Health Tips: ਇਕ ਨਹੀਂ ਸਗੋਂ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦੈ 'ਸੌਗੀ ਦਾ ਪਾਣੀ'

08/14/2022 2:27:16 PM

ਨਵੀਂ ਦਿੱਲੀ- ਸੁੱਕੇ ਮੇਵੇ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।  ਇਹ ਸਰੀਰ ਨੂੰ ਕਈ ਤਰ੍ਹਾਂ ਦੇ ਪੋਸ਼ਕ ਤੱਤ ਦਿੰਦੇ ਹਨ। ਸੌਗੀ ਵੀ ਸੁੱਕੇ ਮੇਵਿਆਂ 'ਚੋਂ ਇਕ ਮੰਨੀ ਜਾਂਦੀ ਹੈ। ਇਸ ਦਾ ਸੇਵਨ ਕਈ ਵੱਖ-ਵੱਖ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ। ਕੁਝ ਲੋਕ ਇਸ ਨੂੰ ਭਿਓਂ ਕੇ ਖਾਂਦੇ ਹਨ, ਕੁਝ ਇਸ ਤਰ੍ਹਾਂ ਹੀ ਇਸ ਦਾ ਸੇਵਨ ਕਰਦੇ ਹਨ। ਪਰ ਬਹੁਤ ਸਾਰੇ ਘੱਟ ਲੋਕ ਜਾਣਦੇ ਹਨ ਕਿ ਸੌਗੀ ਦਾ ਪਾਣੀ ਵੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਹ ਸਰੀਰ ਨੂੰ ਕਈ ਸਾਰੇ ਪੋਸ਼ਣ ਦਿੰਦਾ ਹੈ। ਆਓ ਜਾਣਦੇ ਹਾਂ ਇਸ ਦਾ ਸੇਵਨ ਤੁਸੀਂ ਕਿੰਝ ਕਰ ਸਕਦੇ ਹੋ...
ਇੰਝ ਬਣਾਓ ਸੋਗੀ ਦਾ ਪਾਣੀ 
ਸੌਗੀ ਦਾ ਪਾਣੀ ਬਣਾਉਣ ਲਈ ਤੁਸੀਂ ਸਭ ਤੋਂ ਪਹਿਲਾਂ 2 ਕੱਪ ਪਾਣੀ ਉਬਾਲ ਲਓ। ਇਸ ਤੋਂ ਬਾਅਦ ਇਸ 'ਚ 150 ਗ੍ਰਾਮ ਸੌਗੀ ਪਾ ਕੇ ਗੈਸ ਬੰਦ ਕਰ ਦਿਓ। ਰਾਤ ਭਰ ਇਸ ਪਾਣੀ ਨੂੰ ਇੰਝ ਹੀ ਰਹਿਣ ਦਿਓ ਅਤੇ ਅਗਲੀ ਸਵੇਰ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ। ਜੇਕਰ ਤੁਸੀਂ ਦਿਨ 'ਚ ਸੌਗੀ ਦਾ ਪਾਣੀ ਤਿਆਰ ਕਰ ਰਹੇ ਹੋ ਤਾਂ ਇਸ ਨੂੰ 5-6 ਘੰਟੇ ਲਈ ਰਹਿਣ ਦਿਓ ਅਤੇ ਫਿਰ ਹੀ ਇਸ ਦਾ ਸੇਵਨ ਕਰੋ। 

PunjabKesari
ਸੌਗੀ ਦਾ ਪਾਣੀ ਪੀਣ ਦੇ ਫਾਇਦੇ 
ਐਸਿਡਿਟੀ ਹੋਵੇਗੀ ਦੂਰ

ਸੌਗੀ ਦਾ ਪਾਣੀ ਢਿੱਡ ਦੀਆਂ ਸਮੱਸਿਆਵਾਂ ਲਈ ਬਹੁਤ ਹੀ ਲਾਭਕਾਰੀ ਮੰਨਿਆ ਜਾਂਦਾ ਹੈ। ਇਹ ਢਿੱਡ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ, ਜੇਕਰ ਤੁਹਾਨੂੰ ਐਸਿਡਿਟੀ ਦੀ ਸਮੱਸਿਆ ਹੈ ਤਾਂ ਤੁਸੀਂ ਇਸ ਦਾ ਸੇਵਨ ਜ਼ਰੂਰ ਕਰੋ। ਇਸ 'ਚ ਪਾਏ ਜਾਣ ਵਾਲੇ ਐਂਟੀ ਇੰਫਲਾਮੇਟੇਰੀ ਗੁਣ ਢਿੱਡ 'ਚ ਬੈਕਟੀਰੀਆ ਦੂਰ ਕਰਨ 'ਚ ਸਹਾਇਤਾ ਕਰਦੇ ਹਨ। 

PunjabKesari
ਇਮਿਊਨਿਟੀ ਵਧਾਏ
ਸੌਗੀ ਦੇ ਪਾਣੀ 'ਚ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ। ਇਸ ਦਾ ਪਾਣੀ ਤੁਹਾਡੀ ਰੋਗ ਪ੍ਰਤੀਰੋਧਕ ਸਮਰੱਥਾ ਭਾਵ ਇਮਿਊਨਿਟੀ ਨੂੰ ਮਜ਼ਬੂਤ ਕਰਨ 'ਚ ਸਹਾਇਤਾ ਕਰਦਾ ਹੈ। 

PunjabKesari
ਸਰੀਰ 'ਚੋਂ ਕੱਢੇ ਟਾਕੀਸਨ ਪਦਾਰਥ
ਇਸ ਪਾਣੀ ਦਾ ਸੇਵਨ ਕਰਨ ਨਾਲ ਸਰੀਰ 'ਚੋਂ ਟਾਕੀਸਨ ਪਦਾਰਥ ਬਾਹਰ ਨਿਕਲਦੇ ਹਨ। ਤੁਸੀਂ ਆਪਣੀ ਬਾਡੀ ਨੂੰ ਡਿਟਾਕਸ ਕਰਨ ਲਈ ਇਸ ਡਰਿੰਕ ਦਾ ਸੇਵਨ ਹਫ਼ਤੇ 'ਚ ਇਕ ਵਾਰ ਕਰ ਸਕਦੇ ਹੋ। ਇਹ ਸਿਹਤ ਦੇ ਨਾਲ-ਨਾਲ ਸਕਿਨ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। 
ਅਨਿੰਦਰਾ ਕਰੇ ਦੂਰ 
ਤਣਾਅ ਭਰੀ ਜ਼ਿੰਦਗੀ 'ਚ ਬਹੁਤ ਸਾਰੇ ਵਿਅਕਤੀਆਂ ਨੂੰ ਨੀਂਦ ਵੀ ਚੰਗੀ ਤਰ੍ਹਾਂ ਨਾਲ ਨਹੀਂ ਆ ਪਾਉਂਦੀ ਹੈ। ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਹੈ ਤਾਂ ਤੁਸੀਂ ਸੌਗੀ ਦੇ ਪਾਣੀ ਦਾ ਸੇਵਨ ਕਰ ਸਕਦੇ ਹੋ। ਇਸ 'ਚ ਪਾਇਆ ਜਾਣ ਵਾਲਾ ਮੈਲਾਟੋਨਿਨ ਚੰਗੀ ਨੀਂਦ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। 

PunjabKesari
ਭਾਰ ਕਰੇ ਘੱਟ
ਸੌਗੀ ਦਾ ਪਾਣੀ ਤੁਹਾਡੇ ਸਰੀਰ 'ਚੋਂ ਵਾਧੂ ਕੈਲੋਰੀ ਅਤੇ ਫੈਟ ਨੂੰ ਪਿਘਲਣ 'ਚ ਵੀ ਮਦਦ ਕਰਦਾ ਹੈ। ਇਸ 'ਚ ਪਾਇਆ ਜਾਣ ਵਾਲਾ ਨੈਚੁਰਲ ਸ਼ੂਗਰ ਅਤੇ ਗਲੂਕੋਜ਼ ਤੁਹਾਡੇ ਸਰੀਰ ਨੂੰ ਐਨਰਜੀ ਦੇਣ 'ਚ ਮਦਦ ਕਰਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡਾ ਭਾਰ ਵੀ ਘੱਟ ਹੋਵੇਗਾ ਅਤੇ ਕਮਜ਼ੋਰੀ ਅਤੇ ਥਕਾਵਟ ਵੀ ਮਹਿਸੂਸ ਨਹੀਂ ਹੋਵੇਗੀ।

PunjabKesari


Aarti dhillon

Content Editor

Related News