ਸਿਹਤ ਲਈ ਬੇਹੱਦ ਗੁਣਕਾਰੀ ਹੈ ਹਰੀ ਮਿਰਚ, ਖ਼ੂਨ ਸਾਫ਼ ਕਰਨ ਦੇ ਨਾਲ ਹੱਡੀਆਂ ਵੀ ਕਰਦੀ ਹੈ ਮਜ਼ਬੂਤ

02/24/2024 6:44:23 PM

ਜਲੰਧਰ (ਬਿਊਰੋ)– ਖ਼ੂਬਸੂਰਤੀ ਵਧਾਉਣ ਦੇ ਤੁਸੀਂ ਬਹੁਤ ਸਾਰੇ ਨੁਸਖ਼ੇ ਜਾਣਦੇ ਹੋਵੋਗੇ ਪਰ ਹਰੀ ਮਿਰਚ ਗੁਣਾਂ ਦਾ ਖਜ਼ਾਨਾ ਹੈ? ਇਸ ਦੇ ਬਾਰੇ ਤੁਹਾਨੂੰ ਪਤਾ ਨਹੀਂ ਹੋਵੇਗਾ। ਹਰੀ ਮਿਰਚ ਕਈ ਲੋਕ ਬਹੁਤ ਖਾਂਦੇ ਹਨ ਤੇ ਕਈ ਇਸ ਤੋਂ ਦੂਰ ਭੱਜਦੇ ਹਨ। ਹਰੀ ਮਿਰਚ ’ਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ, ਜੋ ਸਾਡੀ ਸਿਹਤ ਨੂੰ ਬੇਹੱਦ ਖ਼ੂਬਸੂਰਤ ਬਣਾਈ ਰੱਖਣ ’ਚ ਤੇ ਰੋਗਾਂ ਨੂੰ ਜੜ੍ਹ ਤੋਂ ਖ਼ਤਮ ਕਰਨ ’ਚ ਮਦਦ ਕਰਦੇ ਹਨ। ਹਰੀ ਮਿਰਚ ਬਹੁਤ ਸਾਰੇ ਪੋਸ਼ਕ ਤੱਤ ਜਿਵੇਂ ਵਿਟਾਮਿਨ ਏ, ਬੀ 6, ਸੀ, ਆਇਰਨ, ਕਾਪਰ, ਪੋਟਾਸ਼ੀਅਮ, ਪ੍ਰੋਟੀਨ ਤੇ ਕਾਰਬੋਹਾਈਡ੍ਰੇਟ ਨਾਲ ਭਰਪੂਰ ਹੁੰਦੀ ਹੈ। ਹਰੀ ਮਿਰਚ ਦਾ ਸੇਵਨ ਆਚਾਰ, ਚਟਨੀ, ਸਬਜ਼ੀਆਂ ਤੇ ਰੋਟੀ ਖਾਣ ਨਾਲ ਵੀ ਕੀਤਾ ਜਾਂਦਾ ਹੈ। ਇਸ ’ਚ ਬੀਟਾ ਕੈਰੋਟੀਨ ਵੀ ਮੌਜੂਦ ਹੈ।

ਹਰੀ ਮਿਰਚ ਨਾਲ ਸਿਹਤ ਨੂੰ ਹੋਣ ਵਾਲੇ ਬਹੁਤ ਸਾਰੇ ਫ਼ਾਇਦੇ ਹਨ ਜਿਵੇਂ–

ਖ਼ੂਨ ਸਾਫ਼ ਕਰੇ
ਹਰੀ ਮਿਰਚ ਖਾਣ ਨਾਲ ਖ਼ੂਨ ਸਾਫ਼ ਹੁੰਦਾ ਹੈ। ਸ਼ੂਗਰ ਹੋਣ ਦੀ ਸਥਿਤੀ ’ਚ ਵੀ ਹਰੀ ਮਿਰਚ ’ਚ ਬਲੱਡ ਪ੍ਰੈਸ਼ਰ ਦਾ ਪੱਧਰ ਕੰਟਰੋਲ ਰੱਖਣ ਦੇ ਗੁਣ ਮੌਜੂਦ ਹੁੰਦੇ ਹਨ।

ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ
ਹਰੀ ਮਿਰਚ ’ਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਕਿਸੇ ਵੀ ਤਰ੍ਹਾਂ ਦੀ ਇੰਫੈਕਸ਼ਨ ਤੋਂ ਸਰੀਰ ਤੇ ਚਮੜੀ ਦੀ ਰੱਖਿਆ ਕਰਦੇ ਹਨ।

ਵਿਟਾਮਿਨ ਸੀ ਨਾਲ ਭਰਪੂਰ
ਹਰੀ ਮਿਰਚ ’ਚ ਭਰਪੂਰ ਮਾਤਰਾ ’ਚ ਵਿਟਾਮਿਨ ਸੀ ਹੁੰਦਾ ਹੈ, ਜੋ ਰੋਗਾਂ ਦੇ ਲੜਨ ਦੀ ਸਮਰੱਥਾ ’ਚ ਵਾਧਾ ਕਰਕੇ ਸਾਡੀ ਵਿਰੋਧੀ ਸਮਰੱਥਾ ਨੂੰ ਮਜ਼ਬੂਤ ਬਣਾਉਂਦਾ ਹੈ।

ਕੈਂਸਰ ਤੋਂ ਬਚਾਏ
ਕੈਂਸਰ ਨਾਲ ਲੜਨ ਤੇ ਸਰੀਰ ਨੂੰ ਸੁਰੱਖਿਅਤ ਰੱਖਣ ਲਈ ਹਰੀ ਮਿਰਚ ਬਹੁਤ ਫ਼ਾਇਦੇਮੰਦ ਹੁੰਦੀ ਹੈ।

ਫੇਫੜਿਆਂ ਲਈ ਫ਼ਾਇਦੇਮੰਦ
ਹਰੀ ਮਿਰਚ ਦੀ ਵਰਤੋਂ ਨਾਲ ਫੇਫੜਿਆਂ ਦੇ ਕੈਂਸਰ ਦਾ ਖ਼ਤਰਾ ਵੀ ਘੱਟ ਹੁੰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਸਰੀਰ ਲਈ ਫ਼ਾਇਦੇਮੰਦ ਹੁੰਦੈ 'ਅਮਰੂਦ', ਖਾਣ ਨਾਲ ਕਬਜ਼ ਸਣੇ ਇਨ੍ਹਾਂ ਬੀਮਾਰੀਆਂ ਤੋਂ ਮਿਲੇਗਾ ਛੁਟਕਾਰਾ

ਦਿਮਾਗ ਨੂੰ ਸਿਹਤਮੰਦ ਰੱਖੇ
ਹਰੀ ਮਿਰਚ ਦਿਮਾਗ ਸੰਚਾਰ ਨੂੰ ਵੀ ਠੀਕ ਕਰਦੀ ਹੈ, ਜਿਸ ਨਾਲ ਸਾਡਾ ਮੂਡ ਕਾਫ਼ੀ ਹੱਦ ਤੱਕ ਖੁਸ਼ਨੁਮਾ ਰਹਿਣ ’ਚ ਮਦਦ ਮਿਲਦੀ ਹੈ।

ਭਾਰ ਘਟਾਏ
ਹਰੀ ਮਿਰਚ ਭਾਰ ਘਟਾਉਣ ’ਚ ਫ਼ਾਇਦੇਮੰਦ ਹੋ ਸਕਦੀ ਹੈ। ਹਰੀ ਮਿਰਚ ’ਚ ਕੈਲਰੀ ਬਿਲਕੁਲ ਨਹੀਂ ਹੁੰਦੀ। ਇਸ ਲਈ ਇਹ ਭਾਰ ਘਟਾਉਣ ’ਚ ਕਾਫ਼ੀ ਮਦਦਗਾਰ ਹੁੰਦੀ ਹੈ।

ਚਮੜੀ ਲਈ ਫ਼ਾਇਦੇਮੰਦ
ਵਿਟਾਮਿਨ ਈ ਨਾਲ ਭਰਪੂਰ ਹਰੀ ਮਿਰਚ ਤੁਹਾਡੀ ਚਮੜੀ ਲਈ ਵੀ ਫ਼ਾਇਦੇਮੰਦ ਹੁੰਦੀ ਹੈ। ਇਸ ਦੀ ਵਰਤੋਂ ਨਾਲ ਤੁਹਾਡੀ ਚਮੜੀ ਜਵਾਨ ਤੇ ਖ਼ੂਬਸੂਰਤ ਦਿਖਾਈ ਦਿੰਦੀ ਹੈ।

ਦਿਲ ਸਬੰਧੀ ਰੋਗਾਂ ਨੂੰ ਕਰੇ ਠੀਕ
ਹਰੀ ਮਿਰਚ ਨਾਲ ਦਿਲ ਨਾਲ ਸਬੰਧਤ ਸਾਰੀਆਂ ਬੀਮਾਰੀਆਂ ਠੀਕ ਹੋ ਜਾਂਦੀਆਂ ਹਨ। ਇਸ ਨਾਲ ਹਾਰਟ ਅਟੈਕ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ।

ਪਾਚਨ ਕਿਰਿਆ
ਹਰੀ ਮਿਰਚ ਦੀ ਵਰਤੋਂ ਨਾਲ ਪਾਚਨ ਕਿਰਿਆ ਦਰੁਸਤ ਰਹਿੰਦੀ ਹੈ। ਇਸ ਦੀ ਵਰਤੋਂ ਨਾਲ ਖਾਣਾ ਚੰਗੇ ਤਰੀਕੇ ਨਾਲ ਪੱਚਦਾ ਹੈ।

ਹੱਡੀਆਂ ਨੂੰ ਰੱਖੇ ਸਿਹਤਮੰਦ
ਹਰੀ ਮਿਰਚ ’ਚ ਵਿਟਾਮਿਨ ਸੀ ਮੌਜੂਦ ਹੁੰਦਾ ਹੈ, ਜੋ ਹੱਡੀਆਂ, ਦੰਦਾਂ ਤੇ ਅੱਖਾਂ ਲਈ ਵੀ ਫ਼ਾਇਦੇਮੰਦ ਹੁੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News