ਸਵਾਦ ਅਤੇ ਸਿਹਤ ਦਾ ਖਜ਼ਾਨਾ ਹੈ ਅਮਰੂਦ ਦੀ ਚਟਨੀ, ਜਾਣੋ ! ਚਟਨੀ ਬਣਾਉਣ ਦੀ ਵਿਧੀ
Wednesday, Jan 07, 2026 - 03:53 PM (IST)
ਹੈਲਥ ਡੈਸਕ : ਅਮਰੂਦ ਪੋਸ਼ਕ ਤੱਤਾਂ ਨਾਲ ਭਰਪੂਰ ਫਲ ਹੈ। ਇਹ ਹਰ ਮੌਸਮ 'ਚ ਆਸਾਨੀ ਨਾਲ ਮਿਲ ਜਾਂਦੇ ਹਨ। ਇਹ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋ ਬਚਾਉਣ ਦਾ ਕੰਮ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਸਰਦੀਆਂ 'ਚ ਅਮਰੂਦ ਦੀ ਜ਼ਾਇਕੇਦਾਰ ਚਟਨੀ ਵੀ ਬਣਾਈ ਜਾ ਸਕਦੀ ਹੈ। ਸਵੇਰ ਸਮੇਂ ਪਰਾਂਠੇ ਨਾਲ ਅਮਰੂਦ ਦੀ ਚਟਨੀ ਖਾਣ ਨਾਲ ਸਿਹਤ ਨੂੰ ਫਾਇਦਾ ਮਿਲਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਅਮਰੂਦ ਦੀ ਖੱਟੀ-ਮਿੱਠੀ ਚਟਨੀ ਬਣਾਉਣ ਦੀ ਰੈਸਿਪੀ
ਸਮੱਗਰੀ
- ਅਮਰੂਦ: 2 ਦਰਮਿਆਨੇ ਆਕਾਰ ਦੇ
- ਹਰੀ ਮਿਰਚ: 2-3 (ਸੁਆਦ ਅਨੁਸਾਰ)
- ਅਦਰਕ: 1 ਇੰਚ ਦਾ ਟੁਕੜਾ
- ਧਨੀਆ ਦੇ ਪੱਤੇ: 1 ਕੱਪ (ਬਾਰੀਕ ਕੱਟੇ ਹੋਏ)
- ਨਿੰਬੂ ਦਾ ਰਸ: 1 ਚਮਚ
- ਭੁੰਨੇ ਹੋਏ ਜੀਰੇ ਦਾ ਪਾਊਡਰ: 1/2 ਚਮਚ
- ਕਾਲਾ ਨਮਕ: 1/2 ਚਮਚ
- ਸਾਦਾ ਨਮਕ: ਸੁਆਦ ਅਨੁਸਾਰ
- ਖੰਡ ਜਾਂ ਗੁੜ: 1 ਚਮਚ
ਤਿਆਰ ਕਰਨ ਦਾ ਤਰੀਕਾ
ਸਭ ਤੋਂ ਪਹਿਲਾਂ ਅਮਰੂਦਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰੋ। ਹੁਣ ਅਮਰੂਦਾਂ ਨੂੰ ਛੋਟੇ ਟੁਕੜਿਆਂ 'ਚ ਕੱਟੋ। ਜੇਕਰ ਬੀਜ ਬਹੁਤ ਸਖ਼ਤ ਹਨ ਤਾਂ ਤੁਸੀਂ ਵਿਚਕਾਰਲੇ ਬੀਜ ਨੂੰ ਕੱਢ ਸਕਦੇ ਹੋ। ਜੇਕਰ ਬੀਜ ਨਰਮ ਹਨ ਤਾਂ ਉਨ੍ਹਾਂ ਨੂੰ ਛੱਡ ਦਿਓ।
ਇਨ੍ਹਾਂ ਕੱਟੇ ਹੋਏ ਅਮਰੂਦਾਂ, ਧਨੀਆ, ਹਰੀਆਂ ਮਿਰਚਾਂ ਅਤੇ ਅਦਰਕ ਨੂੰ ਮਿਕਸਰ ਜਾਰ 'ਚ ਪਾਓ। ਇਸ 'ਚ ਸਵਾਦ ਅਨੁਸਾਰ ਕਾਲਾ ਨਮਕ, ਸਫੈਦ ਨਮਕ, ਭੁੰਨੇ ਹੋਏ ਜੀਰੇ ਦਾ ਪਾਊਡਰ ਅਤੇ ਚੀਨੀ ਜਾਂ ਗੁੜ ਪਾਓ। 2-3 ਚਮਚ ਪਾਣੀ ਪਾਓ ਅਤੇ ਇਸਨੂੰ ਮਿਕਸਰ 'ਚ ਪੀਸ ਲਓ। ਅਮਰੂਦ ਦੀ ਸਵਾਦਿਸ਼ਟ ਚਟਨੀ ਬਣ ਕੇ ਤਿਆਰ ਹੋ ਜਾਵੇਗੀ। ਇਸਨੂੰ ਪਰਾਂਠੇ ਨਾਲ ਸਰਵ (Serve) ਕਰੋ। ਇਹ ਖਾਣ 'ਚ ਸਵਾਦਿਸ਼ਟ ਹੋਣ ਦੇ ਨਾਲ-ਨਾਲ ਸਰੀਰ ਲਈ ਹੈਲਦੀ ਵੀ ਹੁੰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
