ਪੇਟ ਦਰਦ ਅਤੇ ਕਬਜ਼ ਤੋਂ ਹਮੇਸ਼ਾ ਲਈ ਛੁਟਕਾਰਾ ਪਾਉਣ ਲਈ ਪੀਓ ਇਹ ਕਾੜਾ

08/12/2018 10:00:20 AM

ਜਲੰਧਰ— ਗਲਤ ਖਾਨ ਜਾਂ ਫਿਰ ਕਈ ਘੰਟੇ ਇਕ ਹੀ ਥਾਂ 'ਤੇ ਬੈਠ ਕੇ ਕੰਮ ਕਰਨ ਨਾਲ ਪੇਟ 'ਚ ਦਰਦ, ਮਰੋੜ ਉਠਣਾ, ਕਬਜ਼ ਅਤੇ ਗੈਸ ਵਰਗੀਆਂ ਕਈ ਪ੍ਰੇਸ਼ਾਨੀਆਂ ਹੋਣ ਲੱਗਦੀਆਂ ਹਨ। ਇਹ ਪ੍ਰੇਸ਼ਾਨੀਆਂ ਸਿਰਫ ਵੱਡੇ ਲੋਕਾਂ ਨੂੰ ਹੀ ਨਹੀਂ ਸਗੋਂ ਬੱਚਿਆਂ ਨੂੰ ਵੀ ਹੋ ਸਕਦੀ ਹੈ। ਪੇਟ ਦੀ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਇਸਤੇਮਾਲ ਕਰਦੇ ਹਨ ਪਰ ਕੋਈ ਫਾਇਦਾ ਨਹੀਂ ਹੁੰਦਾ। ਜਦੋਂ ਤੱਕ ਅਸੀਂ ਦਵਾਈ ਖਾਂਦੇ ਹਾਂ ਉਦੋਂ ਤੱਕ ਪੇਟ ਦਰਦ ਅਤੇ ਕਬਜ਼ ਤੋਂ ਰਾਹਤ ਮਿਲਦੀ ਹੈ। ਜਿਵੇਂ ਹੀ ਮੈਡੀਸਿਨ ਖਾਣਾ ਬੰਦ ਕਰ ਦਿੰਦੇ ਹਾਂ ਉਦੋ ਹੀ ਇਹ ਸਮੱਸਿਆ ਆਉਣੀ ਫਿਰ ਸ਼ੁਰੂ ਹੋ ਜਾਂਦੀ ਹੈ। ਅਜਿਹੀ ਹਾਲਤ 'ਚ ਅੱਜ ਅਸੀਂ ਤੁਹਾਨੂੰ ਇਕ ਕਾੜੇ ਦੇ ਬਾਰੇ ਦੱਸਣ ਜਾ ਰਹੇ ਹਾਂ। ਜਿਸ ਨੂੰ ਪੀਣ ਤੋਂ ਤੁਰੰਤ ਰਾਹਤ ਮਿਲੇਗੀ।
ਕਾੜਾ ਬਣਾਉਣ ਦੀ ਸਮੱਗਰੀ
- ਅਜਵਾਇਨ 1/2 ਚੱਮਚ
- ਸ਼ੇਪਾ 1/2 ਚੱਮਚ
- ਹਿੰਗ 1/4 ਚੱਮਚ
- ਕਾਲਾ ਨਮਕ ਸੁਆਦਅਨੁਸਾਰ
- ਮੁਲੇਠੀ ਇਕ ਛੋਟਾ ਟੁੱਕੜਾ
- ਸੌਂਠ ਇਕ ਟੁੱਕੜਾ
ਬਣਾਉਣ ਦੀ ਵਿਧੀ
ਕਾੜੇ ਨੂੰ ਬਣਾਉਣ ਲਈ ਅਜਵਾਇਨ 1/2 ਚੱਮਚ, ਸ਼ੇਪਾ 1/2 ਚੱਮਚ, ਹਿੰਗ 1/4 ਚੱਮਚ, ਕਾਲਾ ਨਮਕ ਸੁਆਦ ਅਨੁਸਾਰ, ਮੁਲੇਠੀ ਇਕ ਛੋਟਾ ਟੁੱਕੜਾ ਅਤੇ ਇਕ ਟੁੱਕੜਾ ਸੌਂਠ ਨੂੰ 250 ਮਿਲੀਲੀਟਰ ਪਾਣੀ 'ਚ 5 ਮਿੰਟ ਤੱਕ ਉੱਬਾਲ ਲਓ। ਇਸ ਘੋਲ ਨੂੰ ਖਾਣਾ ਖਾਣ ਤੋਂ ਅੱਧੇ ਘੱਟੇ ਬਾਅਦ ਪੀਓ। ਇਸ ਕਾੜੇ ਨੂੰ ਪੀਨ ਨਾਲ ਪਾਚਨ ਤੰਤਰ ਮਜ਼ਬੂਤ ਹੋਵੇਗਾ।
ਜਦੋਂ ਵੀ ਸ਼ਿਸ਼ੂ ਦੇ ਪੇਟ 'ਚ ਦਰਦ ਜਾਂ ਫਿਰ ਉਸ ਨੂੰ ਕਬਜ਼ ਦੀ ਸਮੱਸਿਆ ਹੋਵੇ ਤਾਂ ਇਸ ਕਾੜੇ ਦਾ 1 ਚੱਮਚ ਬੱਚੇ ਨੂੰ ਪਿਲਾਓ। 10 ਮਿੰਟ 'ਚ ਦਰਦ ਤੋਂ ਛੁਟਕਾਰਾ ਮਿਲੇਗਾ।


Related News