ਖਾਣੇ ’ਚ ਜ਼ਰੂਰ ਸ਼ਾਮਲ ਕਰੋ ਗੁਣਾਂ ਦੇ ਖਜ਼ਾਨੇ ਨਾਲ ਭਰਪੂਰ ‘ਮਿਸ਼ਰੀ’, ਮੂੰਹ ਦੇ ਛਾਲੇ ਸਣੇ ਦੂਰ ਹੋਣਗੇ ਇਹ ਰੋਗ

Monday, Aug 16, 2021 - 06:00 PM (IST)

ਜਲੰਧਰ (ਬਿਊਰੋ) - ਮਿਸ਼ਰੀ ਗੁਣਾਂ ਦੇ ਖਜ਼ਾਨੇ ਨਾਲ ਭਰਪੂਰ ਹੁੰਦੀ ਹੈ। ਮਿਸ਼ਰੀ ਦੀ ਵਰਤੋਂ ਹਰ ਘਰ ’ਚ ਹੁੰਦੀ ਹੀ ਹੈ। ਮਿੱਠੀ ਹੋਣ ਦੇ ਨਾਲ-ਨਾਲ ਮਿਸ਼ਰੀ 'ਚ ਅਜਿਹੇ ਗੁਣ ਪਾਏ ਜਾਂਦੇ ਹਨ, ਜੋ ਸਿਹਤ ਲਈ ਬਹੁਤ ਜ਼ਿਆਦਾ ਲਾਹੇਵੰਦ ਹਨ। ਮਿਸ਼ਰੀ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਸ ਨਾਲ ਯਾਦਦਾਸ਼ਤ ਵਧਦੀ ਹੈ। ਇਹ ਸਰੀਰ ਨੂੰ ਠੰਡਾ ਰੱਖਦੀ ਹੈ। ਮਿਸ਼ਰੀ ਖਾਣ ਨਾਲ, ਗਲੇ ਦੀ ਖਰਾਸ਼ ਅਤੇ ਖਾਂਸੀ ਵਰਗੀਆਂ ਤਕਲੀਫਾਂ ਨੂੰ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਗਲਾ ਖ਼ਰਾਬ ਹੋਣ ਦੀ ਸੂਰਤ ‘ਚ ਹੁੰਦੇ ਤੇਜ਼ ਦਰਦ ਤੋਂ ਵੀ ਰਾਹਤ ਮਿਲਦੀ ਹੈ। ਗਰਮੀਆਂ ‘ਚ ਮਿਸ਼ਰੀ ਖਾਣ ਨਾਲ ਲੂ ਲੱਗਣ ਤੋਂ ਬਚਾਅ ਰਹਿੰਦਾ ਹੈ।

ਮਿਸ਼ਰੀ ਖਾਣ ਨਾਲ ਹੋਣ ਵਾਲੇ ਫ਼ਾਇਦੇ...

1. ਗਲੇ ਦੀ ਖਾਰਸ਼ ਅਤੇ ਖਾਂਸੀ
ਖਾਂਸੀ ਜਾਂ ਗਲਾ ਖ਼ਰਾਬ ਹੋਣ ਵਾਲੀ ਹਾਲਤ 'ਚ ਮਿਸ਼ਰੀ ਦੀ ਵਰਤੋ ਕਰਨਾ ਲਾਭਕਾਰੀ ਹੁੰਦਾ ਹੈ। ਗਲਾ ਖ਼ਰਾਬ ਹੋਣ 'ਤੇ ਜੋ ਗਲੇ 'ਚ ਤੇਜ਼ ਦਰਦ ਹੁੰਦਾ ਹੈ, ਇਹ ਉਸ ਤੋਂ ਵੀ ਰਾਹਤ ਦਿਵਾਉਂਦੀ ਹੈ। ਖਾਂਸੀ ਆਉਣ 'ਤੇ ਉਸ ਰੋਗੀ ਨੂੰ ਮਿਸ਼ਰੀ ਦਾ ਟੁਕੜੇ ਚੁਸਣ ਲਈ ਦਿਓ, ਜਿਸ ਨਾਲ ਥੋੜ੍ਹੀ ਹੀ ਦੇਰ 'ਚ ਖਾਂਸੀ ਦੂਰ ਹੋ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ- Health Tips: ਦੁੱਧ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ‘ਲੀਵਰ ਗਲਣ’ ਸਣੇ ਹੋ ਸਕਦੀਆਂ ਨੇ ਇਹ ਬੀਮਾਰੀਆਂ

PunjabKesari

2. ਲੂ ਲੱਗਣ ਤੋਂ ਬਚਾਏ
ਮਿਸ਼ਰੀ 'ਚ ਮਿਠਾਸ ਅਤੇ ਠੰਡਕ ਦੋਹਾਂ ਦੇ ਗੁਣ ਹੁੰਦੇ ਹਨ। ਇਸ ਲਈ ਬਹੁਤ ਜ਼ਿਆਦਾ ਗਰਮੀ 'ਚ ਸ਼ਰਬਤ 'ਚ ਇਸ ਨੂੰ ਘੋਲ ਕੇ ਪੀਣ ਨਾਲ ਲੂ ਲਗਣ ਤੋਂ ਬਚਾਅ ਹੁੰਦਾ ਹੈ। ਇਸ ਨਾਲ ਸਰੀਰ 'ਚ ਸਫੂਰਤੀ ਦਾ ਅਹਿਸਾਸ ਹੁੰਦਾ ਹੈ। ਕੁਝ ਦੇਰ ਲਈ ਗਰਮੀ ਤੋਂ ਰਾਹਤ ਮਿਲਦੀ ਹੈ, ਕਿਉਂਕਿ ਇਹ ਗਲੂਕੋਜ਼ ਦੇ ਰੂਪ 'ਚ ਸਰੀਰ ਨੂੰ ਊਰਜਾ ਦਿੰਦਾ ਹੈ।

ਪੜ੍ਹੋ ਇਹ ਵੀ ਖ਼ਬਰ- ਵਾਸਤੂ ਸ਼ਾਸਤਰ : ਘਰ ਦੇ ਇਸ ਕੋਨੇ ’ਚ ਰੱਖੋ ‘ਲੂਣ’, ਕਲੇਸ਼ ਖ਼ਤਮ ਹੋਣ ਦੇ ਨਾਲ-ਨਾਲ ਹੋਣਗੇ ਇਹ ਫ਼ਾਇਦੇ

3. ਮੂੰਹ ਦੇ ਛਾਲੇ
ਮੂੰਹ 'ਚ ਛਾਲੇ ਹੋਣ 'ਤੇ ਮਿਸ਼ਰੀ ਨੂੰ ਇਲਾਇਚੀ ਦੇ ਨਾਲ ਮਿਲਾਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਮੂੰਹ ਦੇ ਛਾਲਿਆਂ 'ਤੇ ਲਗਾਓ। ਇਸ ਨਾਲ ਛਾਲੇ ਠੀਕ ਹੋ ਜਾਂਦੇ ਹਨ।

PunjabKesari

4. ਨਕਸੀਰ
ਨਕਸੀਰ ਫੱਟਣ 'ਤੇ ਮਿਸ਼ਰੀ ਨੂੰ ਪਾਣੀ 'ਚ ਮਿਲਾਕੇ ਸੁੰਘਣ ਨਾਲ ਆਰਾਮ ਮਿਲਦਾ ਹੈ।

ਪੜ੍ਹੋ ਇਹ ਵੀ ਖ਼ਬਰ-  Health Tips: ‘ਤਣਾਅ’ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਕਸਰਤ ਸਣੇ ਅਪਣਾਓ ਇਹ ਤਰੀਕੇ

5. ਖੂਨ ਦੀ ਘਾਟ
ਕੇਸਰ ਅਤੇ ਮਿਸ਼ਰੀ ਮਿਲੇ ਕੋਸੇ ਦੁੱਧ ਦੀ ਵਰਤੋ ਕਰਨ ਨਾਲ ਸਰੀਰ 'ਚ ਊਰਜਾ ਆਉਂਦੀ ਹੈ। ਇਸ ਨਾਲ ਸਰੀਰ 'ਚ ਹੀਮੋਗਲੋਬਿਨ ਦੀ ਮਾਤਰਾ ਵਧਦੀ ਹੈ।

6. ਹੱਥਾਂ ਜਾਂ ਪੈਰਾਂ 'ਚ ਜਲਣ
ਮੱਖਣ ਅਤੇ ਮਿਸ਼ਰੀ ਨੂੰ ਬਰਾਬਰ ਮਾਤਰਾ 'ਚ ਮਿਲਾਕੇ ਲਗਾਉਣ ਨਾਲ ਵੀ ਹੱਥਾ ਪੈਰਾਂ ਦੀ ਜਲਣ ਦੂਰ ਹੋ ਜਾਂਦੀ ਹੈ। 

ਪੜ੍ਹੋ ਇਹ ਵੀ ਖ਼ਬਰ- Health Tips: ਦੁੱਧ ਤੇ ਕੇਲਾ ਇਕੱਠੇ ਖਾਣ ਵਾਲੇ ਲੋਕ ਹੋ ਜਾਣ ਸਾਵਧਾਨ! ਐਲਰਜੀ ਸਣੇ ਹੋ ਸਕਦੀਆਂ ਨੇ ਇਹ ਸਮੱਸਿਆਵਾਂ

PunjabKesari

7. ਅੱਖਾਂ ਅਤੇ ਸਿਰ ਦੀ ਕਮਜ਼ੋਰੀ
ਅੱਖਾਂ ਦੀ ਨਜ਼ਰ ਕਮਜ਼ੋਰ ਹੋਵੇ ਜਾਂ ਸਿਰ ਦਰਦ ਦੀ ਸ਼ਿਕਾਅਤ ਹੋਵੇ ਤਾਂ ਸਿਰਫ ਮਿਸ਼ਰੀ, ਸੌਂਫ ਅਤੇ ਬਾਦਾਮ ਬਰਾਬਰ ਮਾਤਰਾ 'ਚ ਲੈ ਕੇ ਪੀਸ ਲਓ। ਫਿਰ ਇਸ ਪਾਊਡਰ ਨੂੰ ਸਵੇਰੇ ਸ਼ਾਮ ਗਰਮ ਦੁੱਧ ਦੇ ਨਾਲ ਲਓ। 

ਪੜ੍ਹੋ ਇਹ ਵੀ ਖ਼ਬਰ- Health Tips: ‘ਘਬਰਾਹਟ ਤੇ ਬੇਚੈਨੀ’ ਹੋਣ ’ਤੇ ਸੌਂਫ ਸਣੇ ਇਨ੍ਹਾਂ ਨੁਸਖ਼ਿਆਂ ਦੀ ਕਰੋ ਵਰਤੋਂ, ਹੋਣਗੇ ਹੈਰਾਨੀਜਨਕ ਫ਼ਾਇਦੇ


rajwinder kaur

Content Editor

Related News