ਗਰਭ ਅਵਸਥਾ ਦੌਰਾਨ ਭੁੱਲ ਕੇ ਵੀ ਨਾ ਪੀਓ 'ਗ੍ਰੀਨ ਟੀ', ਜ਼ਿਆਦਾ ਸੇਵਨ ਕਰਨ ਵਾਲੇ ਵੀ ਜ਼ਰੂਰ ਪੜ੍ਹਨ ਇਹ ਖ਼ਬਰ

Friday, Sep 22, 2023 - 01:43 PM (IST)

ਗਰਭ ਅਵਸਥਾ ਦੌਰਾਨ ਭੁੱਲ ਕੇ ਵੀ ਨਾ ਪੀਓ 'ਗ੍ਰੀਨ ਟੀ', ਜ਼ਿਆਦਾ ਸੇਵਨ ਕਰਨ ਵਾਲੇ ਵੀ ਜ਼ਰੂਰ ਪੜ੍ਹਨ ਇਹ ਖ਼ਬਰ

ਜਲੰਧਰ (ਬਿਊਰੋ) : ਅੱਜ-ਕੱਲ੍ਹ ਫਿਟਨੈੱਸ ਦਾ ਧਿਆਨ ਰੱਖਣ ਵਾਲੇ ਲੋਕ ਚਾਹ ਦੀ ਬਜਾਏ ਗ੍ਰੀਨ ਟੀ ਪੀਣਾ ਪਸੰਦ ਕਰਦੇ ਹਨ। ਹਾਲਾਂਕਿ ਕੁਝ ਲੋਕ ਭਾਰ ਘਟਾਉਣ ਲਈ ਗ੍ਰੀਨ ਟੀ ਪੀਂਦੇ ਹਨ। ਗ੍ਰੀਨ ਟੀ ਪੀਣ ਨਾਲ ਮੋਟਾਪਾ ਘੱਟ ਹੁੰਦਾ ਹੈ ਅਤੇ ਚਮੜੀ ਦਾ ਗਲੋਅ ਵਧਦਾ ਹੈ। ਇਸਤੋਂ ਇਲਾਵਾ ਗ੍ਰੀਨ ਟੀ ਪੀਣ ਨਾਲ ਇਮਿਊਨਿਟੀ ਅਤੇ ਪਾਚਨ ਤੰਤਰ ਮਜ਼ਬੂਤ ​​ਹੁੰਦਾ ਹੈ। ਗ੍ਰੀਨ ਟੀ ਦੇ ਇੰਨੇ ਫ਼ਾਇਦੇ ਜਾਣਦੇ ਹੋਏ ਵੀ ਲੋਕ ਬਹੁਤ ਜ਼ਿਆਦਾ ਗ੍ਰੀਨ ਟੀ ਪੀਣ ਲੱਗ ਪਏ ਹਨ। ਦਫ਼ਤਰ 'ਚ ਲੋਕ ਦਿਨ 'ਚ ਕਈ ਵਾਰ ਗ੍ਰੀਨ ਟੀ ਪੀਂਦੇ ਹਨ। ਕੁਝ ਲੋਕ ਖਾਣਾ ਖਾਣ ਤੋਂ ਤੁਰੰਤ ਬਾਅਦ ਗ੍ਰੀਨ ਟੀ ਪੀ ਲੈਂਦੇ ਹਨ। ਇਸ ਤਰ੍ਹਾਂ ਗ੍ਰੀਨ ਟੀ ਪੀਣ ਨਾਲ ਫ਼ਾਇਦੇ ਦੀ ਬਜਾਏ ਨੁਕਸਾਨ ਹੋ ਸਕਦਾ ਹੈ। ਜਾਣੋ ਗ੍ਰੀਨ ਟੀ ਕਦੋਂ ਪੀਣੀ ਚਾਹੀਦਾ ਹੈ ਅਤੇ ਕਿਸ ਨੂੰ ਇਸ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

PunjabKesari
ਇਸ ਤਰ੍ਹਾਂ ਗ੍ਰੀਨ ਟੀ ਪੀਣ ਦੇ ਨੁਕਸਾਨ 
ਗਰਭ ਅਵਸਥਾ ਦੌਰਾਨ ਗ੍ਰੀਨ ਟੀ ਨਾ ਪੀਓ :-

ਗਰਭ ਅਵਸਥਾ ਦੌਰਾਨ ਗ੍ਰੀਨ ਟੀ ਨਹੀਂ ਪੀਣੀ ਚਾਹੀਦੀ। ਇਸ ਤੋਂ ਇਲਾਵਾ ਫੀਡ ਕਰਵਾਉਣ ਵਾਲੀਆਂ ਔਰਤਾਂ ਨੂੰ ਵੀ ਇਸ ਤੋਂ ਬਚਣਾ ਚਾਹੀਦਾ ਹੈ। ਬਹੁਤ ਜ਼ਿਆਦਾ ਗ੍ਰੀਨ ਟੀ ਪੀਣ ਨਾਲ ਅਣਜੰਮੇ ਬੱਚੇ ਨੂੰ ਨੁਕਸਾਨ ਹੋ ਸਕਦਾ ਹੈ। ਗ੍ਰੀਨ ਟੀ 'ਚ ਪਾਇਆ ਜਾਣ ਵਾਲਾ ਕੈਫੀਨ ਦੁੱਧ ਰਾਹੀਂ ਬੱਚੇ ਦੇ ਸਰੀਰ 'ਚ ਪਹੁੰਚਦਾ ਹੈ, ਜੋ ਸਿਹਤ ਲਈ ਠੀਕ ਨਹੀਂ ਹੈ।

ਖਾਲੀ ਢਿੱਡ ਨਾ ਪੀਓ :-
ਕੁਝ ਲੋਕ ਆਪਣੇ ਦਿਨ ਦੀ ਸ਼ੁਰੂਆਤ ਗ੍ਰੀਨ ਟੀ ਨਾਲ ਕਰਦੇ ਹਨ, ਜੋ ਨੁਕਸਾਨ ਪਹੁੰਚਾ ਸਕਦੀ ਹੈ। ਕਦੇ ਵੀ ਖਾਲੀ ਢਿੱਡ ਗ੍ਰੀਨ ਟੀ ਨਾ ਪੀਓ। ਇਸ ਨਾਲ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ। ਪਹਿਲਾਂ ਕੁਝ ਖਾਓ ਅਤੇ ਫਿਰ ਲਗਭਗ 1 ਘੰਟੇ ਬਾਅਦ ਹੀ ਗ੍ਰੀਨ ਟੀ ਦਾ ਸੇਵਨ ਕਰੋ।

PunjabKesari

ਜ਼ਿਆਦਾ ਗ੍ਰੀਨ ਟੀ ਕਰਦੀ ਹੈ ਨੁਕਸਾਨ:-
ਭਾਰ ਘੱਟ ਕਰਨ ਦੀ ਕੋਸ਼ਿਸ਼ 'ਚ ਲੋਕ ਦਿਨ 'ਚ ਕਈ ਵਾਰ ਗ੍ਰੀਨ ਟੀ ਪੀਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ 1 ਕੱਪ ਗ੍ਰੀਨ ਟੀ 'ਚ 24-25 ਮਿਲੀਗ੍ਰਾਮ ਕੈਫੀਨ ਹੁੰਦੀ ਹੈ। ਜੇਕਰ ਤੁਸੀਂ ਦਿਨ 'ਚ 4-5 ਕੱਪ ਗ੍ਰੀਨ ਟੀ ਪੀ ਰਹੇ ਹੋ ਤਾਂ ਇਸ ਨਾਲ ਸਰੀਰ 'ਚ ਕੈਫੀਨ ਦੀ ਮਾਤਰਾ ਵਧ ਸਕਦੀ ਹੈ। ਇਸ ਨਾਲ ਘਬਰਾਹਟ, ਦਿਲ 'ਚ ਜਲਨ, ਚੱਕਰ ਆਉਣੇ, ਸ਼ੂਗਰ ਅਤੇ ਨੀਂਦ ਨਾ ਆਉਣਾ ਵਰਗੀਆਂ ਬੀਮਾਰੀਆਂ ਹੋ ਸਕਦੀਆਂ ਹਨ।

ਭੋਜਨ ਨਾਲ ਕਦੇ ਵੀ ਨਾ ਪੀਓ ਗ੍ਰੀਨ ਟੀ :-
ਕੁਝ ਲੋਕ ਭੋਜਨ ਨਾਲ ਜਾਂ ਖਾਣਾ ਖਾਣ ਦੇ ਤੁਰੰਤ ਬਾਅਦ ਗ੍ਰੀਨ ਟੀ ਪੀਂਦੇ ਹਨ, ਜੋ ਬਹੁਤ ਨੁਕਸਾਨਦੇਹ ਹੈ। ਗ੍ਰੀਨ ਟੀ 'ਚ ਕੈਟੇਚਿਨ ਹੁੰਦੇ ਹਨ, ਜਿਸ ਕਾਰਨ ਸਰੀਰ ਆਇਰਨ ਨੂੰ ਠੀਕ ਤਰ੍ਹਾਂ ਜਜ਼ਬ ਨਹੀਂ ਕਰ ਪਾਉਂਦਾ। ਬਹੁਤ ਜ਼ਿਆਦਾ ਗ੍ਰੀਨ ਟੀ ਪੀਣ ਨਾਲ ਸਰੀਰ 'ਚ ਆਇਰਨ ਦੀ ਕਮੀ ਹੋ ਸਕਦੀ ਹੈ। ਇਸ ਲਈ ਖਾਣਾ ਖਾਣ ਤੋਂ ਬਾਅਦ ਗ੍ਰੀਨ ਟੀ ਨਹੀਂ ਪੀਣੀ ਚਾਹੀਦੀ।

PunjabKesari

ਦਵਾਈਆਂ ਨਾਲ ਨਾ ਪੀਓ ਗ੍ਰੀਨ ਟੀ :-
ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਦਵਾਈ ਲੈਂਦੇ ਹੋ ਤਾਂ ਉਸ ਨਾਲ ਗ੍ਰੀਨ ਟੀ ਨਾ ਪੀਓ। ਖ਼ਾਸਕਰ ਅਜਿਹੀਆਂ ਦਵਾਈਆਂ, ਜੋ ਦਿਮਾਗੀ ਪ੍ਰਣਾਲੀ ਲਈ ਹਨ। ਇਨ੍ਹਾਂ ਦੇ ਨਾਲ ਗ੍ਰੀਨ ਟੀ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਗਰੀਨ ਟੀ ਨੂੰ ਦਵਾਈਆਂ ਨਾਲ ਮਿਲਾ ਕੇ ਪੀਣਾ ਨੁਕਸਾਨਦੇਹ ਹੋ ਸਕਦੀ ਹੈ।

ਗ੍ਰੀਨ ਟੀ ਪੀਣ ਦਾ ਸਹੀ ਤਰੀਕਾ
ਤੁਹਾਨੂੰ ਇੱਕ ਦਿਨ 'ਚ 2-3 ਕੱਪ ਗ੍ਰੀਨ ਟੀ ਤੋਂ ਵੱਧ ਨਹੀਂ ਪੀਣਾ ਚਾਹੀਦਾ। ਖਾਣਾ ਖਾਣ ਤੋਂ 1 ਘੰਟੇ ਬਾਅਦ ਹੀ ਗ੍ਰੀਨ ਟੀ ਪੀਓ। ਖਾਲੀ ਢਿੱਡ ਗ੍ਰੀਨ ਟੀ ਪੀਣ ਤੋਂ ਬਚੋ। ਸੌਣ ਤੋਂ ਪਹਿਲਾਂ ਗ੍ਰੀਨ ਟੀ ਨਾ ਪੀਓ।


author

sunita

Content Editor

Related News