Health Tips:ਗਰਮੀਆਂ 'ਚ ਸਰੀਰ ਲਈ ਫ਼ਾਇਦੇਮੰਦ ਹੁੰਦੈ ਗੁਲਕੰਦ,ਤਣਾਅ ਸਣੇ ਇਨ੍ਹਾਂ ਸਮੱਸਿਆਵਾਂ ਤੋਂ ਮਿਲੇਗੀ ਰਾਹਤ

Thursday, May 16, 2024 - 05:58 PM (IST)

Health Tips:ਗਰਮੀਆਂ 'ਚ ਸਰੀਰ ਲਈ ਫ਼ਾਇਦੇਮੰਦ ਹੁੰਦੈ ਗੁਲਕੰਦ,ਤਣਾਅ ਸਣੇ ਇਨ੍ਹਾਂ ਸਮੱਸਿਆਵਾਂ ਤੋਂ ਮਿਲੇਗੀ ਰਾਹਤ

ਜਲੰਧਰ - ਗੁਲਾਬ ਦੀ ਪੱਤੀਆਂ ਤੋਂ ਬਣਿਆ ਗੁਲਕੰਦ ਸਿਹਤ ਲਈ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਹ ਖਾਣ 'ਚ ਬਹੁਤ ਸੁਆਦ ਹੁੰਦਾ ਹੈ। ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਗਰਮੀਆਂ 'ਚ ਹੋਣ ਵਾਲੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਇਹ ਡਿਹਾਈਡ੍ਰੇਸ਼ਨ ਅਤੇ ਯੂਰਿਨ ਇਨਫੈਕਸ਼ਨ ਨੂੰ ਦੂਰ ਕਰਨ 'ਚ ਕਾਫ਼ੀ ਮਦਦਗਾਰ ਹੈ। ਗੁਲਾਬ ਦੀ ਪੰਖੁੜੀਆਂ ਦੀ ਵਰਤੋਂ ਚਾਹ ਬਣਾਉਣ ਵਿਚ ਵੀ ਕੀਤੀ ਜਾਂਦੀ ਹੈ। ਗੁਲਕੰਦ ਖਾਣ 'ਚ ਬਹੁਤ ਮਿੱਠੀ ਹੁੰਦੀ ਹੈ। ਇਸ ਲਈ ਇਹ ਸ਼ੂਗਰ ਦੇ ਰੋਗੀਆਂ ਨੂੰ ਨਹੀਂ ਖਾਣੀ ਚਾਹੀਦੀ। ਗੁਲਕੰਦ ਦੀ ਵਰਤੋਂ ਕਰਨ ਨਾਲ ਮਹਿਲਾਵਾਂ ਨੂੰ ਸਿਹਤ ਨਾਲ ਜੁੜੀਆਂ ਆਪਣੀਆਂ ਵੱਡੀਆਂ ਸਮੱਸਿਆਵਾਂ ਤੋਂ ਵੀ ਮੁਕਤੀ ਮਿਲ ਜਾਂਦੀ ਹੈ। ਆਯੁਰਵੈਦ ਵਿੱਚ ਪਿੱਤ ਦੋਸ਼ ਕਾਰਨ ਪੈਦਾ ਹੋਣ ਵਾਲੀਆਂ ਸਾਰੀਆਂ ਬੀਮਾਰੀਆਂ ਦੇ ਇਲਾਜ ਲਈ ਗੁਲਕੰਦ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਗੁਲਕੰਦ ਖਾਣ ਨਾਲ ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਆਏ ਜਾਣਦੇ ਹਾਂ...

1. ਮੂੰਹ ਦੇ ਛਾਲੇ ਦੂਰ ਕਰੇ
ਕੁਝ ਲੋਕਾਂ ਨੂੰ ਗਰਮੀ ਦੇ ਮੌਸਮ ’ਚ ਮੂੰਹ ਦੇ ਛਾਲੇ ਹੋ ਜਾਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਹਾਲਤ 'ਚ ਗੁੱਲਕੰਦ ਖਾਣ ਨਾਲ ਮੂੰਹ ਦੇ ਛਾਲੇ ਬਹੁਤ ਜਲਦੀ ਠੀਕ ਹੋ ਜਾਂਦੇ ਹਨ ਅਤੇ ਇਸ ਨਾਲ ਆਰਾਮ ਵੀ ਮਿਲਦਾ ਹੈ।

PunjabKesari

2. ਲੂ ਤੋਂ ਬਚਾਅ
ਗੁਲਕੰਦ ਖਾਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਰੋਜ਼ਾਨਾਂ ਇਸਨੂੰ ਖਾਣ ਨਾਲ ਲੂ ਅਤੇ ਤੱਪਦੀ ਗਰਮੀ ਦੇ ਕਾਰਨ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ। ਸਵੇਰੇ ਸ਼ਾਮ ਦੁੱਧ ਦੇ ਨਾਲ 1 ਚਮਚ ਗੁਲਕੰਦ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ। ਇਸ ਨਾਲ ਗੁੱਸਾ ਵੀ ਨਹੀਂ ਆਉਂਦਾ। 

3. ਅੱਖਾਂ ਲਈ ਫ਼ਾਇਦੇਮੰਦ
ਗਰਮੀ ਦੇ ਮੌਸਮ 'ਚ ਅੱਖਾਂ 'ਚ ਜਲਨ ਹੋਣਾ ਆਮ ਗੱਲ ਹੈ। ਅੱਖਾਂ ਨੂੰ ਠੰਡਕ ਪਹੁੰਚਾਉਣ ਦੇ ਲਈ ਅਤੇ ਅੱਖਾਂ ਦੀ ਰੋਸ਼ਨੀ ਵਧਾਉਣ ਦੇ ਲਈ ਗੁਲਕੰਦ ਜ਼ਰੂਰ ਖਾਓ। ਇਸ ਨਾਲ ਸਰੀਰ ਦੀ ਥਕਾਵਟ ਦੂਰ ਹੋ ਜਾਂਦੀ ਹੈ। 

ਇਹ ਵੀ ਪੜ੍ਹੋ : Health Tips: ਗਰਮੀਆਂ ਦੇ ਮੌਸਮ 'ਚ ਸਰੀਰ 'ਚ ਨਾ ਹੋਣ ਦਿਓ ਪਾਣੀ ਦੀ ਘਾਟ, ਹੋ ਸਕਦੀਆਂ ਨੇ ਇਹ ਸਮੱਸਿਆਵਾਂ

PunjabKesari

4. ਤਣਾਅ ਨੂੰ ਕਰੇ ਦੂਰ
ਜ਼ਿੰਦਗੀ ਤਣਾਅ ਹੋਣਾ ਆਮ ਹੈ ਪਰ ਤਣਾਅ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ। ਗੁਲਾਬ ਦੀਆਂ ਪੰਖੁੜੀਆਂ ਨੂੰ ਉਬਾਲ ਕੇ ਇਸ ਦਾ ਪਾਣੀ ਠੰਡਾ ਕਰ ਕੇ ਪੀਣ ਨਾਲ ਤਣਾਅ ਤੋਂ ਰਾਹਤ ਮਿਲਦੀ ਹੈ ਅਤੇ ਮਾਸਪੇਸ਼ੀਆਂ ਦੀ ਅਕੜਨ ਦੂਰ ਹੁੰਦੀ ਹੈ। ਗੁਲਕੰਦ ਤੁਹਾਡੇ ਨਰਵਸ ਸਿਸਟਮ ਨੂੰ ਕੰਟਰੋਲ ਕਰਕੇ ਦਿਮਾਗ ਨੂੰ ਸ਼ਾਂਤ ਕਰਦਾ ਹੈ। 

5. ਥਕਾਵਟ ਕਰੇ ਦੂਰ
ਗੁਲਕੰਦ ਤੁਹਾਡੇ ਸਰੀਰ ਨੂੰ ਠੰਡਾ ਰੱਖਦਾ ਹੈ। ਇਹ ਥਕਾਵਟ, ਸੁਸਤੀ, ਖੁਜਲੀ, ਦਰਦ ਆਦਿ ਸਾਰੀਆਂ ਗਰਮੀਆਂ ਨਾਲ ਸਬੰਧਿਤ ਸਮੱਸਿਆਵਾਂ ਨੂੰ ਖਤਮ ਕਰਦਾ ਹੈ। ਗੁਲਕੰਦ ਨਾਲ ਤਲਵਿਆਂ ਅਤੇ ਹਥੇਲੀਆਂ ’ਚ ਹੋਣ ਵਾਲੀ ਜਲਣ ਤੋਂ ਵੀ ਰਾਹਤ ਮਿਲਦੀ ਹੈ। 

ਇਹ ਵੀ ਪੜ੍ਹੋ : Health Tips: ਗਰਮੀਆਂ 'ਚ ਜੇਕਰ ਤੁਹਾਡੇ ਬੱਚਿਆਂ ਦੇ ਨਿਕਲਦੀ ਹੈ ਪਿੱਤ, ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

PunjabKesari

6. ਕਬਜ਼ ਦੀ ਸਮੱਸਿਆ ਹੁੰਦੀ ਹੈ ਦੂਰ
ਢਿੱਡ ਨਾਲ ਜੁੜੀਆਂ ਪਰੇਸ਼ਾਨੀਆਂ ਜਿਵੇਂ ਗੈਸ ਅਤੇ ਕਬਜ਼ ਹੋਣ ’ਤੇ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨੂੰ ਖਾਣ ਨਾਲ ਫਾਇਦਾ ਹੁੰਦਾ ਹੈ। ਇਸ ਨਾਲ ਭੋਜਨ ਵੀ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਭੁੱਖ ਵੀ ਲੱਗਣੀ ਸ਼ੁਰੂ ਹੋ ਜਾਂਦੀ ਹੈ

7. ਚਿਹਰੇ ਨੂੰ ਬਣਾਏ ਚਮਕਦਾਰ
ਗੁਲਕੰਦ ਸਰੀਰ ਵਿੱਚੋਂ ਟਾੱਕਸਿਨ ਬਾਹਰ ਕੱਢਦਾ ਹੈ ਅਤੇ ਖੂਨ ਦੀ ਸਫਾਈ ਕਰਦਾ ਹੈ। ਜਿਸ ਨਾਲ ਚਿਹਰੇ ਦਾ ਰੰਗ ਨਿੱਖਰਦਾ ਹੈ ਅਤੇ ਫਿੰਸੀਆਂ, ਚਿੱਟੇ ਮੋਕਿਆਂ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।

ਇਹ ਵੀ ਪੜ੍ਹੋ : Health Tips: ਜਾਣੋ ਕਾਰਨਾਂ ਕਰਕੇ ਪੈ ਸਕਦੈ ‘ਦਿਲ ਦਾ ਦੌਰਾ’, ਬਚਾਅ ਲਈ ਲੌਕੀ ਸਣੇ ਖਾਓ ਇਹ ਚੀਜ਼ਾਂ

PunjabKesari

8. ਜ਼ਹਿਰੀਲੇ ਪਦਾਰਥ ਬਾਹਰ ਕੱਢਦਾ
ਇਸ ਨੂੰ ਖਾਣ ਨਾਲ ਸਰੀਰ ਵਿੱਚਲੇ ਜ਼ਹਿਰੀਲੇ ਪਦਾਰਥ ਨਿਕਲ ਜਾਂਦੇ ਹਨ, ਕਿਉਂਕਿ ਗੁਲਕੰਦ ਦੀ ਤਾਸੀਰ ਠੰਡੀ ਹੁੰਦੀ ਹੈ। ਇਸ ਨਾਲ ਸਰੀਰ ਸਾਫ ਰਹਿੰਦਾ ਹੈ ਅਤੇ ਜ਼ਹਿਰੀਲੇ ਪਦਾਰਥ ਇਕੱਠੇ ਨਹੀਂ ਹੁੰਦੇ ਹਨ।


author

rajwinder kaur

Content Editor

Related News