ਸਿਰਦਰਦ ਨੇ ਕਰ ਦਿੱਤਾ ਹੈ ਪ੍ਰੇਸ਼ਾਨ ਤਾਂ ਵਰਤੋ ਇਹ ਅਸਰਦਾਰ ਘਰੇਲੂ ਨੁਸਖਾ

Thursday, Mar 29, 2018 - 06:22 PM (IST)

ਸਿਰਦਰਦ ਨੇ ਕਰ ਦਿੱਤਾ ਹੈ ਪ੍ਰੇਸ਼ਾਨ ਤਾਂ ਵਰਤੋ ਇਹ ਅਸਰਦਾਰ ਘਰੇਲੂ ਨੁਸਖਾ

ਨਵੀਂ ਦਿੱਲੀ— ਤਣਾਅ ਕਾਰਨ ਅਕਸਰ ਲੋਕਾਂ ਦਾ ਸਿਰ ਦਰਦ ਹੋਣ ਲੱਗਦਾ ਹੈ। ਸਿਰਦਰਦ ਹੋਣ 'ਤੇ ਲੋਕ ਪੇਨਕਿਲਰ ਦੀ ਵਰਤੋਂ ਕਰਦੇ ਹਨ ਜੋ ਕਿ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਿਆਂ ਨੂੰ ਅਪਣਾਓ। ਸਿਰ ਦਰਦ ਤੋਂ ਰਾਹਤ ਪਾਉਣ ਲਈ ਐਲੋਵੇਰਾ ਵੀ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ 'ਚ ਬਹੁਤ ਸਾਰੇ ਐਂਟੀ ਆਕਸੀਡੈਂਟਸ ਅਤੇ ਮਿਨਰਲਸ ਹੁੰਦੇ ਹਨ ਜੋ ਦਰਦ ਅਤੇ ਸੋਜ ਨੂੰ ਦੂਰ ਕਰਨ 'ਚ ਮਦਦਗਾਰ ਹੁੰਦੇ ਹਨ। ਸਿਰਫ ਸਿਰਦਰਦ ਹੀ ਨਹੀਂ ਸਗੋਂ ਆਯੁਰਵੇਦ 'ਚ ਸਰੀਰ ਦੀ 200 ਤੋਂ ਜ਼ਿਆਦਾ ਪ੍ਰੇਸ਼ਾਨੀਆਂ ਦਾ ਇਲਾਜ ਐਲੋਵੇਰਾ ਹੈ।
ਕਿਵੇਂ ਕਰੀਏ ਐਲੋਵੇਰਾ ਜੈੱਲ ਦੀ ਵਰਤੋਂ
ਇਕ ਬਾਊਲ 'ਚ ਚੁਟਕੀ ਇਕ ਹਲਦੀ, ਅੱਧਾ ਚੱਮਚ ਫ੍ਰੈਸ਼ ਐਲੋਵੇਰਾ ਜੈੱਲ ਅਤੇ ਦੋ ਬੂੰਦਾਂ ਤੇਲ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ। ਫਿਰ ਇਸ ਨੂੰ ਮੱਥੇ 'ਤੇ ਲਗਾਓ। 10-15 ਮਿੰਟ 'ਚ ਤੁਹਾਡਾ ਸਿਰਦਰਦ ਠੀਕ ਹੋ ਜਾਵੇਗਾ। ਐਲੋਵੇਰਾ ਜੈੱਲ ਨਾਲ ਮਾਸਪੇਸ਼ੀਆਂ ਰਿਲੈਕਸ ਹੋ ਜਾਂਦੀਆਂ ਹਨ। ਐਲੋਵੇਰਾ ਜੂਸ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਬੀਮਾਰੀਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਡੇਲੀ ਬਾਮ 'ਚ ਐਲੋਵੇਰਾ ਜੈੱਲ ਮਿਲਾ ਕੇ ਲਗਾ ਸਕਦੇ ਹੋ।

PunjabKesari
ਐਲੋਵੇਰਾ ਜੈੱਲ ਦੀ ਵਰਤੋਂ ਕਰਦੇ ਸਮੇਂ ਰੱਖੋਂ ਇਸ ਗੱਲ ਦਾ ਖਾਸ ਧਿਆਨ
ਐਲੋਵੇਰਾ ਜੈੱਲ 'ਚ ਪੀਲਾ ਪਦਾਰਥ ਮੌਜੂਦ ਹੁੰਦਾ ਹੈ ਜਿਸ ਨੂੰ ਐਲੋ ਲੇਟੇਕਸ ਕਹਿੰਦੇ ਹਨ। ਵਿਗਿਆਨੀਆਂ ਦੇ ਮੁਤਾਬਕ ਇਸ ਪੀਲੇ ਰੰਗ 'ਚ ਲੇਟੇਕਸ ਟਾਕਸਿਕ ਹੁੰਦਾ ਹੈ ਜਿਸ ਨਾਲ ਕੈਂਸਰ ਵਰਗੀ ਖਤਰਨਾਕ ਬੀਮਾਰੀ ਹੋ ਸਕਦੀ ਹੈ। ਅਜਿਹੇ 'ਚ ਇਸ ਦੀ ਵਰਤੋਂ ਕਰਨ ਲਈ ਐਲੋਵੇਰਾ ਦੀਆਂ ਪੱਤੀਆਂ ਨੂੰ ਤੋੜ ਕੇ ਕੁਝ ਦੇਰ ਲਈ ਇੰਝ ਹੀ ਛੱਡ ਦਿਓ। ਕੁਝ ਦੇਰ ਬਾਅਦ ਜਦੋਂ ਇਹ ਪੀਲਾ ਪਦਾਰਥ ਨਿਕਲ ਜਾਵੇ ਤਾਂ ਪਾਣੀ ਨਾਲ ਧੋ ਕੇ ਇਸ ਦੀ ਵਰਤੋਂ ਕਰੋ।


Related News