ਚਮੜੀ ਲਈ ਬਹੁਤ ਗੁਣਕਾਰੀ ਹੈ 'ਨਾਰੀਅਲ ਤੇਲ', ਅੱਖਾਂ ਦੇ ਕਾਲੇ ਘੇਰਿਆਂ ਸਣੇ ਇਨ੍ਹਾਂ ਸਮੱਸਿਆਵਾਂ ਨੂੰ ਕਰੇ ਦੂਰ

09/28/2022 5:04:00 PM

ਨਵੀਂ ਦਿੱਲੀ (ਬਿਊਰੋ) : ਨਾਰੀਅਲ ਤੇਲ ਆਮ ਤੌਰ 'ਤੇ ਵਾਲਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਜਾਣਿਆ ਜਾਂਦਾ ਹੈ ਪਰ ਇਸ ਦੇ ਫ਼ਾਇਦੇ ਸਿਰਫ਼ ਇਸ ਤੱਕ ਹੀ ਸੀਮਤ ਨਹੀਂ ਹਨ। ਖਾਣਾ ਬਣਾਉਣ ਤੋਂ ਲੈ ਕੇ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਯਾਨੀ ਸੁੱਕੇ ਵਾਲ ਜਾਂ ਚਮੜੀ ਦੀ ਸਮੱਸਿਆ, ਨਾਰੀਅਲ ਤੇਲ ਤੁਹਾਨੂੰ ਕਦੇ ਨਿਰਾਸ਼ ਨਹੀਂ ਕਰੇਗਾ। ਹਾਲਾਂਕਿ, ਬਹੁਤ ਸਾਰੇ ਲੋਕ ਇਸ ਦੀ ਖੁਸ਼ਬੂ ਨੂੰ ਪਸੰਦ ਨਹੀਂ ਕਰਦੇ ਹਨ ਅਤੇ ਇਸ ਲਈ ਇਸ ਨੂੰ ਵਰਤਣ ਤੋਂ ਬਚਦੇ ਹਨ ਪਰ ਜਦੋਂ ਤੁਸੀਂ ਇਸ ਦੇ ਫ਼ਾਇਦੇ ਜਾਣ ਜਾਵੋਗੇ ਤਾਂ ਤੁਸੀਂ ਇਸ ਦੀ ਵਰਤੋਂ ਜ਼ਰੂਰ ਕਰੋਗੇ।

ਖੁਸ਼ਕੀ ਨੂੰ ਕਰੇ ਦੂਰ
ਜੇਕਰ ਤੁਹਾਡੀ ਚਮੜੀ ਅਕਸਰ ਖੁਸ਼ਕ ਰਹਿੰਦੀ ਹੈ ਤਾਂ ਤੁਹਾਡੇ ਲਈ ਨਾਰੀਅਲ ਤੇਲ ਬਹੁਤ ਕਾਰਗਰ ਸਾਬਤ ਹੋ ਸਕਦਾ ਹੈ। ਨਾਲ ਹੀ ਜੇਕਰ ਤੁਹਾਡੀ ਚਮੜੀ ਖੁਸ਼ਕ ਨਹੀਂ ਹੈ ਪਰ ਮੌਸਮ 'ਚ ਬਦਲਾਅ ਕਾਰਨ ਖੁਸ਼ਕਤਾ ਪੈਦਾ ਹੁੰਦੀ ਹੈ ਤਾਂ ਵੀ ਨਾਰੀਅਲ ਤੇਲ ਲਾਭਦਾਇਕ ਹੋਵੇਗਾ।

ਲਿਪ ਬਾਮ ਦੇ ਰੂਪ 'ਚ ਨਾਰੀਅਲ ਤੇਲ ਦੀ ਵਰਤੋ
ਜੇਕਰ ਤੁਹਾਡੇ ਬੁੱਲ੍ਹ ਖੁਸ਼ਕ ਹੋ ਜਾਂਦੇ ਹਨ ਤਾਂ ਤੁਸੀਂ ਉਨ੍ਹਾਂ ਨੂੰ ਨਮੀ ਦੇਣ ਲਈ ਨਾਰੀਅਲ ਤੇਲ ਲਗਾ ਸਕਦੇ ਹੋ।

ਕਾਲੇ ਘੇਰਿਆਂ ਨੂੰ ਕਰੇ ਦੂਰ
ਦੇਰ ਰਾਤ ਤਕ ਜਾਗਣ ਨਾਲ ਅੱਖਾਂ ਦੇ ਹੇਠਾਂ ਕਾਲੇ ਘੇਰੇ ਅਤੇ ਸੋਜ ਹੋ ਜਾਂਦੀ ਹੈ। ਇਸ ਲਈ ਅੱਖਾਂ ਦੇ ਹੇਠਾਂ ਨਾਰੀਅਲ ਦਾ ਤੇਲ ਲਗਾਇਆ ਜਾ ਸਕਦਾ ਹੈ। ਨਾਰੀਅਲ ਤੇਲ 'ਚ anti-inflammatory ਗੁਣ ਹੁੰਦੇ ਹਨ, ਜੋ ਸੋਜ ਨੂੰ ਘੱਟ ਕਰਨ 'ਚ ਮਦਦ ਕਰ ਸਕਦੇ ਹਨ। ਇਸ ਤੋਂ ਇਲਾਵਾ ਰੋਜ਼ਾਨਾ ਨਾਰੀਅਲ ਦਾ ਤੇਲ ਲਗਾਉਣ ਨਾਲ ਕਾਲੇ ਘੇਰਿਆਂ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।

ਪਿਗਮੈਂਟੇਸ਼ਨ ਦੀ ਸਮੱਸਿਆ ਨੂੰ ਕਰਦੈ ਦੂਰ
ਜੇਕਰ ਤੁਹਾਡੇ ਚਿਹਰੇ 'ਤੇ ਪਿਗਮੈਂਟੇਸ਼ਨ ਹੈ ਤਾਂ ਉਸ ਜਗ੍ਹਾ 'ਤੇ ਥੋੜ੍ਹਾ ਜਿਹਾ ਨਾਰੀਅਲ ਤੇਲ ਲਗਾਓ। ਇਹ ਪਿਗਮੈਂਟੇਸ਼ਨ ਨੂੰ ਘਟਾਏਗਾ, ਨਾਲ ਹੀ ਕਾਲੇ ਧੱਬੇ ਵੀ ਦੂਰ ਕਰੇਗਾ।

ਮੇਕਅੱਪ ਨੂੰ ਹਟਾਉਣ ਲਈ ਆਵੇ ਕੰਮ
ਜੇਕਰ ਤੁਹਾਡੇ ਕੋਲ ਮੇਕਅੱਪ ਰਿਮੂਵਰ ਖ਼ਤਮ ਹੋ ਗਿਆ ਹੈ, ਤਾਂ ਚਿੰਤਾ ਨਾ ਕਰੋ, ਤੁਸੀਂ ਨਾਰੀਅਲ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ। ਇਹ ਨਾ ਸਿਰਫ਼ ਮੇਕਅੱਪ ਨੂੰ ਦੂਰ ਕਰਦਾ ਹੈ ਸਗੋਂ ਚਮੜੀ ਨੂੰ ਨਮੀ ਵੀ ਰੱਖਦਾ ਹੈ।
 
ਦਿਮਾਗੀ ਵਿਕਾਰ 
ਨਾਰੀਅਲ ਤੇਲ 'ਚ ਫੈਟੀ ਐਸਿਡ ਮੌਜੂਦ ਹੁੰਦਾ ਹੈ ਜੋ ਸਰੀਰ ਅਤੇ ਦਿਮਾਗ ਲਈ ਫ਼ਾਇਦੇਮੰਦ ਸਾਬਤ ਹੁੰਦਾ ਹੈ। ਇਸ ਲਈ ਨਾਰੀਅਲ ਤੇਲ 'ਚ ਖਾਣਾ ਪਕਾ ਕੇ ਖਾਓ।
 
ਭੁੱਖ ਨੂੰ ਕਰੇ ਕੰਟਰੋਲ
ਜੇਕਰ ਤੁਹਾਨੂੰ ਵੀ ਵਾਰ-ਵਾਰ ਭੁੱਖ ਲੱਗ ਜਾਂਦੀ ਹੈ ਤਾਂ ਨਾਰੀਅਲ ਤੇਲ ਦਾ ਸੇਵਨ ਕਰੋ। ਨਾਰੀਅਲ ਤੇਲ 'ਚ ਕਾਰਬੋਹਾਈਡ੍ਰੇਟ ਅਤੇ ਕੈਲੋਰੀ ਦੀ ਮਾਤਰਾ ਕਾਫ਼ੀ ਜ਼ਿਆਦਾ ਹੁੰਦੀ ਹੈ, ਜੋ ਭੁੱਖ ਨੂੰ ਕੰਟਰੋਲ 'ਚ ਰੱਖਦੇ ਹਨ।
 
ਡਾਇਬਿਟੀਜ਼ 
ਡਾਇਬਿਟੀਜ਼ ਦੇ ਮਰੀਜ਼ ਲਈ ਨਾਰੀਅਲ ਤੇਲ ਕਾਫ਼ੀ ਫ਼ਾਇਦੇਮੰਦ ਹੈ। ਨਾਰੀਅਲ ਤੇਲ ਸਰੀਰ 'ਚ ਇੰਸੁਲਿਨ ਦੀ ਮਾਤਰਾ ਵਧਾ ਦਿੰਦਾ ਹੈ। ਇਸ ਨਾਲ ਡਾਇਬਿਟੀਜ਼ ਕੰਟਰੋਲ 'ਚ ਰਹਿੰਦੀ ਹੈ।
 
ਜੋੜਾਂ ਦੇ ਦਰਦ ਦੀ ਸਮੱਸਿਆ ਨੂੰ ਕਰੇ ਦੂਰ
ਨਾਰੀਅਲ ਤੇਲ 'ਚ ਕੈਲਸ਼ੀਅਮ ਮੌਜੂਦ ਹੁੰਦਾ ਹੈ, ਜੋ ਹੱਡੀਆਂ ਦੇ ਵਿਕਾਸ 'ਚ ਜ਼ਰੂਰੀ ਤੱਤ ਹੈ। ਇਸ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਦੂਰ ਹੋ ਜਾਂਦੀ ਹੈ। 
 
ਤਣਾਅ ਨੂੰ ਕਰੇ ਦੂਰ
ਤਣਾਅ ਅੱਜਕਲ ਹਰ ਵਿਅਕਤੀ ਦੀ ਕਮਜ਼ੋਰੀ ਬਣ ਚੁਕਿਆ ਹੈ। ਜੇਕਰ ਤੁਸੀਂ ਵੀ ਤਣਾਅ 'ਚੋਂ ਲੰਘ ਰਹੇ ਹੋ ਤਾਂ ਕਨਪਟੀਆਂ ਅਤੇ ਮੱਥੇ 'ਤੇ ਹਲਕੇ ਹੱਥਾਂ ਨਾਲ ਨਾਰੀਅਲ ਤੇਲ ਦੀ ਮਾਲਿਸ਼ ਕਰੋ। ਇਸ ਨਾਲ ਸਿਰਦਰਦ ਅਤੇ ਤਣਾਅ ਤੁਰੰਤ ਗਾਇਬ ਹੋ ਜਾਂਦਾ ਹੈ।
 
ਭਾਰ ਘਟਾਏ 
ਨਾਰੀਅਲ ਤੇਲ 'ਚ ਫੈਟ ਦੀ ਮਾਤਰਾ ਘੱਟ ਹੁੰਦੀ ਹੈ। ਨਾਰੀਅਲ ਤੇਲ ਯੁਕਤ ਭੋਜਨ ਕਰਨ ਨਾਲ ਸਰੀਰ ਦੀ ਚੁਸਤੀ-ਫੁਰਤੀ ਵਧਦੀ ਹੈ ਅਤੇ ਸਰੀਰ ਦਾ ਭਾਰ ਵੀ ਕੰਟਰੋਲ 'ਚ ਰਹਿੰਦਾ ਹੈ।


sunita

Content Editor

Related News