ਵਾਲਾਂ ਲਈ ਵਰਦਾਨ ਹੈ ਤੁਲਸੀ, ਸਿੱਕਰੀ, ਖਾਰਸ਼ ਨੂੰ ਮਿੰਟਾਂ ''ਚ ਕਰਦੀ ਹੈ ਦੂਰ
Tuesday, Jul 08, 2025 - 04:43 PM (IST)

ਵੈੱਬ ਡੈਸਕ- ਤੁਲਸੀ ਸਿਰਫ਼ ਧਾਰਮਿਕ ਮਹੱਤਤਾ ਹੀ ਨਹੀਂ ਰੱਖਦੀ, ਸਗੋਂ ਇਸ ਨੂੰ ਆਯੁਰਵੈਦ 'ਚ ਵੀ ਬਹੁਤ ਉੱਚਾ ਦਰਜਾ ਦਿੱਤਾ ਗਿਆ ਹੈ। ਇਹ ਨਾ ਸਿਰਫ਼ ਚਮੜੀ ਅਤੇ ਸਿਹਤ ਲਈ ਫਾਇਦੇਮੰਦ ਹੈ, ਸਗੋਂ ਵਾਲਾਂ ਦੀ ਦੇਖਭਾਲ 'ਚ ਵੀ ਇਹ ਕਾਫੀ ਲਾਭਕਾਰੀ ਸਾਬਿਤ ਹੋ ਰਹੀ ਹੈ। ਖ਼ਾਸ ਕਰਕੇ ਜਿਹੜੇ ਲੋਕ ਡੈਂਡਰਫ਼ (ਸਿੱਕਰੀ) ਦੀ ਸਮੱਸਿਆ ਤੋਂ ਪਰੇਸ਼ਾਨ ਹਨ, ਉਨ੍ਹਾਂ ਲਈ ਤੁਲਸੀ ਇੱਕ ਕੁਦਰਤੀ ਇਲਾਜ ਵਜੋਂ ਕੰਮ ਕਰ ਸਕਦੀ ਹੈ।
ਤੁਲਸੀ ਨਾਲ ਸਿੱਕਰੀ ਦਾ ਇਲਾਜ ਕਿਵੇਂ?
ਤੁਲਸੀ 'ਚ ਕੁਦਰਤੀ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਹੁੰਦੇ ਹਨ, ਜੋ ਸਿਰ ਦੀ ਚਮੜੀ ਤੋਂ ਫੰਗਸ ਅਤੇ ਬੈਕਟੀਰੀਆ ਨੂੰ ਖਤਮ ਕਰਦੇ ਹਨ। ਇਹ ਸਿੱਕਰੀ ਦੀ ਮੁੱਖ ਵਜ੍ਹਾ ਬਣਨ ਵਾਲੇ ਕਾਰਕਾਂ ਨੂੰ ਜੜ੍ਹ ਤੋਂ ਦੂਰ ਕਰਦੇ ਹਨ।
ਇਸਤਮਾਲ ਦੀ ਵਿਧੀ:
ਤੁਲਸੀ ਦਾ ਪੇਸਟ
ਤੁਲਸੀ ਦੀਆਂ ਪੱਤੀਆਂ ਲੈ ਕੇ ਪੀਸ ਲਓ ਅਤੇ ਇਸ ਪੇਸਟ ਨੂੰ ਸਿੱਧਾ ਸਿਰ ਦੀ ਚਮੜੀ 'ਤੇ ਲਗਾਓ। 20-25 ਮਿੰਟ ਰੱਖਣ ਤੋਂ ਬਾਅਦ ਕੋਸੇ ਪਾਣੀ ਨਾਲ ਧੋ ਲਓ।
ਤੁਲਸੀ ਤੇ ਨਿੰਮ
ਤੁਲਸੀ ਅਤੇ ਨਿੰਮ ਦੀਆਂ ਪੱਤੀਆਂ ਨੂੰ ਉਬਾਲ ਕੇ, ਠੰਡਾ ਕਰ ਲਓ। ਇਸ ਪਾਣੀ ਨਾਲ ਹਫ਼ਤੇ 'ਚ 2 ਵਾਰੀ ਸਿਰ ਧੋਵੋ। ਇਹ ਤਰੀਕਾ ਸਿਰ ਨੂੰ ਸਾਫ਼ ਰੱਖਣ ਦੇ ਨਾਲ ਨਾਲ ਸਿੱਕਰੀ ਨੂੰ ਰੋਕਣ 'ਚ ਮਦਦ ਕਰਦਾ ਹੈ।
ਤੁਲਸੀ ਤੇ ਨਾਰੀਅਲ ਤੇਲ
ਤੁਲਸੀ ਦੀਆਂ ਪੱਤੀਆਂ ਨੂੰ ਨਾਰੀਅਲ ਦੇ ਤੇਲ 'ਚ ਉਬਾਲ ਲਵੋ ਅਤੇ ਠੰਡਾ ਹੋਣ 'ਤੇ ਇਸ ਤੇਲ ਨਾਲ ਸਿਰ ਦੀ ਮਾਲਿਸ਼ ਕਰੋ। ਇਹ ਨਾ ਸਿਰਫ਼ ਸਿੱਕਰੀ ਦੂਰ ਕਰਦਾ ਹੈ, ਸਗੋਂ ਵਾਲਾਂ ਨੂੰ ਚਮਕਦਾਰ ਤੇ ਮਜ਼ਬੂਤ ਵੀ ਬਣਾਉਂਦਾ ਹੈ।
ਹੋਰ ਫਾਇਦੇ:
ਸਿਰ ਦੀ ਖਾਰਸ਼ 'ਚ ਅਰਾਮ
ਵਾਲਾਂ ਦੀ ਗਿਰਾਵਟ 'ਚ ਕਮੀ
ਚਮੜੀ ਨੂੰ ਤਾਜਗੀ ਮਿਲਦੀ ਹੈ
ਤੁਲਸੀ ਵਰਗੇ ਘਰੇਲੂ ਨੁਸਖੇ ਨਾ ਸਿਰਫ਼ ਸੁਰੱਖਿਅਤ ਹੁੰਦੇ ਹਨ, ਸਗੋਂ ਲੰਬੇ ਸਮੇਂ ਤੱਕ ਇਸਤੇਮਾਲ ਕਰਨ ਨਾਲ ਬਿਨਾਂ ਕਿਸੇ ਸਾਈਡ ਇਫੈਕਟ ਦੇ ਨਤੀਜੇ ਮਿਲਦੇ ਹਨ। ਇਸ ਲਈ ਜੇ ਤੁਸੀਂ ਵੀ ਸਿੱਕਰੀ ਤੋਂ ਪਰੇਸ਼ਾਨ ਹੋ, ਤਾਂ ਤੁਲਸੀ ਨੂੰ ਆਪਣੇ ਰੂਟੀਨ 'ਚ ਜ਼ਰੂਰ ਸ਼ਾਮਲ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8