀ ਫਾਇਦੇ ਹੋਣਗੇ...
ਜੋੜਾਂ ਦਾ ਦਰਦ ਹੋਵੇਗਾ ਦੂਰ
ਪੈਰਾਂ 'ਚ ਤੇਲ ਲਗਾਉਣ ਨਾਲ ਪੈਰਾਂ ਦੀਆਂ ਹੱਡੀਆਂ ਮਜ਼ਬੂਤ ​​ਹੁੰਦੀਆਂ ਹਨ। ਇਸ ਤੋਂ ਇਲਾਵਾ ਜੋੜਾਂ ਦੇ ਦਰਦ ਅਤੇ ਅਕੜਾਅ ਤੋਂ ਵੀ ਰਾਹਤ ਮਿਲਦੀ ਹੈ। ਤਲੀਆਂ ਵੀ ਮਜ਼ਬੂਤ ​​ਹੁੰਦੀਆਂ ਹਨ।

PunjabKesari
ਫਟੀਆਂ ਅੱਡੀਆਂ ਹੋਣਗੀਆਂ ਠੀਕ 
ਜੇਕਰ ਤੁਸੀਂ ਨਿਯਮਿਤ ਤੌਰ 'ਤੇ ਆਪਣੇ ਪੈਰਾਂ 'ਤੇ ਤੇਲ ਲਗਾਓਗੇ ਤਾਂ ਫਟੀਆਂ ਅੱਡੀਆਂ ਅਤੇ ਦਰਾਰਾਂ ਵੀ ਠੀਕ ਹੁੰਦੀਆਂ ਹਨ। ਇਸ ਨਾਲ ਤੁਹਾਡੇ ਪੈਰ ਕੋਮਲ ਵੀ ਹੋਣਗੇ। ਪੈਰਾਂ ਦਾ ਦਰਦ ਅਤੇ ਸੋਜ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ।
ਨੀਂਦ ਆਵੇਗੀ ਚੰਗੀ
ਜੇਕਰ ਤੁਹਾਨੂੰ ਰਾਤ ਨੂੰ ਚੰਗੀ ਨੀਂਦ ਨਹੀਂ ਆਉਂਦੀ ਜਾਂ ਵਾਰ-ਵਾਰ ਅੱਖ ਖੁੱਲ੍ਹ ਜਾਂਦੀ ਹੈ ਤਾਂ ਤੁਸੀਂ ਪੈਰਾਂ ਦੀ ਤੇਲ ਨਾਲ ਮਾਲਿਸ਼ ਕਰਕੇ ਸੋਵੋ। ਇਸ ਨਾਲ ਤੁਹਾਡੀ ਨੀਂਦ ਵੀ ਡੂੰਘੀ ਹੋਵੇਗੀ ਅਤੇ ਚਿੰਤਾ ਵੀ ਨਿਜ਼ਾਤ ਮਿਲੇਗੀ।
ਦਬੀਆਂ ਹੋਈਆਂ ਨਾੜੀਆਂ ਖੁੱਲ੍ਹਣਗੀਆਂ
ਪੈਰਾਂ ਦੀਆਂ ਤਲੀਆਂ 'ਚ ਤੇਲ ਲਗਾਉਣ ਨਾਲ ਤੁਹਾਡਾ ਖੂਨ ਦਾ ਸੰਚਾਰ ਚੰਗਾ ਹੁੰਦਾ ਹੈ। ਇਸ ਨਾਲ ਤੁਹਾਡੇ ਪੈਰਾਂ ਦੀਆਂ ਦਬੀਆਂ ਨਾੜੀਆਂ ਖੁੱਲ੍ਹ ਜਾਂਦੀਆਂ ਹਨ। ਜੇਕਰ ਤੁਹਾਡੀਆਂ ਨਸਾਂ 'ਤੇ ਸੱਟ ਲੱਗੀ ਹੈ, ਤਾਂ ਉਹ ਠੀਕ ਹੋ ਜਾਵੇਗੀ।

PunjabKesari
ਤਣਾਅ ਅਤੇ ਚਿੰਤਾ ਹੋਵੇਗੀ ਦੂਰ 
ਚਿੰਤਾ ਅਤੇ ਤਣਾਅ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਆਪਣੇ ਪੈਰਾਂ ਦੀਆਂ ਤਲੀਆਂ 'ਤੇ ਤੇਲ ਵੀ ਲਗਾ ਸਕਦੇ ਹੋ। ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੇਲ ਬਹੁਤ ਪ੍ਰਭਾਵਸ਼ਾਲੀ ਤਰੀਕਾ ਹੈ। ਤੁਸੀਂ ਪੈਰਾਂ ਦੀਆਂ ਤਲੀਆਂ 'ਤੇ ਤੇਲ ਲਗਾਓ ਅਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ। ਤੁਸੀਂ ਕਾਫ਼ੀ ਆਰਾਮਦਾਇਕ ਮਹਿਸੂਸ ਕਰੋਗੇ।
ਸਰ੍ਹੋਂ ਜਾਂ ਨਾਰੀਅਲ ਦੇ ਤੇਲ ਨਾਲ ਕਰੋ ਮਾਲਿਸ਼
ਤੁਸੀਂ ਆਪਣੇ ਪੈਰਾਂ ਦੀਆਂ ਤਲੀਆਂ ਦੀ ਮਾਲਿਸ਼ ਕਰਨ ਲਈ ਸਰ੍ਹੋਂ ਦੇ ਤੇਲ ਜਾਂ ਨਾਰੀਅਲ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਪੈਰਾਂ ਦੀਆਂ ਤਲੀਆਂ 'ਤੇ ਦੇਸੀ ਘਿਓ ਵੀ ਲਗਾ ਸਕਦੇ ਹੋ। ਕੋਈ ਵੀ ਤੇਲ ਜਾਂ ਘਿਓ ਇਸਤੇਮਾਲ ਕਰਨ ਤੋਂ ਪਹਿਲਾਂ ਉਸ ਨੂੰ ਹਲਕਾ ਗਰਮ ਕਰ ਲਓ। ਗਰਮ ਕਰਕੇ ਪੈਰਾਂ ਦੀ ਮਾਲਿਸ਼ ਕਰੋ।

PunjabKesari


author

Aarti dhillon

Content Editor

Related News