ਗਲੇ ਦੀ ਖਾਰਸ਼ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਦੇਸੀ ਨੁਸਖੇ

Friday, Jul 26, 2019 - 06:53 PM (IST)

ਗਲੇ ਦੀ ਖਾਰਸ਼ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਦੇਸੀ ਨੁਸਖੇ

ਜਲੰਧਰ— ਬਦਲਦੇ ਮੌਸਮ 'ਚ ਵੱਧ ਰਹੇ ਬੈਕਟੀਰੀਆ ਕਾਰਨ ਬੀਮਾਰੀਆਂ ਬਹੁਤ ਹੀ ਜਲਦੀ ਇਨਸਾਨ ਨੂੰ ਜਕੜ ਲੈਂਦੀਆਂ ਹਨ। ਅਜਿਹੇ 'ਚ ਗਲੇ ਦੀ ਖਾਰਸ਼, ਜ਼ੁਕਾਮ ਵਰਗੀਆਂ ਸਮੱਸਿਆਵਾਂ ਨਾਲ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰੇ ਹੀ ਪਰੇਸ਼ਾਨ ਰਹਿੰਦੇ ਹਨ। ਜ਼ਿਆਦਾ ਠੰਡਾ ਪਾਣੀ ਪੀਣ, ਗਲਤ ਰਹਿਣ ਸਹਿਣ ਕਾਰਨ ਗਲੇ ਦੀ ਖਾਰਸ਼ ਦੀ ਸਮੱਸਿਆ ਹੋ ਜਾਂਦੀ ਹੈ। ਗਲੇ ਦੀ ਖਾਰਸ਼ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਦੇਸੀ ਨੁਸਖਿਆਂ ਦੀ ਵੀ ਵਰਤੋਂ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਦੇਸੀ ਨੁਸਖੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨਾਲ ਤੁਸੀਂ ਅਜਿਹੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। 

PunjabKesari
ਨਮਕ ਦਾ ਪਾਣੀ 
ਨਮਕ 'ਚ ਪਾਏ ਜਾਣ ਵਾਲੇ ਐਂਟੀ ਇੰਫਲੇਮੈਟਰੀ ਗੁਣ ਗਲੇ ਦੀ ਖਾਰਸ਼ ਨੂੰ ਦੂਰ ਕਰ ਕਰਨ 'ਚ ਸਹਾਇਕ ਹੁੰਦਾ ਹੈ। ਇਹ ਮੂੰਹ ਅਤੇ ਗਲੇ ਦੇ ਬੈਕਟੀਰੀਆ ਅਤੇ ਵਾਇਰਸ ਨੂੰ ਦੂਰ ਕਰਨ ਦੇ ਨਾਲ-ਨਾਲ ਗਲੇ ਦੀ ਸੋਜ ਨੂੰ ਵੀ ਖਤਮ ਕਰ ਦਿੰਦਾ ਹੈ। ਰੋਜ਼ਾਨਾ ਚਾਰ ਵਾਰ ਗੁਣਗੁਣੇ ਪਾਣੀ 'ਚ ਨਮਕ ਮਿਲਾ ਕੇ ਗਰਾਰੇ ਕਰਨੇ ਚਾਹੀਦੇ ਹਨ। 

PunjabKesari
ਭਾਫ ਦੇਵੇ ਗਲੇ ਦੀ ਖਾਰਸ਼ ਤੋਂ ਰਾਹਤ  
ਸਰਦੀ, ਜ਼ੁਕਾਮ ਅਤੇ ਗਲੇ ਦੀ ਖਾਰਸ਼ ਖਤਮ ਕਰਨ ਲਈ ਭਾਫ ਵੀ ਅਸਰਦਾਰ ਤਰੀਕਾ ਹੈ। ਇਸ ਨਾਲ ਨਾ ਸਿਰਫ ਖਾਰਸ਼ ਸਗੋਂ ਨੱਕ, ਗਲੇ ਦੀ ਸਮੱਸਿਆ ਵੀ ਠੀਕ ਹੋ ਜਾਂਦੀ ਹੈ। ਇਹ ਗੰਦੇ ਬੈਕਟੀਰੀਆ ਨੂੰ ਮਾਰ ਕੇ ਗੰਦਗੀ ਨੂੰ ਬਾਹਰ ਕੱਢਣ ਦਾ ਕੰਮ ਕਰਦੀ ਹੈ। ਇਸ ਨਾਲ ਗਲੇ ਨੂੰ ਕਾਫੀ ਆਰਾਮ ਮਿਲਦਾ ਹੈ। 

PunjabKesari
ਸੇਬ ਦਾ ਸਿਰਕਾ ਦਿਵਾਏ ਛੁਟਕਾਰਾ  
ਗਲੇ ਦੀ ਖਾਰਸ਼ ਨੂੰ ਖਤਮ ਕਰਨ 'ਚ ਸੇਬ ਦਾ ਸਿਰਕਾ ਵੀ ਲਾਭਦਾਇਕ ਹੁੰਦਾ ਹੈ। ਸੇਬ ਦੇ ਸਿਰਕੇ 'ਚ ਐਂਟੀਮਾਈਕ੍ਰੋਬੀਅਲ, ਐਂਟੀ, ਇੰਫਲੇਮੈਟਰੀ ਅਤੇ ਐਂਟੀਫੰਗਲ ਗੁਣ ਪਾਏ ਜਾਂਦੇ ਹਨ। ਇਹ ਗਲੇ ਅਤੇ ਮੂੰਹ ਦੇ ਬੈਕਟੀਰੀਆ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ। ਸੇਬ ਦੇ ਸਿਰਕੇ ਨੂੰ ਗਰਮ ਪਾਣੀ 'ਚ ਮਿਕਸ ਕਰਕੇ ਗਰਾਰੇ ਕਰਨੇ ਚਾਹੀਦੇ ਹਨ। ਇਸ ਪਾਣੀ ਦੀ ਭਾਫ ਵੀ ਲੈਣੀ ਚਾਹਦੀ ਹੈ, ਜੋ ਕਿ ਕਾਫੀ ਅਸਰਦਾਰ ਹੁੰਦੀ ਹੈ। 

PunjabKesari
ਲਸਣ ਵੀ ਹੁੰਦਾ ਹੈ ਲਾਹੇਵੰਦ
ਲਸਣ ਕਾਫੀ ਗੁਣਕਾਰੀ ਖਾਦ ਪਦਾਰਥ ਹੈ। ਇਹ ਨਾ ਸਿਰਫ ਗਲੇ ਦੇ ਲਈ ਸਗੋਂ ਸਾਡੇ ਸਰੀਰ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ। ਲਸਣ ਦੀਆਂ ਕੁਝ ਤੁਰੀਆਂ ਚਬਾਉਣ ਨਾਲ ਵੀ ਗਲੇ ਦੀ ਖਾਰਸ਼ ਨੂੰ ਖਤਮ 'ਚ ਮਦਦ ਮਿਲਦੀ ਹੈ। 

PunjabKesari


ਮੇਥੀ ਦੇ ਬੀਜ 
ਗਲੇ ਦੀ ਖਾਰਸ਼ ਦੇ ਲਈ ਮੇਥੀ ਦੇ ਬੀਜ ਵੀ ਲਾਹੇਵੰਦ ਹੁੰਦੇ ਹਨ। ਇਸ 'ਚ ਪਾਏ ਜਾਣ ਵਾਲੇ ਐਂਟੀਬੈਕਟੀਰੀਅਲ ਅਤੇ ਐਂਟੀਆਕਸੀਡੈਂਟ ਗੁਣ ਸਰੀਰ ਦੀ ਇਨਫੈਕਸ਼ਨ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਇਸ ਦੇ ਲਈ ਇਕ ਚਮਚ ਮੇਥੀ ਦੇ ਬੀਜ ਦੋ ਗਿਲਾਸ ਪਾਣੀ 'ਚ ਉਬਾਲ ਕੇ ਠੰਡਾ ਹੋਣ ਦਿਓ। ਫਿਰ ਇਸ ਨੂੰ ਛਾਣ ਕੇ ਗਰਾਰੇ ਕਰੋ। ਦਿਨ 'ਚ ਘੱਟੋ-ਘੱਟ ਪੰਜ ਵਾਰ ਕਰਨਾ ਚਾਹੀਦਾ ਹੈ। 

PunjabKesari
ਅਦਰਕ ਤੇ ਲੌਂਗ ਦੇਣ ਰਾਹਤ 
ਅਦਰਕ ਦੀ ਚਾਹ ਗਲੇ ਦੀ ਖਾਰਸ਼ ਨੂੰ ਦੂਰ ਕਰਨ ਵਿੱਚ ਕਾਫੀ ਅਸਰਦਾਰ ਹੁੰਦੀ ਹੈ। ਅਦਰਕ ਦੇ ਟੁਕੜੇ ਨੂੰ ਪਾਣੀ 'ਚ ਚਾਹ ਅਤੇ ਖੰਡ ਦੇ ਨਾਲ ਪਾ ਕੇ ਓਬਾਲੋ। ਉਸ ਤੋਂ ਬਾਅਦ ਥੋੜ੍ਹਾ ਠੰਡਾ ਕਰਕੇ ਹੌਲੀ-ਹੌਲੀ ਇਸ ਨੂੰ ਪੀ ਲਵੋ। ਇਸੇ ਤਰ੍ਹਾਂ ਤੁਸੀਂ ਲੌਂਗ ਦੀ ਚਾਹ ਵੀ ਪੀ ਸਕਦੇ ਹੋ। ਲੌਂਗਾਂ ਦੀ ਚਾਹ ਵੀ ਗਲੇ ਦੀ ਖਾਰਸ਼ ਨੂੰ ਖਤਮ ਕਰਨ 'ਚ ਸਹਾਇਕ ਹੁੰਦੀ ਹੈ। 

PunjabKesari
ਅਨਾਨਾਸ ਦੇਵੇ ਰਾਹਤ 
ਅਨਾਨਾਸ ਦੇ ਜੂਸ 'ਚ ਬ੍ਰੋਮੇਲੇਨ ਨਾਮ ਦਾ ਐਂਜਾਇਮ ਪਾਇਆ ਜਾਂਦਾ ਹੈ, ਜਿਸ 'ਚ ਇੰਫਲੇਮੈਟਰੀ ਗੁਣ ਸ਼ਾਮਲ ਹੁੰਦਾ ਹੈ। ਇਹ ਗਲੇ ਦੀ ਇਨਫੈਕਸ਼ਨ ਨੂੰ ਦੂਰ ਕਰਨ 'ਚ ਕਾਫੀ ਮਦਦ ਕਰਦਾ ਹੈ। ਇਸ 'ਚ ਪਾਏ ਜਾਣ ਵਾਲਾ ਵਿਟਾਮਿਨ-ਸੀ ਤੁਹਾਡੇ ਸਰੀਰ 'ਚ ਰੋਗਾਂ ਨਾਲ ਲੜਨ ਦੀ ਸਮੱਰਥਾ ਵਧਾਉਂਦਾ ਹੈ। 

PunjabKesari
ਮੁਲੇਠੀ ਦੇਵੇ ਰਾਹਤ
ਮੁਲੇਠੀ ਦੇ ਕਾੜੇ 'ਚ ਪਾਏ ਜਾਣ ਵਾਲੇ ਐਂਟੀਬੈਕਟੀਅਲ ਗੁਣ ਜ਼ੁਕਾਮ, ਖਾਂਸੀ, ਗਲੇ 'ਚ ਦਰਦ, ਸੋਜ ਨੂੰ ਠੀਕ ਕਰਨ 'ਚ ਮਦਦ ਕਰਦੇ ਹਨ। ਤਿੰਨ ਕੱਪ ਪਾਣੀ 'ਚ ਮੁਲੇਠੀ ਦੇ ਨਾਲ ਪੀਸੀ ਹੋਈ ਇਲਾਇਚੀ, ਕੁਝ ਤੁਲਸੀ ਦੀਆਂ ਪੱਤੀਆਂ, ਇਕ ਲੌਂਗ ਪੀਸੀਆ ਹੋਇਆ, ਦੋ ਕਾਲੀਆਂ ਮਿਰਚਾਂ ਓਬਾਲ ਲਵੋ। ਇਸ ਪਾਣੀ ਨੂੰ ਰੋਜ਼ਾਨਾ ਸਵੇਰੇ ਪੀਓ। 

PunjabKesari
ਕਾਲੀਆਂ ਮਿਰਚਾਂ ਕਰੇ ਗਲੇ ਦੀ ਖਾਰਸ਼ ਦੂਰ 
ਕਾਲੀਆਂ ਮਿਰਚਾਂ ਗਲੇ ਦੀ ਖਾਰਸ਼ ਨੂੰ ਖਤਮ ਕਰਨ 'ਚ ਕਾਫੀ ਮਦਦਗਾਰ ਹੁੰਦੀਆਂ ਹਨ। ਇਸ ਦਾ ਕਾੜਾ ਬਣਾਉਣ ਲਈ ਦੋ ਪੀਸੀਆ ਹੋਈਆਂ ਕਾਲੀਆਂ ਮਿਰਚਾਂ, ਥੋੜ੍ਹਾ ਜਿਹਾ ਕੱਟਿਆ ਹੋਇਆ ਅਦਰਕ, ਇਕ ਚਮਚ ਸ਼ਹਿਦ, ਇਕ ਚਮਚ ਨਿੰਬੂ ਦਾ ਰਸ ਮਿਲਾ ਕੇ ਗਰਮ-ਗਰਮ ਪੀਣਾ ਚਾਹੀਦਾ ਹੈ। ਇਸ ਦੇ ਨਾਲ ਹੀ ਤੁਸੀਂ ਇਸ ਨੂੰ ਚਾਹ 'ਚ ਵੀ ਪਾ ਕੇ ਪੀ ਸਕਦੇ ਹੋ।


author

shivani attri

Content Editor

Related News