ਤਿਉਹਾਰਾਂ ’ਚ ਇਨ੍ਹਾਂ ਖਾਸ ਨੇਲ ਆਰਟ ਨਾਲ ਵਧਾਓ ਹੱਥਾਂ ਦੀ ਖੂਬਸੂਰਤੀ

Thursday, Aug 21, 2025 - 02:43 PM (IST)

ਤਿਉਹਾਰਾਂ ’ਚ ਇਨ੍ਹਾਂ ਖਾਸ ਨੇਲ ਆਰਟ ਨਾਲ ਵਧਾਓ ਹੱਥਾਂ ਦੀ ਖੂਬਸੂਰਤੀ

ਵੈੱਬ ਡੈਸਕ- ਫੈਸਟਿਵ ਸੀਜ਼ਨ ’ਚ ਨੇਲ ਆਰਟ ਤੁਹਾਡੀ ਪੂਰੀ ਲੁਕ ’ਚ ਚਾਰ ਚੰਦ ਲਗਾ ਸਕਦਾ ਹੈ। ਤਿਉਹਾਰਾਂ ਦੇ ਸਮੇਂ ਕੱਪੜਿਆਂ ਅਤੇ ਜਿਊਲਰੀ ਤਰ੍ਹਾਂ ਹੀ ਨੇਲਸ ਨੂੰ ਵੀ ਖਾਸ ਸਜਾਉਣਾ ਟ੍ਰੈਂਡ ’ਚ ਹੈ। ਅੱਜ ਅਸੀਂ ਤੁਹਾਨੂੰ ਕੁਝ ਬੈਸਟ ਨੇਲ ਆਰਟ ਡਿਜ਼ਾਈਨਸ ਦੱਸਣ ਜਾ ਰਹੇ ਹਾਂ, ਜਿਨ੍ਹਾਂ ਤੁਸੀਂ ਤਿਉਹਾਰਾਂ ’ਚ ਫਲਾਨਟ ਕਰ ਸਕਦੀ ਹੈ।

ਟ੍ਰੈਡੀਸ਼ਨਲ ਗੋਲਡ ਐਂਡ ਰੈਡ ਨੇਲ ਆਰਟ

ਗੋਲਡਨ ਬੇਸ ’ਤੇ ਲਾਲ ਜਾਂ ਮੈਰੂਨ ਰੰਗ ਦਾ ਡਿਜ਼ਾਈਨ ਬਣਾਓ। ਗੋਟਾ-ਪੱਟੀ ਜਾਂ ਜਰੀ ਦੇ ਪੈਟਰਨ ਨਾਲ ਇੰਸਪਾਇਰਡ ਡਿਜ਼ਾਈਨ ਫੈਸਟਿਵ ਲੁੱਕ ਦੇ ਨਾਲ ਪਰਫੈਕਟ ਮੈਚ ਕਰਦੇ ਹਨ।

PunjabKesari

ਸਟੋਨ ਅਤੇ ਗਲਿਟਰ ਨੇਲ ਆਰਟ

ਪਾਰਦਰਸ਼ੀ ਜਾਂ ਨਿਊਡ ਬੇਸ ’ਤੇ ਛੋਟੇ-ਛੋਟੇ ਸਟੋਨਸ ਅਤੇ ਗਲਿਟਰ ਦਾ ਇਸਤੇਮਾਲ ਕਰੋਂ। ਸਾੜੀ ਜਾਂ ਲਹਿੰਗੇ ਦੀ ਐਬਾਇਡਰੀ ਨਾਲ ਮੈਚ ਕਰਦੇ ਹੋਏ ਸਟੋਨ ਕਲਰ ਚੁਣੋਂ।

ਹਿਨਾ-ਇੰਸਪਾਇਰਡ ਨੇਲ ਆਰਟ

ਗਹਿਰੇ ਬਰਾਊਨ ਜਾਂ ਮੈਰੂਨ ਨੇਲ ਪੇਂਟ ’ਤੇ ਵ੍ਹਾਈਟ ਜਾਂ ਗੋਲਡ ਹਿਨਾ-ਪੈਟਰਨਸ ਬਣਾਓ। ਇਹ ਡਿਜ਼ਾਈਨ ਖਾਸ ਕਰ ਦੀਵਾਲੀ, ਈਦ ਜਾਂ ਵਿਆਹ ਵਰਗੇ ਮੌਕਿਆਂ ਦੇ ਲਈ ਬੈਸਟ ਹੈ।

ਫਲੋਰਲ ਫੈਸਟਿਵਨੇਲ ਆਰਟ

ਪੇਸਟਲ ਜਾਂ ਬ੍ਰਾਈਟ ਕਲਰਸ ’ਤੇ ਫੁੱਲਾਂ ਦਾ ਹੈਂਡ-ਪੇਂਟੇਡ ਡਿਜ਼ਾਈਨ ਬਣਾਓ। ਫਲੋਰਲ ਪੈਟਰਨ ਤੁਹਾਡੀ ਲੁੱਕ ’ਚ ਫ੍ਰੈਸ਼ਨੈੱਸ ਅਤੇ ਐਲੀਗੈਂਸ ਲਿਆਉਂਦੇ ਹਨ।

ਅੰਬੇ ਮੈਟੇਲਿਕ ਨੇਲ ਆਰਟ

ਦੋ ਜਾਂ ਤਿੰਨ ਸ਼ੇਡਸ ਨੂੰ ਮਿਕਸ ਕਰ ਗ੍ਰੈਡੀਏਂਟ ਲੁੱਕ ਦਿਓ। ਜਿਵੇਂ ਪਿੰਕ ਨਾਲ ਗੋਲਡ ਜਾਂ ਬਲਿਊ ਨਾਲ ਸਿਲਵਰ। ਉਪਰ ਤੋਂ ਮੈਟੇਲਿਕ ਟਚ ਦੇਣ ਦੇ ਲਈ ਕ੍ਰੋਮ ਪਾਊਡਰ ਦਾ ਇਸਤੇਮਾਲ ਕਰੋ।

ਟ੍ਰੈਡੀਸ਼ਨਲ ਮੋਟਿਫਸ ਨੇਲ ਆਰਟ

ਮੋਰ, ਪੰਖ, ਕਮਲ ਜਾਂ ਸ਼੍ਰੀ ਕ੍ਰਿਸ਼ਨ ਦੇ ਬਾਂਸੁਰੀ ਡਿਜ਼ਾਈਨ ਵਰਗੇ ਇੰਡੀਅਨ ਮੋਟਿਫਸ ਇਸ ਫੈਸਟੀਵਲ ਸੀਜਨ ’ਚ ਖੂਬ ਪਸੰਦ ਕੀਤੇ ਜਾਂਦੇ ਹਨ। ਇਨ੍ਹਾਂ ਗੋਲਡ, ਗ੍ਰੀਨ, ਬਲਿਊ ਵਰਗੇ ਰਿਚ ਸ਼ੇਡਸ ’ਚ ਬਣਾਓ।

ਪੋਲਕਾ ਡਾਟਸ ਨੇਲ ਆਰਟ

ਪੋਲਕਾ ਡਾਟਸ ਦਾ ਇਸਤੇਮਾਲ ਸਿਰਫ ਆਊਟਫਿਟਸ ’ਚ ਹੀ ਨਹੀਂ, ਸਗੋਂ ਨੇਲ ਆਰਟਸ ’ਚ ਵੀ ਖੂਬ ਦੇਖਣ ਨੂੰ ਮਿਲ ਰਿਹਾ ਹੈ। ਇਸ ਨਾਲ ਤੁਹਾਡੇ ਹੱਥਾਂ ਦੀ ਖੂਬਸੂਰਤੀ ਤਾਂ ਵਧੇਗੀ ਹੀ, ਨਾਲ ਹੀ ਓਵਰਆਲ ਲੁੱਕ ’ਤੇ ਚਾਰ-ਚੰਨ ਵੀ ਲੱਗ ਜਾਣਗੇ।

ਮਲਟੀ ਕਲਰ ਨੇਲ ਆਰਟ

ਇਸ ਤਰ੍ਹਾਂ ਦੇ ਨੇਲ ਆਰਟਸ ਅੱਜ-ਕੱਲ੍ਹ ਕਾਫੀ ਪਸੰਦ ਕੀਤੇ ਜਾ ਰਹੇ ਹਨ। ਇਹ ਡਿਜ਼ਾਈਨ ਦੇਖਣ ’ਚ ਬਹੁਤ ਸਟਾਈਲਿਸ਼ ਲੱਗਦਾ ਹੈ ਅਤੇ ਉਭਰ ਕੇ ਵੀ ਆਉਂਦਾ ਹੈ।

ਕਿਊਟ ਹਾਟਰਸ ਨੇਲ ਆਰਟ

ਕਿਊਟ ਹਾਰਟਸ ਦੀ ਸ਼ੇਪ ਵਾਲੇ ਨੇਲ ਆਰਟ ਵੀ ਦੇਖਣ ’ਚ ਕਾਫੀ ਚੰਗੇ ਲੱਗਦੇ ਹਨ। ਇਸ ਦੌਰਾਨ ਕਲਰ ਕੰਬੀਨੇਸ਼ਨ ਦਾ ਖਾਸ ਧਿਆਨ ਰੱਖੇ, ਤਾਂ ਕਿ ਡਿਜ਼ਾਈਨ ਖਿਲ ਕੇ ਸਾਹਮਣੇ ਆਏ।

ਫੈਸਟਿਵ ਨੇਲ ਆਰਟ ਦੇ ਲਈ ਟਿਪਸ

–ਆਊਟਫਿਟ ਦੇ ਰੰਗ ਨਾਲ ਮੈਚਿੰਗ ਨੇਲ ਪੇਂਟ ਚੁਣੋਂ।

–ਟਾਪ ਕੋਟ ਜ਼ਰੂਰ ਲਗਾਓ, ਤਾਂ ਕਿ ਡਿਜ਼ਾਈਨ ਲੰਬੇ ਸਮੇਂ ਤੱਕ ਟਿਕਾਅ ਰਹੇ।

–ਅਗਰ ਟਾਈਮ ਘੱਟ ਹੈ ਤਾਂ ਪ੍ਰੀ-ਮੇਡ ਨੇਲ ਆਰਟ ਸਿਟਕਰਸ ਵੀ ਵਧੀਆ ਅਪਸ਼ਨ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DILSHER

Content Editor

Related News