ਲਟਕਦੇ ਹੋਏ ਢਿੱਡ ਅਤੇ ਭਾਰ ਨੂੰ ਜਲਦੀ ਘਟਾਉਣ ਲਈ ‘ਬਦਾਮ’ ਸਣੇ ਖਾਓ ਇਹ ਚੀਜ਼ਾਂ, ਹੋਵੇਗਾ ਫ਼ਾਇਦਾ

Wednesday, Jul 26, 2023 - 01:36 PM (IST)

ਜਲੰਧਰ (ਬਿਊਰੋ) - ਅੱਜ ਕੱਲ ਬਹੁਤ ਸਾਰੇ ਲੋਕ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਮੋਟਾਪਾ ਗ਼ਲਤ ਖਾਣ-ਪੀਣ ਅਤੇ ਗਲਤ ਲਾਈਫ ਸਟਾਈਲ ਕਾਰਨ ਹੁੰਦਾ ਹੈ। ਮੋਟਾਪਾ ਹੋਣ ’ਤੇ ਸਾਡਾ ਢਿੱਡ ਲਟਕਣ ਲੱਗ ਪੈਦਾ ਹੈ, ਜੋ ਬਹੁਤ ਬੁਰਾ ਲੱਗਦਾ ਹੈ। ਇਸ ਲਈ ਸਾਨੂੰ ਆਪਣੇ ਖਾਣ-ਪੀਣ ’ਚ ਅਜਿਹੀਆਂ ਚੀਜ਼ਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ, ਜਿਸ ਨਾਲ ਸਾਡਾ ਢਿੱਡ ਘੱਟ ਹੋ ਸਕੇ। ਲਟਕਦੇ ਹੋਏ ਢਿੱਡ ਨੂੰ ਘੱਟ ਕਰਨ ਦੇ ਨਾਲ-ਨਾਲ ਸਰੀਰ ਨੂੰ ਪੂਰੇ ਪੋਸ਼ਕ ਤੱਤ ਵੀ ਮਿਲ ਜਾਣ। ਇਸੇ ਲਈ ਤੁਸੀਂ ਆਪਣੀ ਖੁਰਾਕ ’ਚ ਡਰਾਈ ਫਰੂਟਸ (ਸੁੱਕੇ ਮੇਵੇ) ਜ਼ਰੂਰ ਸ਼ਾਮਲ ਕਰੋ। ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਸੁੱਕੇ ਮੇਵੇ ’ਚ ਅਜਿਹੀ ਕੈਲੋਰੀ ਹੈ, ਜੋ ਭਾਰ ਵਧਾਉਣ ਦਾ ਕੰਮ ਕਰਦੀ ਹੈ, ਜੋ ਪੂਰੀ ਤਰ੍ਹਾਂ ਸੱਚ ਨਹੀਂ। ਤੁਸੀਂ ਆਪਣੇ ਆਹਾਰ 'ਚ ਉਹ ਡਰਾਈ ਫਰੂਟਸ ਸ਼ਾਮਲ ਕਰੋ, ਜੋ ਭਾਰ ਘੱਟ ਕਰਨ ’ਚ ਮਦਦ ਕਰਦੇ ਹਨ....

ਢਿੱਡ ਅਤੇ ਭਾਰ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ ਇਹ ਸੁੱਕੇ ਮੇਵੇ

ਪਿਸਤਾ - ਪਿਸਤੇ 'ਚ ਬਹੁਤ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਸ 'ਚ ਵਿਟਾਮਿਨ ਤੇ ਖਣਿਜ ਵੀ ਪਾਏ ਜਾਂਦੇ ਹਨ, ਜੋ ਬਲੱਡ ਸ਼ੂਗਰ ਦੇ ਲੇਵਲ ਨੂੰ ਕੰਟਰੋਲ ਕਰਦੇ ਹਨ। ਇਸ 'ਚ ਪਾਏ ਜਾਣ ਵਾਲੇ ਐਂਟੀ ਆਕਸੀਡੈਂਟ ਸਰੀਰ 'ਚ ਮੌਜੂਦ ਫੈਟ ਨੂੰ ਘੱਟ ਕਰਦੇ ਹਨ ਅਤੇ ਮੈਟਾਬੋਲੀਜ਼ਮ ਨੂੰ ਵਧਾਉਂਦੇ ਹਨ, ਜਿਸ ਨਾਲ ਭਾਰ ਬਹੁਤ ਜਲਦੀ ਘੱਟ ਹੁੰਦਾ ਹੈ।

PunjabKesari

ਕਿਸ਼ਮਿਸ਼ - ਕਿਸ਼ਮਿਸ਼ 'ਚ ਇਸ ਤਰ੍ਹਾਂ ਦੇ ਰਸਾਇਣ ਪਾਏ ਜਾਂਦੇ ਹਨ, ਜੋ ਭੁੱਖ ਨੂੰ ਰੋਕ ਕੇ ਰੱਖਣ ਦੀ ਸ਼ਮਤਾ ਰੱਖਦੇ ਹਨ। ਇਸ ਲਈ ਕਿਸ਼ਮਿਸ਼ ਖਾਣ ਨਾਲ ਢਿੱਡ ਭਰਿਆ ਹੋਇਆ ਰਹਿੰਦਾ ਹੈ ਅਤੇ ਅਸੀਂ ਜ਼ਿਆਦਾ ਖਾਣ ਤੋਂ ਬਚ ਜਾਂਦੇ ਹਾਂ। ਇਸ ਲਈ ਰੋਜ਼ਾਨਾ ਕਿਸ਼ਮਿਸ਼ ਖਾਣ ਨਾਲ ਵਜ਼ਨ ਘੱਟ ਹੁੰਦਾ ਹੈ ।

PunjabKesari

ਖਜੂਰ - ਖਜੂਰ 'ਚ ਕੈਲਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ 'ਚ ਫਾਈਬਰ ਵੀ ਕਾਫ਼ੀ ਮਾਤਰਾ 'ਚ ਮੌਜੂਦ ਹੁੰਦੀ ਹੈ, ਜਿਸ ਨਾਲ ਪਾਚਨ ਕਿਰਿਆ ਤੇਜ਼ ਹੁੰਦੀ ਹੈ ਅਤੇ ਸਰੀਰ 'ਚ ਫੈਟ ਜਮ੍ਹਾ ਨਹੀਂ ਹੁੰਦੀ। ਇਸ ਲਈ ਰੋਜ਼ਾਨਾ ਖਜੂਰ ਦਾ ਸੇਵਨ ਕਰਨ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ।

PunjabKesari

ਬਦਾਮ - ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਾਦਾਮ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ। ਰੋਜ਼ਾਨਾ ਬਾਦਾਮ ਖਾਣ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ। ਇਸ ਨਾਲ ਮੈਟਾਬਾਲੀਜ਼ਮ ਰੇਟ ਵਧਦਾ ਹੈ ਅਤੇ ਖ਼ਰਾਬ ਕਲੈਸਟ੍ਰੋਲ ਘੱਟ ਕਰਨ 'ਚ ਮਦਦ ਮਿਲਦੀ ਹੈ। ਜੇਕਰ ਤੁਸੀਂ ਵੀ ਆਪਣੇ ਲਟਕਦੇ ਹੋਏ ਢਿੱਡ ਨੂੰ ਅੰਦਰ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ 4-5 ਬਾਦਾਮ ਜ਼ਰੂਰ ਖਾਓ ।

PunjabKesari

ਅਖਰੋਟ - ਅਖਰੋਟ ਦਿਮਾਗ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ। ਇਸ 'ਚ ਪਾਏ ਜਾਣ ਵਾਲੇ ਅਨਸੈਚੁਰੇਟਿਡ ਫੈਟ ਅਤੇ ਫੈਟੀ ਐਸਿਡ ਦੀ ਸਾਡੇ ਸਰੀਰ 'ਚ ਜ਼ਰੂਰਤ ਹੁੰਦੀ ਹੈ, ਜੋ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਦਾ ਹੈ ਅਤੇ ਪਾਚਣ ਕਿਰਿਆ ਨੂੰ ਵਧਾਉਂਦਾ ਹੈ। ਇਸ ਨਾਲ ਸਰੀਰ 'ਚ ਫੈਟ ਦੀ ਗਤੀਵਿਧੀਆਂ ਤੇ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।

PunjabKesari


sunita

Content Editor

Related News